ਇਸਪਾਤ ਮੰਤਰਾਲਾ
ਰੁਕਾਵਟਾਂ ਨੂੰ ਪਾਰ ਕਰਨਾ : ਆਰਆਈਐੱਨਐੱਲ ਦੀ ਡਾ. ਦਾਸਾਰੀ ਰਾਧਿਕਾ (Dr. Dasari Radhika) ਨੂੰ ਇੰਡੀਅਨ ਸਟੀਲ ਐਸੋਸੀਏਸ਼ਨ (ISA) ਦੇ ਸਟੀਲ ਕਨਕਲੇਵ -2024 ਵਿੱਚ ਪ੍ਰਤਿਸ਼ਠਿਤ ‘ਜੈਂਡਰ ਡਾਇਵਰਸਿਟੀ’ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ
प्रविष्टि तिथि:
04 SEP 2024 7:10PM by PIB Chandigarh
ਨਵੀਂ ਦਿੱਲੀ ਵਿੱਚ ਆਯੋਜਿਤ ਇੰਡੀਅਨ ਸਟੀਲ ਐਸੋਸੀਏਸ਼ਨ ਸੰਮੇਲਨ 2024 ਵਿੱਚ ਅੱਜ ਇੰਡੀਅਨ ਸਟੀਲ ਐਸੋਸੀਏਸ਼ਨ (ISA) ਨੇ ਪ੍ਰਤੀਬੱਧਤਾ ਵਿੱਚ ਉਤਕ੍ਰਿਸ਼ਟਤਾ ਪ੍ਰਦਰਸ਼ਿਤ ਕਰਨ ਲਈ ਵਿਸ਼ਾਖਾਪਟਨਮ ਸਟੀਲ ਪਲਾਂਟ ਦੀ ਕਾਰਪੋਰੇਟ ਯੂਨਿਟ ਆਰਆਈਐੱਨਐੱਲ ਦੀ ਡੀਜੀਐੱਮ (ਐੱਚਆਰ) ਡਾ. ਦਾਸਾਰੀ ਰਾਧਿਕਾ ਨੂੰ ਪ੍ਰਤਿਸ਼ਠਿਤ ‘ਜੈਂਡਰ ਡਾਇਵਰਸਿਟੀ ਐਵਾਰਡ’ ਪ੍ਰਦਾਨ ਕੀਤਾ। ਇਹ ਐਵਾਰਡ ਸਟੀਲ ਇੰਡਸਟਰੀ ਦੇ ਕਈ ਦਿੱਗਜਾਂ ਦੀ ਮੌਜੂਦਗੀ ਵਿੱਚ ਭਾਰਤ ਸਰਕਾਰ ਦੇ ਸਟੀਲ ਮੰਤਰਾਲੇ ਦੇ ਸਾਬਕਾ ਸਕੱਤਰ ਸ਼੍ਰੀ ਨਾਗੇਂਦਰ ਨਾਥ ਸਿਨਹਾ ਨੇ ਪ੍ਰਦਾਨ ਕੀਤਾ।

ਆਰਆਈਐੱਨਐੱਲ ਦੇ ਸੀਐੱਮਡੀ ਸ਼੍ਰੀ ਅਤੁਲ ਭੱਟ ਨੇ ਡਾ. ਦਾਸਾਰੀ ਰਾਧਿਕਾ ਨੂੰ ਅਤਿਅੰਤ ਪ੍ਰਤਿਸ਼ਠਿਤ ‘ਜੈਂਡਰ ਡਾਇਵਰਸਿਟੀ’ ਐਵਾਰਡ ਨਾਲ ਸਨਮਾਨਿਤ ਕੀਤੇ ਜਾਣ ‘ਤੇ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ, “ਇਹ ਆਰਆਈਐੱਨਐੱਲ ਲਈ ਸਹੀ ਮਾਇਨੇ ਵਿੱਚ ਬਹੁਤ ਮਾਣ ਦਾ ਪਲ ਹੈ।”
ਆਰਆਈਐੱਨਐੱਲ ਵਿੱਚ ਡੀਜੀਐੱਮ (ਐੱਚਆਰ) ਦੇ ਰੂਪ ਵਿੱਚ ਕਾਰਜਸ਼ੀਲ ਡਾ. ਦਾਸਾਰੀ ਰਾਧਿਕਾ ਇੱਕ ਅਨੁਭਵੀ ਮਾਨਵ ਸੰਸਾਧਨ ਪੇਸ਼ੇਵਰ ਹਨ। ਆਪਣੇ ਪੂਰੇ ਕਰੀਅਰ ਵਿੱਚ ਉਨ੍ਹਾਂ ਨੇ ਜ਼ਿਕਰਯੋਗ ਲਚਕਤਾ ਅਤੇ ਦ੍ਰਿੜ੍ਹ ਸੰਕਲਪ ਦਾ ਪ੍ਰਦਰਸ਼ਨ ਕੀਤਾ ਹੈ। ਇੱਕ ਅਜਿਹੇ ਯੁਗ ਵਿੱਚ ਜਦੋਂ ਸਟੀਲ ਇੰਡਸਟਰੀ ਮਹਿਲਾਵਾਂ ਲਈ ਪਸੰਦੀਦਾ ਵਿਕਲਪ ਨਹੀਂ ਸੀ, ਡਾ. ਰਾਧਿਕਾ ਨੇ ਦਲੇਰੀ ਨਾਲ ਇਸ ਪੁਰਸ਼-ਪ੍ਰਧਾਨ ਖੇਤਰ ਵਿੱਚ ਆਪਣੇ ਕਦਮ ਰੱਖਣ, ਲਗਾਤਾਰ ਮੁਸ਼ਕਲਾਂ ਅਤੇ ਰਸਤੇ ਵਿੱਚ ਆਉਣ ਵਾਲੀਆਂ ਜੈਂਡਰ ਰੁਕਾਟਵਾਂ ਨੂੰ ਪਾਰ ਕੀਤਾ।
ਰਾਸ਼ਟਰੀਯ ਇਸਪਾਤ ਨਿਗਮ ਲਿਮਿਟਿਡ (RINL) ਵਿੱਚ ਡਾ. ਦਾਸਾਰੀ ਰਾਧਿਕਾ ਦੇ ਸ਼ਾਨਦਾਰ 28 ਵਰ੍ਹੇ ਦਾ ਕਰੀਅਰ ਸਟੀਲ ਇੰਡਸਟਰੀ ਵਿੱਚ ਅਗਵਾਈ ਅਤੇ ਲਚੀਲੇਪਣ ਦੀ ਉਦਾਹਰਣ ਹੈ। ਮਹੱਤਵਪੂਰਨ ਖੇਤਰਾਂ ਦੀ ਜ਼ਿੰਮੇਦਾਰੀ ਨਿਭਾਉਣ ਵਾਲੀ ਡਿਪਟੀ ਜਨਰਲ ਮੈਨੇਜਰ (ਮਾਨਵ ਸੰਸਾਧਨ) ਦੇ ਰੂਪ ਵਿੱਚ ਉਨ੍ਹਾਂ ਨੇ ਚੁਣੌਤੀਪੂਰਨ ਵਾਤਾਵਰਣ ਵਿੱਚ ਮਾਨਵ ਸੰਸਾਧਨ ਅਭਿਆਸਾਂ ਦਾ ਬੀੜਾ ਉਠਾਇਆ ਹੈ ਅਤੇ ਆਪਣੀਆਂ ਕਈ ਪੋਸਟਿੰਗਸ ਵਿੱਚ ਪਹਿਲੀ ਮਹਿਲਾ ਮਾਨਵ ਸੰਸਾਧਨ ਇੰਚਾਰਜ ਬਣੇ ਹਨ। ਡਾ. ਦਾਸਾਰੀ ਨੇ ਵੱਡੀ ਸੰਖਿਆ ਵਿੱਚ ਕਰਮਚਾਰੀਆਂ ਲਈ ਮਾਨਵ ਸੰਸਾਧਨ ਦਾ ਪ੍ਰਬੰਧਨ ਕਰਦੇ ਹੋਏ ਲਗਾਤਾਰ ਮਜ਼ਬੂਤ ਅਤੇ ਹਮਦਰਦੀ ਵਾਲੇ ਦ੍ਰਿਸ਼ਟੀਕੋਣ ਦੇ ਨਾਲ ਉਦਯੋਗਿਕ ਸਬੰਧਾਂ ਨੂੰ ਸੰਚਾਲਿਤ ਕੀਤਾ ਹੈ।
ਸਕਾਰਾਤਕਮ ਕਾਰਜਸਥਲ ਸੱਭਿਆਚਾਰ ਨੂੰ ਹੁਲਾਰਾ ਦੇਣ ਲਈ ਡਾ. ਰਾਧਿਕਾ ਦਾਸਾਰੀ ਦੀ ਪ੍ਰਤੀਬੱਧਤਾ ਕਰਮਚਾਰੀ ਭਲਾਈ ਨੂੰ ਹੁਲਾਰਾ ਦੇਣ, ਨਿਯਮਿਤ ਤੌਰ ‘ਤੇ ਵਰਕਸ਼ਾਪ ਮੀਟਿੰਗਾਂ ਆਯੋਜਿਤ ਕਰਨ ਅਤੇ ਮਨੋਵਿਗਿਆਨਿਕ ਸਲਾਹ-ਮਸ਼ਵਰੇ ਵਿੱਚ ਉਨ੍ਹਾਂ ਦੇ ਪ੍ਰਯਾਸਾਂ ਦੇ ਰੂਪ ਵਿੱਚ ਉਨ੍ਹਾਂ ਦੀ ਮੋਹਰੀ ਪਹਿਲਾਂ ਵਿੱਚ ਸਪਸ਼ਟ ਹੈ, ਜੋ ਕਿ ਮਨੋਵਿਗਿਆਨ ਵਿੱਚ ਉਨ੍ਹਾਂ ਦੀ ਮਾਸਟਰ ਡਿਗਰੀ ਅਤੇ ‘ਕਾਰਜ-ਜੀਵਨ ਸੰਤੁਲਨ’ ‘ਤੇ ਪੀਐੱਚਡੀ ਸੋਧ ਤੋਂ ਪ੍ਰੇਰਿਤ ਹੈ।
ਇੰਡੀਅਨ ਸਟੀਲ ਐਸੋਸੀਏਸ਼ਨ ਨੇ ਡਾ. ਦਾਸਾਰੀ ਰਾਧਿਕਾ ਨੂੰ ‘ਜੈਂਡਰ ਡਾਇਵਰਸਿਟੀ’ ਐਵਾਰਡ, ਉਨ੍ਹਾਂ ਦੀ ਮਿਸਾਲੀ ਯਾਤਰਾ ਅਤੇ ਸਮਾਵੇਸ਼ੀ ਸੱਭਿਆਚਾਰ ਬਣਾਉਣ, ਆਪਣੇਪਣ ਦੀ ਭਾਵਨਾ ਨੂੰ ਹੁਲਾਰਾ ਦੇਣ ਸਮੇਤ ਸਮਾਨਤਾ ਅਤੇ ਨਿਰਪੱਖਤਾ ਨੂੰ ਹੁਲਾਰਾ ਦੇਣ ਦੇ ਪ੍ਰਯਾਸਾਂ ਅਤੇ ਵਿਸ਼ੇਸ਼ ਤੌਰ ‘ਤੇ ਵਿਸ਼ਾਖਾਪਟਨਮ ਸਟੀਲ ਪਲਾਂਟ ਦੇ ਚੁਣੌਤੀਪੂਰਣ ਖੇਤਰਾਂ ਵਿੱਚ ਇੱਕ ਸੱਚੇ ਨੇਤਾ ਦੇ ਤੌਰ ‘ਤੇ ਆਪਣੀ ਪ੍ਰਤੀਬੱਧਤਾ ਵਿੱਚ ਉਤਕ੍ਰਿਸ਼ਟਤਾ ਦਾ ਪ੍ਰਦਰਸ਼ਨ ਕਰਨ ਲਈ ਪ੍ਰਦਾਨ ਕੀਤਾ ਹੈ।
****
ਐੱਮਜੀ/ਐੱਸਕੇ
(रिलीज़ आईडी: 2052710)
आगंतुक पटल : 46