ਸੰਸਦੀ ਮਾਮਲੇ
azadi ka amrit mahotsav

ਸੰਸਦੀ ਮਾਮਲੇ ਮੰਤਰਾਲੇ ਨੇ ਸਵੱਛਤਾ ਹੀ ਸੇਵਾ ਅਭਿਯਾਨ -2024 ਦੇ ਤਹਿਤ ਸਵੱਛਤਾ ਅਤੇ ਪਲਾਂਟੇਸ਼ਨ ਡ੍ਰਾਈਵ ਦਾ ਆਯੋਜਨ ਕੀਤਾ

Posted On: 23 SEP 2024 8:28PM by PIB Chandigarh

ਸੰਸਦੀ ਮਾਮਲੇ ਮੰਤਰਾਲੇ ਨੇ ਸਵੱਛ ਭਾਰਤ ਦੇ ਉਦੇਸ਼ ਨੂੰ ਹਾਸਲ ਕਰਨ ਦੇ ਲਈ ਸਵੱਛਤਾ ਹੀ ਸੇਵਾ (SHS) ਜਨ ਅੰਦੋਲਨ (Jan Andolan) ਦੇ ਤਹਿਤ ਸਵੱਛਤਾ ਦੇ ਲਈ ਸ਼੍ਰਮਦਾਨ ਨਾਲ ਅੱਜ ਸਮੂਹਿਕ ਸਵੱਛਤਾ ਅਭਿਯਾਨ ਪ੍ਰੋਗਰਾਮ ਦਾ ਆਯੋਜਨ ਕੀਤਾ। ਰਾਸ਼ਟਰਵਿਆਪੀ ‘ਸਵੱਛਤਾ ਹੀ ਸੇਵਾ ਅਭਿਯਾਨ 2024’ 14 ਸਤੰਬਰ, 2024 ਤੋਂ 1 ਅਕਤੂਬਰ 2024 ਤੱਕ ਸਵਭਾਵ ਸਵੱਛਤਾ –ਸੰਸਕਾਰ ਸਵੱਛਤਾ (Swabhav Swachhata – Sanskar Swachhata) ਦੀ ਥੀਮ ‘ਤੇ ਮਨਾਇਆ ਜਾ ਰਿਹਾ ਹੈ। ਸਵੱਛਤਾ ਹੀ ਸੇਵਾ ਅਭਿਯਾਨ 2024 ਦਾ ਉਦੇਸ਼ ਸਵੱਛਤਾ ਅਤੇ ਵਾਤਾਵਰਣ ਸੰਭਾਲ ਦੇ ਮਹੱਤਵ ਬਾਰੇ ਅਧਿਕ ਜਾਗਰੂਕਤਾ ਪੈਦਾ ਕਰਨਾ ਹੈ, ਜਿਸ ਵਿੱਚ ਟ੍ਰੀ ਪਲਾਂਟੇਸ਼ਨ  ਇੱਕ ਪ੍ਰਮੁੱਖ ਗਤੀਵਿਧੀ ਹੈ। ਇਹ ਪਹਿਲ, ਸਵੱਛ ਭਾਰਤ ਮਿਸ਼ਨ ਦੇ ਤਹਿਤ ਸਵੱਛ ਅਤੇ ਹਰਿਤ ਭਾਰਤ ਨੂੰ ਹੁਲਾਰਾ ਦੇਣ ਦੇ ਸਰਕਾਰ ਦੇ ਪ੍ਰਯਾਸਾਂ ਦਾ ਇੱਕ ਹਿੱਸਾ ਹੈ, ਜਿਸ ਨੂੰ 2 ਅਕਤੂਬਰ (ਗਾਂਧੀ ਜਯੰਤੀ) ਨੂੰ ਪ੍ਰਧਾਨ ਮੰਤਰੀ ਦੁਆਰਾ 2014 ਵਿੱਚ ਕੀਤੇ ਗਈ ਇਸ ਦੀ ਸ਼ੁਰੂਆਤ ਦੀ 10ਵੀਂ ਵਰ੍ਹੇਗੰਢ ਵਜੋਂ ਮਨਾਇਆ ਜਾ ਰਿਹਾ ਹੈ।

 ਸੰਸਦੀ ਮਾਮਲੇ ਮੰਤਰਾਲੇ ਦੇ ਸਕੱਤਰ ਸ਼੍ਰੀ ਉਮੰਗ ਨਰੂਲਾ ਅਤੇ ਐਡੀਸ਼ਨਲ ਸਕੱਤਰ ਡਾ. ਸੱਤਿਆ ਪ੍ਰਕਾਸ਼ (Dr. Satya Prakash,) ਨੇ ਕੇਰਲ ਐਜੂਕੇਸ਼ਨ ਸੋਸਾਇਟੀ ਸੀਨੀਅਰ ਸੈਕੰਡਰੀ ਸਕੂਲ, ਆਰ.ਕੇ.ਪੁਰਮ, ਨਵੀਂ ਦਿੱਲੀ ਵਿੱਚ ਅਤੇ ਉਸ ਦੇ ਆਸੇ-ਪਾਸੇ ਸਮੂਹਿਕ ਸਵੱਛਤਾ ਅਭਿਯਾਨ ਦੀ ਅਗਵਾਈ ਕੀਤੀ। ਸੰਸਦੀ ਮਾਮਲੇ ਮੰਤਰਾਲੇ ਦੇ ਅਧਿਕਾਰੀਆਂ ਅਤੇ ਮੈਂਬਰਾਂ ਨੇ ਸਕੂਲੀ ਬੱਚਿਆਂ ਦੇ ਨਾਲ ਸਵੱਛਤਾ ਲਈ ਸ਼੍ਰਮਦਾਨ ਵਿੱਚ ਹਿੱਸਾ ਲਿਆ। 

ਸਕੂਲ ਦੇ ਇਲਾਵਾ ਇਸ ਦੇ ਪਾਰਕ ਅਤੇ ਸਾਹਮਣੇ ਦੀ ਸੜਕ ‘ਤੇ ਕਰੀਬ ਤਿੰਨ ਘੰਟਿਆਂ ਤੱਕ ਸਫਾਈ ਅਭਿਯਾਨ ਚਲਾਇਆ ਗਿਆ। ਇਹ ਉਤਸ਼ਾਹੀ ਨਾਗਰਿਕਾਂ ਦਾ ਸ਼ਾਨਦਾਰ ਸਮੂਹ ਸੀ, ਜਿਸ ਵਿੱਚ ਛੋਟੇ ਸਕੂਲੀ ਬੱਚੇ ਵੀ ਸ਼ਾਮਲ ਸਨ, ਜੋ ਸਵੱਛਤਾ ਸੁਨਿਸ਼ਚਿਤ ਕਰਨ ਅਤੇ ਕਚਰਾ ਮੁਕਤ ਭਾਰਤ ਨੂੰ ਵਾਸਤਵਿਕਤਾ ਬਣਾਉਣ ਦੇ ਲਈ ਦ੍ਰਿੜ੍ਹ ਸੰਕਲਪਿਤ ਸਨ। ਸੰਸਦੀ ਮਾਮਲੇ ਮੰਤਰਾਲੇ ਦੇ ਸਕੱਤਰ ਨੇ ਦੇਸ਼ ਭਰ ਵਿੱਚ ਸਵੱਛਤਾ ਨੂੰ ਲਾਗੂ ਕਰਨ ਦੇ ਬਹੁਤ ਦੇਰ ਤੋਂ ਉਡੀਕੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਯੋਗਦਾਨ ਦੇਣ ਵਾਲੇ ਸਾਰੇ ਪ੍ਰਤੀਭਾਗੀਆਂ ਦਾ ਧੰਨਵਾਦ ਕੀਤਾ।

 

ਅਭਿਯਾਨ ਦੇ ਹਿੱਸੇ ਵਜੋਂ, ਸ਼੍ਰੀ ਉਮੰਗ ਨਰੂਲਾ, ਸਕੱਤਰ ਅਤੇ ਡਾ. ਸੱਤਿਆ ਪ੍ਰਕਾਸ, ਐਡੀਸ਼ਨਲ ਸੈਕਟਰੀ, ਐੱਮਓਪੀਏ ਦੀ ਅਗਵਾਈ ਵਿੱਚ ਕੇਰਲ ਸਿੱਖਿਆ ਸੋਸਾਇਟੀ ਸੀਨੀਅਰ ਸੈਕੰਡਰੀ ਸਕੂਲ ਵਿੱਚ ‘ਏਕ ਪੇੜ ਮਾਂ ਕੇ ਨਾਮ’ ਅਭਿਯਾਨ (Ek Ped Maa Ke Naam Abhiyan) ਦੇ ਤਹਿਤ ਟ੍ਰੀ ਪਲਾਂਟੇਸ਼ਨ ਅਭਿਯਾਨ ਚਲਾਇਆ ਗਿਆ। ਟ੍ਰੀ ਪਲਾਂਟੇਸ਼ਨ, ਵਾਤਾਵਰਣ ਸੰਭਾਲ ਦੇ ਨਾਲ-ਨਾਲ ਸਵੱਛ ਅਤੇ ਹਰਿਤ ਭਾਰਤ ਦੇ ਨਿਰਮਾਣ ਲਈ ਮੰਤਰਾਲੇ ਦੀ ਪ੍ਰਤੀਬੱਧਤਾ ਦਾ ਪ੍ਰਤੀਕ ਹੈ। 

 

ਇਹ ਪ੍ਰੋਗਰਾਮ ਜਨਹਿਤ ਦੇ ਆਪਣੇ ਵੱਡੇ ਮਿਸ਼ਨ ਦੇ ਹਿੱਸੇ ਦੇ ਰੂਪ ਵਿੱਚ ਸਵੱਛਤਾ ਅਤੇ ਵਾਤਾਵਰਣ ਦੀ ਜ਼ਿੰਮੇਦਾਰੀ ਦੀਆਂ ਕਦਰਾਂ ਕੀਮਤਾਂ ਨੂੰ ਬਣਾਏ ਰੱਖਣ ਦੇ ਲਈ ਮੰਤਰਾਲੇ ਦੇ ਚੱਲ ਰਹੇ ਪ੍ਰਯਾਸਾਂ ਨੂੰ ਰੇਖਾਂਕਿਤ ਕਰਦਾ ਹੈ। ‘ਰੁੱਖ ਸਾਡੇ ਵਾਤਾਵਰਣ ਨੂੰ ਸਵੱਛ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਸਵੱਛ ਹਵਾ ਪ੍ਰਦਾਨ ਕਰਕੇ, ਉਹ ਸਾਨੂੰ ਤੰਦਰੁਸਤ (ਹੈਲਦੀ) ਬਣਾਉਂਦੇ ਹਨ। 

 

ਵਿਦਿਆਰਥੀਆਂ ਵਿੱਚ ਸਵੱਛਤਾ ਦੀ ਭਾਵਨਾ ਨੂੰ ਆਤਮਸਾਤ ਕਰਨ ਲਈ, ਸਕੂਲ ਵਿੱਚ ਐੱਸਐੱਚਐੱਸ 2024 ‘ਸਵਭਾਵ, ਸਵੱਛਤਾ, ਸੰਸਕਾਰ, ਸਵੱਛਤਾ’ (Swabhaav Swachhata, Sanskar Swachhata”) ਦੀ ਥੀਮ ‘ਤੇ ਇੱਕ ਲੇਖ ਲੇਖਨ ਪ੍ਰਤੀਯੋਗਿਤਾ (Essay writing competition) ਵੀ ਆਯੋਜਿਤ ਕੀਤੀ ਗਈ, ਜਿਸ ਵਿੱਚ ਵਿਭਿੰਨ ਕਲਾਸਾਂ ਦੇ ਲਗਭਗ 120 ਵਿਦਿਆਰਥੀਆਂ ਨੇ ਹਿੱਸਾ ਲਿਆ। 

 

ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਕਰਨ ਲਈ, ਐੱਮਓਪੀਏ ਦੇ ਸਕੱਤਰ ਨੇ ਲੇਖ ਪ੍ਰਤੀਯੋਗਿਤਾ ਦੇ ਸਰਵਸ਼੍ਰੇਸ਼ਠ ਤਿੰਨ ਵਿਦਿਆਰਥੀਆਂ ਨੂੰ ਨਗਦ ਪੁਰਸਕਾਰ ਅਤੇ ਸਰਟੀਫਿਕੇਟਸ ਨਾਲ ਸਨਮਾਨਿਤ ਕੀਤਾ। 

 

ਸਮੂਹਿਕ ਸਵੱਛਤਾ ਅਭਿਯਾਨ ਦੀ ਪੂਰਵ ਸੰਧਿਆ ‘ਤੇ, ਐੱਮਓਪੀਏ ਦੇ ਸਕੱਤਰ ਨੇ ਇਸ ਅਭਿਯਾਨ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਅਤੇ ਕੇਰਲ ਐਜੂਕੇਸ਼ਨ ਸੋਸਾਇਟੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਅਤੇ ਐੱਮਓਪੀਏ ਦੇ ਅਧਿਕਾਰੀਆਂ ਨੂੰ ਸਵੱਛਤਾ ਅਤੇ ਸਵੱਛਤਾ ਨੂੰ ਹੁਲਾਰਾ ਦੇਣ ਵਿੱਚ ਸਰਗਰਮੀ ਨਾਲ ਸ਼ਾਮਲ ਲਈ ਪ੍ਰੋਤਸਾਹਿਤ ਕੀਤਾ। ਮਹਾਤਮਾ ਗਾਂਧੀ ਦੇ ਦ੍ਰਿਸ਼ਟੀਕੋਣ ਅਤੇ ਪ੍ਰਧਾਨ ਮੰਤਰੀ ਦੇ ਮਿਸ਼ਨ ‘ਤੇ ਚਾਨਣਾ ਪਾਉਂਦੇ ਹੋਏ ਸਕੱਤਰ ਨੇ ਸਵੱਛਤਾ ਨੂੰ ਇੱਕ ਨਿਯਮਿਤ ਅਭਿਆਸ ਬਣਾਉਣ ਲਈ ਸਮੂਹਿਕ ਪ੍ਰਯਾਸਾਂ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ, ਤਾਕਿ ਇੱਕ ਸਵੱਛ ਅਤੇ ਸਿਹਤਮੰਦ ਵਾਤਾਵਰਣ ਬਣਾਇਆ ਜਾ ਸਕੇ। 

 

ਕੇਰਲ ਐਜੂਕੇਸ਼ਨ ਸੋਸਾਇਟੀ ਦੇ ਚੇਅਰਮੈਨ ਸ਼੍ਰੀ ਕੇ.ਪੀ.ਮੈਨਨ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਵਿੱਚ ਇੱਕ ਬਹੁਤ ਹੀ ਸਰਗਰਮ ਈਕੋ ਕਲੱਬ ਹੈ, ਜਿਸ ਵਿੱਚ ਮਿਹਨਤੀ ਅਤੇ ਸਮਰਪਿਤ ਵਿਦਿਆਰਥੀ ਸ਼ਾਮਲ ਹਨ, ਜੋ ਆਪਣੇ ਆਲੇ-ਦੁਆਲੇ ਦੇ ਵਾਤਾਵਰਣ ਨੂੰ ਹਰਿਆ-ਭਰਿਆ ਅਤੇ ਸਵੱਛ ਰੱਖਣ ਲਈ ਸਭ ਤੋਂ ਪ੍ਰਗਤੀਸ਼ੀਲ ਮਾਨਸਿਕਤਾ ਰੱਖਦੇ ਹਨ। ਉਨ੍ਹਾਂ ਨੇ ਸਵੱਛਤਾ ਹੀ ਸੇਵਾ ਅਭਿਯਾਨ -2024 ਲਈ ਉਨ੍ਹਾਂ ਦੇ ਸਕੂਲ ਦੀ ਚੋਣ ਕਰਨ ਅਤੇ ਐੱਮਓਪੀਏ ਦੇ ਸਕੱਤਰ ਅਤੇ ਐਡੀਸ਼ਨਲ ਸਕੱਤਰ ਦਾ ਵੀ ਧੰਨਵਾਦ ਕੀਤਾ। 

********

ਐੱਸਐੱਸ/ਕੇਸੀ


(Release ID: 2058428) Visitor Counter : 43


Read this release in: English , Urdu , Hindi