ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ
azadi ka amrit mahotsav

ਐੱਨਐੱਚਆਰਸੀ, ਭਾਰਤ ਨੇ ਅੱਜ ਤੋਂ ਹਿੰਦੀ ਪੰਦਰਵਾੜਾ ਸ਼ੁਰੂ ਕੀਤਾ


ਐੱਨਐੱਚਆਰਸੀ ਦੇ ਸਕੱਤਰ ਜਨਰਲ ਸ਼੍ਰੀ ਭਰਤ ਲਾਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਹਿੰਦੀ ਦੇ ਨਾਲ-ਨਾਲ ਘੱਟੋ-ਘੱਟ ਇੱਕ ਖੇਤਰੀ ਭਾਸ਼ਾ ਸਿੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਭਾਸ਼ਾ ਸਮਾਜ ਦੇ ਸੱਭਿਆਚਾਰ ਨੂੰ ਦਰਸਾਉਂਦੀ ਹੈ

ਕਮਿਸ਼ਨ ਦੇ ਮੁਲਾਜ਼ਮਾਂ ਵਿੱਚ ਹਿੰਦੀ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਕਈ ਮੁਕਾਬਲੇ ਕਰਵਾਏ ਜਾ ਰਹੇ ਹਨ

Posted On: 17 SEP 2024 7:14PM by PIB Chandigarh

ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨਐੱਚਆਰਸੀ), ਭਾਰਤ ਨੇ 1953 ਤੋਂ ਹਰ ਸਾਲ 14 ਸਤੰਬਰ ਨੂੰ ਮਨਾਏ ਜਾਣ ਵਾਲੇ ਹਿੰਦੀ ਦਿਵਸ ਦੀ ਯਾਦ ਵਿੱਚ ਅੱਜ ਪਖਵਾੜਾ (ਹਿੰਦੀ ਪੰਦਰਵਾੜਾ) ਸ਼ੁਰੂ ਕੀਤਾ। ਇਸ ਦਾ ਉਦਘਾਟਨ ਕਰਦਿਆਂ ਸਕੱਤਰ ਜਨਰਲ ਸ਼੍ਰੀ ਭਰਤ ਲਾਲ ਨੇ ਕਿਹਾ ਕਿ ਹਿੰਦੀ ਭਾਸ਼ਾ ਦੇਸ਼ ਦੇ ਲੋਕਾਂ ਨੂੰ ਜੋੜਦੀ ਹੈ। ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਇਸ ਨੇ ਅਹਿਮ ਭੂਮਿਕਾ ਨਿਭਾਈ।

ਉਨ੍ਹਾਂ ਕਿਹਾ ਕਿ ਭਾਸ਼ਾ ਸਮਾਜ ਦੇ ਸੱਭਿਆਚਾਰ ਨੂੰ ਦਰਸਾਉਂਦੀ ਹੈ। ਇਸ ਲਈ ਭਾਰਤੀ ਸੱਭਿਆਚਾਰ ਅਤੇ ਸਮਾਜ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਹਿੰਦੀ ਅਤੇ ਸਾਰੀਆਂ ਖੇਤਰੀ ਭਾਸ਼ਾਵਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਹਿੰਦੀ ਭਾਸ਼ਾ ਦੇ ਨਾਲ-ਨਾਲ ਘੱਟੋ-ਘੱਟ ਇੱਕ ਖੇਤਰੀ ਭਾਸ਼ਾ ਸਿੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਡੇ ਸਾਰਿਆਂ ਲਈ, ਮਾਤ ਭਾਸ਼ਾ ਵਿੱਚ ਪ੍ਰਗਟਾਵੇ ਹਮੇਸ਼ਾ ਆਸਾਨ, ਵਧੇਰੇ ਨਿੱਜੀ ਅਤੇ ਸਾਡੇ ਵਿਚਾਰਾਂ ਲਈ ਸੱਚ ਹੈ ਅਤੇ ਇਸ ਲਈ ਸਿੱਖਣੀ ਵੀ ਚਾਹੀਦੀ ਹੈ।

ਇਸ ਮੌਕੇ ਐੱਨਐੱਚਆਰਸੀ ਦੇ ਸੰਯੁਕਤ ਸਕੱਤਰ ਸ਼੍ਰੀ ਦੇਵੇਂਦਰ ਕੁਮਾਰ ਨਿਮ ਨੇ ਕਿਹਾ ਕਿ ਭਾਸ਼ਾ ਰਾਸ਼ਟਰੀ ਪਛਾਣ ਬਣਾਉਂਦੀ ਹੈ। ਇਸ ਲਈ, ਸਾਡੇ ਰੋਜ਼ਾਨਾ ਜੀਵਨ ਅਤੇ ਦਫ਼ਤਰੀ ਕੰਮਾਂ ਵਿੱਚ ਸਰਕਾਰੀ ਭਾਸ਼ਾ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਇੱਕ ਸਮੂਹਿਕ ਜ਼ਿੰਮੇਵਾਰੀ ਹੈ। ਹਿੰਦੀ ਦਿਵਸ ਸੰਵਿਧਾਨ ਸਭਾ ਦੁਆਰਾ ਹਿੰਦੀ ਨੂੰ ਸਰਕਾਰੀ ਭਾਸ਼ਾ ਵਜੋਂ ਅਪਣਾਏ ਜਾਣ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।

ਕਮਿਸ਼ਨ ਆਪਣੇ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਆਪਣੇ ਕੰਮ ਵਿੱਚ ਹਿੰਦੀ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਪੰਦਰਵਾੜੇ ਦੌਰਾਨ ਕਈ ਮੁਕਾਬਲੇ ਆਯੋਜਿਤ ਕਰ ਰਿਹਾ ਹੈ।

****

ਐੱਨਐੱਸਕੇ


(Release ID: 2058171) Visitor Counter : 26


Read this release in: English , Urdu , Hindi