ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਸ਼੍ਰੀ ਵਾਰਣਾ ਮਹਿਲਾ ਸਹਿਕਾਰੀ ਸਮੂਹ ਦੇ ਗੋਲਡਨ ਜੁਬਲੀ ਸਮਾਰੋਹ ਦੀ ਸ਼ੋਭਾ ਵਧਾਈ

Posted On: 02 SEP 2024 6:32PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (2 ਸਤੰਬਰ, 2024) ਮਹਾਰਾਸ਼ਟਰ ਦੇ ਕੋਲਹਾਪੁਰ ਸਥਿਤ ਵਾਰਣਾਨਗਰ ਵਿਖੇ ਸ਼੍ਰੀ ਵਾਰਣਾ ਮਹਿਲਾ ਸਹਿਕਾਰੀ ਸਮੂਹ ਦੇ ਗੋਲਡਨ ਜੁਬਲੀ ਸਮਾਰੋਹ  ਦੀ ਸ਼ੋਭਾ ਵਧਾਈ।

ਇਸ ਅਵਸਰ ‘ਤੇ  ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਸਮਾਜ ਵਿੱਚ ਨਿਹਿਤ ਸ਼ਕਤੀ ਦੀ ਸਦਉਪਯੋਗ ਕਰਨ ਦੇ ਲਈ ਸਹਿਕਾਰਤਾ ਬਿਹਤਰੀਨ ਮਾਧਿਅਮ ਹੈ। ਸਹਿਕਾਰਤਾ ਦੇ ਸਿਧਾਂਤ ਸੰਵਿਧਾਨ ਵਿੱਚ ਪਰਿਕਲਪਿਤ ਨਿਆਂ, ਏਕਤਾ ਅਤੇ ਭਾਈਚਾਰੇ ਦੀ ਭਾਵਨਾ ਦੇ ਅਨੁਰੂਪ ਹਨ। ਜਦੋਂ ਅਲੱਗ-ਅਲੱਗ ਵਰਗਾਂ ਤੇ ਵਿਚਾਰਧਾਰਾਵਾਂ ਦੇ ਲੋਕ ਸਹਿਕਾਰ ਦੇ ਲਈ ਇਕਜੁੱਟ ਹੁੰਦੇ ਹਨ, ਤਾਂ ਉਨ੍ਹਾਂ ਨੂੰ ਸਮਾਜਿਕ ਵਿਵਿਧਤਾ ਦਾ ਲਾਭ ਮਿਲਦਾ ਹੈ। ਦੇਸ਼ ਦੇ ਆਰਥਿਕ ਵਿਕਾਸ ਵਿੱਚ ਸਹਿਕਾਰੀ ਸਭਾਵਾਂ (Cooperatives) ਨੇ ਆਪਣੀ ਇੱਕ ਮਹੱਤਵਪਰੂਨ ਭੂਮਿਕਾ ਨਿਭਾਈ ਹੈ। ਅਮੂਲ ਅਤੇ ਲਿੱਜਤ ਪਾਪੜ (Amul and Lijjat Papad) ਜਿਹੇ ਘਰੇਲੂ ਬ੍ਰਾਂਡ (Household brands) ਅਜਿਹੀਆਂ ਸਹਿਕਾਰੀ ਸਭਾਵਾਂ (Cooperatives) ਦੀਆਂ ਹੀ ਉਦਹਾਰਣਾਂ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਅਗਰ ਅੱਜ ਭਾਰਤ ਵਿਸ਼ਵ ਦਾ ਸਭ ਤੋਂ ਬੜਾ ਦੁੱਧ ਉਤਪਾਦਕ ਹੈ ਤਾਂ ਇਸ ਸਫ਼ਲਤਾ ਵਿੱਚ ਸਹਿਕਾਰੀ ਸਮੂਹਾਂ ਦਾ ਮਹੱਤਵਪੂਰਨ ਯੋਗਦਾਨ ਹੈ। ਆਮ ਤੌਰ ‘ਤੇ ਸਾਰੇ ਰਾਜਾਂ ਵਿੱਚ ਸਹਿਕਾਰੀ ਸਭਾਵਾਂ  ਮੁੱਖ ਤੌਰ ‘ਤੇ ਦੁੱਧ ਉਤਪਾਦਾਂ ਦਾ ਉਤਪਾਦਨ ਕਰਦੀਆਂ ਅਤੇ ਵੰਡਦੀਆਂ ਹਨ। ਕੇਵਲ ਦੁੱਧ ਹੀ ਨਹੀਂ, ਸਹਿਕਾਰੀ ਸੰਸਥਾਵਾਂ ਖਾਦ, ਕਪਾਹ, ਹੈਂਡਲੂਮ, ਹਾਊਸਿੰਗ, ਖੁਰਾਕੀ ਤੇਲ ਅਤੇ ਚੀਨੀ ਜਿਹੇ ਖੇਤਰਾਂ ਵਿੱਚ ਭੀ ਆਪਣੀ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਸਹਿਕਾਰੀ ਸੰਸਥਾਵਾਂ ਨੇ ਗ਼ਰੀਬੀ ਹਟਾਉਣ, ਖੁਰਾਕ ਸੁਰੱਖਿਆ ਅਤੇ ਪ੍ਰਾਕ੍ਰਿਤਿਕ ਸੰਸਾਧਨਾਂ ਦੇ ਪ੍ਰਬੰਧਨ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਲੇਕਿਨ ਤੇਜ਼ੀ ਨਾਲ ਬਦਲਦੇ ਇਸ ਸਮੇਂ ਵਿੱਚ ਉਨ੍ਹਾਂ ਨੂੰ ਖ਼ੁਦ ਨੂੰ ਭੀ ਬਦਲਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਕਈ ਸਹਿਕਾਰੀ ਸਭਾਵਾਂ  ਪੂੰਜੀ ਅਤੇ ਸੰਸਾਧਨਾਂ ਦੀ ਕਮੀ, ਸ਼ਾਸਨ ਤੇ ਪ੍ਰਬੰਧਨ ਅਤੇ ਘੱਟ ਭਾਗੀਦਾਰੀ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੀਆਂ ਹਨ। ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਅਧਿਕ ਤੋਂ ਅਧਿਕ ਨੌਜਵਾਨਾਂ ਨੂੰ ਸਹਿਕਾਰਤਾ ਨਾਲ ਜੋੜਨਾ ਇਸ ਦਿਸ਼ਾ ਵਿੱਚ ਮਹੱਤਵਪੂਰਨ ਹੋ ਸਕਦਾ ਹੈ। ਯੁਵਾ, ਪ੍ਰਸ਼ਾਸਨ ਅਤੇ ਪ੍ਰਬੰਧਨ ਵਿੱਚ ਟੈਕਨੋਲੋਜੀ ਨੂੰ ਸ਼ਾਮਲ ਕਰਕੇ ਉਨ੍ਹਾਂ ਸੰਸਥਾਵਾਂ ਦਾ ਕਾਇਆਕਲਪ ਕਰ ਸਕਦੇ ਹਨ। ਉਨ੍ਹਾਂ ਨੇ ਸਹਿਕਾਰੀ ਸੰਸਥਾਵਾਂ ਨੂੰ ਜੈਵਿਕ ਖੇਤੀ, ਸਟੋਰੇਜ  ਸਮਰੱਥਾ ਨਿਰਮਾਣ ਅਤੇ ਈਕੋ-ਟੂਰਿਜ਼ਮ ਜਿਹੇ ਨਵੇਂ ਖੇਤਰਾਂ ਵਿੱਚ ਅਵਸਰ ਤਲਾਸ਼ਣ ਦੀ ਸਲਾਹ ਦਿੱਤੀ।

 ਰਾਸ਼ਟਰਪਤੀ ਨੇ ਕਿਹਾ ਕਿ ਕਿਸੇ ਭੀ ਉੱਦਮ ਦੀ ਸਫ਼ਲਤਾ ਦਾ ਅਸਲੀ ਰਾਜ਼ ਉਸ ਦਾ ਆਮ ਲੋਕਾਂ ਦੇ ਨਾਲ ਜੁੜਾਅ ਹੈ। ਇਸ ਨੂੰ ਦੇਖਦੇ ਹੋਏ ਸਹਿਕਾਰੀ ਸਭਾਵਾਂ  ਦੀ ਸਫ਼ਲਤਾ ਦੇ ਲਈ ਇੱਕ ਲੋਕਤੰਤਰੀ ਵਿਵਸਥਾ ਅਤੇ ਪਾਰਦਰਸ਼ਤਾ ਮਹੱਤਵਪੂਰਨ ਹਨ। ਸਹਿਕਾਰੀ ਸੰਸਥਾਵਾਂ ਵਿੱਚ ਮੈਂਬਰਾਂ ਦੇ ਹਿਤ ਸਰਬਉੱਚ ਹੋਣੇ ਚਾਹੀਦੇ ਹਨ। ਇਹ ਹਮੇਸ਼ਾ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਕਿ ਕੋਈ ਭੀ ਸਹਿਕਾਰੀ ਸੰਸਥਾ ਕਿਸੇ ਵਿਅਕਤੀ ਦੇ ਨਿਜੀ ਸੁਆਰਥ ਅਤੇ ਲਾਭ ਕਮਾਉਣ ਦਾ ਇੱਕ ਸਾਧਨ ਨਾ ਬਣੇ, ਨਹੀਂ ਤਾਂ ਸਹਿਕਾਰਤਾ ਦਾ ਉਦੇਸ਼ ਹੀ ਸਮਾਪਤ ਹੋ ਜਾਵੇਗਾ। ਸਹਿਕਾਰੀ ਸਭਾਵਾਂ  ਵਿੱਚ ਕਿਸੇ ਦੀ ਇਜਾਰੇਦਾਰੀ ਦੀ ਜਗ੍ਹਾ ਅਸਲ ਸਹਿਕਾਰ ਹੋਣਾ ਚਾਹੀਦਾ ਹੈ।

ਰਾਸ਼ਟਰਪਤੀ ਨੇ ਇਕੱਠ, ਜਿਸ ਵਿੱਚ ਅਧਿਕਤਰ ਮਹਿਲਾਵਾਂ ਸ਼ਾਮਲ ਸਨ, ਨੂੰ ਸਿੱਖਿਆ ਦੇ ਮਹੱਤਵ ਨੂੰ ਸਮਝਣ , ਨਵੀਆਂ ਟੈਕਨੋਲੋਜੀਆਂ ਨੂੰ ਸਿੱਖਣ, ਰੋਜ਼ਾਨਾ ਜੀਵਨ ਵਿੱਚ ਵਾਤਾਵਰਣ ਸੰਭਾਲ਼ ਨੂੰ ਮਹੱਤਵ ਦੇਣ, ਲੋੜਵੰਦਾਂ ਦੀ ਸਹਾਇਤਾ ਕਰਨ ਅਤੇ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਦੇਣ ਦੇ ਲਈ ਹਮੇਸ਼ਾ ਤਿਆਰ ਰਹਿਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਡੇ ਵਿਅਕਤੀਗਤ ਅਤੇ ਸਮੂਹਿਕ ਪ੍ਰਯਾਸ ਵਿਸ਼ਵ ਮੰਚ ‘ਤੇ ਭਾਰਤ ਨੂੰ ਉਚੇਰੇ ਸਥਾਨ ‘ਤੇ ਪਹੁੰਚਾਉਣਗੇ।

 

 

 

 

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ – 

 

***

ਐੱਮਜੇਪੀਐੱਸ


(Release ID: 2051259) Visitor Counter : 41