ਵਿੱਤ ਮੰਤਰਾਲਾ
azadi ka amrit mahotsav g20-india-2023

ਇੰਡੀਅਨ ਕੌਸਟ ਅਕਾਊਂਟਸ ਸਰਵਿਸ (ਆਈਸੀਓਏਐੱਸ) ਨੇ ‘ਆਈਸੀਓਏਐੱਸ@ ਵਿਕਸਿਤ ਭਾਰਤ’ ਦੀ ਥੀਮ ਨਾਲ ਆਪਣਾ ਸਥਾਪਨਾ ਦਿਵਸ ਮਨਾਇਆ


ਵਿੱਤ ਸਕੱਤਰ ਡਾ. ਟੀਵੀ ਸੋਮਨਾਥਨ ਨੇ ‘ਵਿਕਸਿਤ ਬਾਰਤ 2047’ ਦੀ ਦਿਸ਼ਾ ਵਿੱਚ ਆਈਸੀਓਏਐੱਸ ਅਧਿਕਾਰੀਆਂ ਦੀ ਮਹੱਤਵਪੂਰਨ ਭੂਮਿਕਾ ‘ਤੇ ਜ਼ੋਰ ਦਿੱਤਾ।

Posted On: 09 AUG 2024 9:01PM by PIB Chandigarh

ਨਵੀਂ ਦਿੱਲੀ ਵਿੱਚ ਅੱਜ ਵਿੱਤ ਮੰਤਰਾਲੇ ਦੇ ਖਰਚ ਵਿਭਾਗ ਵਿੱਚ ਮੁੱਖ ਸਲਾਹਕਾਰ ਲਾਗਤ ਦਫ਼ਤਰ ਵੱਲੋਂ ਇੰਡੀਅਨ ਕੌਸਟ ਅਕਾਊਂਟਸ ਸਰਵਿਸ (ਆਈਸੀਓਏਐੱਸ) ਦਿਵਸ ਮਨਾਇਆ। ਇਸ ਸਾਲ ਦੀ ਥੀਮ ‘ਆਈਸੀਓਏਐੱਸ@ ਵਿਕਸਿਤ ਭਾਰਤ’ 2047 ਤੱਕ ਵਿਕਸਿਤ ਭਾਰਤ ਦੀ ਸੋਚ ਨੂੰ ਸਾਕਾਰ ਕਰਨ ਦੇ ਯੋਗਦਾਨ ਵਿੱਚ ਆਈਸੀਓਏਐੱਸ ਅਧਿਕਾਰੀਆਂ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕਰਦੀ ਹੈ। ਇਸ ਪ੍ਰੋਗਰਾਮ ਵਿੱਚ ਕੇਂਦਰੀ ਵਿੱਤ ਸਕੱਤਰ ਅਤੇ ਖਰਚਾ ਸਕੱਤਰ ਡਾ. ਟੀਵੀ ਸੋਮਨਾਥਨ ਬਤੌਰ ਮੁੱਖ ਮਹਿਮਾਨ ਮੌਜੂਦ ਸਨ।

ਆਪਣੇ ਮੁੱਖ ਭਾਸ਼ਣ ਵਿੱਚ ਡਾ. ਟੀਵੀ ਸੋਮਨਾਥਨ ਨੇ ਦੇਸ਼ ਦੇ ਆਰਥਿਕ ਲੈਂਡਸਕੇਪ ਨੂੰ ਆਕਾਰ ਦੇਣ ਵਿੱਚ ਆਈਸੀਓਏਐੱਸ ਅਧਿਕਾਰੀਆਂ ਦੇ ਸਮਰਪਣ, ਮੁਹਾਰਤ ਅਤੇ ਪ੍ਰਤੀਬੱਧਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ‘ਵਿਕਸਿਤ ਭਾਰਤ 2047’ ਵਿੱਚ ਆਈਸੀਓਏਐੱਸ ਅਧਿਕਾਰੀਆਂ ਦੀ ਭੂਮਿਕਾ ਪਹਿਲਾਂ ਤੋਂ ਕਿਤੇ ਵੱਧ ਮਹੱਤਵਪੂਰਨ ਹੋ ਜਾਂਦੀ ਹੈ।

ਪ੍ਰੋਗਰਾਮ ਦੌਰਾਨ ਡਾ. ਸੋਮਨਾਥਨ ਨੇ ‘ ਇੰਡੀਅਨ ਕੌਸਟ ਅਕਾਊਂਟਸ ਸਰਵਿਸ : ਇੱਕ  ਓਵਰਵਿਊ’ ਨਾਮਰ ਇੱਕ ਈ-ਬੁੱਕ ਵੀ ਜਾਰੀ ਕੀਤੀ। ਇਸ ਵਿੱਚ ਆਈਸੀਓਏਐੱਸ ਅਧਿਕਾਰੀਆਂ ਦੇ ਮਹੱਤਵਪੂਰਨ ਕਾਰਜਾਂ ਅਤੇ ਉਪਲਬਧੀਆਂ ਦਾ ਵੇਰਵਾ ਹੈ।

ਪ੍ਰੋਗਰਾਮ ਵਿੱਚ ਆਈਸੀਓਏਐੱਸ ਦੀ ਯਾਤਰਾ ਅਤੇ ਯੋਗਦਾਨ ਨੂੰ ਉਜਾਗਰ ਕਰਨ ਵਾਲੀ ਇੱਕ ਡਾਕੂਮੈਂਟਰੀ ਦਿਖਾਈ ਗਈ। ਸਰਕਾਰੀ ਖੇਤਰਾਂ ਵਿੱਚ ਲਾਗਤ ਆਡਿਟ ਦੇ ਮਹੱਤਵ ਅਤੇ ਸਰਕਾਰ ਤੋਂ ਸਬਸਿਡੀ ਜਾਂ ਅਨੁਦਾਨ ਪ੍ਰਾਪਤ ਕਰਨ ਵਾਲੀਆਂ ਸੰਸਥਾਵਾਂ ਤੱਕ ਲਾਗਤ ਆਡਿਟ ਦੇ ਦਾਇਰੇ ਦਾ ਵਿਸਤਾਰ ਕਰਨ ਦੀ ਜ਼ਰੂਰਤ ‘ਤੇ ਵਿਸਤ੍ਰਿਤ ਪੇਸ਼ਕਾਰੀ ਵੀ ਕੀਤੀ ਗਈ।

ਸਥਾਪਨਾ ਦਿਵਸ ‘ਤੇ ਲਾਗਤ ਲੇਖਾਕਾਰੀ ਦੇ ਵੱਖ-ਵੱਖ ਪਹਿਲੂਆਂ ‘ਤੇ ਵਿਚਾਰ-ਮੰਥਨ ਲਈ ਦੋ ਤਕਨੀਕੀ ਸੈਸ਼ਨ ਵੀ ਆਯੋਜਿਤ ਕੀਤੇ ਗਏ।

ਵਿੱਤੀ ਸੇਵਾ ਵਿਭਾਗ ਦੇ ਸਕੱਤਰ ਡਾ. ਵਿਵੇਕ ਜੋਸ਼ੀ ਤਕਨੀਕੀ ਸੈਸ਼ਨ ਦੇ ਮੁੱਖ ਮਹਿਮਾਨ ਸਨ। ਇੱਥੇ ਜਨਤਕ ਅਤੇ ਨਿੱਜੀ ਖੇਤਰ ਦੇ ਬੈਂਕਾਂ ਦੇ ਪ੍ਰਦਰਸ਼ਨ ਨਾਲ ਸਬੰਧਿਤ ਵਿਸ਼ਲੇਸ਼ਣ ‘ਤੇ ਪੇਸ਼ਕਾਰੀ ਕੀਤੀ ਗਈ। ਇਸ ਦੇ ਬਾਅਦ ‘ਆਈਸੀਓਏਐੱਸ: ਇਨਸਾਈਟਸ ਮੈਗਜ਼ੀਨ’ ਦੇ ਪਹਿਲੇ ਐਡੀਸ਼ਨ ਦੀ ਸ਼ੁਰੂਆਤ ਕੀਤੀ ਗਈ।

ਡਾ. ਵਿਵੇਕ ਜੋਸ਼ੀ ਨੇ ਆਪਣੇ ਸੰਬੋਧਨ ਵਿੱਚ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਆਈਸੀਓਏਐੱਸ ਅਧਿਕਾਰੀਆਂ ਦੁਆਰਾ ਅਪਣਾਈ ਗਈ ਲਾਗਤ ਨਿਯੰਤਰਣ ਅਤੇ ਲਾਗਤ ਵਿੱਚ ਕਮੀ ਦੀਆਂ ਤਕਨੀਕਾਂ ਨਾਲ ਵਿੱਤੀ ਸੇਵਾਵਾਂ ਦੀ ਵੰਡ ਦੀ ਲਾਗਤ ਨੂੰ ਘੱਟ ਕੀਤਾ ਜਾ ਸਕਦਾ ਹੈ।

ਇੰਸਟੀਟਿਊਟ ਆਵ੍ ਲੀਵਰ ਐਂਡ ਬਿਲੀਰੀ ਸਾਇੰਸਜ਼ (ਆਈਐੱਲਬੀਐੱਸ)ਟ ਦੇ ਡਾਇਰੈਕਟਰ ਡਾ. ਐੱਸ.ਕੇ. ਸਰੀਨ ਤਕਨੀਕੀ ਸੈਸ਼ਨ ਦੇ ਸਨਮਾਨਿਤ ਮਹਿਮਾਨ ਸਨ। ਡਾ. ਐੱਸ.ਕੇ.ਸਰੀਨ ਨੇ ਆਪਣੇ ਸੰਬੋਧਨ ਵਿੱਚ ਲੰਬੇ ਜੀਵਨ ਲਈ ਸਿਹਤਮੰਦ ਲੀਵਰ ਦੇ ਮਹੱਤਵ ‘ਤੇ ਚਾਣਨਾ ਪਾਇਆ। 

ਦੂਸਰੇ ਤਕਨੀਕੀ ਸੈਸ਼ਨ ਦੌਰਾਨ ਇੰਡੀਆਟੇਕ.ਓਆਰਜੀ ਦੇ ਸੀਈਓ ਸ਼੍ਰੀ ਰਮੀਸ਼ ਕੈਲਾਸਮ ਨੇ ‘ਡਿਜੀਟਲ ਕਰੰਸੀ’ ਵਿਸ਼ੇ ‘ਤੇ ਆਪਣੇ ਵਿਚਾਰ ਰੱਖੇ।

ਆਈਡੀਏਐੱਸ ਅਧਿਕਾਰੀ ਅਤੇ ਐਡੀਸ਼ਨਲ ਸੀਜੀਡੀਏ ਡਾ. ਮਯੰਕ ਸ਼ਰਮਾ ਨੇ ‘ਕਸਟ ਅਕਾਊਂਟੈਂਟਸ ਦੇ ਪੇਸ਼ੇਵਰ ਕੌਸ਼ਲ ਨੂੰ ਮਜ਼ਬੂਤ ਕਰਨਾ’ ਵਿਸ਼ੇ ‘ਤੇ ਆਪਣਾ ਸੰਬੋਧਨ ਦਿੱਤਾ।

ਅੰਤਿਮ ਸੈਸ਼ਨ ਵਿੱਚ ਸਾਬਕਾ ਪ੍ਰਮੁੱਖ ਸ਼੍ਰੀ ਬੀ.ਬੀ. ਗੋਇਲ ਦਾ ਭਾਸ਼ਣ ਹੋਇਆ। ਇਸ ਦੇ ਬਾਅਦ ਯੁਵਾ ਆਈਸੀਓਏਐੱਸ ਅਧਿਕਾਰੀਆਂ ਨੇ ਆਪਣਾ ਭਾਸ਼ਣ ਦਿੱਤਾ।

ਇਸ ਤੋਂ ਪਹਿਲਾਂ ਮੁੱਖ ਸਲਾਹਕਾਰ (ਲਾਗਤ) ਸ਼੍ਰੀ ਪਵਨ ਕੁਮਾਰ ਨੇ ਮੁੱਖ ਮਹਿਮਾਨ ਅਤੇ ਹੋਰ ਪਤਵੰਤਿਆਂ ਦਾ ਸੁਆਗਤ ਕੀਤਾ। ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੇ ਮੌਜੂਦਗੀ ਦਰਜ ਕਰਵਾਈ।

ਆਈਸੀਓਏਐੱਸ ਦਿਵਸ 2024 ਦਾ ਉਤਸਵ ਇੱਕ ਵਿਕਸਿਤ ਅਤੇ ਸਮ੍ਰਿੱਧ ਭਾਰਤ ਦੀ ਖੋਜ ਵਿੱਚ ਆਈਸੀਓਏਐੱਸ ਅਧਿਕਾਰੀਆਂ ਦੇ ਸਮਰਪਣ ਅਤੇ ਉੱਤਮਤਾ ਨੂੰ ਪ੍ਰਦਰਸ਼ਿਤ ਕਰਦਾ ਹੈ। ਇਸ ਆਯੋਜਨ ਨੇ ਸਮਰੱਥਾ ਨਿਰਮਾਣ, ਗਿਆਨ ਸਾਂਝਾ ਕਰਨ ਅਤੇ ਵਿਕਸਿਤ ਭਾਰਤ 2047 ਦੀ ਸੋਚ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਆਈਸੀਓਏਐੱਸ ਅਧਿਕਾਰੀਆਂ ਦੇ ਮਹੱਤਵਪੂਰਨ ਯੋਗਦਾਨ ਨੂੰ ਪਹਿਚਾਣਨ ਲਈ ਇੱਕ ਪਲੈਟਫਾਰਮ ਦੇ ਰੂਪ ਵਿੱਚ ਕੰਮ ਕੀਤਾ।

************

ਐੱਨਬੀ/ਕੇਐੱਮਐੱਨ



(Release ID: 2044580) Visitor Counter : 24


Read this release in: English , Urdu , Hindi , Hindi_MP