ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ
azadi ka amrit mahotsav

ਫੂਡ ਪ੍ਰੋਸੈੱਸਿੰਗ ਇੰਡਸਟਰੀ ਮੰਤਰਾਲਾ ਸਵੱਛਤਾ ਨੂੰ ਪ੍ਰੋਤਸਾਹਨ ਦੇਣ ਅਤੇ ਪੈਂਡਿੰਗ ਮਾਮਲਿਆਂ ਅਤੇ ਸਮੱਗਰੀ ਵਿੱਚ ਕਮੀ ਲਿਆਉਣ ਦੇ ਉਦੇਸ਼ ਨਾਲ 2 ਤੋਂ 31 ਅਕਤੂਬਰ, 2024 ਤੱਕ ਸਪੈਸ਼ਲ ਕੈਂਪੇਨ 4.0 ਵਿੱਚ ਹਿੱਸਾ ਲਏਗਾ

Posted On: 13 SEP 2024 4:14PM by PIB Chandigarh

ਫੂਡ ਪ੍ਰੋਸੈੱਸਿੰਗ ਇੰਡਸਟਰੀ ਮੰਤਰਾਲਾ ਪੈਂਡਿੰਗ ਮਾਮਲਿਆਂ ਅਤੇ ਸਮੱਗਰੀ ਦੇ ਨਿਪਟਾਰੇ ਅਤੇ ਸਵੱਛਤਾ ਨੂੰ ਪ੍ਰੋਤਸਾਹਨ ਦੇਣ ਦੇ ਉਦੇਸ਼ ਨਾਲ 2 ਤੋਂ 31 ਅਕਤੂਬਰ, 2024 ਤੱਕ ਸਪੈਸ਼ਲ ਕੈਂਪੇਨ 4.0 ਵਿੱਚ ਹਿੱਸਾ ਲਏਗਾ। ਇਸ ਕੈਂਪੇਨ ਦਾ ਸ਼ੁਰੂਆਤੀ ਪੜਾਅ 16 ਸਤੰਬਰ, 2024 ਤੋਂ ਸ਼ੁਰੂ ਹੋ ਰਿਹਾ ਹੈ।

 

ਇਸ ਤੋਂ ਪਹਿਲਾਂ, ਫੂਡ ਪ੍ਰੋਸੈੱਸਿੰਗ ਇੰਡਸਟਰੀ ਮੰਤਰਾਲੇ ਨੇ ਸਪੈਸ਼ਲ ਕੈਂਪੇਨ 3.0 ਦੀਆਂ ਉਪਲਬਧੀਆਂ ਨਾਲ ਵਿਸ਼ੇਸ਼ ਸਫਲਤਾ ਪ੍ਰਾਪਤ ਕੀਤੀ ਹੈ। ਇਸ ਨੇ 2 ਤੋਂ 31 ਅਕਤੂਬਰ, 2023 ਦੌਰਾਨ ਪੈਂਡਿੰਗ ਮਾਮਲਿਆਂ ਅਤੇ ਸਮੱਗਰੀ ਦਾ ਨਿਪਟਾਰਾ ਕੀਤਾ ਸੀ ਅਤੇ ਸਵੱਛਤਾ ਮੁਹਿੰਮ ਚਲਾਈ ਸੀ। ਇਸ ਪਹਿਲ ਦਾ ਉਦੇਸ਼ ਸਵੱਛਤਾ ਨੂੰ ਸੰਸਥਾਗਤ ਗਤੀਵਿਧੀ ਬਣਾਉਣਾ ਅਤੇ ਸਰਕਾਰੀ ਦਫਤਰਾਂ ਵਿੱਚ ਪੈਂਡਿੰਗ ਮਾਮਲਿਆਂ ਅਤੇ ਸਮੱਗਰੀ ਨੂੰ ਘੱਟ ਕਰਨਾ ਹੈ। 

 

ਫੂਡ ਪ੍ਰੋਸੈੱਸਿੰਗ ਇੰਡਸਟਰੀ ਮੰਤਰਾਲੇ ਦੇ ਨਾਲ-ਨਾਲ ਹੀ ਇਸ ਦੇ ਪ੍ਰਸ਼ਾਸਨਿਕ ਨਿਯੰਤਰਣ ਦੇ ਤਹਿਤ ਆਉਣ ਵਾਲੀਆਂ ਦੋਵੇਂ ਖੁਦਮੁਖਤਿਆਰੀ ਸੰਸਥਾਵਾਂ (ਐੱਨਆਈਐੱਫਟੀਈਐੱਮ-NIFTEM ਕੁੰਡਲੀ ਅਤੇ ਐੱਨਆਈਐੱਫਟੀਈਐੱਮ NIFTEM ਤੰਜਾਵੁਰ) ਨੇ ਵੀ ਇਸ ਮੁਹਿੰਮ ਵਿੱਚ ਹਿੱਸਾ ਲਿਆ। 

ਮੰਤਰਾਲੇ ਨੇ ਇਸ ਰਾਸ਼ਟਰਵਿਆਪੀ ਪਹਿਲ ਦੀ ਤਿਆਰੀ ਵਿੱਚ, ਨਵੰਬਰ 2023 ਤੋਂ ਅਗਸਤ 2024 ਤੱਕ ਵਿਭਿੰਨ ਪੈਂਡਿੰਗ ਮੁੱਦਿਆਂ ਦੀ ਪਹਿਚਾਣ ਕੀਤੀ ਅਤੇ ਉਨ੍ਹਾਂ ਦਾ ਨਿਪਟਾਰਾ ਕੀਤਾ, ਜਿਨ੍ਹਾਂ ਵਿੱਚ ਸੰਸਦ ਮੈਂਬਰਾਂ/ਵੀਆਈਪੀ ਤੋਂ ਪ੍ਰਾਪਤ ਕਰੀਬ 30 ਸੰਦਰਭ ਨਿਰਦੇਸ਼ ਅਤੇ 413 ਜਨਤਕ ਸ਼ਿਕਾਇਤਾਂ ਸ਼ਾਮਲ ਹਨ। ਇਸ ਤੋਂ ਇਲਾਵਾ, 7000 ਵਰਗ ਫੁੱਟ ਥਾਂ ਖਾਲੀ ਕਰਵਾਈ ਗਈ ਅਤੇ ਸਕ੍ਰੈਪ ਦੇ ਨਿਪਟਾਰੇ ਨਾਲ 2,80,000 ਰੁਪਏ ਦਾ ਰੈਵੇਨਿਊ ਪ੍ਰਾਪਤ ਹੋਇਆ ਹੈ।

ਮੰਤਰਾਲਾ ਸਪੈਸ਼ਲ ਕੈਂਪੇਨ 4.0 ਲਈ ਤਿਆਰੀ ਵਿੱਚ ਜੁਟਿਆ ਹੋਇਆ ਹੈ ਅਤੇ ਇਹ ਆਪਣੇ ਸਾਰੇ ਅਧਿਕਾਰੀਆਂ ਨੂੰ ਸਹੁੰ ਚੁਕਾ ਕੇ ਸਵੱਛ ਅਤੇ ਕਚਰਾ ਮੁਕਤ ਭਾਰਤ ਨੂੰ ਪ੍ਰੋਤਸਾਹਨ ਦੇਣ ਲਈ ਵਚਨਬੱਧ ਹੈ। ਸਕੱਤਰ (ਐੱਫਪੀਆਈ) ਨੇ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੂੰ ਇਸ ਕੈਂਪੇਨ ਦੇ ਦੌਰਾਨ ਨਿਰਧਾਰਿਤ ਟੀਚਿਆਂ ਦੀ ਸਫਲਤਾਪੂਰਵਕ ਪ੍ਰਾਪਤੀ ਲਈ ਪੂਰਨ ਪ੍ਰਯਾਸ ਕਰਨ ਦੀ ਅਪੀਲ ਕੀਤੀ ਹੈ। ਫੂਡ ਪ੍ਰੋਸੈੱਸਿੰਗ ਇੰਡਸਟਰੀ ਮੰਤਰਾਲੇ ਨੇ ਆਪਣੀਆਂ ਖੁਦਮੁਖਤਿਆਰੀ ਸੰਸਥਾਵਾਂ ਨੂੰ ਵੀ ਇਸ ਰਾਸ਼ਟਰਵਿਆਪੀ ਮੁਹਿੰਮ ਵਿੱਚ ਸਵੱਛਤਾ ਮੁਹਿੰਮ ਦੀ ਤਰ੍ਹਾਂ ਹੀ ਸਰਗਰਮ ਭਾਗੀਦਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ।

****

ਐੱਸਐੱਸ/ਐੱਮਐੱਸ


(Release ID: 2054968) Visitor Counter : 30