ਘੱਟ ਗਿਣਤੀ ਮਾਮਲੇ ਮੰਤਰਾਲਾ
ਮਦਰੱਸਿਆਂ ਵਿੱਚ ਸਿੱਖਿਆ ਪਾਠਕ੍ਰਮ ਅਤੇ ਅਧਿਆਪਕ
Posted On:
05 AUG 2024 4:12PM by PIB Chandigarh
ਮਦਰੱਸਿਆਂ ਅਤੇ ਘੱਟ ਗਿਣਤੀਆਂ ਵਿੱਚ ਸਿੱਖਿਆ ਪ੍ਰਦਾਨ ਕਰਨ ਦੀ ਯੋਜਨਾ (ਐੱਸਪੀਈਐੱਮਐੱਮ) ਦੇ ਹਿੱਸੇ ਦੀ ਮਦਰੱਸਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੀ ਯੋਜਨਾ (ਐੱਸਪੀਈਐੱਮਐੱਮ) ਦੇ ਤਹਿਤ, ਅਜਿਹੇ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਦੀ ਅਕਾਦਮਿਕ ਮੁਹਾਰਤ ਨੂੰ ਬਿਹਤਰ ਬਣਾਉਣ ਲਈ ਆਧੁਨਿਕ ਸਿੱਖਿਆ ਦੀ ਸ਼ੁਰੂਆਤ ਕਰਨ ਲਈ ਰਾਜ ਸਰਕਾਰਾਂ ਦੁਆਰਾ ਯੋਗ ਮਦਰੱਸਿਆਂ ਨੂੰ ਵਿੱਤੀ ਸਹਾਇਤਾ ਦਿੱਤੀ ਗਈ ਸੀ। ਮਦਰੱਸਿਆਂ ਵਿੱਚ ਪੜ੍ਹਾਏ ਜਾਣ ਵਾਲੇ ਪਾਠਕ੍ਰਮ ਦੇ ਨਾਲ ਪ੍ਰਬੰਧਕੀ ਮੁੱਦਿਆਂ ਦਾ ਫੈਸਲਾ ਸਬੰਧਤ ਰਾਜ ਸਰਕਾਰਾਂ ਦੁਆਰਾ ਕੀਤਾ ਗਿਆ ਸੀ। ਸਕੀਮ ਤਹਿਤ ਅਧਿਆਪਕਾਂ ਨੂੰ ਆਰਜ਼ੀ ਤੌਰ ’ਤੇ ਲਾਇਆ ਗਿਆ ਸੀ।
ਇਹ ਜਾਣਕਾਰੀ ਕੇਂਦਰੀ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰਾਲੇ ਦੇ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
************
ਐੱਸਐੱਸ/ਕੇਸੀ
(Release ID: 2043715)
Visitor Counter : 43