ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਤਿਮੋਰ-ਲੇਸਤੇ ਵਿੱਚ; ਤਿਮੋਰ ਲੇਸਤੇ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
ਤਿਮੋਰ-ਲੇਸਤੇ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਦੇਸ਼ ਦੇ ਸਰਬਉੱਚ ਨਾਗਰਿਕ ਸਨਮਾਨ ‘ਦ ਗ੍ਰੈਂਡ ਕਾਲਰ ਆਵ੍ ਦ ਆਰਡਰ ਆਵ੍ ਤਿਮੋਰ-ਲੇਸਤੇ’ (the Grand-Collar of the Order of Timor-Leste’) ਨਾਲ ਸਨਮਾਨਿਤ ਕੀਤਾ
ਭਾਰਤ ਅਤੇ ਤਿਮੋਰ-ਲੇਸਤੇ ਨੇ ਤਿੰਨ ਸਹਿਮਤੀ ਪੱਤਰਾਂ (MoUs) ‘ਤੇ ਹਸਤਾਖਰ ਕੀਤੇ
ਭਾਰਤ ਦੇ ਤਿਮੋਰ-ਲੇਸਤੇ ਦੇ ਨਾਲ ਸਹਿਯੋਗ ਵਧਾਉਣ ਦੇ ਪ੍ਰਯਾਸਾਂ ਵਿੱਚ ਸਰਗਰਮ ਭੂਮਿਕਾ ਨਿਭਾਓ : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਭਾਰਤੀ ਸਮੁਦਾਇ ਦੇ ਮੈਂਬਰਾਂ ਨੂੰ ਕਿਹਾ
Posted On:
10 AUG 2024 9:02PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਅੱਜ ਸਵੇਰੇ (10 ਅਗਸਤ, 2024) ਫਿਜੀ, ਨਿਊਜ਼ੀਲੈਂਡ ਅਤੇ ਤਿਮੋਰ-ਲੇਸਤੇ ਦੀ ਆਪਣੀ ਸਰਕਾਰੀ ਯਾਤਰਾ ਦੇ ਅੰਤਿਮ ਪੜਾਅ ਵਿੱਚ ਦਿਲੀ, ਤਿਮੋਰ-ਲੇਸਤੇ ਪਹੁੰਚੇ। ਇਹ ਕਿਸੇ ਭੀ ਭਾਰਤੀ ਰਾਸ਼ਟਰਮੁਖੀ ਦੀ ਇਸ ਦੇਸ਼ ਦੀ ਪਹਿਲੀ ਯਾਤਰਾ ਹੈ।
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ ਵਿਸ਼ੇਸ਼ ਸਨਮਾਨ ਕਰਦੇ ਹੋਏ ਤਿਮੋਰ-ਲੇਸਤੇ ਦੇ ਰਾਸ਼ਟਰਪਤੀ ਜੋਸ ਰਾਮੋਸ-ਹੋਰਤਾ (President José Ramos-Horta) ਨੇ ਹਵਾਈ ਅੱਡੇ ‘ਤੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ। ਹਵਾਈ ਅੱਡੇ ਤੋਂ ਪਰਤਦੇ ਸਮੇਂ ਪ੍ਰਸੰਨ ਬੱਚਿਆਂ ਨੇ ਉਨ੍ਹਾਂ ਦਾ ਸੁਆਗਤ ਕੀਤਾ।
ਸਰਕਾਰੀ ਮਹਿਲ ਵਿੱਚ ਰਾਸ਼ਟਰਪਤੀ ਮੁਰਮੂ ਨੇ ਆਪਣੇ ਹਮਰੁਤਬਾ ਰਾਸ਼ਟਰਪਤੀ ਜੋਸ ਰਾਮੋਸ-ਹੋਰਤਾ ਨਾਲ ਮੁਲਾਕਾਤ ਕੀਤੀ। ਬੈਠਕ ਦੇ ਦੌਰਾਨ ਦੋਹਾਂ ਨੇਤਾਵਾਂ ਨੇ ਭਾਰਤ ਅਤੇ ਤਿਮੋਰ-ਲੇਸਤੇ ਦੇ ਦਰਮਿਆਨ ਦੁਵੱਲਾ ਸਹਿਯੋਗ ਵਧਾਉਣ ਦੇ ਅਵਸਰਾਂ ‘ਤੇ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਡੇ ਪਾਸ ਸੂਚਨਾ ਟੈਕਨੋਲੋਜੀ, ਫਿਨਟੈੱਕ, ਹੈਲਥਕੇਅਰ, ਖੇਤੀਬਾੜੀ ਅਤੇ ਸਮਰੱਥਾ ਨਿਰਮਾਣ ਜਿਹੇ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਭਰਪੂਰ ਅਵਸਰ ਹਨ। ਉਨ੍ਹਾਂ ਨੇ ਰਾਸ਼ਟਰਪਤੀ ਜੋਸ ਰਾਮੋਸ-ਹੋਰਤਾ ਨੂੰ ਭਰੋਸਾ ਦਿੱਤਾ ਕਿ ਭਾਰਤ ਤਿਮੋਰ-ਲੇਸਤੇ ਦਾ ਇੱਕ ਮਜ਼ਬੂਤ ਭਾਗੀਦਾਰ ਬਣਿਆ ਰਹੇਗਾ ਅਤੇ ਅਸੀਂ ਵਿਕਾਸ ਸਹਿਯੋਗ ਅਤੇ ਹੋਰ ਸਾਂਝੇਦਾਰੀਆਂ ਨੂੰ ਵਧਾਉਣ ਲਈ ਹਰ ਸੰਭਵ ਪ੍ਰਯਾਸ ਕਰਾਂਗੇ।
ਰਾਸ਼ਟਰਪਤੀ ਜੋਸ ਰਾਮੋਸ-ਹੋਰਤਾ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਦੇਸ਼ ਦੇ ਸਰਬਉੱਚ ਨਾਗਰਿਕ ਪੁਰਸਕਾਰ 'ਦ ਗ੍ਰੈਂਡ ਕਾਲਰ ਆਵ੍ ਦ ਆਰਡਰ ਆਵ੍ ਤਿਮੋਰ-ਲੇਸਤੇ’ ਨਾਲ ਸਨਮਾਨਿਤ ਕੀਤਾ। ਇਹ ਪੁਰਸਕਾਰ ਜਨਤਕ ਸੇਵਾ ਅਤੇ ਸਿੱਖਿਆ, ਸਮਾਜਿਕ ਭਲਾਈ ਅਤੇ ਮਹਿਲਾ ਸਸ਼ਕਤੀਕਰਣ ਦੇ ਪ੍ਰਤੀ ਸਮਰਪਣ ਵਿੱਚ ਉਨ੍ਹਾਂ ਦੀਆਂ ਉਪਲਬਧੀਆਂ ਦੇ ਸਨਮਾਨ ਵਿੱਚ ਦਿੱਤਾ ਜਾਂਦਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਇਹ ਸਨਮਾਨ ਭਾਰਤ ਅਤੇ ਤਿਮੋਰ-ਲੇਸਤੇ ਦੇ ਦਰਮਿਆਨ ਦੋਸਤਾਨਾ ਸਬੰਧਾਂ ਦਾ ਪ੍ਰਤਿਬਿੰਬ ਹੈ।
ਦੋਹਾਂ ਨੇਤਾਵਾਂ ਨੇ ਬੈਠਕ ਦੇ ਬਾਅਦ ਪ੍ਰੈੱਸ ਬਿਆਨ ਜਾਰੀ ਕੀਤੇ।
ਤਿਮੋਰ-ਲੇਸਤੇ ਦੇ ਪ੍ਰਧਾਨ ਮੰਤਰੀ ਕੇ ਰਾਲਾ ਜ਼ਾਨਾਨਾ ਗੁਸਮਾਓ ( Prime Minister Kay Rala Xanana Gusmão of Timor-Leste) ਨੇ ਅਗਲੇ ਪ੍ਰੋਗਰਾਮ ਵਿੱਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਨੇ ਰੱਖਿਆ ਅਤੇ ਸੁਰੱਖਿਆ ਸਹਿਯੋਗ, ਸੰਪਰਕ, ਵਪਾਰ ਅਤੇ ਟੂਰਿਜ਼ਮ ਜਿਹੇ ਵਿਆਪਕ ਮੁੱਦਿਆਂ ‘ਤੇ ਗੱਲਬਾਤ ਕੀਤੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਰਾਲਾ ਜ਼ਾਨਾਨਾ ਗੁਸਮਾਓ ਨੇ ਤਿੰਨ ਸਹਿਮਤੀ ਪੱਤਰਾਂ (MoUs) ‘ਤੇ ਹਸਤਾਖਰ ਕੀਤੇ, ਜਿਨ੍ਹਾਂ ਵਿੱਚ (i) ਸੱਭਿਆਚਾਰਕ ਅਦਾਨ-ਪ੍ਰਦਾਨ, (ii) ਪ੍ਰਸਾਰ ਭਾਰਤੀ ਅਤੇ ਤਿਮੋਰ-ਲੇਸਤੇ ਰੇਡੀਓ ਅਤੇ ਟੈਲੀਵਿਜ਼ਨ (RTTL) ਦੇ ਦਰਮਿਆਨ ਸਹਿਯੋਗ, (iii) ਡਿਪਲੋਮੈਟਿਕ, ਸਰਕਾਰੀ ਅਤੇ ਸਰਵਿਸ ਪਾਸਪੋਰਟ ਹੋਲਡਰਸ ਲਈ ਵੀਜ਼ਾ ਦੀ ਜ਼ਰੂਰਤ ਤੋਂ ਛੂਟ ਸ਼ਾਮਲ ਹੈ। ਰਾਸ਼ਟਰਪਤੀ ਨੇ ਭਰੋਸਾ ਵਿਅਕਤ ਕੀਤਾ ਕਿ ਇਹ ਸਹਿਮਤੀ ਪੱਤਰ ਦੋਹਾਂ ਦੇਸ਼ਾਂ ਦੇ ਦਰਮਿਆਨ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਗੇ।
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਬਾਅਦ ਦੇ ਰੁਝੇਵੇਂ ਵਿੱਚ, ਤਿਮੋਰ-ਲੇਸਤੇ ਰੇਡੀਓ ਅਤੇ ਟੈਲੀਵਿਜ਼ਨ (ਆਰਟੀਟੀਐੱਲ-RTTL) ‘ਤੇ ਰਾਸ਼ਟਰਪਤੀ ਜੋਸ ਰਾਮੋਸ-ਹੋਰਤਾ ਦੁਆਰਾ ਆਯੋਜਿਤ ਮਕਬੂਲ ਪ੍ਰੋਗਰਾਮ ਹੋਰਟਾ ਸ਼ੋਅ (“Horta Show”) ਵਿੱਚ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਇੱਕ ਆਕਰਸ਼ਕ ਅਤੇ ਅਨੂਠੀ ਗੱਲਬਾਤ ਵਿੱਚ, ਆਪਣੀ ਜੀਵਨ ਯਾਤਰਾ, ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ, ਹਾਸ਼ੀਏ ‘ਤੇ ਪਏ ਭਾਈਚਾਰਿਆਂ ਨੂੰ ਸਸ਼ਕਤ ਬਣਾਉਣ ਦੇ ਲਈ ਭਾਰਤ ਸਰਕਾਰ ਦੁਆਰਾ ਕੀਤੀ ਗਈ ਪਹਿਲ ਅਤੇ ਮਹਿਲਾ ਸਸ਼ਕਤੀਕਰਣ ਲਈ ਆਪਣੇ ਦ੍ਰਿਸ਼ਟੀਕੋਣ ਬਾਰੇ ਬਹੁਤ ਹੀ ਸ਼ਾਨਦਾਰ ਢੰਗ ਨਾਲ ਗੱਲ ਕੀਤੀ।
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਤਿਮੋਰ-ਲੇਸਤੇ ਵਿੱਚ ਭਾਰਤ ਦੇ ਰਾਜਦੂਤ ਦੀ ਤਰਫ਼ੋਂ ਆਯੋਜਿਤ ਭਾਰਤੀ ਸਮੁਦਾਇ ਦੇ ਸੁਆਗਤ ਸਮਾਰੋਹ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ, ਕਿ ਤਿਮੋਰ-ਲੇਸਤੇ ਵਿੱਚ ਭਾਰਤੀ ਸਮੁਦਾਇ ਛੋਟਾ ਹੈ, ਲੇਕਿਨ ਗਤੀਸ਼ੀਲ ਹੈ ਅਤੇ ਭਾਰਤ ਦੇ ਨਾਲ ਸਹਿਯੋਗ ਬਣਾਉਣ ਵਿੱਚ ਪ੍ਰਭਾਵੀ ਹੈ। ਉਹ ਇੱਕ ਮਹੱਤਵਪੂਰਨ ਸ਼ਕਤੀ ਹਨ, ਜੋ ਸੱਭਿਆਚਾਰਾਂ ਨੂੰ ਜੋੜਦੇ ਹਨ ਅਤੇ ਸੀਮਾਵਾਂ ਤੋਂ ਪਰੇ ਸਦਭਾਵਨਾ ਨੂੰ ਹੁਲਾਰਾ ਦਿੰਦੇ ਹਨ। ਉਨ੍ਹਾਂ ਨੇ ਤਿਮੋਰ-ਲੇਸਤੇ ਦੇ ਨਾਲ ਸਹਿਯੋਗ ਵਧਾਉਣ ਦੇ ਭਾਰਤ ਦੇ ਪ੍ਰਯਾਸ ਵਿੱਚ ਉਨ੍ਹਾਂ ਨੂੰ ਸਰਗਰਮ ਭੂਮਿਕਾ ਨਿਭਾਉਣ ਦੀ ਤਾਕੀਦ ਕੀਤੀ।
ਰਾਸ਼ਟਰਪਤੀ ਜੋਸ ਰਾਮੋਸ-ਹੋਰਤਾ (President José Ramos-Horta) ਨੇ ਦਿਨ ਦੇ ਅੰਤਿਮ ਸਰਕਾਰੀ ਰੁਝੇਵੇਂ ਵਿੱਚ, ਪਲਾਸੀਓ ਨੋਬ੍ਰੇ ਡੀ ਲੋਹਾਨੇ (Palacio Nobre De Lohane) ਵਿੱਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਸਨਮਾਨ ਵਿੱਚ ਇੱਕ ਭੋਜ (ਦਾਅਵਤ -banquet) ਦਾ ਆਯੋਜਨ ਕੀਤਾ।
ਇਸ ਅਵਸਰ ‘ਤੇ ਆਪਣੇ ਭਾਸ਼ਣ ਵਿੱਚ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਤਿਮੋਰ-ਲੇਸਤੇ ਦੇ ਨਾਲ ਮਜ਼ਬੂਤ ਸਬੰਧਾਂ ਨੂੰ ਹੁਲਾਰਾ ਦੇਣ ਲਈ ਭਾਰਤ ਦੀ ਪ੍ਰਤੀਬੱਧਤਾ ਸ਼ਾਂਤੀ, ਸਥਿਰਤਾ ਅਤੇ ਸਮ੍ਰਿੱਧੀ ਨੂੰ ਹੁਲਾਰਾ ਦੇਣ ਦੇ ਸਾਡੇ ਸਾਂਝੇ ਲਕਸ਼ਾਂ ਵਿੱਚ ਪ੍ਰਤਿਬਿੰਬਤ ਹੁੰਦੀ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਭਾਰਤ ਵਸੁਧੈਵ ਕੁਟੁੰਬਕਮ (Vasudhaiva Kutumbakam) ਦੇ ਆਪਣੇ ਸਿਧਾਂਤਾਂ ਦੇ ਅਨੁਰੂਪ ਆਲਮੀ ਸ਼ਾਂਤੀ ਅਤੇ ਸਾਂਝੀ ਸਮ੍ਰਿੱਧੀ ਦੇ ਲਈ ਇੱਕ ਤਾਕਤ ਬਣਿਆ ਰਹੇਗਾ।
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਆਪਣੀ ਤਿੰਨ ਦੇਸ਼ਾਂ ਦੀ ਸਰਕਾਰੀ ਯਾਤਰਾ ਦੇ ਸਫ਼ਲ ਸਮਾਪਨ ਦੇ ਬਾਅਦ ਕੱਲ੍ਹ (11 ਅਗਸਤ, 2024) ਨਵੀਂ ਦਿੱਲੀ ਲਈ ਰਵਾਨਾ ਹੋਣਗੇ। ਇਸ ਯਾਤਰਾ ‘ਤੇ ਉਨ੍ਹਾਂ ਦੇ ਨਾਲ ਰਾਜ ਮੰਤਰੀ ਸ਼੍ਰੀ ਜੌਰਜ ਕੁਰੀਅਨ ਅਤੇ ਲੋਕ ਸਭਾ ਸਾਂਸਦ ਸ਼੍ਰੀ ਸੌਮਿਤ੍ਰ ਖਾਨ ਅਤੇ ਸ਼੍ਰੀ ਜੁਗਲ ਕਿਸ਼ੋਰ ਭੀ ਸਨ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ –
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ -
************
ਐੱਮਜੇਪੀਐੱਸ/ਏਕੇ
(Release ID: 2044438)
Visitor Counter : 34