ਵਿੱਤ ਮੰਤਰਾਲਾ
azadi ka amrit mahotsav

ਸਵੱਛਤਾ ਨੂੰ ਪ੍ਰੋਤਸਾਹਨ ਦੇਣ ਅਤੇ ਪੈਂਡਿੰਗ ਮਾਮਲਿਆਂ ਨੂੰ ਨਿਪਟਾਉਣ ਲਈ ਸੀਬੀਆਈਸੀ (CBIC) 2 ਅਕਤੂਬਰ ਤੋਂ 31 ਅਕਤੂਬਰ, 2024 ਤੱਕ ਸਪੈਸ਼ਲ ਕੈਂਪੇਨ 4.0 ਵਿੱਚ ਹਿੱਸਾ ਲਵੇਗੀ

Posted On: 13 SEP 2024 5:54PM by PIB Chandigarh

ਸਰਕਾਰੀ ਦਫਤਰਾਂ ਵਿੱਚ ਸਵੱਛਤਾ ਨੂੰ ਸੰਸਥਾਗਤ ਬਣਾਉਣ ਅਤੇ ਪੈਂਡਿੰਗ ਮਾਮਲਿਆਂ ਨੂੰ ਘੱਟ ਕਰਨ ਲਈ ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸਿਜ਼ ਅਤੇ ਕਸਟਮਜ਼ (CBIC), 2 ਅਕਤੂਬਰ ਤੋਂ 31 ਅਕਤੂਬਰ 2024 ਦਰਮਿਆਨ ਸਰਗਰਮ ਮਿਆਦ ਦੌਰਾਨ ਸਪੈਸ਼ਲ ਕੈਂਪੇਨ 4.0 ਵਿੱਚ ਸਰਗਰਮ ਤੌਰ ‘ਤੇ ਹਿੱਸਾ ਲੈ ਰਿਹਾ ਹੈ। ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ (DARPG) ਨੇ ਇਸ ਸਪੈਸ਼ਲ ਕੈਂਪੇਨ 4.0 ਦੇ ਲਾਗੂਕਰਨ ਦੇ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ ਅਤੇ ਸੀਬੀਆਈਸੀ ਨੇ ਕੈਂਪੇਨ ਦੀ ਮਿਆਦ ਦੌਰਾਨ ਸਵੱਛਤਾ ਮੁਹਿੰਮ ਚਲਾਉਣ ਅਤੇ ਪੈਂਡਿੰਗ ਮਾਮਲਿਆਂ ਨੂੰ ਜਲਦੀ ਨਿਪਟਾਉਣ ਲਈ ਆਪਣੀਆਂ ਖੇਤਰੀ ਸੰਰਚਨਾਵਾਂ ਨਾਲ ਦਿਸ਼ਾ ਨਿਰਦੇਸ਼ ਸਾਂਝਾ ਕੀਤੇ ਹਨ। 

ਸਾਲ 2023 ਵਿੱਚ ਸਪੈਸ਼ਲ ਕੈਂਪੇਨ 3.0 ਦੌਰਾਨ, ਸੀਬੀਆਈਸੀ ਨੇ ਪੈਂਡਿੰਗ ਮਾਮਲਿਆਂ ਜਿਹੇ ਵਾਆਈਪੀ/ਸਾਂਸਦਾਂ ਦੇ ਸੰਦਰਭ, ਜਨਤਕ ਸ਼ਿਕਾਇਤਾਂ, ਜਨਤਕ ਸ਼ਿਕਾਇਤ ਅਪੀਲ, ਸਵੱਛਤਾ ਮੁਹਿੰਮ, ਫਿਜ਼ੀਕਲ ਫਾਈਲਾਂ ਅਤੇ ਸਿਗਰੇਟ ਅਤੇ ਨਸ਼ੀਲੇ ਪਦਾਰਥਾਂ ਜਿਵੇਂ ਤਸਕਰੀ ਵਾਲੇ ਸਮਾਨਾਂ ਦੇ ਨਿਪਟਾਰੇ ਅਤੇ ਜਗ੍ਹਾ ਖਾਲੀ ਕਰਨ ‘ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ ਗਤੀਵਿਧੀਆਂ ਸ਼ੁਰੂ ਕੀਤੀਆਂ ਸਨ। 

ਮੁਹਿੰਮ ਦੇ ਅੰਤ ਤੱਕ, ਸੀਬੀਆਈਸੀ ਨੇ 100 ਫੀਸਦੀ ਵਾਆਈਪੀ/ਸਾਂਸਦਾਂ ਦੇ ਸੰਦਰਭਾਂ ‘ਤੇ ਸਫਲਤਾਪੂਰਵਕ ਕੰਮ ਕੀਤਾ, 924 ਜਨਤਕ ਸ਼ਿਕਾਇਤਾਂ ਅਤੇ 354 ਜਨਤਕ ਸ਼ਿਕਾਇਤ ਵਾਲੀਆਂ ਅਪੀਲਾਂ ਦਾ ਹੱਲ ਕੀਤਾ ਅਤੇ 2041 ਸਵੱਛਤਾ ਮੁਹਿੰਮਾਂ ਚਲਾਈਆਂ ਸਨ। ਇਸ ਤੋਂ ਇਲਾਵਾ 2,05,242 ਵਰਗ ਫੁੱਟ ਥਾਂ ਖਾਲੀ ਕਰਦੇ ਹੋਏ 32,448 ਫਿਜ਼ੀਕਲ ਫਾਈਲਾਂ ਦਾ ਨਿਪਟਾਰਾ ਕੀਤਾ ਗਿਆ। ਸਕ੍ਰੈਪ ਨਿਪਟਾਰੇ ਜ਼ਰੀਏ ਸੀਬੀਆਈਸੀ ਨੇ 16,29,982 ਰੁਪਏ ਦਾ ਰੈਵੇਨਿਊ ਵੀ ਹਾਸਲ ਕੀਤਾ। 

 ਮੁਹਿੰਮ ਦਾ ਮੁੱਖ ਆਕਰਸ਼ਣ 284 ਕਰੋੜ ਰੁਪਏ ਕੀਮਤ ਦੇ 328 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਅਤੇ ਵਿਦੇਸ਼ੀ ਮੂਲ ਦੀ ਸਿਗਰੇਟ ਦੀ 9.85 ਕਰੋੜ ਰੁਪਏ ਕੀਮਤ ਦੀਆਂ 1.1 ਕਰੋੜ ਸਟਿਕਸ ਨੂੰ ਸੁਰੱਖਿਅਤ ਅਤੇ ਗੈਰ –ਖਤਰਨਾਕ ਢੰਗ ਨਾਲ ਨਸ਼ਟ ਕਰਨਾ ਸੀ।

 ਇਸ ਦੇ ਇਲਾਵਾ, ਵਿਭਾਗ ਨੇ ਇਸ ਅਵਸਰ ਦਾ ਇਸਤੇਮਾਲ ਦਫਤਰ ਸਥਲਾਂ ਨੂੰ ਸੁਚਾਰੂ ਕਰਨ, ਸਧਾਰਣ ਸਥਾਨਾਂ ਵਿੱਚ ਸਵੱਛਤਾ ਕਾਇਮ ਰੱਖਣ ਅਤੇ ਦਫਤਰ ਰੂਮਸ ਵਿੱਚ ਰੱਖ- ਰਖਾਓ ਵਿੱਚ ਸੁਧਾਰ ਕਰਨ ਲਈ ਕੀਤਾ। ਇਸ ਦੌਰਾਨ ਕੀਤੀਆਂ ਗਈਆਂ ਕੋਸ਼ਿਸ਼ਾਂ, ਵਿਸ਼ੇਸ਼ ਤੌਰ  ‘ਤੇ ਸਰਵੋਤਮ ਪ੍ਰਥਾਵਾਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਉਨ੍ਹਾਂ ਦਾ ਸੋਸ਼ਲ ਮੀਡੀਆ ਪਲੈਟਫਾਰਮਾਂ ‘ਤੇ ਵਿਆਪਕ ਪ੍ਰਚਾਰ ਕੀਤਾ ਗਿਆ ਸੀ।

 ਸਪੈਸ਼ਲ ਕੈਂਪੇਨ 3.0 ਦੌਰਾਨ ਕੀਤੀ ਗਈ ਇਸ ਪਹਿਲ ਨੂੰ ਸਰਕਾਰੀ ਮੁਹਿੰਮ ਮਿਆਦ ਤੋਂ ਵੀ ਅੱਗੇ ਵਧਾਉਂਦੇ ਹੋਏ ਨਵੰਬਰ 2023 ਤੋਂ ਅਗਸਤ 2024 ਤੱਕ ਜਾਰੀ ਰੱਖਿਆ ਗਿਆ। ਸੀਬੀਆਈਸੀ ਨੇ ਪੈਂਡਿੰਗ ਮਾਮਲਿਆਂ ਦੇ ਨਿਪਟਾਰੇ ਲਈ ਹਰ ਮਹੀਨੇ ਲਗਾਤਾਰ ਕੋਸ਼ਿਸ਼ਾਂ ਕੀਤੀਆਂ।

ਸਵੱਛਤਾ ਮੁਹਿੰਮ ਨੂੰ  ਹੋਰ ਮਜ਼ਬੂਤ ਕਰਨ ਅਤੇ ਪੈਂਡਿੰਗ ਮਾਮਲਿਆਂ ਨੂੰ ਜਲਦੀ ਨਾਲ ਨਿਪਟਾਉਣ ਦੇ ਟੀਚੇ ਨਾਲ ਸੀਬੀਆਈਸੀ ਸਪੈਸ਼ਲ ਕੈਂਪੇਨ 4.0 ਨੂੰ ਸਫਲ ਬਣਾਉਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ।

 

************

ਐੱਨਬੀ/ਕੇਐੱਮਐੱਨ


(Release ID: 2054967) Visitor Counter : 31


Read this release in: English , Urdu , Hindi