ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਨਿਊਜ਼ੀਲੈਂਡ ਵਿੱਚ ਸਮੁਦਾਇਕ ਸੁਆਗਤ ਸਮਾਰੋਹ ਵਿੱਚ ਭਾਰਤੀ ਸਮੁਦਾਇ ਦੇ ਮੈਂਬਰਾਂ ਨੂੰ ਸੰਬੋਧਨ ਕੀਤਾ
ਭਾਰਤੀ ਸਮੁਦਾਇ ਦੇ ਪਾਸ ਯੋਗਦਾਨ ਕਰਨ ਅਤੇ ਭਾਰਤ ਦੀ ਵਿਕਾਸ ਗਾਥਾ ਦਾ ਹਿੱਸਾ ਬਣਨ ਦੇ ਅਨੇਕ ਤਰੀਕੇ ਹਨ: ਰਾਸ਼ਟਰਪਤੀ ਸ਼੍ਰੀਮਤੀ ਮੁਰਮੂ
ਭਾਰਤ ਆਕਲੈਂਡ ਵਿੱਚ ਵਣਜ ਦੂਤਾਵਾਸ (ਕੌਂਸਲੇਟ-Consulate) ਖੋਲ੍ਹੇਗਾ
ਰਾਸ਼ਟਰਪਤੀ ਤਿਮੋਰ-ਲੇਸਤੇ (TIMOR-LESTE ) ਲਈ ਰਵਾਨਾ ਹੋਏ
Posted On:
09 AUG 2024 3:11PM by PIB Chandigarh
ਨਿਊਜ਼ੀਲੈਂਡ ਦੀ ਆਪਣੀ ਯਾਤਰਾ ਦੇ ਅੰਤਿਮ ਦਿਨ, ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਹਾਈ ਕਮਿਸ਼ਨ ਆਵ੍ ਇੰਡੀਆ (High Commission of India) ਦੁਆਰਾ ਆਯੋਜਿਤ ਇੱਕ ਸੁਆਗਤ ਸਮਾਰੋਹ ਵਿੱਚ ਆਕਲੈਂਡ ਵਿੱਚ ਭਾਰਤੀ ਸਮੁਦਾਇ ਦੇ ਮੈਂਬਰਾਂ ਨੂੰ ਸੰਬੋਧਨ ਕੀਤਾ। ਇਸ ਅਵਸਰ ‘ਤੇ ਉਨ੍ਹਾਂ ਦੇ ਨਾਲ ਰਾਜ ਮੰਤਰੀ ਸ਼੍ਰੀ ਜੌਰਜ ਕੁਰੀਅਨ ਅਤੇ ਸੰਸਦ ਮੈਂਬਰ ਸ਼੍ਰੀ ਸੌਮਿਤ੍ਰ ਖਾਨ ਅਤੇ ਸ਼੍ਰੀ ਜੁਗਲ ਕਿਸ਼ੋਰ ਭੀ ਉਪਸਥਿਤ ਸਨ।
ਇਸ ਅਵਸਰ ‘ਤੇ ਨਿਊਜ਼ੀਲੈਂਡ ਦੇ ਸਾਰੇ ਹਿੱਸਿਆਂ ਤੋਂ ਆਕਲੈਂਡ (Auckland) ਆਏ ਭਾਰਤੀ ਸਮੁਦਾਇ ਦੇ ਉਤਸ਼ਾਹੀ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਨਿਊਜ਼ੀਲੈਂਡ ਦੇ ਵਿਕਾਸ ਅਤੇ ਸਮ੍ਰਿੱਧੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੇ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਕਾਰੋਬਾਰ ਤੋਂ ਲੈ ਕੇ ਸਿੱਖਿਆ, ਹੈਲਥਕੇਅਰ ਤੋਂ ਲੈ ਕੇ ਟੈਕਨੋਲੋਜੀ ਤੱਕ ਉਨ੍ਹਾਂ ਦਾ ਯੋਗਦਾਨ ਅਮੁੱਲ ਹੈ।
ਰਾਸ਼ਟਰਪਤੀ ਨੇ ਭਾਰਤੀ ਸਮੁਦਾਇ ਦੇ ਸਮਰਪਣ, ਸਖ਼ਤ ਮਿਹਨਤ ਅਤੇ ਰਚਨਾਤਮਕ ਭਾਵਨਾ (dedication, hard work, and creative spirit) ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਕਦਰਾਂ-ਕੀਮਤਾਂ ਸਾਨੂੰ ਪੀੜ੍ਹੀਆਂ ਤੋਂ ਮਾਰਗਦਰਸ਼ਨ ਦਿੰਦੀਆਂ ਰਹੀਆਂ ਹਨ ਅਤੇ ਭਵਿੱਖ ਵਿੱਚ ਭੀ ਸਾਨੂੰ ਪ੍ਰੇਰਿਤ ਕਰਦੀਆਂ ਰਹਿਣਗੀਆਂ।
ਰਾਸ਼ਟਰਪਤੀ ਨੇ ਭਾਰਤ ਅਤੇ ਨਿਊਜ਼ੀਲੈਂਡ ਦੇ ਦਰਮਿਆਨ ਦੁਵੱਲੇ ਸਬੰਧਾਂ ਦੀ ਤੀਬਰ ਪ੍ਰਗਤੀ ‘ਤੇ ਪ੍ਰਸੰਨਤਾ ਵਿਅਕਤ ਕੀਤੀ। ਉਨ੍ਹਾਂ ਨੇ ਕਿਹਾ ਕਿ ਉੱਚ-ਪੱਧਰੀ ਯਾਤਰਾਵਾਂ ਅਤੇ ਵਫ਼ਦਾਂ ਦੇ ਅਦਾਨ-ਪ੍ਰਦਾਨ ਨੇ ਦੋਹਾਂ ਦੇਸ਼ਾਂ ਦੋ ਦਰਮਿਆਨ ਸਮਝ ਨੂੰ ਗਹਿਰਾ ਕਰਨ ਅਤੇ ਸਹਿਯੋਗ ਦੇ ਨਵੇਂ ਰਸਤੇ ਖੋਲ੍ਹਣ ਵਿੱਚ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਨਿਊਜ਼ੀਲੈਂਡ ਦੀ ਸਰਕਾਰ ਅਤੇ ਲੋਕਾਂ ਦੀ ਉਨ੍ਹਾਂ ਦੀ ਸਮਾਵੇਸ਼ੀ ਅਤੇ ਸੁਆਗਤ ਕਰਨ ਵਾਲੀ ਭਾਵਨਾ ਦੀ ਪ੍ਰਸ਼ੰਸਾ ਕੀਤੀ, ਜਿਸ ਨਾਲ ਭਾਰਤੀ ਸਮੁਦਾਇ (Indian community) ਨੂੰ ਵਧਣ-ਫੁੱਲਣ ਅਤੇ ਸਮ੍ਰਿੱਧ ਹੋਣ ਵਿੱਚ ਮਦਦ ਮਿਲੀ।
ਰਾਸ਼ਟਰਪਤੀ ਨੇ ਐਲਾਨ ਕੀਤਾ ਕਿ ਭਾਰਤੀ ਪ੍ਰਵਾਸੀਆਂ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਨੂੰ ਪੂਰਾ ਕਰਨ ਦੇ ਲਈ ਭਾਰਤ ਜਲਦੀ ਹੀ ਆਕਲੈਂਡ (Auckland) ਵਿੱਚ ਵਣਜ ਦੂਤਾਵਾਸ(ਕੌਂਸਲੇਟ-Consulate) ਖੋਲ੍ਹੇਗਾ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਹ ਭਾਰਤ-ਨਿਊਜ਼ੀਲੈਂਡ ਡਿਪਲੋਮੈਟਿਕ ਸਬੰਧਾਂ ਨੂੰ ਹੋਰ ਵਧਾਉਣ ਵਿੱਚ ਪ੍ਰਮੁੱਖ ਭੂਮਿਕਾ ਨਿਭਾਏਗਾ।
ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਦੁਨੀਆ ਭਰ ਵਿੱਚ ਫੈਲੇ ਆਪਣੇ ਭਾਰਤੀ ਸਮੁਦਾਇ (Indian community) ਨੂੰ ਵਿਕਸਿਤ ਭਾਰਤ ਦੇ ਨਿਰਮਾਣ ਦੀ ਯਾਤਰਾ ਵਿੱਚ ਪ੍ਰਮੁੱਖ ਭਾਗੀਦਾਰ (key partners) ਦੇ ਰੂਪ ਵਿੱਚ ਦੇਖਦੇ ਹਾਂ। ਭਾਰਤੀ ਭਾਈਚਾਰੇ ਦੇ ਕੌਸ਼ਲ, ਮੁਹਾਰਤ ਅਤੇ ਅਨੁਭਵ ਭਾਰਤ ਦੀ ਪ੍ਰਗਤੀ ਲਈ ਮੁੱਲਵਾਨ (valuable) ਹਨ।
ਸੁਆਗਤ ਸਮਾਰੋਹ ਦੇ ਬਾਅਦ, ਰਾਸ਼ਟਰਪਤੀ ਤਿਮੋਰ-ਲੇਸਤੇ (Timor-Leste ) ਦੇ ਲਈ ਰਵਾਨਾ ਹੋਏ-ਜੋ ਉਨ੍ਹਾਂ ਦੀ ਤਿੰਨ ਦੇਸ਼ਾਂ ਦੀ ਸਰਕਾਰੀ ਯਾਤਰਾ ਦਾ ਅੰਤਿਮ ਪੜਾਅ ਹੈ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-
*********
ਡੀਐੱਸ/ਐੱਸਆਰ
(Release ID: 2044113)
Visitor Counter : 43