ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
azadi ka amrit mahotsav

ਰਾਸ਼ਟਰੀ ਤਟਵਰਤੀ ਯੋਜਨਾ

Posted On: 05 AUG 2024 12:14PM by PIB Chandigarh

ਰਾਸ਼ਟਰੀ ਤਟਵਰਤੀ ਪ੍ਰਬੰਧਨ ਪ੍ਰੋਗਰਾਮ ਅਧੀਨ ਰਾਸ਼ਟਰੀ ਤਟਵਰਤੀ ਮਿਸ਼ਨ ਯੋਜਨਾ (ਐੱਨਸੀਐੱਮ) ਨੂੰ ਹੇਠ ਲਿਖੇ ਭਾਗਾਂ ਨਾਲ ਲਾਗੂ ਕੀਤਾ ਗਿਆ ਹੈ:

  1. ਮੈਂਗਰੋਵਜ਼ ਅਤੇ ਕੋਰਲ ਰੀਫਸ ਦੀ ਸੰਭਾਲ ਲਈ ਪ੍ਰਬੰਧਨ ਕਾਰਜ ਯੋਜਨਾ

  2. ਸਮੁੰਦਰੀ ਅਤੇ ਤਟਵਰਤੀ ਈਕੋਸਿਸਟਮ ਵਿੱਚ ਖੋਜ ਅਤੇ ਵਿਕਾਸ

  3. ਸਮੁੰਦਰੀ ਤਟ ਵਾਤਾਵਰਨ ਅਤੇ ਖ਼ੂਬਸੂਰਤ ਪ੍ਰਬੰਧਨ ਸੇਵਾ ਦੇ ਅਧੀਨ ਸਮੁੰਦਰੀ ਤਟਾਂ ਦਾ ਟਿਕਾਊ ਵਿਕਾਸ

  4. ਸਮੁੰਦਰੀ ਅਤੇ ਤਟਵਰਤੀ ਈਕੋਸਿਸਟਮ ਦੀ ਸੰਭਾਲ 'ਤੇ ਤਟਵਰਤੀ ਰਾਜਾਂ/ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਦਾ ਸਮਰੱਥਾ ਨਿਰਮਾਣ/ਆਊਟਰੀਚ ਪ੍ਰੋਗਰਾਮ 

 

ਤਟਵਰਤੀ ਰਾਜਾਂ ਦੀਆਂ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ (ਯੂਟੀ) ਦੇ ਪ੍ਰਸ਼ਾਸਨ ਐੱਨਸੀਐੱਮ ਲਾਗੂ ਕਰਨ ਵਾਲੀਆਂ ਏਜੰਸੀਆਂ ਹਨ। ਮੰਤਰਾਲੇ ਵਿੱਚ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਪ੍ਰਾਪਤ ਪ੍ਰਸਤਾਵਾਂ ਦੀ ਸਮੀਖਿਆ ਦੇ ਆਧਾਰ 'ਤੇ ਤਟਵਰਤੀ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਫੰਡ ਜਾਰੀ ਕੀਤੇ ਜਾਂਦੇ ਹਨ।

ਆਂਧਰਾ ਪ੍ਰਦੇਸ਼ ਵਿੱਚ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਦੇ ਵਿਕਾਸ, ਪ੍ਰਦੂਸ਼ਣ ਘਟਾਉਣ, ਸੁਰੱਖਿਆ ਨਿਗਰਾਨੀ ਅਤੇ ਬੀਚ ਸਫ਼ਾਈ ਲਈ ਈਏਪੀ (ਬਾਹਰੀ ਸਹਾਇਤਾ ਪ੍ਰਾਪਤ ਪ੍ਰੋਗਰਾਮ) ਅਤੇ ਗ਼ੈਰ-ਈਏਪੀ ਕੰਪੋਨੈਂਟ ਦੇ ਤਹਿਤ 2018-19 ਤੋਂ 2023-24 ਤੱਕ 7.94 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ।

ਇਸ ਤੋਂ ਇਲਾਵਾ ਭਾਰਤ ਸਰਕਾਰ ਨੇ ਵਾਤਾਵਰਨ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਰਾਹੀਂ ਇੰਟੈਗਰੇਟਿਡ ਕੋਸਟਲ ਜ਼ੋਨ ਮੈਨੇਜਮੈਂਟ ਪ੍ਰੋਜੈਕਟ (ਆਈਸੀਜ਼ੈੱਡਐੱਮਪੀ) ਨੂੰ ਲਾਗੂ ਕੀਤਾ ਹੈ, ਜਿਸ ਨੇ ਆਂਧਰਾ ਪ੍ਰਦੇਸ਼ ਦੇ ਤਟਵਰਤੀ ਖੇਤਰ ਸਮੇਤ ਭਾਰਤ ਦੀ ਸਮੁੱਚੇ  ਤਟਵਰਤੀ ਖੇਤਰ ਲਈ ਖਤਰੇ ਦੀ ਰੇਖਾ ਦੀ ਮੈਪਿੰਗ, ਈਕੋ-ਸੰਵੇਦਨਸ਼ੀਲ ਖੇਤਰ, ਤਲਛਟ ਸੈੱਲ ਵਿੱਚ ਯੋਗਦਾਨ ਪਾਇਆ ਹੈ।

ਇਹ ਜਾਣਕਾਰੀ ਵਾਤਾਵਰਨ, ਵਣ ਅਤੇ ਜਲਵਾਯੂ ਪਰਿਵਰਤਨ ਰਾਜ ਮੰਤਰੀ ਸ੍ਰੀ ਕੀਰਤੀ ਵਰਧਨ ਸਿੰਘ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

************

 ਐੱਮਜੇਪੀਐੱਸ/ਜੀਐੱਸ 


(Release ID: 2042109) Visitor Counter : 42