ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਖੇਡਾਂ ਸਬੰਧੀ ਸਿੱਖਿਆ ਦਾ ਵਿਕਾਸ
Posted On:
05 AUG 2024 4:31PM by PIB Chandigarh
‘ਖੇਡਾਂ’ ਰਾਜ ਦਾ ਵਿਸ਼ਾ ਹੋਣ ਕਰਕੇ ਦੇਸ਼ ਵਿੱਚ ਖੇਡਾਂ ਅਤੇ ਖੇਡਾਂ ਨਾਲ ਸਬੰਧਤ ਸਿੱਖਿਆ ਦੇ ਵਿਕਾਸ ਦੀ ਮੁੱਢਲੀ ਜ਼ਿੰਮੇਵਾਰੀ ਸਬੰਧਤ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ ਦੀ ਹੈ। ਕੇਂਦਰ ਸਰਕਾਰ ਉਨ੍ਹਾਂ ਦੇ ਇਨ੍ਹਾਂ ਯਤਨਾਂ ਵਿੱਚ ਸਹਾਇਤਾ ਕਰਨ ਵਿੱਚ ਪੂਰਕ ਭੂਮਿਕਾ ਨਿਭਾਉਂਦੀ ਹੈ। ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਆਪਣੀਆਂ ਵੱਖ-ਵੱਖ ਸੰਸਥਾਵਾਂ ਰਾਹੀਂ ਇਸ ਵਿਕਾਸ ਵਿੱਚ ਯੋਗਦਾਨ ਪਾਉਂਦਾ ਹੈ। ਇਹਨਾਂ ਸੰਸਥਾਵਾਂ ਵਿੱਚ ਸ਼ਾਮਲ ਹਨ:
-
ਇੰਫਾਲ, ਮਨੀਪੁਰ ਵਿੱਚ ਨੈਸ਼ਨਲ ਸਪੋਰਟਸ ਯੂਨੀਵਰਸਿਟੀ (ਐੱਨਐੱਸਯੂ)
-
ਗਵਾਲੀਅਰ, ਮੱਧ ਪ੍ਰਦੇਸ਼ ਵਿੱਚ ਲਕਸ਼ਮੀਬਾਈ ਨੈਸ਼ਨਲ ਇੰਸਟੀਚਿਊਟ ਆਫ਼ ਫਿਜ਼ੀਕਲ ਐਜੂਕੇਸ਼ਨ (ਐੱਲਐੱਨਆਈਪੀਈ) ਅਤੇ ਗੁਹਾਟੀ, ਅਸਾਮ ਵਿੱਚ ਇਸਦਾ ਕੈਂਪਸ
-
ਤਿਰੂਵਨੰਤਪੁਰਮ, ਕੇਰਲ ਵਿੱਚ ਲਕਸ਼ਮੀਬਾਈ ਨੈਸ਼ਨਲ ਕਾਲਜ ਫਾਰ ਫਿਜ਼ੀਕਲ ਐਜੂਕੇਸ਼ਨ (ਐੱਲਐੱਨਸੀਪੀਈ)
-
ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (ਐੱਨਐੱਸਐੱਨਆਈਐੱਸ), ਪਟਿਆਲਾ, ਪੰਜਾਬ
ਇਹ ਸੰਸਥਾਵਾਂ ਦੇਸ਼ ਭਰ ਦੇ ਵਿਦਿਆਰਥੀਆਂ ਲਈ ਖੇਡਾਂ, ਸਰੀਰਕ ਸਿੱਖਿਆ ਅਤੇ ਖੇਡਾਂ ਦੀ ਕੋਚਿੰਗ ਦੇ ਪ੍ਰੋਗਰਾਮ ਸਮੇਤ ਸਰਟੀਫਿਕੇਟ, ਡਿਪਲੋਮੇ, ਅੰਡਰ ਗ੍ਰੈਜੂਏਟ, ਪੋਸਟ ਗ੍ਰੈਜੂਏਟ ਅਤੇ ਪੀਐੱਚ.ਡੀ. ਸਮੇਤ ਕਈ ਕੋਰਸਾਂ ਦੀ ਪੇਸ਼ਕਸ਼ ਕਰਦੀਆਂ ਹਨ। ਮੰਤਰਾਲਾ ਭਾਰਤ ਵਿੱਚ ਖੇਡ ਸਿੱਖਿਆ ਦੇ ਨਿਰੰਤਰ ਵਿਕਾਸ ਨੂੰ ਯਕੀਨੀ ਬਣਾਉਣ ਲਈ ਇਹਨਾਂ ਕੋਰਸਾਂ ਦੀ ਨਿਯਮਿਤ ਤੌਰ 'ਤੇ ਸਮੀਖਿਆ ਕਰਦਾ ਹੈ।
ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
***************
ਹਿਮਾਂਸ਼ੂ ਪਾਠਕ
(Release ID: 2042112)
Visitor Counter : 47