ਵਿੱਤ ਮੰਤਰਾਲਾ
ਵਿੱਤੀ ਸੇਵਾਵਾਂ ਵਿਭਾਗ (DFS) ਸਪੈਸ਼ਲ ਕੈਂਪੇਨ 4.0 ਵਿੱਚ ਹਿੱਸਾ ਲੈਣ ਦੇ ਲਈ ਤਿਆਰ
Posted On:
13 SEP 2024 5:53PM by PIB Chandigarh
ਡੀਐੱਫਐੱਸ ਨੇ ਨਵੰਬਰ 2023 ਤੋਂ ਅਗਸਤ 2024 ਤੱਕ ਸਪੈਸ਼ਲ ਕੈਂਪੇਨ 3.0 ਦੇ ਤਹਿਤ ਵਿਭਿੰਨ ਗਤੀਵਿਧੀਆਂ ਨੂੰ ਵੀ ਅੱਗੇ ਵਧਾਇਆ
ਵਿੱਤ ਮੰਤਰਾਲੇ ਦਾ ਵਿੱਤੀ ਸੇਵਾਵਾਂ ਵਿਭਾਗ (DFS) 2 ਤੋਂ 31 ਅਕਤੂਬਰ, 2024 ਤੱਕ ਸੰਚਾਲਿਤ ਹੋਣ ਵਾਲੀ ਸਪੈਸ਼ਲ ਕੈਂਪੇਨ 4.0 ਵਿੱਚ ਹਿੱਸਾ ਲੈਣ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ (DARPG) ਨੇ ਸਵੱਛਤਾ ਨੂੰ ਸੰਸਥਾਗਤ ਬਣਾਉਣ ਅਤੇ ਸਰਕਾਰੀ ਦਫ਼ਤਰਾਂ ਵਿੱਚ ਪੈਂਡਿੰਗ ਮਾਮਲਿਆਂ ਨੂੰ ਘੱਟ ਕਰਨ ਲਈ ਸਪੈਸ਼ਲ ਕੈਂਪੇਨ 4.0 ਦੇ ਲਾਗੂ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
ਸਭ ਤੋਂ ਪਹਿਲਾਂ, ਡੀਐੱਫਐੱਸ ਨੇ ਆਪਣੇ ਸਾਰੇ ਅਧਿਕਾਰੀਆਂ ਨੂੰ ਜਾਗਰੂਕ ਕੀਤਾ ਹੈ ਅਤੇ ਆਪਣੇ ਅਧੀਨ ਸਾਰੇ ਸੰਗਠਨਾਂ ਨੂੰ ਵਰਤਮਾਨ ਵਿੱਚ ਚਲ ਰਹੀਆਂ ਗਤੀਵਿਧੀਆਂ ਨੂੰ ਜਾਰੀ ਰੱਖਣ ਅਤੇ 02 ਤੋਂ 31 ਅਕਤੂਬਰ, 2024 ਤੱਕ ਆਪਣੇ ਸਬੰਧਿਤ ਸੰਗਠਨਾਂ ਵਿੱਚ ਸਪੈਸ਼ਲ ਕੈਂਪੇਨ 4.0 ਸ਼ੁਰੂ ਕਰਨ ਲਈ ਲਿਖਿਆ ਹੈ। ਸਪੈਸ਼ਲ ਕੈਂਪੇਨ 4.0 ਦੇ ਰੋਡਮੈਪ ਨੂੰ ਅੰਤਮ ਰੂਪ ਦੇਣ ਅਤੇ ਇਸ ਨੂੰ ਸਫਲ ਬਣਾਉਣ ਲਈ ਵਿਭਿੰਨ ਪ੍ਰਤੱਖ ਤੇ ਵੀਸੀ (VC) ਮੀਟਿੰਗਾਂ ਪਹਿਲਾਂ ਹੀ ਆਯੋਜਿਤ ਕੀਤੀਆਂ ਜਾ ਚੁਕੀਆਂ ਹਨ।
ਸਾਲ 2023 ਵਿੱਚ ਸਪੈਸ਼ਲ ਕੈਂਪੇਨ 3.0 ਦੌਰਾਨ, ਪੈਂਡਿਗ ਮਾਮਲਿਆਂ ਨੂੰ ਘੱਟ ਕਰਨ ਅਤੇ ਸਵੱਛਤਾ ਨੂੰ ਸੰਸਥਾਗਤ ਬਣਾਉਣ ਲਈ ਡੀਐੱਫਐੱਸ ਅਤੇ ਉਸ ਦੇ ਸੰਗਠਨਾਂ ਨੇ 02 ਅਕਤੂਬਰ ਤੋਂ 31 ਅਕਤੂਬਰ 2023 ਤੱਕ ਸਪੈਸ਼ਲ ਕੈਂਪੇਨ 3.0 ਵਿੱਚ ਸਰਗਰਮੀ ਨਾਲ ਹਿੱਸਾ ਲਿਆ ਸੀ। 31 ਅਕਤੂਬਰ 2023 ਨੂੰ ਇਸ ਕੈਂਪੇਨ ਦੀ ਸਮਾਪਤੀ ਤੱਕ ਇਸ ਦੇ ਨਿਰਧਾਰਿਤ ਟੀਚੇ ਪ੍ਰਾਪਤ ਕਰ ਲਏ ਗਏ ਸੀ।
ਇਸ ਤੋਂ ਇਲਾਵਾ, ਡੀਐੱਫਐੱਸ ਅਤੇ ਡੀਐੱਫਐੱਸ ਦੇ ਸਾਰੇ ਸੰਗਠਨ ਹਰ ਮਹੀਨੇ ਨਿਰੰਤਰ ਅਧਾਰ ‘ਤੇ ਗਤੀਵਿਧੀਆਂ ਦਾ ਸੰਚਾਲਨ ਕਰ ਰਹੇ ਹਨ। ਨਵੰਬਰ 2023 ਤੋਂ ਨਿਯਮਿਤ ਤੌਰ ‘ਤੇ ਐੱਸਸੀਡੀਪੀਐੱਮ ਪੋਰਟਲ ‘ਤੇ ਉਪਲਬਧੀਆਂ ਨਾਲ ਸਬੰਧਿਤ ਮਾਸਿਕ ਰਿਪੋਰਟਿੰਗ ਅਪਲੋਡ ਕੀਤੀ ਜਾ ਰਹੀ ਹੈ।
ਨਵੰਬਰ 2023 ਤੋਂ ਅਗਸਤ 2024 ਦਰਮਿਆਨ ਦੇ ਮਹੀਨਿਆਂ ਵਿੱਚ ਡੀਐੱਫਐੱਸ ਅਤੇ ਉਸ ਦੇ ਸੰਗਠਨਾਂ ਦੁਆਰਾ ਹਾਸਲ ਕੀਤੀਆਂ ਗਈਆਂ ਮੁੱਖ ਵਿਸ਼ੇਸ਼ਤਾਵਾਂ ਅਤੇ ਉਪਲਬਧੀਆਂ ਇਸ ਪ੍ਰਕਾਰ ਹਨ:
-
ਸਵੱਛਤਾ ਮੁਹਿੰਮ/ਸਥਾਨ/ਦਫ਼ਤਰਾਂ ਦੀ ਸਫਾਈ -1056
-
ਖਾਲੀ ਕੀਤੀ ਗਈ ਥਾਂ – 1,11,349 ਵਰਗ ਫੁੱਟ
-
ਸਕ੍ਰੈਪ ਦੇ ਨਿਪਟਾਰੇ ਤੋਂ ਹਾਸਲ ਕੀਤਾ ਰੈਵੇਨਿਊ- 4,20,76,728 ਰੁਪਏ
-
ਜਨਤਕ ਸ਼ਿਕਾਇਤਾਂ ਦਾ ਨਿਪਟਾਨ – 2,66,097
-
ਜਨਤਕ ਸ਼ਿਕਾਇਤਾਂ ਨਾਲ ਸਬੰਧਿਤ ਅਪੀਲਾਂ ਦਾ ਨਿਪਟਾਰਾ -73,863
****
ਐੱਨਬੀ/ਕੇਐੱਮਐੱਨ
(Release ID: 2054971)
Visitor Counter : 24