ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
azadi ka amrit mahotsav g20-india-2023

ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਗ੍ਰੀਨ ਹਾਈਡ੍ਰੋਜਨ ‘ਤੇ ਦੂਸਰੀ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਗਲੋਬਲ ਗ੍ਰੀਨ ਹਾਈਡ੍ਰੋਜਨ ਬਜ਼ਾਰ ਦੀ ਅਗਵਾਈ ਕਰਨ ਦੀ ਭਾਰਤ ਦ ਮਹੱਤਵਆਕਾਂਖਿਆ ਬਾਰੇ ਦੱਸਿਆ


ਭਾਰਤ ਨੇ ਗ੍ਰੀਨ ਹਾਈਡ੍ਰੋਜਨ ਵਿੱਚ ਵੱਡੇ ਕਦਮ ਉਠਾਏ: ਸੀਆਈਏਐੱਲ, ਆਈਓਸੀਐੱਲ, ਅਤੇ ਗੇਲ ਨਵੀਂ ਪਹਿਲ ਦੀ ਅਗਵਾਈ ਕਰ ਰਹੇ ਹਨ: ਕੇਂਦਰੀ ਮੰਤਰੀ

ਪੂਰੇ ਭਾਰਤ ਵਿੱਚ ਕਈ ਰਾਜ ਗ੍ਰੀਨ ਹਾਈਡ੍ਰੋਜਨ ਦੇ ਉਪਯੋਗ ਨੂੰ ਪ੍ਰੋਤਸਾਹਿਤ ਕਰ ਰਹੇ ਹਨ, ਜਿਸ ਨਾਲ ਗ੍ਰੀਨ ਐਨਰਜੀ ਵਿੱਚ ਗਲੋਬਲ ਅਗਵਾਈ ਕਰਨ ਦੀ ਭਾਰਤ ਦੀ ਪ੍ਰਤੀਬੱਧਤਾ ਮਜ਼ਬੂਤ ਹੋ ਰਹੀ ਹੈ: ਸ਼੍ਰੀ ਪੁਰੀ

Posted On: 11 SEP 2024 6:45PM by PIB Chandigarh

ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ, ਸ਼੍ਰੀ ਹਰਦੀਪ ਸਿੰਘ ਪੁਰੀ ਨੇ ਅੱਜ ਗ੍ਰੀਨ ਹਾਈਡ੍ਰੋਜਨ (ਆਈਸੀਜੀਐੱਚ) ‘ਤੇ ਦੂਸਰੀ ਅੰਤਰਰਾਸ਼ਟਰੀ ਕਾਨਫਰੰਸ ਦੇ ਉਦਘਾਟਨ ਸੈਸ਼ਨ ਨੂੰ ਸੰਬੋਧਨ ਕੀਤਾ। ਇਸ ਵਿੱਚ ਗ੍ਰੀਨ ਹਾਈਡ੍ਰੋਜਨ ਉਤਪਾਦਨ ਅਤੇ ਨਿਰਯਾਤ ਵਿੱਚ ਗਲੋਬਲ ਅਗਵਾਈ ਕਰਨ ਦੀ ਭਾਰਤ ਦੀ ਪ੍ਰਤੀਬੱਧਤਾ ਬਾਰੇ ਦੱਸਿਆ। ਇਹ ਕਾਨਫਰੰਸ 11 ਤੋਂ 13 ਸਤੰਬਰ ਤੱਕ ਭਾਰਤ ਮੰਡਪਮ ਵਿੱਚ ਹੋ ਰਿਹਾ ਹੈ। ਇਸ ਨੂੰ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ, ਪ੍ਰਧਾਨ ਵਿਗਿਆਨੀ ਸਲਾਹਕਾਰ ਦੇ ਦਫ਼ਤਰ, ਵਿਗਿਆਨੀ ਅਤੇ ਉਦਯੋਗਿਕ ਰਿਸਰਚ ਵਿਭਾਗ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ।

 

ਆਪਣੇ ਸੰਬੋਧਨ ਵਿੱਚ ਕੇਂਦਰੀ ਮੰਤਰੀ, ਸ਼੍ਰੀ ਹਰਦੀਪ ਸਿੰਘ ਪੁਰੀ ਨੇ “ਭਵਿੱਖ ਦੇ ਈਂਧਣ” ਦੇ ਰੂਪ ਵਿੱਚ ਗ੍ਰੀਨ ਹਾਈਡ੍ਰੋਜਨ ਦੀ ਸਮਰੱਥਾ ਵਿੱਚ ਆਪਣਾ ਦ੍ਰਿੜ੍ਹ ਵਿਸ਼ਵਾਸ ਵਿਅਕਤ ਕੀਤਾ ਅਤੇ ਗ੍ਰੀਨ ਹਾਈਡ੍ਰੋਜਨ ਅਤੇ ਇਸ ਦੇ ਡੈਰੀਵੇਟਿਵ ਦੇ ਉਤਪਾਦਨ ਅਤੇ ਨਿਰਯਾਤ ਦੋਨੋਂ ਵਿੱਚ ਅਗ੍ਰਣੀ ਹੋਣ ਦੀ ਭਾਰਤ ਦੀ ਸਮਰੱਥਾ ‘ਤੇ ਬਲ ਦਿੱਤਾ। ਉਨ੍ਹਾਂ ਨੇ ਭਾਰਤ ਵਿੱਚ ਹਾਈਡ੍ਰੋਜਨ ਉਤਪਾਦਨ ਨੂੰ ਹੁਲਾਰਾ ਦੇਣ ਦੇ ਲਈ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੀ ਕਈ ਪਹਿਲਾਂ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਵਰਤਮਾਨ ਵਿੱਚ ਦੇਸ਼ ਦੀ ਸਲਾਨਾ ਹਾਈਡ੍ਰੋਜਨ ਖਪਤ ਦਾ ਲਗਭਗ 54 ਪ੍ਰਤੀਸ਼ਤ ਪੈਟਰੋਲੀਅਮ ਰਿਫਾਇਨਿੰਗ ਖੇਤਰ ਵਿੱਚ ਉਪਯੋਗ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਮੰਤਰਾਲਾ ਜਨਤਕ ਅਤੇ ਨਿਜੀ ਖੇਤਰਾਂ ਦੇ ਮਾਧਿਅਮ ਨਾਲ ਰਿਫਾਇਨਰੀਆਂ ਅਤੇ ਸਿਟੀ ਗੈਸ ਡਿਸਟ੍ਰੀਬਿਊਸ਼ਨ ਪ੍ਰਣਾਲੀਆਂ ਵਿੱਚ ਗ੍ਰੀਨ ਹਾਈਡ੍ਰੋਜਨ ਦਾ ਉਪਯੋਗ ਸੁਨਿਸ਼ਚਿਤ ਕਰ ਰਿਹਾ ਹੈ। ਕੇਂਦਰੀ ਮੰਤਰੀ ਨੇ ਅੱਗੇ ਦੱਸਿਆ ਕਿ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਤਹਿਤ ਜਨਤਕ ਖੇਤਰ ਦੇ ਉਪਕ੍ਰਮਾਂ ਦੁਆਰਾ 2030 ਤੱਕ 1 ਮਿਲੀਅਨ ਮੀਟ੍ਰਿਕ ਟਨ ਤੋਂ ਵੱਧ ਗ੍ਰੀਨ ਹਾਈਡ੍ਰੋਜਨ ਦਾ ਉਤਪਾਦਨ ਕਰਨ ਦਾ ਲਕਸ਼ ਰੱਖਿਆ ਹੈ ਅਤੇ ਬਿਲਡ-ਓਨ-ਔਪਰੇਟ (ਬੀਓਓ) ਅਧਾਰ ‘ਤੇ ਇਸ ਦੀ ਖਰੀਦ ਦੇ ਲਈ ਟੈਂਡਰ ਜਾਰੀ ਕਰਨ ਦੀ ਪ੍ਰਕਿਰਿਆ ਵਿੱਚ ਹਨ, ਜਿਸ ਦੀ ਸ਼ੁਰੂਆਤੀ ਸਮਰੱਥਾ  ~42 ਕਿਲੋ ਟਨ ਪ੍ਰਤੀ ਵਰ੍ਹੇ ਹੈ, ਜਿਸ ਨੂੰ ਵਧਾ ਕੇ 165 ਕਿਲੋ ਟਨ ਪ੍ਰਤੀ ਵਰ੍ਹੇ ਕਰਨ ਦੀ ਉਮੀਦ ਹੈ।

 

ਇਸ ਦੇ ਇਲਾਵਾ, ਉਨ੍ਹਾਂ ਨੇ ਕਿਹਾ ਕਿ ਕੋਚੀਨ ਇੰਟਰਨੈਸ਼ਨਲ ਏਅਰਪੋਰਟ ਲਿਮਿਟੇਡ (ਸੀਆਈਏਐੱਲ) ਨੇ ਹਵਾਬਾਜ਼ੀ ਖੇਤਰ ਵਿੱਚ ਪਹਿਲਾ ਗ੍ਰੀਨ ਹਾਈਡ੍ਰੋਜਨ ਪਲਾਂਟ ਵਿਕਸਿਤ ਕਰਨ ਦੇ ਲਈ ਭਾਰਤ ਪੈਟ੍ਰੋਲੀਅਮ ਕਾਰਪੋਰੇਸ਼ਨ ਲਿਮਿਟੇਡ (ਬੀਪੀਸੀਐੱਲ) ਦੇ ਨਾਲ ਇੱਕ ਸਹਿਮਤੀ ਪੱਤਰ ‘ਤੇ ਦਸਤਖਤ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਇੰਡੀਅਨ ਔਇਲ ਕਾਰਪੋਰੇਸ਼ਨ ਲਿਮਿਟੇਡ (ਆਈਓਸੀਐੱਲ) ਨੇ ਨੌਸੈਨਾ ਨੂੰ ਇੱਕ ਅਤਿਆਧੁਨਿਕ ਗ੍ਰੀਨ ਹਾਈਡ੍ਰੋਜਨ ਫਿਊਲ ਸੈੱਲ ਬੱਸ ਵੀ ਸੌਂਪੀ ਅਤੇ ਗੈਸ ਅਥਾਰਿਟੀ ਆਵ੍ ਇੰਡੀਆ ਲਿਮਿਟੇਡ (ਗੇਲ) ਨੇ ਮੱਧ ਪ੍ਰਦੇਸ਼ ਦੇ ਵਿਜੈਪੁਰ ਵਿੱਚ ਇੱਕ ਪਲਾਂਟ ਸਥਾਪਿਤ ਕੀਤਾ ਹੈ, ਜੋ 10 ਮੈਗਾਵਾਟ ਪ੍ਰੋਟੌਨ ਐਕਸਚੇਂਜ ਮੈਂਬ੍ਰੇਨ (ਪੀਈਐੱਮ) ਇਲੈਕਟ੍ਰੋਲਾਈਜ਼ਰ ਦਾ ਉਪਯੋਗ ਕਰਕੇ 4.3 ਟਨ ਪ੍ਰਤੀ ਦਿਨ ਹਾਈਡ੍ਰੋਜਨ ਦਾ ਉਤਪਾਦਨ ਕਰਨ ਵਿੱਚ ਸਮਰੱਥ ਹੈ।

 

ਗ੍ਰੀਨ ਹਾਈਡ੍ਰੋਜਨ ‘ਤੇ ਅੰਤਰਰਾਸ਼ਟਰੀ ਕਾਨਫਰੰਸ ਦੇ ਪਿਛਲੇ ਸੰਸਕਰਣ ਦੇ ਬਾਅਦ ਤੋਂ ਹਾਈਡ੍ਰੋਜਨ ਖੇਤਰ ਵਿੱਚ ਹੋਈ ਮਹੱਤਵਪੂਰਨ ਪ੍ਰਗਤੀ ‘ਤੇ ਸ਼੍ਰੀ ਪੁਰੀ ਨੇ ਕਿਹਾ ਕਿ ਪਿਛਲੀ ਕਾਨਫਰੰਸ ਦੇ ਬਾਅਦ ਤੋਂ ਭਾਰਤ ਨੇ ਲਗਭਗ 3,000 ਮੈਗਾਵਾਟ ਦੀ ਇਲੈਕਟ੍ਰੋਲਾਈਜ਼ਰ ਮੈਨੂਫੈਕਚਰਿੰਗ ਸਮਰੱਥਾ ਹਾਸਲ ਕੀਤੀ ਹੈ, ਗ੍ਰੀਨ ਹਾਈਡ੍ਰੋਜਨ ਉਤਪਾਦਨ ਵਿੱਚ 412,000 ਟਨ ਪ੍ਰਤੀ ਵਰ੍ਹੇ ਹਾਸਲ ਕੀਤਾ ਹੈ, ਅਤੇ 450,000 ਟਨ ਪ੍ਰਤੀ ਵਰ੍ਹੇ ਗ੍ਰੀਨ ਹਾਈਡ੍ਰੋਜਨ ਅਤੇ 739,000 ਟਨ ਪ੍ਰਤੀ ਵਰ੍ਹੇ ਗ੍ਰੀਨ ਅਮੋਨੀਆ ਦੇ ਲਈ ਟੈਂਡਰ ਜਾਰੀ ਕੀਤੇ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਗ੍ਰੀਨ ਹਾਈਡ੍ਰੋਜਨ ਜੀਵਾਸ਼ਮ ਈਂਧਣ ਅਤੇ ਪਰੰਪਰਾਗਤ ਊਰਜਾ ਸਰੋਤਾਂ ਦੀ ਤੁਲਨਾ ਵਿੱਚ ਉੱਚ ਕੁਸ਼ਲਤਾ ਅਤੇ ਜ਼ੀਰੋ ਡਾਇਰੈਕਟ ਸੀਓ2 ਉਤਸਿਰਜਣ ਪ੍ਰਦਾਨ ਕਰਦਾ ਹੈ।

 

ਗ੍ਰੀਨ ਹਾਈਡ੍ਰੋਜਨ ਉਤਪਾਦਨ ਵਿੱਚ ਭਾਰਤ ਦੀ ਰਣਨੀਤਕ ਦ੍ਰਿਸ਼ਟੀ ਅਤੇ ਸਮਰੱਥਾ ਨੂੰ ਰੇਖਾਂਕਿਤ ਕਰਦੇ ਹੋਏ, ਸ਼੍ਰੀ ਹਰਦੀਪ ਸਿੰਘ ਪੁਰੀ ਨੇ ਇਸ ਗੱਲ ‘ਤੇ ਬਲ ਦਿੱਤਾ ਕਿ ਭਾਰਤ ਗਲੋਬਲ ਹਾਈਡ੍ਰੋਜਨ ਮੰਗ ਨੂੰ ਪੂਰਾ ਕਰਨ ਦੇ ਲਈ ਸ਼ਾਨਦਾਰ ਸਥੀ ਵਿੱਚ ਹੈ, ਇਸ ਦੇ 2030 ਤੱਕ ਮਿਲੀਅਨ ਟਨ ਤੱਕ ਪਹੁੰਚਣ ਦੀ ਉਮੀਦ ਹੈ। ਕੁਦਰਤੀ ਸੰਸਾਧਨਾਂ ਅਤੇ ਮਜ਼ਬੂਤ ਬੁਨਿਆਦੀ ਢਾਂਚੇ ਦੇ ਨਾਲ, ਭਾਰਤ ਗ੍ਰੀਨ ਹਾਈਡ੍ਰੋਜਨ ਖੇਤਰ ਵਿੱਚ ਇੱਕ ਪ੍ਰਮੁੱਖ ਉਤਪਾਦਕ ਬਣਨ ਦੇ ਲਈ ਤਿਆਰ ਹੈ। ਸ਼੍ਰੀ ਪੁਰੀ ਨੇ ਘੱਟ ਲਾਗਤ ਵਾਲੀ ਸੋਲਰ ਊਰਜਾ ਅਤੇ ਪਾਵਰ ਗ੍ਰਿਡ ਵਿੱਚ ਮਹੱਤਵਪੂਰਨ ਨਿਵੇਸ਼ ਦੇ ਕਾਰਨ ਭਾਰਤ ਦੇ ਮੁਕਾਬਲਾਤਮਕ ਚੜ੍ਹਤ ਬਾਰੇ ਦੱਸਿਆ। ਦੇਸ਼ ਦੀ ਸਥਾਪਿਤ ਸੋਲਰ ਸਮਰੱਥਾ 2014 ਵਿੱਚ 2.5 ਗੀਗਾਵਾਟ ਤੋਂ ਵਧ ਕੇ ਅੱਜ 85.5 ਗੀਗਾਵਾਟ ਹੋ ਗਈ ਹੈ, ਜਿਸ ਨੂੰ ਦੁਨੀਆ ਦੇ ਸਭ ਤੋਂ ਬੜੇ ਸਿੰਕ੍ਰੋਨਸ ਗ੍ਰਿਡ ਵਿੱਚੋਂ ਇੱਕ ਦੁਆਰਾ ਸਮਰਥਿਤ ਕੀਤਾ ਗਿਆ ਹੈ। ਜੋ ਰੁਕ-ਰੁਕ ਕੇ ਨਵਿਆਉਣਯੋਗ ਊਰਜਾ ਦਾ ਪ੍ਰਬੰਧਨ ਕਰਨ ਵਿੱਚ ਸਮਰੱਥ ਹੈ। ਇਹ ਭਾਰਤ ਨੂੰ ਗ੍ਰੀਨ ਹਾਈਡ੍ਰੋਜਨ ਦੇ ਅਗ੍ਰਣੀ ਉਤਪਾਦਕ ਦੇ ਰੂਪ ਵਿੱਚ ਸਥਾਪਿਤ ਕਰਦਾ ਹੈ, ਜੋ ਘਰੇਲੂ ਅਤੇ ਆਲਮੀ ਦੋਨੋਂ ਬਜ਼ਾਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਤਿਆਰ ਹੈ।

 

ਕੇਂਦਰੀ ਮੰਤਰੀ ਨੇ ਭਾਰਤ ਦੀ ਮਹੱਤਵਆਕਾਂਖੀ ਗ੍ਰੀਨ ਹਾਈਡ੍ਰੋਜਨ ਨੀਤੀ ਅਤੇ ਨੈਸ਼ਨਲ ਹਾਈਡ੍ਰੋਜਨ ਮਿਸ਼ਨ ਬਾਰੇ ਵਿਸਤਾਰ ਨਾਲ ਦੱਸਿਆ। ਗ੍ਰੀਨ ਹਾਈਡ੍ਰੋਜਨ ਨੀਤੀ ਦਾ ਲਕਸ਼ 2030 ਤੱਕ 5 ਮਿਲੀਅਨ ਟਨ ਉਤਪਾਦਨ ਲਕਸ਼ ਹਾਸਲ ਕਰਨਾ ਹੈ, ਜਿਸ ਨੂੰ ਜੂਨ 2025 ਤੋਂ ਪਹਿਲਾਂ ਸ਼ੁਰੂ ਕੀਤੇ ਗਏ ਪ੍ਰੋਜੈਕਟਾਂ ਦੇ ਲਈ ਇੰਟਰ-ਸਟੇਟ ਟ੍ਰਾਂਸਮਿਸ਼ਨ ਸ਼ੁਲਕ ਵਿੱਚ 25 ਸਾਲ ਦੀ ਛੋਟ ਜਿਹੇ ਪ੍ਰੋਤਸਾਹਨਾਂ ਦੁਆਰਾ ਸਮਰਥਿਤ ਕੀਤਾ ਗਿਆ ਹੈ। 19,744 ਕਰੋੜ ਰੁਪਏ ਦੇ ਸ਼ੁਰੂਆਤੀ ਨਿਵੇਸ਼ ਦੇ ਨਾਲ ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ ਨਾਲ 2030 ਤੱਕ ਜੀਵਾਸ਼ਮ ਈਂਧਣ ਦੇ ਆਯਾਤ ਵਿੱਚ 1 ਲੱਖ ਕਰੋੜ ਰੁਪਏ ਦੀ ਜ਼ਿਕਰਯੋਗ ਕਮੀ ਆਉਣ ਦੀ ਉਮੀਦ ਹੈ। ਇਸ ਪਹਿਲਾ ਨਾਲ ਸੰਭਾਵਿਤ 6 ਲੱਖ ਤੋਂ ਵੱਧ ਨੌਕਰੀਆਂ ਸਿਰਜਿਤ ਹੋਣਗੀਆਂ ਅਤੇ ਕੁੱਲ 8 ਲੱਖ ਕਰੋੜ ਰੁਪਏ ਤੋਂ ਅਧਿਕ ਦਾ ਨਿਵੇਸ਼ ਹੋਵੇਗਾ। ਇਸ ਦੇ ਇਲਾਵਾ, ਕੇਂਦਰੀ ਮੰਤਰੀ ਨੇ ਕਿਹਾ ਕਿ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਕੇਰਲ, ਓਡੀਸ਼ਾ, ਆਂਧਰਾ ਪ੍ਰਦੇਸ਼ ਅਤੇ ਤਮਿਲ ਨਾਡੂ ਸਹਿਤ ਕਈ ਰਾਜ ਹਾਈਡ੍ਰੋਜਨ ਦੇ ਉਪਯੋਗ ਨੂੰ ਹੋਰ ਅਧਿਕ ਪ੍ਰੋਤਸਾਹਿਤ ਕਰਨ ਦੇ ਲਈ ਨੀਤੀਆਂ ਵਿਕਸਿਤ ਕਰ ਰਹੇ ਹਨ, ਜੋ ਗ੍ਰੀਨ ਐਨਰਜੀ ਵਿੱਚ ਗਲੋਬਲ ਅਗਵਾਈ ਕਰਨ ਦੀ ਭਾਰਤ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦਾ ਹੈ।

 

ਆਪਣੇ ਸਮਾਪਤੀ ਭਾਸ਼ਣ ਵਿੱਚ, ਸ਼੍ਰੀ ਹਰਦੀਪ ਸਿੰਘ ਪੁਰੀ ਨੇ ਇਸ ਗੱਲ ‘ਤੇ ਬਲ ਦਿੱਤਾ ਕਿ ਜਦਕਿ ਗਲੋਬਲ ਗ੍ਰੀਨ ਹਾਈਡ੍ਰੋਜਨ ਵੈਲਿਊ ਚੇਨ ਹਾਲੇ ਵੀ ਵਿਕਸਿਤ ਹੋ ਰਹੀ ਹੈ, ਭਾਰਤ ਨੂੰ ਹਰਿਤ ਵਿੱਤਪੋਸ਼ਣ, ਵਪਾਰ ਮਾਰਗਾਂ ਅਤੇ ਮਾਨਵ ਸੰਸਾਧਨ ਕੌਸ਼ਲ ਸਹਿਤ ਚੁਣੌਤੀਆਂ ਦਾ ਸਮਾਧਾਨ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਭਾਰਤ ਦੀ ਇੱਕ ਸਮ੍ਰਿੱਧ ਹਾਈਡ੍ਰੋਜਨ ਹੱਬ ਬਣਾਉਣ ਦੀ ਸਮਰੱਥਾ ‘ਤੇ ਵਿਸ਼ਵਾਸ ਵਿਅਕਤ ਕੀਤਾ, ਜਿਸ ਨਾਲ ਆਰਥਿਕ ਵਿਕਾਸ ਅਤੇ ਊਰਜਾ ਸੁਰੱਖਿਆ ਨੂੰ ਲਾਭ ਮਿਲੇਗਾ।

*******

ਮੋਨਿਕਾ



(Release ID: 2054148) Visitor Counter : 15


Read this release in: English , Urdu , Hindi , Tamil