ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
'ਹਰ ਘਰ ਤਿਰੰਗਾ, ਹਰ ਘਰ ਖਾਦੀ' ਮੁਹਿੰਮ ਤਹਿਤ ਖਾਦੀ ਸਟੋਰ 'ਤੇ 3X2 ਫੁੱਟ ਦੇ ਵਿਸ਼ੇਸ਼ ਰਾਸ਼ਟਰੀ ਝੰਡੇ 198/- ਰੁਪਏ ਦੀ ਵਿਸ਼ੇਸ਼ ਕੀਮਤ 'ਤੇ ਉਪਲਬਧ
ਨਵੇਂ ਭਾਰਤ ਦੀ ਨਵੀਂ ਖਾਦੀ 'ਵਿਕਸਤ ਭਾਰਤ ਦੀ ਗਾਰੰਟੀ' ਬਣ ਗਈ ਹੈ: ਕੇਵੀਆਈਸੀ ਚੇਅਰਮੈਨ
ਨਵੀਂ ਦਿੱਲੀ ਵਿੱਚ ਖਾਦੀ ਗ੍ਰਾਮਸ਼ਿਲਪ ਲੌਂਜ ਵਿੱਚ ‘ਹਰ ਘਰ ਤਿਰੰਗਾ’ ਮੁਹਿੰਮ ਦੀ ਸ਼ੁਰੂਆਤ
Posted On:
09 AUG 2024 8:28PM by PIB Chandigarh
ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ (ਐੱਮਐੱਸਐੱਮਈ) ਮੰਤਰਾਲੇ ਅਧੀਨ ਖਾਦੀ ਅਤੇ ਗ੍ਰਾਮੀਣ ਉਦਯੋਗ ਕਮਿਸ਼ਨ (ਕੇਵੀਆਈਸੀ) ਦੇ ਚੇਅਰਮੈਨ ਸ਼੍ਰੀ ਮਨੋਜ ਕੁਮਾਰ ਨੇ ਰਾਜ ਸਭਾ ਮੈਂਬਰ ਸ਼੍ਰੀ ਅਰੁਣ ਸਿੰਘ ਦੇ ਨਾਲ ਖਾਦੀ ਗ੍ਰਾਮਸ਼ਿਲਪ ਲੌਂਜ, ਬਾਬਾ ਖੜਕ ਸਿੰਘ ਮਾਰਗ, ਕੈਨੌਟ ਪਲੇਸ, ਨਵੀਂ ਦਿੱਲੀ ਵਿਖੇ 'ਹਰ ਘਰ ਤਿਰੰਗਾ' ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਰਾਸ਼ਟਰੀ ਝੰਡੇ, ਚਰਖਿਆਂ ਅਤੇ ਖਾਦੀ ਕੱਪੜੇ ਦੇ ਵਿਸ਼ੇਸ਼ ਵਿਕਰੀ ਕੇਂਦਰ ਦਾ ਵੀ ਉਦਘਾਟਨ ਕੀਤਾ ਗਿਆ।
ਇਸ ਮੌਕੇ 'ਤੇ ਬੋਲਦਿਆਂ ਰਾਜ ਸਭਾ ਮੈਂਬਰ ਸ਼੍ਰੀ ਅਰੁਣ ਸਿੰਘ ਨੇ ਹਰ ਘਰ ਤਿਰੰਗਾ ਅਭਿਆਨ ਤਹਿਤ ਆਜ਼ਾਦੀ ਦਿਵਸ ਦੇ ਮੌਕੇ 'ਤੇ ਰਾਸ਼ਟਰ ਨੂੰ ਆਪਣੀ ਛੱਤ ਤੋਂ ਖਾਦੀ ਦੇ ਬਣੇ ਰਾਸ਼ਟਰੀ ਝੰਡੇ ਲਹਿਰਾਉਣ ਦੀ ਅਪੀਲ ਕੀਤੀ ਤਾਂ ਜੋ ਕੇਵੀਆਈਸੀ ਨਾਲ ਜੁੜੇ ਕਾਰੀਗਰਾਂ ਨੂੰ ਰੁਜ਼ਗਾਰ ਦੇ ਵਾਧੂ ਮੌਕੇ ਉਪਲਬਧ ਹੋ ਸਕਣ। ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਵੀਆਈਸੀ ਪੇਂਡੂ ਭਾਰਤ ਦੇ ਵਿਕਾਸ ਲਈ ਲਗਾਤਾਰ ਯਤਨਸ਼ੀਲ ਹੈ। ਇਸ ਦੇ ਨਤੀਜੇ ਵਜੋਂ, ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ, ਵਿੱਤੀ ਵਰ੍ਹੇ 2023-24 ਵਿੱਚ ਕੇਵੀਆਈਸੀ ਉਤਪਾਦਾਂ ਦੀ ਵਿਕਰੀ 1 ਲੱਖ 55 ਹਜ਼ਾਰ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਈ ਹੈ।
ਮੀਡੀਆ ਨੂੰ ਸੰਬੋਧਨ ਕਰਦਿਆਂ ਕੇਵੀਆਈਸੀ ਦੇ ਚੇਅਰਮੈਨ ਮਨੋਜ ਕੁਮਾਰ ਨੇ ਕਿਹਾ ਕਿ ਆਜ਼ਾਦੀ ਦੇ ਅੰਮ੍ਰਿਤਕਾਲ ਵਿੱਚ ਕੇਵੀਆਈਸੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਬ੍ਰਾਂਡ ਸ਼ਕਤੀ ਨਾਲ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਵਿਰਾਸਤ ਖਾਦੀ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ ਹੈ। ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 'ਹਰ ਘਰ ਤਿਰੰਗਾ ਅਭਿਆਨ' ਨੂੰ ਭਾਰਤ ਦੇ ਹਰ ਘਰ ਤੱਕ ਪਹੁੰਚਾਉਣ ਲਈ, ਕੇਵੀਆਈਸੀ ਨੇ ਦੇਸ਼ ਭਰ ਵਿੱਚ 'ਹਰ ਘਰ ਤਿਰੰਗਾ, ਹਰ ਘਰ ਖਾਦੀ' ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਮੁਹਿੰਮ ਦੇ ਤਹਿਤ ਖਾਦੀ/ਪੋਲੀਸਟਰ ਦੇ ਬਣੇ 3X2 ਫੁੱਟ ਦੇ ਰਾਸ਼ਟਰੀ ਝੰਡੇ ਦੇਸ਼ ਭਰ ਦੇ ਖਾਦੀ ਸਟੋਰਾਂ 'ਤੇ 198/- ਰੁਪਏ ਦੀ ਵਿਸ਼ੇਸ਼ ਕੀਮਤ 'ਤੇ ਉਪਲਬਧ ਹਨ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਨਵੇਂ ਭਾਰਤ ਦੀ ਨਵੀਂ ਖਾਦੀ ‘ਵਿਕਸਤ ਭਾਰਤ ਦੀ ਗਾਰੰਟੀ’ ਬਣ ਗਈ ਹੈ।
'ਹਰ ਘਰ ਤਿਰੰਗਾ' ਅਭਿਆਨ ਦੀ ਸ਼ੁਰੂਆਤ ਕਰਦੇ ਹੋਏ, ਕੇਵੀਆਈਸੀ ਦੇ ਚੇਅਰਮੈਨ ਸ਼੍ਰੀ ਮਨੋਜ ਕੁਮਾਰ ਨੇ ਦੁਹਰਾਇਆ ਕਿ ਖਾਦੀ, ਜੋ ਕਿ ਗਾਂਧੀ ਜੀ ਦੀ ਵਿਰਾਸਤ ਹੈ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਖਾਦੀ ਕ੍ਰਾਂਤੀ ਦੇ ਜ਼ਰੀਏ, ਐੱਮਐੱਸਐੱਮਈ ਮੰਤਰਾਲੇ ਦੀ ਅਗਵਾਈ ਹਰ ਪਿੰਡ ਵਿੱਚ ਵਿਕਸਤ ਭਾਰਤ ਮੁਹਿੰਮ ਨੂੰ ਨਵੀਂ ਤਾਕਤ ਦੇ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੇ ਦੇਸ਼ ਅਤੇ ਵਿਦੇਸ਼ ਵਿੱਚ ਹਰ ਪਲੇਟਫਾਰਮ ਤੋਂ ਖਾਦੀ ਨੂੰ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ। ਜਦੋਂ ਵੀ ਉਨ੍ਹਾਂ ਨੇ ਮਨ ਕੀ ਬਾਤ ਵਿੱਚ ਲੋਕਾਂ ਨੂੰ ਖਾਦੀ ਖਰੀਦਣ ਦੀ ਅਪੀਲ ਕੀਤੀ ਤਾਂ ਖਾਦੀ ਦੀ ਵਿਕਰੀ ਵਿੱਚ ਇਤਿਹਾਸਕ ਵਾਧਾ ਦਰਜ ਕੀਤਾ ਗਿਆ। ਹਾਲ ਹੀ ਵਿੱਚ, ਮਨ ਕੀ ਬਾਤ ਦੇ 112ਵੇਂ ਐਡੀਸ਼ਨ ਵਿੱਚ, ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਸੁਤੰਤਰਤਾ ਦਿਵਸ 'ਤੇ ਤਿਰੰਗਾ ਯਾਤਰਾ ਮੁਹਿੰਮ ਵਿੱਚ ਸ਼ਾਮਲ ਹੋਣ ਅਤੇ ਖਾਦੀ ਦੇ ਕੱਪੜੇ ਖਰੀਦਣ ਦੀ ਅਪੀਲ ਕੀਤੀ। ਆਪਣੀ ਅਪੀਲ 'ਚ ਉਨ੍ਹਾਂ ਕਿਹਾ, ''ਤੁਹਾਡੇ ਕੋਲ ਵੱਖ-ਵੱਖ ਤਰ੍ਹਾਂ ਦੇ ਕੱਪੜੇ ਹੋ ਸਕਦੇ ਹਨ ਅਤੇ ਜੇਕਰ ਤੁਸੀਂ ਹੁਣ ਤੱਕ ਖਾਦੀ ਦੇ ਕੱਪੜੇ ਨਹੀਂ ਖਰੀਦੇ ਹਨ ਤਾਂ ਇਸ ਸਾਲ ਤੋਂ ਸ਼ੁਰੂ ਕਰੋ। ਅਗਸਤ ਦਾ ਮਹੀਨਾ ਆ ਗਿਆ ਹੈ, ਇਹ ਆਜ਼ਾਦੀ ਦਾ ਮਹੀਨਾ ਹੈ ਅਤੇ ਇਨਕਲਾਬ ਦਾ ਮਹੀਨਾ ਹੈ। ਖਾਦੀ ਖਰੀਦਣ ਦਾ ਇਸ ਮੌਕੇ ਤੋਂ ਵਧੀਆ ਮੌਕਾ ਹੋਰ ਕੀ ਹੋਵੇਗਾ।" ਚੇਅਰਮੈਨ ਕੇਵੀਆਈਸੀ ਨੇ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ ਦੀ ਅਪੀਲ ਖਾਦੀ ਕਾਰੀਗਰਾਂ ਲਈ ਜੀਵਨ ਬਚਾਉਣ ਵਾਲੀ ਹੈ, ਕਿਉਂਕਿ ਉਨ੍ਹਾਂ ਦੀ ਬ੍ਰਾਂਡ ਸ਼ਕਤੀ ਕਾਰਨ ਪਿਛਲੇ 10 ਸਾਲਾਂ ਵਿੱਚ ਖਾਦੀ ਅਤੇ ਪੇਂਡੂ ਉਦਯੋਗ ਦੇ ਉਤਪਾਦਾਂ ਦੀ ਵਿਕਰੀ ਪੰਜ ਗੁਣਾ ਵਧੀ ਹੈ ਅਤੇ ਉਤਪਾਦਨ ਵਿੱਚ ਚਾਰ ਗੁਣਾ ਵਾਧਾ ਹੋਇਆ ਹੈ। ਪਹਿਲੀ ਵਾਰ ਇਸ ਸੈਕਟਰ ਵਿੱਚ 10.17 ਲੱਖ ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਵਿੱਤੀ ਵਰ੍ਹੇ 2023-24 ਵਿੱਚ ਪ੍ਰਧਾਨ ਮੰਤਰੀ ਦੀ ਅਪੀਲ 'ਤੇ ਹਰ ਘਰ ਤਿਰੰਗਾ ਅਭਿਆਨ ਤਹਿਤ 7.25 ਕਰੋੜ ਰੁਪਏ ਦੇ ਖਾਦੀ ਰਾਸ਼ਟਰੀ ਝੰਡੇ ਵੇਚੇ ਗਏ ਸਨ।
ਕੇਵੀਆਈਸੀ ਦੇ ਚੇਅਰਮੈਨ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਦੇ ਅਨੁਸਾਰ, ਕੇਵੀਆਈਸੀ ਇੱਕ 'ਵਿਕਸਤ ਅਤੇ ਆਤਮ-ਨਿਰਭਰ ਭਾਰਤ' ਬਣਾਉਣ ਲਈ ਹਰ ਪਿੰਡ ਵਿੱਚ 'ਖਾਦੀ ਗ੍ਰਾਮ ਸਵਰਾਜ ਅਭਿਆਨ' ਨੂੰ ਮਜ਼ਬੂਤ ਕਰਨ ਲਈ ਦੇਸ਼ ਭਰ ਵਿੱਚ ਕੁਟੀਰ ਉਦਯੋਗਾਂ ਨੂੰ ਉਤਸ਼ਾਹਿਤ ਕਰ ਰਿਹਾ ਹੈ। ਹਰ ਘਰ ਤਿਰੰਗਾ ਅਭਿਆਨ ਰਾਹੀਂ ਰਾਸ਼ਟਰੀ ਝੰਡਾ ਬਣਾਉਣ ਵਾਲੇ ਖਾਦੀ ਕਾਰੀਗਰਾਂ ਨੂੰ ਵਾਧੂ ਆਮਦਨ ਹੋ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ‘ਨਵੇਂ ਭਾਰਤ ਦੀ ਨਵੀਂ ਖਾਦੀ’ ਨੇ ‘ਆਤਮਨਿਰਭਰ ਭਾਰਤ ਅਭਿਆਨ’ ਨੂੰ ਨਵਾਂ ਰਾਹ ਦਿਖਾਇਆ ਹੈ। ਖਾਦੀ ਦੇ ਉਤਪਾਦਨ ਅਤੇ ਵਿਕਰੀ ਵਿੱਚ ਵਾਧੇ ਦੇ ਨਾਲ, ਪੇਂਡੂ ਭਾਰਤ ਦੇ ਕਾਰੀਗਰ ਆਰਥਿਕ ਤੌਰ 'ਤੇ ਖੁਸ਼ਹਾਲ ਹੋ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ‘ਵੋਕਲ ਫਾਰ ਲੋਕਲ’ ਅਤੇ ‘ਮੇਕ ਇਨ ਇੰਡੀਆ’ ਮੰਤਰ ਨੇ ਖਾਦੀ ਨੂੰ ਨੌਜਵਾਨਾਂ ਵਿੱਚ ਹਰਮਨ ਪਿਆਰਾ ਬਣਾਇਆ ਹੈ।
ਅਜ਼ਾਦੀ ਦਿਵਸ ਦੇ ਮੌਕੇ 'ਤੇ ਕਨਾਟ ਪਲੇਸ ਸਥਿਤ ਕੇਵੀਆਈਸੀ ਦੇ ਖਾਦੀ ਗ੍ਰਾਮਸ਼ਿਲਪ ਲੌਂਜ ਵਿੱਚ 9 ਤੋਂ 15 ਅਗਸਤ ਤੱਕ ਖਾਦੀ ਦੇ ਕੁੜਤੇ, ਰਾਸ਼ਟਰੀ ਝੰਡੇ ਸਮੇਤ ਛੋਟੇ ਅਤੇ ਵੱਡੇ ਚਰਖਿਆਂ ਦੀ ਵਿਕਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਐੱਮਐੱਸਐੱਮਈ ਮੰਤਰਾਲੇ ਦੇ ਸੰਯੁਕਤ ਸਕੱਤਰ, ਸ਼੍ਰੀ ਵਿਪੁਲ ਗੋਇਲ ਅਤੇ ਕੇਵੀਆਈਸੀ, ਦਿੱਲੀ ਦੇ ਵੱਖ-ਵੱਖ ਦਫਤਰਾਂ ਦੇ ਅਧਿਕਾਰੀ ਅਤੇ ਕਰਮਚਾਰੀ ਪ੍ਰੋਗਰਾਮ ਵਿੱਚ ਮੌਜੂਦ ਸਨ।
************
ਐੱਸਸੀ/ਪੀਕੇ
ਸ੍ਰੋਤ: ਕੇਵੀਆਈਸੀ
(Release ID: 2047661)
Visitor Counter : 29