ਬਿਜਲੀ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਹਾਈਡ੍ਰੋ ਇਲੈਕਟ੍ਰਿਕ ਅਤੇ ਪੰਪਡ ਸਟੋਰੇਜ਼ ਪ੍ਰੋਜਕੈਟਾਂ ਦੇ ਸਰਵੇਖਣ ਅਤੇ ਜਾਂਚ ਗਤੀਵਿਧੀਆਂ ਦੀ ਨਿਗਰਾਨੀ ਲਈ ਔਨਲਾਈਨ ਪੋਰਟਲ (ਜਲ ਵਿਦਯੁੱਤ ਡੀਪੀਆਰ) (JAL VIDYUT DPR) ਦੀ ਸ਼ੁਰੂਆਤ ਕੀਤੀ
ਸੀਈਏ ਦੁਆਰਾ ਵਿਕਸਿਤ ਜਲ ਵਿਦਯੁੱਤ ਡੀਪੀਆਰ ਪੋਰਟਲ, ਹਾਈਡ੍ਰੋ ਇਲੈਕਟ੍ਰਿਕ ਅਤੇ ਪੀਐੱਸਪੀ ਪ੍ਰੋਜੈਕਟਾਂ ਨਾਲ ਸਬੰਧਿਤ ਸਰਵੇਖਣ ਅਤੇ ਜਾਂਚ ਗਤੀਵਿਧੀਆਂ ਦੀ ਨਿਗਰਾਨੀ ਲਈ ਇੱਕ ਕੇਂਦ੍ਰੀਕ੍ਰਿਤ ਡਿਜੀਟਲ ਪਲੈਟਫਾਰਮ ਪ੍ਰਦਾਨ ਕਰਦਾ ਹੈ।
Posted On:
20 AUG 2024 7:31PM by PIB Chandigarh
ਕੇਂਦਰੀ ਬਿਜਲੀ ਮੰਤਰੀ ਅਤੇ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਅੱਜ ਨਵੀਂ ਦਿੱਲੀ ਵਿਖੇ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਹਾਈਡ੍ਰੋ ਇਲੈਕਟ੍ਰਿਕ ਅਤੇ ਪੰਪਡ ਸਟੋਰੇਜ਼ ਪ੍ਰੋਜਕੈਟਾਂ ਦੇ ਸਰਵੇਖਣ ਅਤੇ ਜਾਂਚ ਗਤੀਵਿਧੀਆਂ ਦੀ ਨਿਗਰਾਨੀ ਦੇ ਲਈ ਔਨਲਾਈਨ ਪੋਰਟਲ (ਜਲ ਵਿਦਯੁੱਤ ਡੀਪੀਆਰ) (JAL VIDYUT DPR) ਦੀ ਸ਼ੁਰੂਆਤ ਕੀਤੀ।
ਇਹ ਪੋਰਟਲ ਕੇਂਦਰੀ ਬਿਜਲੀ ਅਥਾਰਿਟੀ (ਸੈਂਟਰਲ ਇਲੈਕਟ੍ਰੀਸਿਟੀ ਅਥਾਰਿਟੀ) (ਸੀਈਏ) ਦੀ ਇੱਕ ਰਣਨੀਤਕ ਪਹਿਲ ਹੈ, ਜਿਸ ਦਾ ਉਦੇਸ਼ ਦੇਸ਼ ਵਿੱਚ ਹਾਈਡ੍ਰੋ ਇਲੈਕਟ੍ਰਿਕ ਅਤੇ ਪੰਪਡ ਸਟੋਰੇਜ਼ ਦੇ ਉਨ੍ਹਾਂ ਪ੍ਰੋਜਕੈਟਾਂ (ਪੀਐੱਸਪੀ) ਦੇ ਵਿਕਾਸ ਨੂੰ ਹੁਲਾਰਾ ਦੇਣਾ ਹੈ, ਜੋ ਊਰਜਾ ਦੇ ਖੇਤਰ ਵਿੱਚ ਜਾਰੀ ਪਰਿਵਰਤਨਾਂ ਦੇ ਦਰਮਿਆਨ ਗ੍ਰਿੱਡ ਨੂੰ ਮੁਕਾਬਲਤਨ ਵਧੇਰੇ ਕ੍ਰਿਆ-ਪ੍ਰਤੀਕ੍ਰਿਆ ਅਤੇ ਸੰਤੁਲਨ ਸਬੰਧੀ ਸ਼ਕਤੀ ਪ੍ਰਦਾਨ ਕਰਨ ਦੀ ਦ੍ਰਿਸ਼ਟੀ ਨਾਲ ਮਹੱਤਵਪੂਰਨ ਹੈ।
ਸ਼ੁਰੂਆਤ ਦੌਰਾਨ, ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਬਿਜਲੀ ਖੇਤਰ ਦੀ ਕੁਸ਼ਲਤਾ ਵਧਾਉਣ ਵਿੱਚ ਡਿਜੀਟਲ ਸਮਾਧਾਨਾਂ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਕਿਹਾ, “ਅੱਜ ਤਿੰਨ ਔਨਲਾਈਨ ਪੋਰਟਲਸ ਡ੍ਰਿਪਸ, ਪ੍ਰੋਮਪਟ, ਅਤੇ ਜਲ ਵਿਦਿਯੂਤ ਡੀਪੀਆਰ-ਦੀ ਸ਼ੁਰੂਆਤ ਦੇਸ਼ ਦੇ ਪਾਵਰ ਸੈਕਟਰ ਵਿੱਚ ਕੰਮਕਾਜ ਨੂੰ ਪਾਰਦਰਸ਼ੀ, ਤਾਲਮੇਲ ਅਤੇ ਕਾਰਗਰ ਬਣਾਏਗਾ। ਕੇਂਦਰੀ ਮੰਤਰੀ ਨੇ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਪ੍ਰਮੁੱਖ ਤੱਤ ਦੇ ਰੂਪ ਵਿੱਚ ਪਾਵਰ ਸੈਕਟਰ ਦੇ ਮਹੱਤਵ ਨੂੰ ਉਜਾਗਰ ਕੀਤਾ।
ਜਲ ਵਿਦਯੁੱਤ ਡੀਪੀਆਰ ਪੋਰਟਲ ਦੀਆਂ ਮੁੱਖ ਵਿਸ਼ੇਸ਼ਤਾਵਾਂ:
ਇਹ ਪੋਰਟਲ ਕਿਸੇ ਪ੍ਰੋਜੈਕਟ ਦੇ ਵਿਕਾਸ ਦੀ ਸਥਿਤੀ ਦੀ ਸੰਖੇਪ ਜਾਣਕਾਰੀ ਪੇਸ਼ ਕਰਦਾ ਹੈ, ਜਿਸ ਨਾਲ ਡੀਪੀਆਰ ਤਿਆਰ ਕਰਨ ਦੀ ਪੂਰੀ ਪ੍ਰਕਿਰਿਆ ਵਿੱਚ ਬਿਹਤਰ ਪ੍ਰਬੰਧਨ ਅਤੇ ਤਾਲਮੇਲ ਸੁਨਿਸ਼ਚਿਤ ਹੁੰਦਾ ਹੈ।
ਵਰਤਮਾਨ ਵਿੱਚ, 9 ਗੀਗਾਵਾਟ ਦੀ ਸੰਯੁਕਤ ਸਮਰੱਥਾ ਵਾਲੇ 11 ਹਾਈਡ੍ਰੋ ਇਲੈਕਟ੍ਰਿਕ ਪ੍ਰੋਜੈਕਟਸ ਅਤੇ 57 ਗੀਗਾਵਾਟ ਦੀ ਸਮਰੱਥਾ ਵਾਲੇ 39 ਪੰਪਡ ਸਟੋਰੇਜ਼ ਪ੍ਰੋਜੈਕਟਸ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ (ਡੀਪੀਆਰ) ਦੀ ਤਿਆਰੀ ਲਈ ਸਰਵੇਖਣ ਅਤੇ ਜਾਂਚ ਦੇ ਅਧੀਨ ਹਨ।
ਸੀਈਏ ਦੁਆਰਾ ਵਿਕਸਿਤ ਜਲ ਵਿਦਯੁੱਤ ਡੀਪੀਆਰ ਪੋਰਟਲ, ਹਾਈਡ੍ਰੋ ਇਲੈਕਟ੍ਰਿਕ ਅਤੇ ਪੀਐੱਸਪੀ ਪ੍ਰੋਜਕੈਟਾਂ ਨਾਲ ਸਬੰਧਿਤ ਸਰਵੇਖਣ ਅਤੇ ਜਾਂਚ ਗਤੀਵਿਧੀਆਂ ਦੀ ਨਿਗਰਾਨੀ ਦੇ ਲਈ ਇੱਕ ਕੇਂਦਰੀਕ੍ਰਿਤ ਡਿਜੀਟਲ ਪਲੈਟਫਾਰਮ ਪ੍ਰਦਾਨ ਕਰਦਾ ਹੈ। ਇਹ ਡਿਵੈਲਪਰਸ ਅਤੇ ਸੈਂਟਰਲ ਵਾਟਰ ਕਮਿਸ਼ਨ (ਸੀਡਬਲਿਊਸੀ), ਜੀਓ-ਲੌਜੀਕਲ ਸਰਵੇ ਆਵ੍ ਇੰਡੀਆ (ਜੀਐੱਸਆਈ), ਕੇਂਦਰੀ ਭੂਮੀ ਅਤੇ ਸਮੱਗਰੀ ਖੋਜ ਸਟੇਸ਼ਨ (ਸੀਐੱਸਐੱਮਆਰਐੱਸ) ਅਤੇ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ (ਐੱਮਓਈਐੱਫ ਐਂਡ ਸੀਸੀ) ਸਮੇਤ ਵਿਭਿੰਨ ਮੁਲਾਂਕਣ ਏਜੰਸੀਆਂ ਦੇ ਦਰਮਿਆਨ ਨਿਰਵਿਘਨ ਸੰਚਾਰ ਦੀ ਸੁਵਿਧਾ ਪ੍ਰਦਾਨ ਕਰਦਾ ਹੈ।
ਇਸ ਪੋਰਟਲ ਨੂੰ ਡੀਪੀਆਰ ਤਿਆਰੀ ਪ੍ਰਕਿਰਿਆ ਵਿੱਚ ਕੁਸ਼ਲਤਾ ਅਤੇ ਪਾਰਦਰਸ਼ਿਤਾ ਵਧਾਉਣ ਦੇ ਉਦੇਸ਼ ਨਾਲ ਡਿਜ਼ਾਈਨ ਕੀਤਾ ਗਿਆ ਹੈ। ਮੁਲਾਂਕਣ ਏਜੰਸੀਆਂ ਅਤੇ ਡਿਵੈਲਪਰਸ ਦੇ ਨਾਲ ਲੰਬਿਤ ਕਾਰਜਾਂ ਦੀ ਰੀਅਲ ਟਾਈਮ ਟ੍ਰੈਕਿੰਗ ਅਤੇ ਵਿਜ਼ੀਬਿਲਿਟੀ ਪ੍ਰਦਾਨ ਕਰਕੇ, ਇਸ ਦਾ ਉਦੇਸ਼ ਕਾਰਜ ਦੇ ਪ੍ਰਵਾਹ ਵਿੱਚ ਤੇਜ਼ੀ ਲਿਆਉਣਾ ਅਤੇ ਸੰਚਾਰ ਨੂੰ ਸੁਚਾਰੂ ਕਰਨਾ ਹੈ। ਇਹ ਪੋਰਟਲ ਡੀਪੀਆਰ ਦੇ ਮੁਲਾਂਕਣ ਅਤੇ ਪ੍ਰਵਾਨਗੀਆਂ ਵਿੱਚ ਲਗਣ ਵਾਲੀ ਸਮੇਂ ਸੀਮਾ ਨੂੰ ਘੱਟ ਕਰਕੇ ਵਪਾਰ ਕਰਨ ਵਿੱਚ ਅਸਾਨੀ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੀ ਪਹਿਲ ਦੇ ਅਨੁਕੂਲ ਹੈ।
******
ਸੁਸ਼ੀਲ ਕੁਮਾਰ
(Release ID: 2047637)
Visitor Counter : 45