ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜੰਮੂ-ਕਸ਼ਮੀਰ ਵਿੱਚ ਜ਼ਮੀਨੀ ਪੱਧਰ ‘ਤੇ ਲੋਕਤੰਤਰ ਦੀ ਸ਼ੁਰੂਆਤ ਕੀਤੀ: ਡਾ. ਜਿਤੇਂਦਰ ਸਿੰਘ
ਪ੍ਰਧਾਨ ਮੰਤਰੀ ਸ਼੍ਰੀ ਮੇਦੀ ਦੇ ਆਉਣ ਤੋਂ ਬਾਦ ਹੀ ਜੰਮੂ-ਕਸ਼ਮੀਰ ਵਿੱਚ ਲੋਕਲ ਸੈਲਫ਼ ਗਵਰਨੈਂਸ ਦਾ ਅਹਿਸਾਸ ਹੋਇਆ, 73ਵੇਂ ਅਤੇ 74ਵੇਂ ਸੰਵਿਧਾਨਿਕ ਸੰਸ਼ੋਧਨ ਦੇ ਬਾਵਜੂਦ ਲੋਕਲ ਸੈਲਫ਼ ਗਵਰਨੈਂਸ ਬਾਕੀ ਭਾਰਤ ਵਿੱਚ ਲਾਗੂ ਸੀ, ਲੇਕਿਨ ਆਰਟੀਕਲ 370 ਅਤੇ 35ਏ ਦੁਆਰਾ ਪ੍ਰਦਾਨ ਕੀਤੀ ਗਈ ਵਿਸ਼ੇਸ਼ ਸਥਿਤੀ ਦੀ ਆੜ ਵਿੱਚ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਇਸ ਤੋਂ ਵੰਚਿਤ ਕਰ ਦਿੱਤਾ ਗਿਆ: ਡਾ. ਸਿੰਘ
‘ਪਹਿਲੀ ਵਾਰ ਜ਼ਿਲ੍ਹਾ ਪਰੀਸ਼ਦ ਚੋਣਾਂ : ਜੰਮੂ-ਕਸ਼ਮੀਰ ਦੇ ਇਤਿਹਾਸ ਵਿੱਚ ਇੱਕ ਅਹਿਮ ਪਲ,’ ਡਾ. ਜਿਤੇਂਦਰ ਸਿੰਘ
ਕੇਂਦਰੀ ਮੰਤਰੀ ਨੇ ਐਲਾਨ ਕੀਤਾ ‘ਆਰਟੀਕਲ 370 ‘ਤੇ ਵਿਰੋਧੀ ਧਿਰ ਦੀ ਖੋਖਲੀ ਬਿਆਨਬਾਜ਼ੀ ਹੁਣ ਜੰਮੂ-ਕਸ਼ਮੀਰ ਦੇ ਨਾਗਰਿਕਾਂ, ਖਾਸ ਕਰਕੇ ਨੌਜਵਾਨਾਂ ਨੂੰ ਪਸੰਦ ਨਹੀਂ ਆਏਗਾ’
‘ਡਾ. ਜਿਤੇਂਦਰ ਸਿੰਘ ਨੇ ਕਿਹਾ, ‘ਆਰਟੀਕਲ 370 ਦੇ ਖ਼ਤਮ ਹੋਣ ਤੋਂ ਬਾਦ ਜੰਮੂ -ਕਸ਼ਮੀਰ ਦੇ ਨੌਜਵਾਨ ਲੋਕਤੰਤਰੀ ਉਤਸ਼ਾਹ ਦੀ ਇੱਕ ਨਵੀਂ ਲਹਿਰ ਦੀ ਅਗਵਾਈ ਕਰ ਰਹੇ ਹਨ'
Posted On:
01 SEP 2024 5:09PM by PIB Chandigarh
ਦੂਰਦਰਸ਼ਨ ਸਮਾਚਾਰ ਦੇ ਨਾਲ ਇੱਕ ਖਾਸ ਇੰਟਰਵਿਊ ਵਿੱਚ, ਕੇਂਦਰੀ ਮੰਤਰੀ ਡਾ.ਜਿਤੇਂਦਰ ਸਿੰਘ ਨੇ ਆਰਟੀਕਲ 370 ਦੇ ਖ਼ਤਮ ਹੋਣ ਤੋਂ ਬਾਦ ਜੰਮੂ-ਕਸ਼ਮੀਰ ਵਿੱਚ ਇਤਿਹਾਸਕ ਪਰਿਵਰਤਨ ‘ਤੇ ਪ੍ਰਕਾਸ਼ ਪਾਇਆ, ਅਤੇ ਖੇਤਰ ਵਿੱਚ ਜ਼ਮੀਨੀ ਪੱਧਰ ‘ਤੇ ਲੋਕਤੰਤਰ ਸ਼ੁਰੂ ਕਰਨ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਕ੍ਰੈਡਿਟ ਦਿੱਤਾ।
ਡਾ. ਜਿਤੇਂਦਰ ਸਿੰਘ ਨੇ ਕਿਹਾ, ‘ਪੀਐੱਮ ਮੋਦੀ ਦੀ ਅਗਵਾਈ ਵਿੱਚ ਜੰਮੂ-ਕਸ਼ਮੀਰ ਨੇ ਜ਼ਮੀਨੀ ਪੱਧਰ ‘ਤੇ ਲੋਕਤੰਤਰ ਦੇ ਇੱਕ ਨਵੇਂ ਯੁਗ ਦੀ ਸ਼ੁਰੂਆਤ ਕੀਤੀ ਹੈ।’
ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਸਾਇੰਸ ਅਤੇ ਟੈਕਨੋਲੋਜੀ, ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ, ਰਾਜ ਮੰਤਰੀ ਪੀਐੱਮਓ, ਪਰਮਾਣੂ ਊਰਜਾ ਵਿਭਾਗ, ਪੁਲਾੜ ਵਿਭਾਗ, ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਵਿਭਾਗ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ 73ਵੇਂ ਅਤੇ 74ਵੇਂ ਸੰਵਿਧਾਨਿਕ ਸੰਸ਼ੋਧਨ ਦੁਆਰਾ ਬਾਕੀ ਭਾਰਤ ਵਿੱਚ ਲੋਕਲ ਸੈਲਫ਼ ਗਵਰਨੈਂਸ ਲਿਆਉਣ ਦੇ ਬਾਵਜੂਦ ਸੱਚਾ ਲੋਕਲ ਸੈਲਫ਼ ਗਵਰਨੈਂਸ ਹਮੇਸ਼ਾ ਜੰਮੂ-ਕਸ਼ਮੀਰ ਤੋਂ ਦੂਰ ਰਿਹਾ ਹੈ। ਉਨ੍ਹਾਂ ਨੇ ਕਿਹਾ, ਆਰਟੀਕਲ 370 ਅਤੇ 35ਏ ਦੁਆਰਾ ਪ੍ਰਦਾਨ ਕੀਤੀ ਗਈ ਵਿਸ਼ੇਸ਼ ਸਥਿਤੀ ਦੀ ਆੜ ਵਿੱਚ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਇਨ੍ਹਾਂ ਅਧਿਕਾਰਾਂ ਤੋਂ ਵੰਚਿਤ ਕੀਤਾ ਗਿਆ।
ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਵਿਡੰਬਨਾ ਇਹ ਹੈ ਕਿ ਖੇਤਰੀ ਰਾਜਨੀਤਕ ਦਲ ਜੋ ‘ਸੈਲਫ਼ ਰੂਲ’ ਜਾਂ ਅਟੋਨਮੀ’ ਦੇ ਚੈਂਪੀਅਨ ਹੋਣ ਦਾ ਦਾਅਵਾ ਕਰਦੇ ਹਨ, ਉਨ੍ਹਾਂ ਨੇ ਇਹ ਸੁਨਿਸ਼ਚਿਤ ਕੀਤਾ ਕਿ ਪੰਚਾਇਤੀ ਰਾਜ ਸੰਸਥਾਨਾਂ ਦੇ ਚੁਣੇ ਹੋਏ ਪ੍ਰਤੀਨਿਧੀਆਂ ਨੂੰ ਇਸ ਤੋਂ ਵੰਚਿਤ ਕਰ ਦਿੱਤਾ ਜਾਵੇ।
ਡਾ. ਜਿਤੇਂਦਰ ਸਿੰਘ ਨੇ ਆਰਟੀਕਲ 370 ਦੀ ਬਹਾਲੀ ਬਾਰੇ ਝੂਠੀ ਕਹਾਣੀ ਘੜਣ ਦੇ ਵਿਰੋਧੀ ਗੁੱਟਾਂ ਦੀਆਂ ਕੋਸ਼ਿਸ਼ਾਂ ਨੂੰ ਦ੍ਰਿੜ੍ਹਤਾ ਨਾਲ ਖਾਰਜ ਕਰ ਦਿੱਤਾ, ਉਨ੍ਹਾਂ ਨੇ ਕਿਹਾ ਕਿ ਇਹ ਕੋਸ਼ਿਸ਼ਾਂ ਖੋਖਲੀ ਬਿਆਨਬਾਜੀ ਹਨ ਜੋ ਹੁਣ ਜੰਮੂ-ਕਸ਼ਮੀਰ ਦੇ ਲੋਕਾਂ ਦੇ ਨਾਲ ਮੇਲ ਨਹੀਂ ਖਾਂਦੀਆਂ ਹਨ। ਉਨ੍ਹਾਂ ਨੇ ਕਿਹਾ, ‘ਜੰਮੂ-ਕਸ਼ਮੀਰ ਦੇ ਲੋਕਾਂ ਨੇ ਗਠਬੰਧਨ ਦਾ ਨਾਮ ਬਦਲਣ ਅਤੇ ਖੋਖਲੇ ਵਾਅਦੇ ਕਰਨ ਦੀਆਂ ਇਨ੍ਹਾਂ ਸਦੀਆਂ ਪੁਰਾਣੀਆਂ ਚਾਲਾਂ ਨੂੰ ਦੇਖਿਆ ਹੈ। ਇਹ ਹੁਣ ਵੋਟਰਾਂ ਦੀ ਨਵੀਂ ਪੀੜ੍ਵੀ ਦੇ ਨਾਲ ਕੰਮ ਨਹੀਂ ਕਰੇਗਾ, ਜਿਨ੍ਹਾਂ ਨੇ ਪਿਛਲੀਆਂ ਦੋ ਪੀੜ੍ਹੀਆਂ ਦੀ ਲਾਚਾਰ ਦੁਰਦਸ਼ਾ ਦੇਖੀ ਹੈ।
‘ਪਿਛਲੇ ਪੰਜ ਵਰ੍ਹਿਆਂ ਵਿੱਚ, ਉਨ੍ਹਾਂ ਨੇ ਪੀਐੱਮ ਮੋਦੀ ਦੇ ਵਿਕਾਸ ਮਾਡਲ ਨੂੰ ਦੇਖਿਆ ਹੈ ਅਤੇ ਉਹ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੁਆਰਾ ਪ੍ਰਦਾਨ ਕੀਤੇ ਗਏ ਸਬੂਤ-ਅਧਾਰਿਤ ਸ਼ਾਸਨ ਅਤੇ ਮਜ਼ਬੂਤ ਅਗਵਾਈ ਦੇ ਲਾਭ ਤੋਂ ਖੁਦ ਨੂੰ ਵਾਂਝਾ ਨਹੀਂ ਕਰਨਾ ਚਾਹੁੰਦੇ ਹਨ।’
ਡਾ. ਜਿਤੇਂਦਰ ਸਿੰਘ ਨੇ ਕਿਹਾ, ‘ਆਰਟੀਕਲ 370 ਦੇ ਖ਼ਤਮ ਹੋਣ ਤੋਂ ਬਾਦ ਜੰਮੂ-ਕਸ਼ਮੀਰ ਦੇ ਨੌਜਵਾਨ ਨਾਗਰਿਕ ਉਤਸ਼ਾਹ ਦੀ ਇੱਕ ਨਵੀਂ ਲਹਿਰ ਦੀ ਅਗਵਾਈ ਕਰ ਰਹੇ ਹਨ।’ ਉਨ੍ਹਾਂ ਨੇ ਇਸ ਗੱਲ ‘ਤੇ ਪ੍ਰਕਾਸ਼ ਪਾਇਆ ਕਿ ਖੇਤਰ ਦਾ ਜੀਵੰਤ ਲੋਕਤੰਤਰ ਖ਼ਤਮ ਕਰਨ ਦੇ ਬਾਦ ਫਿਰ ਤੋਂ ਖਿੜਣ ਦੇ ਲਈ ਤਿਆਰ ਹੈ, ਜਿਵੇਂ ਕਿ ਲੋਕ ਸਭਾ ਚੋਣਾਂ ਸਮੇਤ ਹਾਲੀਆ ਚੋਣਾਂ ਵਿੱਚ ਉੱਚ ਮਤਦਾਨ ਤੋਂ ਪਤਾ ਚਲਦਾ ਹੈ, ਜਿੱਥੇ ਜੰਮੂ-ਕਸ਼ਮੀਰ ਵਿੱਚ ਵੋਟਰਾਂ ਦੀ ਭਾਗੀਦਾਰੀ ਲਗਭਗ 60 ਫੀਸਦੀ ਦੇ ਰਾਸ਼ਟਰੀ ਔਸਤ ਨਾਲ ਮੇਲ ਖਾਂਦੀ ਹੈ।
ਡਾ. ਜਿਤੇਂਦਰ ਸਿੰਘ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜੰਮੂ-ਕਸ਼ਮੀਰ ਵਿੱਚ ਪਹਿਲੀ ਵਾਰ ਜ਼ਿਲ੍ਹਾ ਪਰੀਸ਼ਦ ਚੋਣ ਖੇਤਰ ਦੇ ਇਤਿਹਾਸ ਵਿੱਚ ਇੱਕ ਅਹਿਮ ਪਲ ਸੀ। ਉਨ੍ਹਾਂ ਨੇ ਇਸ ਗੱਲ ‘ਤੇ ਅਫਸੋਸ ਪ੍ਰਗਟ ਕੀਤਾ ਕਿ ਦਹਾਕਿਆਂ ਤੱਕ, ਨਿਹਿਤ ਸੁਆਰਥਾਂ ਦੁਆਰਾ ਆਰਟੀਕਲ 370 ਦੀ ਦੁਰਵਰਤੋਂ ਕਾਰਨ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਉਨ੍ਹਾਂ ਦੇ ਲੋਕਤੰਤਰੀ ਅਧਿਕਾਰਾਂ ਤੋਂ ਵੰਚਿਤ ਰੱਖਿਆ ਗਿਆ। ਉਨ੍ਹਾਂ ਨੇ ਕਿਹਾ, ‘ਸੈਲਫ਼ ਗਵਰਨੈਂਸ’ ਦੇ ਇਨ੍ਹਾਂ ਤਥਾਕਥਿਤ ਸਮਰਥਕਾਂ ਨੇ ਸਥਾਨਕ ਪ੍ਰਤੀਨਿਧੀਆਂ ਨੂੰ ਪ੍ਰਭਾਵੀ ਸ਼ਾਸਨ ਦੇ ਲਈ ਜ਼ਰੂਰੀ ਵਿੱਤੀ ਅਤੇ ਪ੍ਰਸ਼ਾਸਨਿਕ ਸ਼ਕਤੀਆਂ ਤੋਂ ਵਾਂਝਾ ਕਰ ਦਿੱਤਾ।
ਅਤੀਤ ‘ਤੇ ਵਿਚਾਰ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਅਫਸੋਸ ਜਤਾਇਆ ਕਿ ਕਿਵੇਂ ਜੰਮੂ-ਕਸ਼ਮੀਰ ਵਿੱਚ ਪਿਛਲੀਆਂ ਚੋਣਾਂ ਵਿੱਚ ਉਮੀਦਵਾਰ ਸਿਰਫ 8-10 ਫੀਸਦੀ ਵੋਟ ਹਾਸਲ ਕਰਕੇ ਸਾਂਸਦ ਅਤੇ ਵਿਧਾਇਕ ਚੁਣੇ ਗਏ ਸਨ। ਉਨ੍ਹਾਂ ਨੇ ਪਹਿਲਾਂ ਚੋਣਾਂ ਲਈ ਜ਼ਰੂਰੀ ਵੋਟਾਂ ਲਈ ਨਿਊਨਤਮ ਸੀਮਾ ਦਾ ਪ੍ਰਸਤਾਵ ਰੱਖਿਆ ਸੀ। ਲੇਕਿਨ ਵੰਸ਼ਵਾਦ ਦੀ ਰਾਜਨੀਤੀ ਨੂੰ ਬਣਾਏ ਰੱਖਣ ਵਿੱਚ ਨਿਹਿਤ ਸੁਆਰਥ ਵਾਲੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਸੀ। ਹਾਲਾਂਕਿ, ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪੀਐੱਮ ਮੋਦੀ ਨੇ ਉਹ ਸਭ ਕੁਝ ਬਦਲ ਦਿੱਤਾ ਹੈ ਜੋ ਜੰਮੂ-ਕਸ਼ਮੀਰ ਦੇ ਲੋਕਾਂ ਦੀ ਭਲਾਈ ਦੇ ਖਿਲਾਫ ਖੜਿਆ ਸੀ, ਦਹਾਕਿਆਂ ਦੇ ਮਾੜੇ ਸ਼ਾਸਨ ਤੋਂ ਬਾਦ ਉਨ੍ਹਾਂ ਦੀਆਂ ਲੋਕਤੰਤਰੀ ਆਕਾਂਖਿਆਵਾਂ ਨੂੰ ਸਭ ਤੋਂ ਅੱਗੇ ਲਿਆਂਦਾ ਗਿਆ ਹੈ।
ਮੰਤਰੀ ਨੇ ਜੰਮੂ-ਕਸ਼ਮੀਰ ਅਤੇ ਭਾਰਤ ਦੇ ਉੱਤਰ ਪੂਰਬ ਵਿੱਚ ਪਰਿਵਰਤਨ ਦੇ ਦਰਮਿਆਨ ਸਮਾਨਤਾਵਾਂ ਵੀ ਦੱਸੀਆਂ, ਜਿੱਥੇ ਉਨ੍ਹਾਂ ਨੇ ਲੋਕਾਂ ਦਾ ਭਰੋਸਾ ਹਾਸਲ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ , ਇੱਕ ਰਾਜ ਨੂੰ ਛੱਡ ਕੇ, ਉਨ੍ਹਾਂ ਦੀ ਪਾਰਟੀ ਹੁਣ ਸਾਰੇ ਉੱਤਰ ਪੂਰਬੀ ਰਾਜਾਂ ‘ਤੇ ਸ਼ਾਸਨ ਕਰਦੀ ਹੈ, ਜਿਸ ਨਾਲ ਸਮਾਜਿਕ ਅਤੇ ਸੱਭਿਆਚਾਰਕ ਪੱਧਰ ‘ਤੇ ਸ਼ੁਰੂਆਤੀ ਡਰ ਦੂਰ ਹੋ ਗਏ ਹਨ।
‘ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਜੰਮੂ-ਕਸ਼ਮੀਰ ਨੂੰ ਪੂਰੀ ਤਰ੍ਹਾਂ ਨਾਲ ਇੰਡੀਅਨ ਯੂਨੀਅਨ ਵਿੱਚ ਏਕੀਕ੍ਰਿਤ ਕਰਨ ਦਾ ਅਧੂਰਾ ਕੰਮ ਪੂਰਾ ਕੀਤਾ। ਉਨ੍ਹਾਂ ਨੇ ਕਿਹਾ, ਆਰਟੀਕਲ 370 ਨੂੰ ਖ਼ਤਮ ਕਰਨ ਨਾਲ ਉਨ੍ਹਾਂ ਲੋਕਾਂ ਨੂੰ ਨਾਗਰਿਕਤਾ ਦਾ ਅਧਿਕਾਰ ਮਿਲਿਆ ਹੈ ਜੋ ਸੱਤ ਦਹਾਕਿਆਂ ਤੋਂ ਵੰਚਿਤ ਸਨ ਅਤੇ ਜੰਮੂ-ਕਸ਼ਮੀਰ ਨੂੰ ਭਾਰਤ ਦੀ ਵਿਕਾਸ ਗਾਥਾ ਦੇ ਪਥਪ੍ਰਦਰਸ਼ਕ ਦੇ ਰੂਪ ਵਿੱਚ ਉੱਭਰਨ ਲਈ ਮੰਚ ਤਿਆਰ ਕੀਤਾ ਹੈ।’ ਉਨ੍ਹਾਂ ਨੇ ਕਿਹਾ ਕਿ ਵਿਰੋਧ ਕਰਨ ਵਾਲੇ ਲੋਕਾਂ ਨੂੰ ਆਭਾਰੀ ਹੋਣਾ ਚਾਹੀਦਾ ਹੈ।
ਇੰਟਰਵਿਊ ਦੇ ਸਮਾਪਨ ‘ਤੇ ਡਾ. ਜਿਤੇਂਦਰ ਸਿੰਘ ਨੇ ਕਿਹਾ, ‘ਆਉਣ ਵਾਲੇ ਵਰ੍ਹਿਆਂ ਵਿੱਚ, ਜੰਮੂ-ਕਸ਼ਮੀਰ ਪੂਰੇ ਭਾਰਤ ਦੇ ਲਈ ਪਰਿਵਰਤਨ ਦਾ ਇੱਕ ਪ੍ਰਤੀਕ ਬਣ ਕੇ ਉੱਭਰੇਗਾ।’ ਉਨ੍ਹਾਂ ਕਿਹਾ ਕਿ ਆਰਟੀਕਲ 370 ਨੂੰ ਖ਼ਤਮ ਕਰਨ ਨਾਲ ਜੰਮੂ-ਕਸ਼ਮੀਰ ਵਿੱਚ ਇੱਕ ਨਵੇਂ ਯੁਗ ਦੀ ਨੀਂਹ ਪਈ ਹੈ, ਜਿੱਥੇ ਲੋਕਾਂ ਦੀ ਆਵਾਜ਼ ਸੁਣੀ ਜਾਂਦੀ ਹੈ ਅਤੇ ਉਨ੍ਹਾਂ ਦੇ ਅਧਿਕਾਰਾਂ ਨੂੰ ਪੂਰੀ ਤਰ੍ਹਾਂ ਨਾਲ ਮਹਿਸੂਸ ਕੀਤਾ ਜਾਂਦਾ ਹੈ। ਉਨ੍ਹਾਂ ਨੇ ਦੁਹਰਾਇਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਵਿੱਚ ਜੰਮੂ-ਕਸ਼ਮੀਰ ਛੇਤੀ ਹੀ ਭਾਰਤ ਦੀ ਵਿਕਾਸ ਗਾਥਾ ਦੀ ਅਗਵਾਈ ਕਰਨ ਦੀ ਸਥਿਤੀ ਵਿੱਚ ਹੋਵੇਗਾ।
****
ਕੇਐੱਸਵਾਈ/ਪੀਐੱਸਐੱਮ
(Release ID: 2050823)
Visitor Counter : 21