ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ
azadi ka amrit mahotsav

ਨਐੱਚਆਰਸੀ ਨੇ ਜਮਸ਼ੇਦਪੁਰ ਦੇ ਐੱਮਜੀਐੱਮ ਹਸਪਤਾਲ ਵਿੱਚ ਜਣੇਪਾ ਪੀੜ ਵਿੱਚ ਫਰਸ਼ 'ਤੇ ਪਈ ਇੱਕ ਮਹਿਲਾ ਦਾ 27 ਘੰਟਿਆਂ ਤੱਕ ਇਲਾਜ ਨਾ ਹੋਣ ਕਾਰਨ ਬੱਚੇ ਦੀ ਕੁੱਖ ਵਿੱਚ ਮੌਤ ਹੋਣ ਦਾ ਖੁਦ ਨੋਟਿਸ ਲਿਆ


ਕਮਿਸ਼ਨ ਨੇ ਝਾਰਖੰਡ ਸਰਕਾਰ ਨੂੰ ਦੋ ਹਫ਼ਤਿਆਂ ਅੰਦਰ ਵਿਸਥਾਰਤ ਰਿਪੋਰਟ ਪੇਸ਼ ਕਰਨ ਲਈ ਨੋਟਿਸ ਜਾਰੀ ਕੀਤਾ

ਰਿਪੋਰਟ ਵਿਚ ਪੀੜਤ ਮਹਿਲਾ ਦੀ ਸਿਹਤ ਅਤੇ ਸਰਕਾਰੀ ਹਸਪਤਾਲਾਂ ਵਿਚ ਬੈੱਡਾਂ ਦੀ ਉਪਲਬਧਤਾ ਦੇ ਨਾਲ-ਨਾਲ ਹੋਰ ਸਹੂਲਤਾਂ ਦੀ ਸਥਿਤੀ ਵੀ ਸ਼ਾਮਲ ਹੋਣੀ ਚਾਹੀਦੀ ਹੈ

Posted On: 10 SEP 2024 6:04PM by PIB Chandigarh

ਭਾਰਤ ਦੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨਐੱਚਆਰਸੀ) ਨੇ ਇੱਕ ਮੀਡੀਆ ਰਿਪੋਰਟ ਦਾ ਖੁਦ ਨੋਟਿਸ ਲਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਜਮਸ਼ੇਦਪੁਰ, ਝਾਰਖੰਡ ਦੇ ਐੱਮਜੀਐੱਮ ਹਸਪਤਾਲ ਵਿੱਚ ਇੱਕ ਗਰਭਵਤੀ ਔਰਤ ਨੂੰ ਬਿਹਤਰ ਡਾਕਟਰੀ ਦੇਖਭਾਲ ਲਈ ਇੱਕ ਕਮਿਊਨਿਟੀ ਹੈਲਥ ਸੈਂਟਰ ਦੁਆਰਾ ਰੈਫਰ ਕੀਤਾ ਗਿਆ ਸੀ, ਇਸ ਤੋਂ ਬਾਅਦ ਕਰੀਬ 27 ਘੰਟੇ ਤੱਕ ਉਸ ਦੀ ਦੇਖਭਾਲ ਨਹੀਂ ਕੀਤੀ ਗਈ। ਰਿਪੋਰਟਾਂ ਅਨੁਸਾਰ, ਉਸ ਨੂੰ ਫਰਸ਼ 'ਤੇ ਪੈਣਾ ਪਿਆ ਕਿਉਂਕਿ ਹਸਪਤਾਲ ਵਿੱਚ ਕੋਈ ਬੈੱਡ ਉਪਲਬਧ ਨਹੀਂ ਸੀ। ਹਾਲਾਂਕਿ ਇਲਾਜ ਨਾ ਹੋਣ ਕਾਰਨ ਉਸ ਦੇ ਬੱਚੇ ਦੀ ਅਗਲੇ ਦਿਨ ਗਰਭ ਵਿੱਚ ਹੀ ਮੌਤ ਹੋ ਗਈ। ਇਹ ਵੀ ਦੱਸਿਆ ਗਿਆ ਹੈ ਕਿ ਇੱਕ ਹੋਰ ਮਹਿਲਾ ਜਿਸ ਨੇ ਬੱਚੇ ਨੂੰ ਜਨਮ ਦਿੱਤਾ ਸੀ, ਉਸ ਦਾ ਇਲਾਜ ਫਰਸ਼ 'ਤੇ ਕੀਤਾ ਜਾ ਰਿਹਾ ਸੀ।

ਕਮਿਸ਼ਨ ਨੇ ਜਾਣਿਆ ਹੈ ਕਿ ਮੀਡੀਆ ਰਿਪੋਰਟ ਦੀ ਸਮੱਗਰੀ, ਜੇਕਰ ਸੱਚ ਹੈ, ਤਾਂ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਹੈ। ਇਸ ਦੇ ਅਨੁਸਾਰ, ਕਮਿਸ਼ਨ ਨੇ ਝਾਰਖੰਡ ਸਰਕਾਰ ਦੇ ਮੁੱਖ ਸਕੱਤਰ ਨੂੰ ਨੋਟਿਸ ਜਾਰੀ ਕਰਕੇ ਦੋ ਹਫ਼ਤਿਆਂ ਵਿੱਚ ਮਾਮਲੇ ਦੀ ਵਿਸਥਾਰਤ ਰਿਪੋਰਟ ਮੰਗੀ ਹੈ।

ਰਿਪੋਰਟ ਵਿੱਚ ਪੀੜਤ ਮਹਿਲਾ ਦੀ ਸਿਹਤ ਸਥਿਤੀ ਅਤੇ ਰਾਜ ਦੇ ਸਰਕਾਰੀ ਹਸਪਤਾਲਾਂ ਵਿੱਚ ਬੈੱਡਾਂ ਦੀ ਉਪਲਬਧਤਾ ਦੇ ਨਾਲ-ਨਾਲ ਹੋਰ ਸਹੂਲਤਾਂ ਦੀ ਸਥਿਤੀ ਨੂੰ ਸ਼ਾਮਲ ਕੀਤੇ ਜਾਣ ਦੀ ਉਮੀਦ ਹੈ। ਰਿਪੋਰਟ ਵਿੱਚ ਇਹ ਵੀ ਦੱਸਿਆ ਜਾਣਾ ਚਾਹੀਦਾ ਹੈ ਕਿ ਕੀ ਅਧਿਕਾਰੀਆਂ ਵੱਲੋਂ ਪੀੜਤ ਪਰਿਵਾਰ ਨੂੰ ਕੋਈ ਮੁਆਵਜ਼ਾ ਦਿੱਤਾ ਗਿਆ ਹੈ।

*** *** *** *** 

ਐੱਨਐੱਸਕੇ/ਵੀਸੀਕੇ


(Release ID: 2054982) Visitor Counter : 26


Read this release in: English , Urdu , Hindi , Tamil