ਇਸਪਾਤ ਮੰਤਰਾਲਾ
ਸਟੀਲ ਮੰਤਰਾਲੇ ਨੇ ਸੇਲ (SAIL) ਦੇ ਸਹਿਯੋਗ ਨਾਲ ‘ਸਵੱਛਤਾ ਹੀ ਸੇਵਾ’ 2024 ਮੁਹਿੰਮ ਦੇ ਤਹਿਤ ‘ਸਵੱਛਤਾ ਰਨ’ ਦਾ ਆਯੋਜਨ ਕੀਤਾ
Posted On:
22 SEP 2024 3:24PM by PIB Chandigarh
ਸਟੀਲ ਮੰਤਰਾਲੇ, ਭਾਰਤ ਸਰਕਾਰ ਨੇ ਸਟੀਲ ਅਥਾਰਟੀ ਆਫ ਇੰਡੀਆ ਲਿਮਟਿਡ (SAIL), ਮਹਾਰਤਨ ਸੀਪੀਐੱਸਈ ਦੇ ਸਹਿਯੋਗ ਨਾਲ ਨਵੀਂ ਦਿੱਲੀ ਦੇ ਨਹਿਰੂ ਪਾਰਕ ਵਿਖੇ ‘ਸਵੱਛਤਾ ਰਨ‘ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਦੀ ਅਗਵਾਈ ਸ਼੍ਰੀ ਸੰਦੀਪ ਪੌਡ੍ਰਿਕ, ਸਕੱਤਰ, ਸਟੀਲ ਮੰਤਰਾਲੇ ਨੇ ਕੀਤਾ, ਜਦੋਂ ਕਿ ਸ਼੍ਰੀ ਅਮਰੇਂਦੂ ਪ੍ਰਕਾਸ਼, ਚੇਅਰਮੈਨ, ਸੇਲ ਅਤੇ ਵੱਡੀ ਸੰਖਿਆ ਵਿੱਚ ਸਟੀਲ ਮੰਤਰਾਲੇ ਅਤੇ ਸੇਲ ਦੇ ਸੀਨੀਅਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਇਸ ਵਿੱਚ ਸਰਗਰਮ ਤੌਰ ‘ਤੇ ਹਿੱਸਾ ਲਿਆ।
ਸੇਲ ਦੁਆਰਾ 17 ਸਤੰਬਰ ਤੋਂ 02 ਅਕਤੂਬਰ 2024 ਤੱਕ ਆਪਣੇ ਪਲਾਂਟਾਂ ਅਤੇ ਯੂਨਿਟਾਂ ਵਿੱਚ ‘ਸਵੱਛਤਾ ਹੀ ਸੇਵਾ’ 2024 ਮੁਹਿੰਮ ਦੇ ਹਿੱਸੇ ਵਜੋਂ ਕਈ ਗਤੀਵਿਧੀਆਂ ਆਯੋਜਿਤ ਕੀਤੀ ਜਾ ਰਹੀ ਹੈ। ਸਟੀਲ ਮੰਤਰਾਲੇ ਅਤੇ ਸੇਲ ਦੁਆਰਾ ਸਵੱਛਤਾ ਅਤੇ ਜਾਗਰੂਕਤਾ ਨੂੰ ਪ੍ਰੋਤਸਾਹਨ ਦੇਣ ਦੇ ਉਦੇਸ ਨਾਲ ਆਯੋਜਿਤ ਕੀਤੀ ਜਾ ਰਹੀਆਂ ਕਈ ਪਹਿਲਕਦਮੀਆਂ ਵਿੱਚੋਂ ‘ਸਵੱਛਤਾ ਰਨ’ ਵੀ ਸ਼ਾਮਲ ਹੈ।
*******
ਐੱਮਜੀ
(Release ID: 2057873)
Visitor Counter : 29