ਰੇਲ ਮੰਤਰਾਲਾ
ਗਤੀ ਸ਼ਕਤੀ ਵਿਸ਼ਵਵਿਦਿਆਲਯ ਅਤੇ ਮੋਨਾਸ਼ ਯੂਨੀਵਰਸਿਟੀ ਨੇ ਰੇਲਵੇ ਇੰਜੀਨੀਅਰਿੰਗ ਰਿਸਰਚ ਅਤੇ ਐਜੂਕੇਸ਼ਨ ਨੂੰ ਪ੍ਰੋਤਸਾਹਨ ਦੇਣ ਦੇ ਲਈ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ
ਗਤੀ ਸ਼ਕਤੀ ਵਿਸ਼ਵਵਿਦਿਆਲਯ ਅਤੇ ਮੋਨਾਸ਼ ਇੰਸਟੀਟਿਊਟ ਆਫ ਰੇਲਵੇ ਟੈਕਨੋਲੋਜੀ ਦਰਮਿਆਨ ਸਾਂਝੇਦਾਰੀ ਦੇ ਮਾਧਿਅਮ ਨਾਲ ਜੌਇੰਟ ਰਿਸਰਚ ਲੈਬ ਅਤੇ ਐਗਜ਼ਿਕਿਊਟਿਵ ਟ੍ਰੇਨਿੰਗ ਪ੍ਰੋਗਰਾਮ ਵਿਕਸਿਤ ਕੀਤੇ ਜਾਣਗੇ
Posted On:
17 SEP 2024 8:04PM by PIB Chandigarh
ਗਤੀ ਸ਼ਕਤੀ ਵਿਸ਼ਵਵਿਦਿਆਲਯ (ਜੀਐੱਸਵੀ) ਨੇ ਅੱਜ ਨਵੀਂ ਦਿੱਲੀ ਵਿੱਚ ਔਸਟ੍ਰੇਲੀਆ ਦੇ ਮੋਨਾਸ਼ ਯੂਨੀਵਰਸਿਟੀ ਦੇ ਨਾਲ ਇੱਕ ਸਹਿਮਤੀ ਪੱਤਰ (ਐੱਮਓਯੂ) ‘ਤੇ ਹਸਤਾਖਰ ਕੀਤੇ। ਇਸ ਸਮਝੌਤੇ ਦਾ ਉਦੇਸ਼ ਮੋਨਾਸ਼ ਇਸੰਟੀਟਿਊਟ ਆਫ ਰੇਲਵੇ ਟੈਕਨੋਲੋਜੀ (ਆਈਆਰਟੀ) ਦੇ ਮਾਧਿਅਮ ਨਾਲ ਰੇਲਵੇ ਇੰਜੀਨੀਅਰਿੰਗ ਵਿੱਚ ਜੌਇੰਟ ਰਿਸਰਚ, ਐਜੂਕੇਸ਼ਨ, ਅਤੇ ਐਗਜ਼ੀਕਿਊਟਿਵ ਟ੍ਰੇਨਿੰਗ ਵਿੱਚ ਸਹਿਯੋਗ ਦੀ ਸੁਵਿਧਾ ਪ੍ਰਦਾਨ ਕਰਨਾ ਹੈ।
ਸਹਿਮਤੀ ਪੱਤਰ ‘ਤੇ ਮੋਨਾਸ਼ ਯੂਨੀਵਰਸਿਟੀ ਦੇ ਵਾਈਸ-ਚਾਂਸਲਰ-ਅੰਤਰਰਾਸ਼ਟਰੀ ਅਤੇ ਸੀਨੀਅਰ ਵਾਈਸ-ਪ੍ਰੈਜ਼ੀਡੈਂਟ, ਪ੍ਰੋਫੈਸਰ ਕ੍ਰੇਗ ਜੇਫਰੀ ਅਤੇ ਗਤੀ ਸ਼ਕਤੀ ਵਿਸ਼ਵਵਿਦਿਆਲਯ ਦੇ ਚਾਂਸਲਰ, ਪ੍ਰੋਫੈਸਰ ਮਨੋਜ ਚੌਧਰੀ ਦਰਮਿਆਨ ਹਸਤਾਖਰ ਕੀਤੇ ਗਏ। ਵਣਜਕ ਮੰਤਰੀ ਅਤੇ ਔਸਟ੍ਰੇਡ ਦੱਖਣ ਏਸ਼ੀਆ ਦੀ ਪ੍ਰਮੁੱਖ ਡਾ. ਮੋਨਿਕਾ ਕੈਨੇਡੀ ਨੇ ਨਵੀਂ ਦਿੱਲੀ ਵਿੱਚ ਔਸਟ੍ਰੇਲੀਅਨ ਹਾਈ ਕਮਿਸ਼ਨ ਵਿੱਚ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ।
ਐਡਵਾਂਸ ਟੈਕਨੋਲੋਜੀ ਰੇਵਲੇ ਇੰਜੀਨਿਈਅਰਿੰਗ ‘ਤੇ ਕੇਂਦ੍ਰਿਤ ਇੱਕ ਜੌਇੰਟ ਰਿਸਰਚ ਲੈਬ ਦੀ ਸਥਾਪਨਾ ਦੇ ਨਾਲ-ਨਾਲ ਭਵਿੱਖ ਦੇ ਉਦਯੋਗਿਕ ਪ੍ਰੋਜੈਕਟਾਂ ‘ਤੇ ਸਹਿਯੋਗ ਦੇ ਅਵਸਰਾਂ ਦਾ ਪਤਾ ਲਗਾਇਆ ਜਾਵੇਗਾ ਜੋ ਦੋਨੋਂ ਧਿਰਾਂ ਨੂੰ ਆਪਸੀ ਲਾਭ ਪ੍ਰਦਾਨ ਕਰੇਗਾ ਅਤੇ ਔਸਟ੍ਰੇਲਿਆਈ ਅਤੇ ਭਾਰਤੀ ਰੇਲਵੇ ਪ੍ਰਣਾਲੀਆਂ ਨੂੰ ਅੱਗੇ ਵਧਾਵੇਗਾ। ਜੌਇੰਟ ਐਜੂਕੇਸ਼ਨਲ ਪ੍ਰੋਗਰਾਮ ਅਤੇ ਐਗਜ਼ੀਕਿਊਟਿਵ ਟ੍ਰੇਨਿੰਗ ਇੱਕ ਹੋਰ ਮਹੱਤਵਪੂਰਨ ਸਹਿਯੋਗ ਖੇਤਰ ਹੋਵੇਗਾ।
ਪ੍ਰੋਫੈਸਰ ਕ੍ਰੇਗ ਜੇਫਰੀ ਨੇ ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਕਿਹਾ, “ਮੈਨੂੰ ਮੋਨਾਸ਼ ਯੂਨੀਵਰਸਿਟੀ ਦੁਆਰਾ ਪਰਿਵਹਨ ਅਤੇ ਲੌਜਿਸਟਿਕਸ ਖੇਤਰਾਂ ਵਿੱਚ ਭਾਰਤ ਦੀ ਪਹਿਲੀ ਯੂਨੀਵਰਸਿਟੀ, ਗਤੀ ਸ਼ਕਤੀ ਵਿਸ਼ਵਵਿਦਿਆਲਯ (ਜੀਐੱਸਵੀ) ਦੇ ਨਾਲ ਸਾਂਝੇਦਾਰੀ ਕਰਨ ‘ਤੇ ਪ੍ਰਸੰਨਤਾ ਹੋ ਰਹੀ ਹੈ। ਮੋਨਾਸ਼ ਇੰਸਟੀਟਿਊਟ ਆਫ ਰੇਲਵੇ ਟੈਕਨੋਲੋਜੀ (ਆਈਆਰਟੀ) ਜੋਖਿਮ ਅਤੇ ਲਾਗਤ ਨੂੰ ਘੱਟ ਕਰਨ ਦੇ ਨਾਲ-ਨਾਲ ਵਧਦੀ ਉਤਪਾਦਕਤਾ ਅਤੇ ਸੁਰੱਖਿਆ ਜ਼ਰੂਰਤਾਂ ਦਾ ਸਮਰਥਨ ਕਰਨ ਦੇ ਲਈ ਲਗਾਤਾਰ ਨਵੀਂ ਟੈਕਨੋਲੋਜੀਆਂ ਦਾ ਵਿਕਾਸ ਕਰ ਰਿਹਾ ਹੈ। ਇੰਸਟੀਟਿਊਟ ਦੇ ਕੋਲ ਰੇਲਵੇ ਨਾਲ ਸਬੰਧਿਤ ਤਕਨੀਕੀ ਮੁੱਦਿਆਂ ਦਾ ਸਮਾਧਾਨ ਕਰਨ ਵਿੱਚ ਇੱਕ ਸਥਾਪਿਤ ਟ੍ਰੈਕ ਰਿਕਾਰਡ ਹੈ ਅਤੇ ਇਸ ਦੇ ਸਮਾਧਾਨਾਂ ਨੂੰ ਦੁਨੀਆ ਭਰ ਵਿੱਚ ਰੇਲਵੇ ਪ੍ਰਣਾਲੀਆਂ ਦੁਆਰਾ ਅਪਣਾਇਆ ਗਿਆ ਹੈ। ਮੋਨਾਸ਼ ਇੰਸਟੀਟਿਊਟ ਆਫ ਰੇਲਵੇ ਟੈਕਨੋਲੋਜੀ (ਆਈਆਰਟੀ) ਅਤੇ ਗਤੀ ਸ਼ਕਤੀ ਵਿਸ਼ਵਵਿਦਿਆਲਯ (ਜੀਐੱਸਵੀ) ਦਰਮਿਆਨ ਇਹ ਨਵੀਂ ਸਾਂਝੇਦਾਰੀ ਭਾਰਤ ਦੇ ਨਾਲ ਮੋਨਾਸ਼ ਦੇ ਜੁੜਾਅ ਦਾ ਇੱਕ ਹੋਰ ਵਿਸਤਾਰ ਹੈ।”
ਪ੍ਰੋਫੈਸਰ ਮਨੋਜ ਚੌਧਰੀ ਨੇ ਜ਼ਿਕਰ ਕਰਦੇ ਹੋਏ ਕਿਹਾ, “ਗਤੀ ਸ਼ਕਤੀ ਵਿਸ਼ਵਵਿਦਿਆਲਯ (ਜੀਐੱਸਵੀ) ਇੱਕ ਉਦਯੋਗ-ਸੰਚਾਲਿਤ ਅਤੇ ਇਨੋਵੇਸ਼ਨ-ਅਧਾਰਿਤ ਯੂਨੀਵਰਸਿਟੀ ਹੈ, ਜਿਸ ਦੇ ਕੋਲ ਪਰਿਵਹਨ ਅਤੇ ਲੌਜਿਸਟਿਕਸ ਖੇਤਰਾਂ ਦੇ ਮਾਧਿਅਮ ਨਾਲ ਰਾਸ਼ਟਰੀ ਵਿਕਾਸ ਨੂੰ ਮਹੱਤਵਪੂਰਨ ਤੌਰ ‘ਤੇ ਪ੍ਰਭਾਵਿਤ ਕਰਨ ਦਾ ਪ੍ਰਾਸੰਗਿਕ ਜਨਾਦੇਸ਼ ਹੈ। ਰੇਲਵੇ ਦੇਸ਼ ਦੇ ਪਰਿਵਹਨ ਖੇਤਰ ਦੀ ਜੀਵਨ-ਰੇਖਾ ਹੈ ਅਤੇ ਤੇਜ਼ੀ ਨਾਲ ਤਕਨੀਕੀ ਪ੍ਰਗਤੀ ਦੇ ਨਾਲ, ਰੇਲਵੇ ਖੇਤਰ ਵਿਕਸਿਤ ਭਾਰਤ ਦੀ ਦਿਸ਼ਾ ਵਿੱਚ ਇੱਕ ਪਰਿਵਰਤਨਕਾਰੀ ਯਾਤਰਾ ਤੈਅ ਕਰ ਰਿਹਾ ਹੈ। ਸਾਡੇ ਦਰਮਿਆਨ ਮੋਨਾਸ਼ ਯੂਨੀਵਰਸਿਟੀ ਦੇ ਨਾਲ ਬਹੁਤ ਸਮਾਨਤਾਵਾਂ ਹਨ, ਜੋ ਇੱਕ ਰਿਸਰਚ-ਇਨਟੈਨਸਿਵ ਯੂਨੀਵਰਸਿਟੀ ਹੈ। ਇਹ ਆਲਮੀ ਪ੍ਰਭਾਅ ਦੇ ਲਈ ਅਗ੍ਰਣੀ ਸੰਸਥਾਨਾਂ ਅਤੇ ਉਦਯੋਗ ਦੇ ਨਾਲ ਕੰਮ ਕਰਦਾ ਹੈ।”
ਗਤੀ ਸ਼ਕਤੀ ਵਿਸ਼ਵਵਿਦਿਆਲਯ (ਜੀਐੱਸਵੀ), ਵੜੋਦਰਾ ਦੀ ਸਥਾਪਨਾ 2022 ਵਿੱਚ ਸੰਸਦ ਦੇ ਇੱਕ ਐਕਟ ਦੇ ਮਾਧਿਅਮ ਨਾਲ ਸੰਪੂਰਨ ਪਰਿਵਹਨ ਅਤੇ ਲੌਜਿਸਟਿਕਸ ਖੇਤਰਾਂ ਦੇ ਲਈ ਸਰਵੋਤਮ ਜਨਸ਼ਕਤੀ ਅਤੇ ਪ੍ਰਤਿਭਾ ਤਿਆਰ ਕਰਨ ਦੇ ਲਈ ਕੀਤੀ ਗਈ ਸੀ। ਇਹ ਕੇਂਦਰੀ ਯੂਨੀਵਰਸਿਟੀ ਭਾਰਤ ਸਰਕਾਰ ਦੇ ਰੇਲ ਮੰਤਰਾਲਾ ਦੁਆਰਾ ਪ੍ਰਾਯੋਜਿਤ ਹੈ। ਗਤੀ ਸ਼ਕਤੀ ਵਿਸ਼ਵਵਿਦਿਆਲਯ (ਜੀਐੱਸਵੀ) ਦੇ ਪਹਿਲੇ ਚਾਂਸਲਰ ਰੇਲ, ਸੂਚਨਾ ਅਤੇ ਪ੍ਰਸਾਰਣ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਹਨ।
ਗਤੀ ਸ਼ਕਤੀ ਵਿਸ਼ਵਵਿਦਿਆਲਯ (ਜੀਐੱਸਵੀ) ਇੱਕ “ਆਪਣੀ ਤਰ੍ਹਾ ਦੀ ਪਹਿਲੀ” ਯੂਨੀਵਰਸਿਟੀ ਹੈ ਜਿਸ ਦਾ ਲਕਸ਼ ਰੇਲਵੇ, ਐਵੀਏਸ਼ਨ, ਸ਼ਿਪਿੰਗ, ਪੋਰਟਸ, ਹਾਈਵੇਜ਼, ਰੋਡਸ ਅਤੇ ਵਾਟਰਵੇਜ਼ ਆਦਿ ਵਿੱਚ ਰਾਸ਼ਟਰੀ ਵਿਕਾਸ ਯੋਜਨਾਵਾਂ (ਪੀਐੱਮ ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ 2021 ਅਤੇ ਰਾਸ਼ਟਰੀ ਲੌਜਿਸਟਿਕਸ ਨੀਤੀ 2022) ਦੇ ਜਨਾਦੇਸ਼ ਨੂੰ ਪੂਰਾ ਕਰਨਾ ਹੈ। ਵਿਵਹਾਰਿਕ ਪ੍ਰਾਸੰਗਿਕਤਾ ਅਤੇ ਅਤਿਆਧੁਨਿਕ ਸਿੱਖਿਆ ਸੁਨਿਸ਼ਚਿਤ ਕਰਨ ਦੇ ਲਈ ਇੱਕ ਯੂਨੀਵਰਸਿਟੀ ਦੇ ਪ੍ਰੋਗਰਾਮ ਉਦਯੋਗ ਮਾਹਿਰਾਂ ਦੇ ਸਹਿਯੋਗ ਨਾਲ ਡਿਜ਼ਾਈਨ ਕੀਤੇ ਗਏ ਹਨ।
ਮੋਨਾਸ਼ ਯੂਨੀਵਰਸਿਟੀ ਔਸਟ੍ਰੇਲੀਆ, ਰੇਲ ਮੰਤਰਾਲਾ, ਗਤੀ ਸ਼ਕਤੀ ਵਿਸ਼ਵਵਿਦਿਆਲਯ, ਔਸਟ੍ਰੇਡ, ਭਾਰਤੀ ਸਮਰਪਿਤ ਫ੍ਰੇਟ ਕੌਰੀਡੋਰ ਨਿਗਮ ਲਿਮਿਟੇਡ (ਡੀਐੱਫਸੀਸੀਆਈਐੱਲ), ਦਿੱਲੀ ਮੈਟ੍ਰੋ ਕਾਰਪੋਰੇਸ਼ਨ ਦੇ ਸੀਨੀਅਰ ਅਧਿਕਾਰੀ ਸਹਿਮਤੀ ਪੱਤਰ (ਐੱਮਓਯੂ) ਹਸਤਾਖਰ ਪ੍ਰੋਗਰਾਮ ਵਿੱਚ ਉਪਸਥਿਤ ਸਨ, ਜੋ ਰੇਲਵੇ ਇੰਜੀਨੀਅਰਿੰਗ ਸਮਰੱਥਾਵਾਂ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਇੱਕ ਸਹਿਯੋਗਾਤਮਕ ਪ੍ਰਯਾਸ ਨੂੰ ਪ੍ਰਦਰਸ਼ਿਤ ਕਰਦਾ ਹੈ।
*****
ਐੱਸਕੇ
(Release ID: 2056108)
Visitor Counter : 34