ਟੈਕਸਟਾਈਲ ਮੰਤਰਾਲਾ
azadi ka amrit mahotsav g20-india-2023

10ਵੇਂ ਰਾਸ਼ਟਰੀ ਹੈਂਡਲੂਮ ਦਿਵਸ ਦਾ ਉਤਸਵ ਮਨਾਉਣ ਲਈ ਨਵੀਂ ਦਿੱਲੀ ਦੇ ਹੈਂਡਲੂਮ ਹਾਟ ਵਿਖੇ “ਵਿਰਾਸਤ” ਪ੍ਰਦਰਸ਼ਨੀ ਸ਼ੁਰੂ ਹੋਈ

Posted On: 04 AUG 2024 9:58AM by PIB Chandigarh

ਪ੍ਰਦਰਸ਼ਨੀ ਵਿੱਚ ਭਾਰਤ ਦੇ ਕੁਝ ਆਕਰਸ਼ਕ ਸਥਾਨਾਂ ਦੇ ਹੈਂਡਲੂਮ ਉਤਪਾਦ ਪ੍ਰਦਰਸ਼ਨ ਅਤੇ ਵਿਕਰੀ ਲਈ ਉਪਲਬਧ

10ਵੇਂ ਰਾਸ਼ਟਰੀ ਹੈਂਡਲੂਮ ਦਿਵਸ ਦਾ ਉਤਸਵ ਮਨਾਉਣ ਨੂੰ ਸਮਰਪਿਤ ਇੱਕ ਪੰਦਰਵਾੜੇ ਤੱਕ ਚਲਣ ਵਾਲੀ ਪ੍ਰਦਰਸ਼ਨੀ “ਵਿਰਾਸਤ” ( “VIRAASAT) ਸ਼ਨੀਵਾਰ, 3 ਅਗਸਤ, 2024 ਨੂੰ ਜਨਪਥ ਸਥਿਤ ਹੈਂਡਲੂਮ ਹਾਟ ਵਿੱਚ ਸ਼ੁਰੂ ਹੋਈ। ਇਸ ਪ੍ਰਦਰਸ਼ਨੀ ਦਾ ਆਯੋਜਨ ਭਾਰਤ ਸਰਕਾਰ ਦੇ ਟੈਕਸਟਾਈਲ ਮੰਤਰਾਲੇ ਦੀ ਅਗਵਾਈ ਵਿੱਚ ਰਾਸ਼ਟਰੀ ਹੈਂਡਲੂਮ ਵਿਕਾਸ ਨਿਗਮ ਲਿਮਿਟਿਡ (ਐੱਨਐੱਚਡੀਸੀ) ਕਰ ਰਿਹਾ ਹੈ, ਜਿਸ ਦੀ ਸਮਾਪਤੀ 16 ਅਗਸਤ, 2024 ਨੂੰ ਹੋਵੇਗੀ।

 “ਵਿਰਾਸਤ” ਲੜੀ- “ਵਿਸ਼ੇਸ਼ ਹੈਂਡਲੂਮ ਪ੍ਰਦਰਸ਼ਨੀ” ਪਿਛਲੇ ਵਰ੍ਹੇ ਰਾਸ਼ਟਰੀ ਹੈਂਡਲੂਮ ਦਿਵਸ ਦੇ ਅਵਸਰ ‘ਤੇ ਆਯੋਜਿਤ ਸਮਾਰੋਹਾਂ ਦੀ ਅਗਲੀ ਕੜੀ ਹੈ। ਇਸ ਵਰ੍ਹੇ 10ਵਾਂ ਰਾਸ਼ਟਰੀ ਹੈਂਡਲੂਮ ਦਿਵਸ 7 ਅਗਸਤ ਨੂੰ ਮਨਾਇਆ ਜਾਵੇਗਾ। ਇਸ ਆਯੋਜਿਤ ਪ੍ਰੋਗਰਾਮ ਦਾ ਫੋਕਸ ਹੈਂਡਲੂਮ ਅਤੇ ਹੈਂਡੀਕ੍ਰਾਫਟ ਦੀ ਗੌਰਵਸ਼ਾਲੀ ਪਰੰਪਰਾ ‘ਤੇ ਹੈ। ਇਹ ਹੈਂਡਲੂਮ ਬੁਣਕਰਾਂ ਅਤੇ ਕਾਰੀਗਰਾਂ ਨੂੰ ਬਜ਼ਾਰ ਵੀ ਉਪਲਬਧ ਕਰਵਾਉਂਦਾ ਹੈ ਅਤੇ ਇਸ ਨਾਲ ਜੋੜਦਾ ਹੈ।

ਇਹ ਪ੍ਰਦਰਸ਼ਨੀ ਸਵੇਰੇ 11 ਵਜੇ ਤੋਂ ਰਾਤ 8 ਵਜੇ ਤੱਕ ਆਮ ਜਨਤਾ ਦੇ ਲਈ ਖੁੱਲ੍ਹੀ ਰਹੇਗੀ। ਪ੍ਰਦਰਸ਼ਨੀ ਵਿੱਚ ਭਾਰਤ ਦੇ ਕੁਝ ਆਕਰਸ਼ਕ ਸਥਾਨਾਂ ਦੇ ਹੈਂਡਲੂਮ ਉਤਪਾਦਾਂ ਦਾ ਪ੍ਰਦਰਸ਼ਨ ਅਤੇ ਵਿਕਰੀ ਕੀਤੀ ਜਾਵੇਗੀ।

ਪ੍ਰੋਗਰਾਮ ਦੌਰਾਨ, ਹੈਂਡਲੂਮ ਹਾਟ ਵਿੱਚ ਕਈ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ, ਇਸ ਵਿੱਚ ਹੈਂਡਲੂਮ ਬੁਣਕਰਾਂ ਅਤੇ ਕਾਰੀਗਰਾਂ ਦੇ ਲਈ 75 ਸਟਾਲ, ਜਿੱਥੇ ਉਹ ਸਿੱਧੇ ਉਤਪਾਦਾਂ ਦੀ ਰਿਟੇਲ ਵਿਕਰੀ ਕਰ ਸਕਣਗੇ, ਭਾਰਤ ਦੇ ਉਤਕ੍ਰਿਸ਼ਟ ਹੈਂਡਲੂਮ ਉਤਪਾਦਾਂ ਦੀ ਕਿਊਰੇਟਿਡ ਥੀਮ ਡਿਸਪਲੇ, ਕੁਦਰਤੀ ਰੰਗਾਂ, ਕਸਤੂਰੀ ਕਪਾਹ, ਡਿਜ਼ਾਈਨ ਅਤੇ ਨਿਰਯਾਤ ‘ਤੇ ਵਰਕਸ਼ਾਪਸ, ਲਾਈਵ ਲੂਮ ਪ੍ਰਦਰਸ਼ਨ, ਭਾਰਤ ਦੇ ਲੋਕ ਨਾਚ, ਸਵਾਦਿਸ਼ਟ ਖੇਤਰੀ ਪਕਵਾਨ ਆਦਿ ਸ਼ਾਮਲ ਹਨ।

ਮਾਣਯੋਗ ਪ੍ਰਧਾਨ ਮੰਤਰੀ ਨੇ, ਮਨ ਕੀ ਬਾਤ (112ਵੇਂ ਐਪੀਸੋਡ) ਦੌਰਾਨ ਇਸ ਗੱਲ ਦੀ ਸ਼ਲਾਘਾ ਕੀਤੀ ਸੀ ਕਿ ਹੈਂਡਲੂਮ ਕਾਰੀਗਰਾਂ ਦਾ ਕੌਸ਼ਲ ਦੇਸ਼ ਦੇ ਕੋਨੇ-ਕੋਨੇ ਵਿੱਚ ਫੈਲਿਆ ਹੋਇਆ ਹੈ ਅਤੇ ਜਿਸ ਤਰ੍ਹਾਂ ਨਾਲ ਹੈਂਡਲੂਮ ਉਤਪਾਦਾਂ ਨੇ ਲੋਕਾਂ ਦੇ ਦਿੱਲਾਂ ਵਿੱਚ ਆਪਣੀ ਜਗ੍ਹਾ ਬਣਾਈ ਹੈ, ਉਹ ਅਤਿਅੰਤ ਸਫ਼ਲ ਅਤੇ ਜ਼ਿਕਰਯੋਗ ਹੈ। ਨਾਲ ਹੀ ਉਨ੍ਹਾਂ ਨੇ ਸਥਾਨਕ ਉਤਪਾਦਾਂ ਦੇ ਨਾਲ ਫੋਟੋ ਨੂੰ ਹੈਸ਼ਟੈਗ‘#MyProductMyPride’ ਦੇ ਨਾਲ ਸੋਸ਼ਲ ਮੀਡੀਆ ‘ਤੇ ਅੱਪਲੋਡ ਕਰਨ ਦੀ ਅਪੀਲ ਕੀਤੀ। 7 ਅਗਸਤ, 1905 ਨੂੰ ਸ਼ੁਰੂ ਕੀਤੇ ਗਏ ਸਵਦੇਸ਼ੀ ਅੰਦੋਲਨ ਨੇ ਸਵਦੇਸ਼ੀ ਉਦਯੋਗਾਂ ਅਤੇ ਵਿਸ਼ੇਸ਼ ਤੌਰ ‘ਤੇ ਹੈਂਡਲੂਮ ਬੁਣਕਰਾਂ ਨੂੰ ਪ੍ਰੋਤਸਾਹਿਤ ਕੀਤਾ ਸੀ। ਭਾਰਤ ਸਰਕਾਰ ਨੇ ਵਰ੍ਹੇ 2015 ਵਿੱਚ, ਹਰ ਸਾਲ 7 ਅਗਸਤ ਨੂੰ ਰਾਸ਼ਟਰੀ ਹੈਂਡਲੂਮ ਦਿਵਸ ਦੇ ਰੂਪ ਵਿੱਚ ਮਨਾਉਣ ਦਾ ਫ਼ੈਸਲਾ ਲਿਆ।

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 7 ਅਗਸਤ 2015 ਨੂੰ ਚੇਨੱਈ ਵਿੱਚ ਪਹਿਲਾ ਰਾਸ਼ਟਰੀ ਹੈਂਡਲੂਮ ਦਿਵਸ ਮਨਾਇਆ ਗਿਆ। ਇਸ ਦਿਨ ਹੈਂਡਲੂਮ ਬੁਣਕਰ ਭਾਈਚਾਰੇ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਅਤੇ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਇਸ ਖੇਤਰ ਦੇ ਯੋਗਦਾਨ ਨੂੰ ਵਿਸ਼ੇਸ਼ ਤੌਰ ‘ਤੇ ਦਰਸਾਇਆ ਜਾਂਦਾ ਹੈ। ਸਾਡੀ ਹੈਂਡਲੂਮ ਵਿਰਾਸਤ ਦੀ ਰੱਖਿਆ ਕਰਨ ਅਤੇ ਹੈਂਡਲੂਮ ਬੁਣਕਰਾਂ ਅਤੇ ਵਰਕਰਾਂ ਨੂੰ ਵਧੇਰੇ ਅਵਸਰ ਪ੍ਰਦਾਨ ਕਰਕੇ ਉਨ੍ਹਾਂ ਨੂੰ ਸਸ਼ਕਤ ਬਣਾਉਣ ਦੇ ਸੰਕਲਪ ਦੀ ਪੁਨਰ ਪੁਸ਼ਟੀ ਕੀਤੀ ਜਾਂਦੀ ਹੈ। ਸਰਕਾਰ ਹੈਂਡਲੂਮ ਖੇਤਰ ਦੇ ਟਿਕਾਊ ਵਿਕਾਸ ਨੂੰ ਸੁਨਿਸ਼ਚਿਤ ਕਰਨ ਦਾ ਪ੍ਰਯਾਸ ਕਰਦੀ ਹੈ, ਜਿਸ ਨਾਲ ਸਾਡੇ ਹੈਂਡਲੂਮ ਬੁਣਕਰਾਂ ਅਤੇ ਵਰਕਰਾਂ ਨੂੰ ਆਰਥਿਕ ਤੌਰ ‘ਤੇ ਸਸ਼ਕਤ ਬਣਾਇਆ ਜਾ ਸਕੇ ਅਤੇ ਉਨ੍ਹਾਂ ਦੀ ਸ਼ਾਨਦਾਰ ਸ਼ਿਲਪਕਲਾ ‘ਤੇ ਉਨ੍ਹਾਂ ਨੂੰ ਮਾਣ ਦਿੱਤਾ ਜਾ ਸਕੇ।

ਹੈਂਡਲੂਮ ਖੇਤਰ ਸਾਡੇ ਦੇਸ਼ ਦੀ ਸਮ੍ਰਿੱਧ ਅਤੇ ਵਿਭਿੰਨ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ ਹੈ। ਭਾਰਤ ਦਾ ਹੈਂਡਲੂਮ ਖੇਤਰ ਪ੍ਰੱਤਖ ਜਾਂ ਅਪ੍ਰੱਤਖ ਰੂਪ ਨਾਲ 35 ਲੱਖ ਵਿਅਕਤੀਆਂ ਨੂੰ ਰੋਜ਼ਗਾਰ ਪ੍ਰਦਾਨ ਕਰਦਾ ਹੈ, ਜੋ ਦੇਸ਼ ਵਿੱਚ ਖੇਤੀਬਾੜੀ ਖੇਤਰ ਦੇ ਬਾਅਦ ਦੂਸਰੇ ਸਥਾਨ ‘ਤੇ ਹੈ। ਹੈਂਡਲੂਮ ਬੁਣਾਈ ਦੀ ਕਲਾ ਵਿੱਚ ਪਰੰਪਰਾਗਤ ਕੀਮਤਾਂ ਨਾਲ ਜੁੜਾਅ ਹੈ ਅਤੇ ਇਸ ਦੇ ਹਰੇਕ ਖੇਤਰ ਵਿੱਚ ਸ਼ਾਨਦਾਰ ਵਿਭਿੰਨਤਾਵਾਂ ਹਨ। ਬਨਾਰਸੀ, ਜਾਮਦਾਨੀ, ਬਾਚੂਚਰੀ, ਮਧੁਬਨੀ, ਕੋਸਾ, ਇਕੱਟ, ਪਟੋਲਾ, ਟਸਰ ਸਿਲਕ, ਮਹੇਸ਼ਵਰੀ, ਮੋਇਰੰਗ ਫੀ, ਬਾਲੂਚਰੀ, ਫੁਲਕਾਰੀ, ਲਹਿਰੀਆ, ਖੰਡੂਆ ਅਤੇ ਤੰਗਲੀਆ ਜਿਹੇ ਕੁਝ ਵਿਸ਼ੇਸ਼ ਉਤਪਾਦਾਂ ਦੇ ਨਾਮ ਹਨ ਜਿਨ੍ਹਾਂ ਦੀ ਵਿਸ਼ੇਸ਼ ਬੁਣਾਈ, ਡਿਜ਼ਾਈਨ ਅਤੇ ਪਰੰਪਰਾਗਤ ਨਮੂਨੇ ਦੁਨੀਆ ਭਰ ਦੇ ਗ੍ਰਾਹਕਾਂ ਨੂੰ ਆਕਰਸ਼ਿਤ ਕਰਦੇ ਹਨ।

 

ਭਾਰਤ ਸਰਕਾਰ ਨੇ ਹੈਂਡਲੂਮ ਲਈ ਵਿਭਿੰਨ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਹੈ, ਜਿਸ ਵਿੱਚ ਜ਼ੀਰੋ ਦੋਸ਼ ਅਤੇ ਵਾਤਾਵਰਣ ‘ਤੇ ਜ਼ੀਰੋ ਪ੍ਰਭਾਵ ਵਾਲੇ ਉੱਚ ਗੁਣਵੱਤਾ ਵਾਲੇ ਉਤਪਾਦਾਂ ਦੀ ਬ੍ਰਾਂਡਿੰਗ ਕੀਤੀ ਜਾਂਦੀ ਹੈ, ਤਾਕਿ ਉਤਪਾਦਾਂ ਦੀ ਵਿਸ਼ੇਸ਼ਤਾ ਨੂੰ ਪ੍ਰਦਰਸ਼ਿਤ ਕਰਨ ਦੇ ਇਲਾਵਾ ਉਤਪਾਦਾਂ ਨੂੰ ਪ੍ਰੋਤਸਾਹਿਤ ਕੀਤਾ ਜਾ ਸਕੇ ਅਤੇ ਉਨ੍ਹਾਂ ਨੂੰ ਇੱਕ ਅਲੱਗ ਪਹਿਚਾਣ ਪ੍ਰਦਾਨ ਕੀਤੀ ਜਾ ਸਕੇ। ਇਹ ਖਰੀਦਦਾਰ ਲਈ ਇੱਕ ਗਾਰੰਟੀ ਵੀ ਹੈ ਕਿ ਖਰੀਦਿਆ ਜਾ ਰਿਹਾ ਉਤਪਾਦ ਅਸਲ ਵਿੱਚ ਹੈਂਡਕ੍ਰਾਫਟ ਹੈ। ਪ੍ਰਦਰਸ਼ਨੀ ਵਿੱਚ ਸਾਰੇ ਪ੍ਰਦਰਸ਼ਕਾਂ ਨੂੰ ਆਪਣੇ ਸ਼ਾਨਦਾਰ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਲਈ ਪ੍ਰੋਤਸਾਹਿਤ ਕੀਤਾ ਗਿਆ ਹੈ ਅਤੇ ਇਸ ਪ੍ਰਕਾਰ ਹੈਂਡਲੂਮ ਉਤਪਾਦਾਂ ਲਈ ਬਜ਼ਾਰ ਅਤੇ ਹੈਂਡਲੂਮ ਕਮਿਊਨਿਟੀ ਦੀ ਆਮਦਨ ਵਿੱਚ ਸੁਧਾਰ ਕਰਨ ਦਾ ਟੀਚਾ ਰੱਖਿਆ ਗਿਆ ਹੈ।

 

*******

ਏਡੀ/ਐੱਨਐੱਸ



(Release ID: 2042643) Visitor Counter : 35