ਪ੍ਰਿਥਵੀ ਵਿਗਿਆਨ ਮੰਤਰਾਲਾ

ਕੈਬਨਿਟ ਨੇ ਦੋ ਵਰ੍ਹਿਆਂ ਦੇ ਲਈ 2000 ਕਰੋੜ ਰੁਪਏ ਦੇ ਖਰਚ ਦੇ ਨਾਲ ਹਰ ਮੌਸਮ ਦੇ ਲਈ ਅਧਿਕ ਤਿਆਰ ਅਤੇ ਜਲਵਾਯੂ-ਸਮਾਰਟ ਭਾਰਤ ਬਣਾਉਣ ਦੇ ਲਈ ‘ਮਿਸ਼ਨ ਮੌਸਮ’ ('Mission Mausam') ਨੂੰ ਸਵੀਕ੍ਰਿਤੀ


ਮਿਸ਼ਨ ਨਾਲ ਮੌਸਮ ਦੀਆਂ ਅਤਿ ਦੀਆਂ ਘਟਨਾਵਾਂ (extreme weather events) ਅਤੇ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨਾਲ ਨਜਿੱਠਣ ਵਿੱਚ ਅਤਿਰਿਕਤ ਮਦਦ ਮਿਲੇਗੀ

ਅਡਵਾਂਸਡ ਸੈਂਸਰਾਂ ਅਤੇ ਹਾਈ ਪਰਫਾਰਮੈਂਸ ਵਾਲੇ ਸੁਪਰ ਕੰਪਿਊਟਰਾਂ ਦੇ ਨਾਲ ਅਗਲੀ ਪੀੜ੍ਹੀ ਦੇ ਰਡਾਰ ਅਤੇ ਸੈਟੇਲਾਇਟ ਸਿਸਟਮਸ ਸ਼ਾਮਲ ਕੀਤੇ ਜਾਣਗੇ

Posted On: 11 SEP 2024 8:19PM by PIB Chandigarh

ਕੇਂਦਰੀ ਕੈਬਨਿਟ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਅਗਲੇ ਦੋ ਵਰ੍ਹਿਆਂ ਦੇ ਲਈ 2000 ਕਰੋੜ ਰੁਪਏ ਦੇ ਖਰਚ (outlay) ਨਾਲ ‘ਮਿਸ਼ਨ ਮੌਸਮ’ (‘Mission Mausam') ਨੂੰ ਅੱਜ ਸਵੀਕ੍ਰਿਤੀ ਪ੍ਰਦਾਨ ਕੀਤੀ ਹੈ।

 ਮਿਸ਼ਨ ਮੌਸਮ (Mission Mausam) ਨੂੰ ਮੁੱਖ ਤੌਰ ‘ਤੇ ਪ੍ਰਿਥਵੀ ਵਿਗਿਆਨ ਮੰਤਰਾਲੇ ਦੁਆਰਾ ਲਾਗੂ ਕੀਤਾ ਜਾਵੇਗਾ। ਇਸ ਮਿਸ਼ਨ ਦੇ ਤਹਿਤ ਭਾਰਤ ਦੇ ਮੌਸਮ ਅਤੇ ਜਲਵਾਯੂ-ਸਬੰਧੀ ਵਿਗਿਆਨ, ਖੋਜ ਅਤੇ ਸੇਵਾਵਾਂ ਨੂੰ ਜ਼ਬਰਦਸਤ ਪ੍ਰੋਤਸਾਹਨ ਪ੍ਰਦਾਨ ਕਰਨ ਲਈ ਇੱਕ ਬਹੁਆਯਾਮੀ ਅਤੇ ਪਰਿਵਰਤਨਕਾਰੀ ਪਹਿਲ ਹੋਣ ਦੀ ਪਰਿਕਲਪਨਾ ਕੀਤੀ ਗਈ ਹੈ। ਇਹ ਮੌਸਮ ਦੀਆਂ ਅਤਿ ਦੀਆਂ ਘਟਨਾਵਾਂ ਅਤੇ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨਾਲ ਨਜਿੱਠਣ ਵਿੱਚ ਨਾਗਰਿਕਾਂ ਅਤੇ ਦੇਸ਼ ਦੇ ਹਰੇਕ ਉਪਯੋਗਕਰਤਾਵਾਂ ਸਹਿਤ ਹਿਤਧਾਰਕਾਂ ਨੂੰ ਬਿਹਤਰ ਢੰਗ ਨਾਲ ਤਿਆਰ ਕਰਨ ਵਿੱਚ ਮਦਦ ਕਰੇਗਾ। ਇਹ ਖ਼ਾਹਿਸ਼ੀ ਪ੍ਰੋਗਰਾਮ ਲੰਬੇ ਸਮੇਂ ਵਿੱਚ ਭਾਈਚਾਰਿਆਂ , ਸੈਕਟਰਾਂ ਅਤੇ ਈਕੋਸਿਸਟਮਸ ਦੀ ਸਮਰੱਥਾ ਅਤੇ ਅਨੁਕੂਲਨ ਨੂੰ ਵਿਆਪਕ ਬਣਾਉਣ ਵਿੱਚ ਸਹਾਇਤਾ ਕਰੇਗਾ।

 

 

ਮਿਸ਼ਨ ਮੌਸਮ (Mission Mausam) ਦੇ ਹਿੱਸੇ ਦੇ ਰੂਪ ਵਿੱਚ, ਭਾਰਤ ਵਾਯੂਮੰਡਲੀ ਵਿਗਿਆਨ (atmospheric sciences), ਵਿਸ਼ੇਸ਼ ਤੌਰ ‘ਤੇ ਮੌਸਮ ਨਿਗਰਾਨੀ, ਮਾਡਲਿੰਗ, ਪੂਰਵ-ਅਨੁਮਾਨ ਅਤੇ ਪ੍ਰਬੰਧਨ ਵਿੱਚ ਖੋਜ ਅਤੇ ਵਿਕਾਸ ਅਤੇ ਸਮਰੱਥਾ ਦਾ ਤੇਜ਼ੀ ਨਾਲ ਵਿਸਤਾਰ ਕਰੇਗਾ। ਉੱਨਤ ਅਵਲੋਕਨ ਪ੍ਰਣਾਲੀਆਂ (advanced observation systems), ਉੱਚ-ਪ੍ਰਦਰਸ਼ਨ ਕੰਪਿਊਟਿੰਗ (high-performance computing), ਅਤੇ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ (artificial intelligence and machine learning) ਜਿਹੀਆਂ ਅਤਿਆਧੁਨਿਕ ਟੈਕਨੋਲੋਜੀਆਂ ਨੂੰ ਏਕੀਕ੍ਰਿਤ ਕਰਕੇ, ਮਿਸ਼ਨ ਮੌਸਮ (Mission Mausam) ਅਧਿਕ ਸਪਸ਼ਟਤਾ ਦੇ ਨਾਲ ਮੌਸਮ ਦੀ ਭਵਿੱਖਵਾਣੀ ਦੇ ਲਈ ਇੱਕ ਨਵਾਂ ਬੈਂਚਮਾਰਕ ਸਥਾਪਿਤ ਕਰੇਗਾ।

 

ਮਿਸ਼ਨ ਦੇ ਕੇਂਦਰ ਵਿੱਚ ਅਸਥਾਈ ਅਤੇ ਸਥਾਨਕ ਪੈਮਾਨੇ ‘ਤੇ ਅਤਿਅਧਿਕ ਸਟੀਕ ਅਤੇ ਸਮੇਂ ‘ਤੇ ਮੌਸਮ ਅਤੇ ਜਲਵਾਯੂ ਦੀ ਜਾਣਕਾਰੀ ਪ੍ਰਦਾਨ ਕਰਨ ਦੇ ਲਈ ਅਵਲੋਕਨ ਅਤੇ ਸਮਝ ਵਿੱਚ ਸੁਧਾਰ ਕਰਨਾ ਸ਼ਾਮਲ ਹੋਵੇਗਾ, ਜਿਸ ਵਿੱਚ ਮੌਨਸੂਨ ਦੇ ਪੂਰਵ-ਅਨੁਮਾਨ, ਵਾਯੂ ਗੁਣਵੱਤਾ ਦੇ ਲਈ ਚੇਤਾਵਨੀ, ਮੌਸਮ ਦੀਆਂ ਅਤਿ ਦੀਆਂ ਘਟਨਾਵਾਂ ਅਤੇ ਚੱਕਰਵਾਤ, ਕੋਹਰੇ, ਗੜ੍ਹੇ ਅਤੇ ਵਰਖਾ ਆਦਿ ਦੇ ਪ੍ਰਬੰਧਨ ਲਈ ਮੌਸਮ ਸਬੰਧੀ ਉਪਾਅ, ਸਮਰੱਥਾ ਨਿਰਮਾਣ ਅਤੇ ਜਾਗਰੂਕਤਾ ਪੈਦਾ ਕਰਨਾ ਸ਼ਾਮਲ ਹਨ। ਮਿਸ਼ਨ ਮੌਸਮ (Mission Mausam) ਦੇ ਮਹੱਤਵਪਰਨ ਤੱਤਾਂ ਵਿੱਚ ਅਡਵਾਂਸ ਸੈਂਸਰ ਅਤੇ ਹਾਈ-ਪਰਫਾਰਮੈਂਸ ਸੁਪਰ ਕੰਪਿਊਟਰ ਦੇ ਨਾਲ ਅਗਲੀ ਪੀੜ੍ਹੀ ਦੇ ਰਡਾਰਸ ਅਤੇ ਸੈਟੇਲਾਇਟ ਸਿਸਟਮਸ ਦੀ ਤੈਨਾਤੀ, ਬਿਹਤਰ ਪ੍ਰਿਥਵੀ ਪ੍ਰਣਾਲੀ ਮਾਡਲਾਂ (Earth system models) ਦਾ ਵਿਕਾਸ ਅਤੇ ਵਾਸਤਵਿਕ-ਸਮਾਂ ਡੇਟਾ ਪ੍ਰਸਾਰ (real-time data dissemination) ਦੇ ਲਈ ਭੂਗੋਲਿਕ ਸੂਚਨਾ ਪ੍ਰਣਾਲੀ ਅਧਾਰਿਤ ਸਵੈਚਾਲਿਤ ਨਿਰਣਾ ਸਮਰਥਨ ਪ੍ਰਣਾਲੀ (GIS-based automated Decision Support System) ਸ਼ਾਮਲ ਹੋਵੇਗੀ 

 

ਮਿਸ਼ਨ ਮੌਸਮ (Mission Mausam) ਨਾਲ ਖੇਤੀਬਾੜੀ, ਆਪਦਾ ਪ੍ਰਬੰਧਨ, ਰੱਖਿਆ, ਵਾਤਾਵਰਣ, ਏਵੀਏਸ਼ਨ, ਜਲ ਸੰਸਾਧਨ, ਪਾਵਰ, ਟੂਰਿਜ਼ਮ, ਸ਼ਿਪਿੰਗ, ਟ੍ਰਾਂਸਪੋਰਟ, ਐਨਰਜੀ ਅਤੇ ਹੈਲਥ (agriculture, disaster management, defence, environment, aviation, water resources, power, tourism, shipping, transport, energy, and health) ਜਿਹੇ ਕਈ ਖੇਤਰਾਂ ਨੂੰ ਸਿੱਧਾ ਲਾਭ ਪ੍ਰਾਪਤ ਹੋਵੇਗਾ। ਇਹ ਸ਼ਹਿਰੀ ਨਿਯੋਜਨ, ਰੋਡ ਅਤੇ ਰੇਲ ਟ੍ਰਾਂਸਪੋਰਟ, ਔਫਸ਼ੋਰ ਅਪ੍ਰੇਸ਼ਨਸ ਅਤੇ ਵਾਤਾਵਰਣ ਨਿਗਰਾਨੀ (urban planning, road and rail transport, offshore operations, and environmental monitoring) ਜਿਹੇ ਖੇਤਰਾਂ ਵਿੱਚ ਡੇਟਾ-ਸੰਚਾਲਿਤ ਨਿਰਣੇ ਲੈਣ ਵਿੱਚ ਭੀ ਵਾਧਾ ਕਰੇਗਾ।

 

 

ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਤਿੰਨ ਸੰਸਥਾਨਭਾਰਤ ਮੌਸਮ ਵਿਗਿਆਨ ਵਿਭਾਗ, ਇੰਡੀਅਨ ਇੰਸਟੀਟਿਊਟ ਆਵ੍ ਟ੍ਰੌਪਿਕਲ ਮੀਟਿਔਰੌਲੋਜੀ (Indian Institute of Tropical Meteorology) ਅਤੇ  ਨੈਸ਼ਨਲ ਸੈਂਟਰ ਫੌਰ ਮੀਡੀਅਮ-ਰੇਂਜ ਵੈਦਰ ਫੋਰਕਾਸਟਿੰਗ (National Centre for Medium-Range Weather Forecasting) ਮੁੱਖ ਤੌਰ ‘ਤੇ ਮਿਸ਼ਨ ਮੌਸਮ (Mission Mausam) ਨੂੰ ਲਾਗੂ ਕਰਨਗੇ। ਇਨ੍ਹਾਂ ਸੰਸਥਾਵਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਨਾਂ, ਅਕੈਡਮੀਆ ਅਤੇ ਉਦਯੋਗਾਂ (Academia and Industries) ਦੇ ਸਹਿਯੋਗ ਦੇ ਨਾਲ-ਨਾਲ ਪ੍ਰਿਥਵੀ ਵਿਗਿਆਨ ਮੰਤਰਾਲੇ ਦੀਆਂ ਹੋਰ ਸੰਸਥਾਵਾਂ   ਭਾਰਤੀ ਰਾਸ਼ਟਰੀ ਮਹਾਸਾਗਰ ਸੂਚਨਾ ਸੇਵਾ ਕੇਂਦਰ, ਰਾਸ਼ਟਰੀ ਧਰੁਵੀ ਅਤੇ ਮਹਾਸਾਗਰ ਖੋਜ ਕੇਂਦਰ ਅਤੇ ਰਾਸ਼ਟਰੀ ਮਹਾਸਾਗਰ ਟੈਕਨੋਲੋਜੀ ਸੰਸਥਾਨ (Indian National Centre for Ocean Information Services, National Centre for Polar and Ocean Research, and National Institute of Ocean Technology), ਦੁਆਰਾ ਸਹਿਯੋਗ ਕੀਤਾ ਜਾਵੇਗਾ, ਜਿਸ ਨਾਲ ਮੌਸਮ ਅਤੇ ਜਲਵਾਯੂ ਵਿਗਿਆਨ ਅਤੇ ਸੇਵਾਵਾਂ ਵਿੱਚ ਭਾਰਤ ਦੀ ਲੀਡਰਸ਼ਿਪ (India's leadership) ਵਿੱਚ ਵਾਧਾ ਕੀਤਾ ਜਾ ਸਕੇਗਾ।

 

*****

ਐੱਮਜੇਪੀਐੱਸ/ਬੀਐੱਮ



(Release ID: 2054390) Visitor Counter : 4