ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
azadi ka amrit mahotsav g20-india-2023

ਗ੍ਰੀਨ ਹਾਈਡ੍ਰੋਜਨ (ਆਈਸੀਜੀਐੱਚ 2024) ’ਤੇ ਅੰਤਰਰਾਸ਼ਟਰੀ ਕਾਨਫ਼ਰੰਸ ਦਾ ਪਹਿਲਾ ਦਿਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦੂਰਦਰਸ਼ੀ ਭਾਸ਼ਣ ਨਾਲ ਸਮਾਪਤ ਹੋਇਆ

Posted On: 11 SEP 2024 7:09PM by PIB Chandigarh

ਕਾਨਫ਼ਰੰਸ ਦੇ ਪਹਿਲੇ ਦਿਨ 2 ਪੂਰਨ ਅਤੇ ਨਵਿਆਉਣਯੋਗ ਊਰਜਾ ਏਕੀਕਰਣ ਨੂੰ ਕਵਰ ਕਰਨ ਵਾਲੇ 12 ਸਮਕਾਲੀ ਸਣੇ ਕੁੱਲ 17 ਸੈਸ਼ਨ ਹੋਏ। ਇਸ ਵਿੱਚ ਰੱਖਿਆ, ਆਵਾਜਾਈ, ਸਟੀਲ, ਸ਼ਿਪਿੰਗ ਅਤੇ ਹਵਾਬਾਜ਼ੀ ਸਣੇ ਗ੍ਰੀਨ ਹਾਈਡ੍ਰੋਜਨ ਦੀ ਨਵੀਨਤਾਕਾਰੀ ਵਰਤੋਂ ’ਤੇ ਚਰਚਾ ਕੀਤੀ ਗਈ। 

ਭਾਰਤ ਮੰਡਪਮ, ਨਵੀਂ ਦਿੱਲੀ ਵਿਖੇ ਗ੍ਰੀਨ ਹਾਈਡ੍ਰੋਜਨ (ਆਈਸੀਜੀਐੱਚ-2024) ’ਤੇ ਅੰਤਰਰਾਸ਼ਟਰੀ ਕਾਨਫ਼ਰੰਸ ਦਾ ਉਦਘਾਟਨੀ ਦਿਨ, ਗਲੋਬਲ ਹਿੱਸੇਦਾਰਾਂ ਦੀ ਅਹਿਮ ਭਾਗੀਦਾਰੀ ਨੂੰ ਖਿੱਚਦੇ ਹੋਏ ਮਹੱਤਵਪੂਰਨ ਸਿੱਟੇ ’ਤੇ ਸਮਾਪਤ ਹੋਇਆ। 11 ਤੋਂ 13 ਸਤੰਬਰ, 2024 ਤੱਕ ਚੱਲਣ ਵਾਲੇ ਇਸ ਤਿੰਨ ਦਿਨਾਂ ਸਮਾਗਮ ਦਾ ਉਦੇਸ਼ ਗਲੋਬਲ ਗ੍ਰੀਨ ਹਾਈਡ੍ਰੋਜਨ ਈਕੋਸਿਸਟਮ ਵਿੱਚ ਭਾਰਤ ਨੂੰ ਇੱਕ ਆਗੂ ਵੱਜੋਂ  ਸਥਾਪਿਤ ਕਰਨ ਵੱਲ ਧਿਆਨ ਕੇਂਦਰਿਤ ਕਰਨ ਦੇ ਨਾਲ਼-ਨਾਲ਼ ਗ੍ਰੀਨ ਹਾਈਡ੍ਰੋਜਨ ਸਪੇਸ ਵਿੱਚ ਸਹਿਯੋਗ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨਾ ਹੈ।

ਦਿਨ ਦੀ ਸ਼ੁਰੂਆਤ ਨਵੀਂ ਅਤੇ ਨਵਿਆਉਣਯੋਗ ਊਰਜਾ ਦੇ ਮਾਣਯੋਗ ਮੰਤਰੀ ਸ਼੍ਰੀ ਪ੍ਰਹਿਲਾਦ ਵੈਂਕਟੇਸ਼ ਜੋਸ਼ੀ ਅਤੇ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ, ਸ਼੍ਰੀ ਹਰਦੀਪ ਸਿੰਘ ਪੁਰੀ ਵੱਲੋਂ ਗ੍ਰੀਨ ਹਾਈਡ੍ਰੋਜਨ ਸੈਕਟਰ ਵਿੱਚ ਨਵੀਨਤਾਵਾਂ ਨੂੰ ਦਰਸਾਉਂਦੀ ਇੱਕ ਪ੍ਰਦਰਸ਼ਨੀ ਦੇ ਉਦਘਾਟਨ ਨਾਲ ਹੋਈ। ਇਹ ਪ੍ਰਦਰਸ਼ਨੀ 13 ਸਤੰਬਰ 2024 ਤੱਕ ਲੋਕਾਂ ਦੇ ਦੇਖਣ ਲਈ ਖੁੱਲ੍ਹੀ ਰਹੇਗੀ।

ਕਾਨਫਰੰਸ ਦਾ ਉਦਘਾਟਨ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ, ਜਿਨ੍ਹਾਂ ਨੇ ਆਪਣੇ ਵਰਚੁਅਲ ਭਾਸ਼ਣ ਵਿੱਚ, ਗ੍ਰੀਨ ਹਾਈਡ੍ਰੋਜਨ ਵਿੱਚ ਇੱਕ ਗਲੋਬਲ ਲੀਡਰ ਬਣਨ ਲਈ ਇੱਕ ਸਾਫ਼, ਹਰਿਆ-ਭਰਿਆ ਗ੍ਰਹਿ ਬਣਾਉਣ ਦੀ ਭਾਰਤ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ, ਉਨ੍ਹਾਂ ਨੇ ਇਸ ਨੂੰ ਦੇਸ਼ ਦੇ ਡੀਕਾਰਬੋਨਾਈਜ਼ੇਸ਼ਨ ਯਤਨਾਂ ਦੀ ਨੀਂਹ ਦੇ ਰੂਪ ਵਿੱਚ ਸਥਾਨ ਦਿੱਤਾ। ਜਨਵਰੀ 2023 ਵਿੱਚ ਸ਼ੁਰੂ ਕੀਤੇ ਗਏ ਰਾਸ਼ਟਰੀ ਗ੍ਰੀਨ ਹਾਈਡ੍ਰੋਜਨ ਮਿਸ਼ਨ ’ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ, “ਸਾਡਾ ਟੀਚਾ ਗ੍ਰੀਨ ਹਾਈਡ੍ਰੋਜਨ ਦੇ ਉਤਪਾਦਨ, ਉਪਯੋਗਤਾ ਅਤੇ ਨਿਰਯਾਤ ਲਈ ਭਾਰਤ ਨੂੰ ਇੱਕ ਗਲੋਬਲ ਹੱਬ ਵਜੋਂ ਸਥਾਪਤ ਕਰਨਾ ਹੈ। ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ, 2023 ਵਿੱਚ ਸ਼ੁਰੂ ਕੀਤਾ ਗਿਆ, ਇਸ ਟੀਚੇ ਨੂੰ ਸਾਕਾਰ ਕਰਨ ਵੱਲ ਇਹ ਇੱਕ ਅਹਿਮ ਕਦਮ ਹੈ। ਇਹ ਨਵੀਨਤਾ ਨੂੰ ਚਲਾਏਗਾ, ਬੁਨਿਆਦੀ ਢਾਂਚੇ ਦਾ ਨਿਰਮਾਣ ਕਰੇਗਾ, ਉਦਯੋਗ ਦੇ ਵਿਕਾਸ ਨੂੰ ਉਤਸ਼ਾਹਿਤ ਕਰੇਗਾ, ਅਤੇ ਗ੍ਰੀਨ ਹਾਈਡ੍ਰੋਜਨ ਸੈਕਟਰ ਵਿੱਚ ਨਿਵੇਸ਼ ਨੂੰ ਖਿੱਚੇਗਾ।”

ਗ੍ਰੀਨ ਅਤੇ ਟਿਕਾਊ ਅਭਿਆਸਾਂ ਪ੍ਰਤੀ ਸਰਕਾਰ ਦੀ ਵਚਨਬੱਧਤਾ ਵੱਲ ਇਸ਼ਾਰਾ ਕਰਦੇ ਹੋਏ, ਮਾਣਯੋਗ ਮੰਤਰੀ, ਨਵੀਂ ਅਤੇ ਨਵਿਆਉਣਯੋਗ ਊਰਜਾ, ਭਾਰਤ ਸਰਕਾਰ, ਸ਼੍ਰੀ ਪ੍ਰਹਿਲਾਦ ਜੋਸ਼ੀ, ਨੇ ਕਿਹਾ, “ਇਹ ਮਿਸ਼ਨ ਨਾ ਸਿਰਫ ₹8 ਲੱਖ ਕਰੋੜ ਦੇ ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ 6 ਲੱਖ ਨੌਕਰੀਆਂ ਪੈਦਾ ਕਰਨ ਦੀ ਸਮਰੱਥਾ ਰੱਖਦਾ ਹੈ, ਸਗੋਂ ਕੁਦਰਤੀ ਗੈਸ ਅਤੇ ਅਮੋਨੀਆ ਦੇ ਆਯਾਤ ’ਤੇ ਨਿਰਭਰਤਾ ਨੂੰ ਵੀ ਅਹਿਮ ਰੂਪ ਨਾਲ ਘਟਾਏਗਾ, ਜਿਸ ਨਾਲ ₹1 ਲੱਖ ਕਰੋੜ ਦੀ ਬਚਤ ਹੋਵੇਗੀ।”

ਮਾਣਯੋਗ ਮੰਤਰੀ, ਪੈਟਰੋਲੀਅਮ ਅਤੇ ਕੁਦਰਤੀ ਗੈਸ, ਭਾਰਤ ਸਰਕਾਰ, ਸ਼੍ਰੀ ਹਰਦੀਪ ਸਿੰਘ ਪੁਰੀ, ਨੇ ਆਪਣੇ ਆਪ ਨੂੰ ਸਰਕਾਰ ਦੇ ਗ੍ਰੀਨ ਹਾਈਡ੍ਰੋਜਨ ਦੁਆਰਾ ਡੀਕਾਰਬੋਨਾਈਜ਼ੇਸ਼ਨ ਦੇ ਨਜ਼ਰੀਏ ਨਾਲ ਜੋੜਦੇ ਹੋਏ ਕਿਹਾ, “2070 ਤੱਕ ਸ਼ੁੱਧ-ਜ਼ੀਰੋ ਨਿਕਾਸੀ ਪ੍ਰਾਪਤ ਕਰਨ ਲਈ ਭਾਰਤ ਦੀ ਵਚਨਬੱਧਤਾ ਵਿੱਚ ਗ੍ਰੀਨ ਹਾਈਡ੍ਰੋਜਨ ’ਤੇ ਇੱਕ ਅਹਿਮ ਫੋਕਸ ਸਮੇਤ ਇੱਕ ਬਹੁਪੱਖੀ ਪਹੁੰਚ ਸ਼ਾਮਲ ਹੈ। 2030 ਤੱਕ 5 ਮਿਲੀਅਨ ਮੀਟ੍ਰਿਕ ਟਨ ਗ੍ਰੀਨ ਹਾਈਡ੍ਰੋਜਨ ਪੈਦਾ ਕਰਨ ਦਾ ਸਾਡਾ ਟੀਚਾ ਸਾਡੀ ਅਰਥਵਿਵਸਥਾ ਨੂੰ ਡੀਕਾਰਬੋਨਾਈਜ਼ ਕਰਨ ਲਈ ਇੱਕ ਮਹੱਤਵਪੂਰਨ ਕਦਮ ਹੈ।

ਸ਼੍ਰੀ ਭੁਪਿੰਦਰ ਸਿੰਘ ਭੱਲਾ, ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਦੇ ਸਕੱਤਰ, ਨੇ ਜ਼ੀਰੋ ਕਾਰਬਨ (CO2) ਨਿਕਾਸੀ ਦੇ ਨਾਲ ਇੱਕ ਸਵੱਛ ਊਰਜਾ ਸਰੋਤ ਵਜੋਂ ਗ੍ਰੀਨ ਹਾਈਡ੍ਰੋਜਨ ਦੀ ਭੂਮਿਕਾ ਅਤੇ ਕਈ ਖੇਤਰਾਂ ਵਿੱਚ ਇਸਦੇ ਵਿਭਿੰਨ ਉਪਯੋਗਾਂ ਨੂੰ ਉਜਾਗਰ ਕੀਤਾ ਅਤੇ ਆਵਾਜਾਈ ਤੇ ਸ਼ਿਪਿੰਗ ਖੇਤਰਾਂ, ਗ੍ਰੀਨ ਹਾਈਡ੍ਰੋਜਨ ਹੱਬ ਦੀ ਸਿਰਜਣਾ, ਖੋਜ ਅਤੇ ਵਿਕਾਸ, ਹੁਨਰ ਵਿਕਾਸ, ਅਤੇ ਨਾਲ ਹੀ ਸਟੋਰੇਜ ਅਤੇ ਆਵਾਜਾਈ ਵਰਗੇ ਖੇਤਰਾਂ ਵਿੱਚ ਪਾਇਲਟ ਪ੍ਰੋਜੈਕਟਾਂ ਲਈ ਅਲਾਟ ਕੀਤੇ ਬਜਟ ਬਾਰੇ ਚਰਚਾ ਕੀਤੀ।

ਪ੍ਰੋਫੈਸਰ ਅਜੈ ਕੇ. ਸੂਦ, ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ, ਨੇ ਗ੍ਰੀਨ ਹਾਈਡ੍ਰੋਜਨ ਟੈਕਨੋਲੋਜੀ ਨੂੰ ਅੱਗੇ ਵਧਾਉਣ ਵਿੱਚ ਵਿਗਿਆਨਕ ਖੋਜ ਦੀ ਭੂਮਿਕਾ ਬਾਰੇ ਜਾਣਕਾਰੀ ਸਾਂਝੀ ਕੀਤੀ। 

ਸੈਸ਼ਨ ਦੀ ਸਮਾਪਤੀ ਡਾ: ਐੱਨ ਕਲਾਈਸੇਲਵੀ, ਡੀਜੀ ਸੀਐੱਸਆਈਆਰ ਅਤੇ ਸਕੱਤਰ, ਡੀਐੱਸਆਈਆਰ, ਵੱਲੋਂ ਦਿੱਤੇ ਧੰਨਵਾਦ ਮਤੇ ਨਾਲ ਹੋਈ। ਜਿਨ੍ਹਾਂ ਨੇ ਇੱਕ ਮਜਬੂਤ ਗ੍ਰੀਨ ਹਾਈਡ੍ਰੋਜਨ ਈਕੋਸਿਸਟਮ ਦੇ ਨਿਰਮਾਣ ਵਿੱਚ ਸਾਰੇ ਹਿੱਸੇਦਾਰਾਂ ਦੀ ਅਹਿਮ ਭੂਮਿਕਾ ਨੂੰ ਮਾਨਤਾ ਦਿੱਤੀ ਅਤੇ ਉਨ੍ਹਾਂ ਦੇ ਯੋਗਦਾਨ ਲਈ ਧੰਨਵਾਦ ਕੀਤਾ।

ਇਸ ਤੋਂ ਬਾਅਦ, ਪ੍ਰੋਫੈਸਰ ਅਜੈ ਕੇ. ਸੂਦ ਅਤੇ ਸ਼੍ਰੀ ਭੁਪਿੰਦਰ ਐੱਸ ਭੱਲਾ ਦੋਵਾਂ ਨੇ ਭਾਰਤ ਸੈਸ਼ਨ ਵਿੱਚ ਭਾਰਤ ਬਾਰੇ ਆਪਣੇ ਨਜ਼ਰੀਏ ਨੂੰ ਸਾਂਝਾ ਕੀਤਾ, ਜਿਸ ਵਿੱਚ ਗ੍ਰੀਨ ਹਾਈਡ੍ਰੋਜਨ ਦੇ ਖੇਤਰ ਵਿੱਚ ਹੋ ਰਹੀ ਤਰੱਕੀ ਉੱਤੇ ਚਾਨਣਾ ਪਾਇਆ ਗਿਆ। ਇਸ ਤੋਂ ਬਾਅਦ ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗਾਂ ਦੇ ਮੰਤਰਾਲੇ ਦੇ ਸਕੱਤਰ ਟੀਕੇ ਰਾਮਚੰਦਰਨ ਦੀ ਪ੍ਰਧਾਨਗੀ ਵਿੱਚ ਅਮਰੀਕਾ ਦੇ ਦ੍ਰਿਸ਼ਟੀਕੋਣ ‘ਤੇ ਇੱਕ ਵੱਖਰਾ ਪਲੈਨਰੀ ਸੈਸ਼ਨ ਹੋਇਆ, ਜਿਸ ਵਿੱਚ ਤੇਜ਼ੀ ਨਾਲ ਬਦਲ ਰਹੇ ਗ੍ਰੀਨ ਊਰਜਾ ਖੇਤਰ ਵਿੱਚ ਤਕਨੀਕੀ ਵਿਚਾਰਾਂ ਬਾਰੇ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ।

ਦਿਨ ਭਰ ਦੇ ਹੋਰ ਸੈਸ਼ਨ ਇਸ ਗੱਲ ‘ਤੇ ਕੇਂਦਰਿਤ ਸਨ ਕਿ ਕਿਵੇਂ ਭਾਰਤ ਹਾਈਡ੍ਰੋਜਨ ਇਲੈਕਟ੍ਰੋਲਾਈਜ਼ਰ ਅਤੇ ਕੰਪੋਨੈਂਟਸ ਲਈ ਇੱਕ ਗਲੋਬਲ ਮੈਨੂਫੈਕਚਰਿੰਗ ਹੱਬ ਵਜੋਂ ਉੱਭਰ ਰਿਹਾ ਹੈ ਅਤੇ ਕਿਸ ਤਰ੍ਹਾਂ ਸਹੀ ਨੀਤੀਗਤ ਸਹਾਇਤਾ ਅਤੇ ਉਦਯੋਗਿਕ ਸਹਿਯੋਗ ਨਾਲ, ਭਾਰਤ ਗਲੋਬਲ ਹਾਈਡ੍ਰੋਜਨ ਅਰਥਵਿਵਸਥਾ ਵਿੱਚ ਭਾਈਵਾਲ ਬਣਨ ਦੇ ਇਸ ਮੌਕੇ ਦਾ ਫਾਇਦਾ ਚੁੱਕ ਸਕਦਾ ਹੈ।

 ਮੁੱਖ ਭਾਸ਼ਣਾਂ ਤੋਂ ਇਲਾਵਾ, ਦਿਨ ਵਿੱਚ ਸੀਈਓ ਗੋਲਮੇਜ਼ ਸੰਮੇਲਨ ਵੀ ਹੋਇਆ, ਜਿਸ ਵਿੱਚ ਊਰਜਾ, ਨਿਰਮਾਣ ਅਤੇ ਆਵਾਜਾਈ ਖੇਤਰਾਂ ਦੇ ਉਦਯੋਗ ਪ੍ਰਤੀਨਿਧਾਂ ਨੇ ਹਿੱਸਾ ਲਿਆ।  ਗੋਲਮੇਜ਼ ਨੇ ਗ੍ਰੀਨ ਹਾਈਡ੍ਰੋਜਨ ਤਕਨਾਲੋਜੀ ਨੂੰ ਅਪਣਾਉਣ ਵਿੱਚ ਤੇਜ਼ੀ ਲਿਆਉਣ ਲਈ ਲੋੜੀਂਦੇ ਰਣਨੀਤਕ ਨਿਵੇਸ਼ਾਂ ਅਤੇ ਭਾਈਵਾਲੀ ਬਾਰੇ ਚਰਚਾ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕੀਤਾ।

ਇਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਦਫ਼ਤਰ ਦੇ ਸਲਾਹਕਾਰ ਸ਼੍ਰੀ ਤਰੁਣ ਕਪੂਰ ਸਣੇ ਕਈ ਪਤਵੰਤੇ ਸੱਜਣ ਹਾਜ਼ਰ ਸਨ। ਜਿਨ੍ਹਾਂ ਵਿੱਚ ਸ਼੍ਰੀ ਐੱਸ ਜੇ ਹੈਦਰ, ਵਧੀਕ ਮੁੱਖ ਸਕੱਤਰ, ਗੁਜਰਾਤ; ਸ਼੍ਰੀ ਅਭੈ ਬਾਕਰੇ, ਮਿਸ਼ਨ ਡਾਇਰੈਕਟਰ, ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ; ਸ਼੍ਰੀ ਆਲੋਕ ਸ਼ਰਮਾ, ਡਾਇਰੈਕਟਰ (ਆਰ ਐਂਡ ਡੀ), ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (ਆਈਓਸੀਐੱਲ); ਸ਼੍ਰੀ ਪਵਨ ਮੁਲੁਕੁਤਲਾ, ਕਾਰਜਕਾਰੀ ਡਾਇਰੈਕਟਰ, ਵਰਲਡ ਰਿਸੋਰਸਿਜ਼ ਇੰਸਟੀਟੀਊਟ (ਡਬਲਿਊਆਰਆਈ) ਇੰਡੀਆ; ਸ਼੍ਰੀ ਆਰਆਰ ਰਸ਼ਮੀ, ਡਿਸਟਿੰਗੂਇਸ਼ਡ ਫੈਲੋ ਅਤੇ ਪ੍ਰੋਗਰਾਮ ਡਾਇਰੈਕਟਰ, ਗ੍ਰੀਨ ਸ਼ਿਪਿੰਗ, ਦ ਐਨਰਜੀ ਐਂਡ ਰਿਸੋਰਸਿਜ਼ ਇੰਸਟੀਟੀਊਟ (ਟੀਈਆਰਆਈ); ਡਾ: ਸੁਨੀਤਾ ਸੱਤਿਆਪਾਲ, ਡਾਇਰੈਕਟਰ, ਯੂਐੱਸ ਡਿਪਾਰਟਮੈਂਟ ਆਫ਼ ਐਨਰਜੀ’ਜ਼ ਹਾਈਡ੍ਰੋਜਨ ਐਂਡ ਫਿਊਲ ਸੈੱਲ ਟੈਕਨੋਲੋਜੀਜ਼ ਆਫ਼ਿਸ, ਯੂਐੱਸਏ; ਅਤੇ ਰੀਟਾ ਜੋ ਲੇਵਿਸ, ਅਮਰੀਕਾ ਦੇ ਨਿਰਯਾਤ-ਆਯਾਤ ਬੈਂਕ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਨਿਰਦੇਸ਼ਕ ਸ਼ਾਮਲ ਸਨ।

ਉਦਯੋਗਿਕ ਦਿੱਗਜਾਂ ਅਤੇ ਜਨਤਕ ਕੰਪਨੀਆਂ ਦੇ 100 ਤੋਂ ਵੱਧ ਸਟਾਲ ਗ੍ਰੀਨ ਹਾਈਡ੍ਰੋਜਨ ਮੁੱਲ ਲੜੀ ਵਿੱਚ ਨਵੀਨਤਮ ਤਕਨਾਲੋਜੀ ਅਤੇ ਨਵੀਨਤਾਵਾਂ ਦਾ ਪ੍ਰਦਰਸ਼ਨ ਕਰ ਰਹੇ ਹਨ।  ਇਸ ਸਮਾਗਮ ਵਿੱਚ 2000 ਤੋਂ ਵੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਡੈਲੀਗੇਟ ਸ਼ਾਮਲ ਹੋਣਗੇ ਜਿਨ੍ਹਾਂ ਵਿੱਚ ਅਕਾਦਮਿਕ, ਉਦਯੋਗ ਮਾਹਰ, ਸਟਾਰਟ-ਅੱਪ, ਨੀਤੀ ਨਿਰਮਾਤਾ ਅਤੇ ਡਿਪਲੋਮੈਟ ਸ਼ਾਮਲ ਹਨ।

ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਅਤੇ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦੇ ਦਫ਼ਤਰ, ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ, ਅਤੇ ਵਿਗਿਆਨਕ ਅਤੇ ਉਦਯੋਗਿਕ ਖੋਜ ਵਿਭਾਗ ਦੇ ਸਹਿਯੋਗ ਨਾਲ, ਗ੍ਰੀਨ ਹਾਈਡ੍ਰੋਜਨ 2024 (ਆਈਸੀਜੀਐੱਚ 2024) ਦੀ ਦੂਜੀ ਅੰਤਰਰਾਸ਼ਟਰੀ ਕਾਨਫ਼ਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ।  ਸੋਲਰ ਐਨਰਜੀ ਕਾਰਪੋਰੇਸ਼ਨ ਆਫ਼ ਇੰਡੀਆ (ਐੱਸਈਸੀਆਈ) ਅਤੇ ਈਵਾਈ ਲੜੀਵਾਰ ਲਾਗੂ ਕਰਨ ਵਾਲੇ ਅਤੇ ਗਿਆਨ ਦੇ ਭਾਗੀਦਾਰ ਹਨ। ਫਿੱਕੀ ਇਸ ‘ਚ ਇੰਡਸਟਰੀ ਪਾਰਟਨਰ ਹੈ।

****

ਸੁਸ਼ੀਲ ਕੁਮਾਰ



(Release ID: 2054586) Visitor Counter : 18