ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
azadi ka amrit mahotsav

ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੀ ਸਿਰਜਣਾ

Posted On: 29 JUL 2024 4:59PM by PIB Chandigarh

ਜਿਵੇਂ ਕਿ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਵਲੋਂ ਰਿਪੋਰਟ ਕੀਤੀ ਗਈ ਹੈ, ਦਸੰਬਰ, 2018 ਵਿੱਚ ਗਠਿਤ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ (ਚੇਅਰਮੈਨ - ਸ਼੍ਰੀ ਯੂ ਕੇ ਸਿਨਹਾ) ਦੀ ਮਾਹਿਰ ਕਮੇਟੀ ਦੇ ਅਨੁਸਾਰ, ਐੱਮਐੱਸਐੱਮਈ ਸੈਕਟਰ ਲਈ ਕੁੱਲ ਕ੍ਰੈਡਿਟ ਅੰਤਰ 20 - 25 ਟ੍ਰਿਲੀਅਨ ਹੋਣ ਦੀ ਉਮੀਦ ਹੈ।

ਡਿਜੀਟਲ ਜਨਤਕ ਬੁਨਿਆਦੀ ਢਾਂਚਾ (ਡੀਪੀਆਈ) ਇੱਕ ਤਕਨਾਲੋਜੀ ਪ੍ਰਣਾਲੀ , ਜੋ ਕ੍ਰੈਡਿਟ ਅਤੇ ਮਾਰਕੀਟਿੰਗ ਤੱਕ ਪਹੁੰਚ ਸਮੇਤ ਮਹੱਤਵਪੂਰਨ ਜਨਤਕ ਅਤੇ ਨਿਜੀ ਸੇਵਾਵਾਂ ਪ੍ਰਦਾਨ ਕਰਨ ਲਈ ਅੰਤਰ-ਕਾਰਜਸ਼ੀਲਤਾ, ਖੁੱਲੇਪਨ ਅਤੇ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਦੀ ਹੈ। ਉਦਯਮ ਮਿੱਤਰ ਪੋਰਟਲ ਅਤੇ 59 ਮਿੰਟ ਵਿੱਚ ਪੀਐੱਸਬੀ ਲੋਨ ਐੱਮਐੱਸਐੱਮਈ ਲਈ ਕ੍ਰੈਡਿਟ ਤੱਕ ਆਸਾਨੀ ਨਾਲ ਪਹੁੰਚ ਪ੍ਰਦਾਨ ਕਰਦੇ ਹਨ। ਇਸ ਤੋਂ ਇਲਾਵਾ, ਐੱਮਐੱਸਐੱਮਈ ਦੇ ਵਪਾਰਕ ਪ੍ਰਾਪਤੀਆਂ ਦੇ ਵਿੱਤ/ਛੋਟ ਲਈ ਟਰੈੱਡਸ ਪਲੇਟਫਾਰਮ ਤਿਆਰ ਕੀਤੇ ਗਏ ਹਨ। ਸਰਕਾਰ ਨੇ ਐੱਮਐੱਸਐੱਮਈ ਨੂੰ ਈ-ਕਾਮਰਸ ਅਤੇ ਹੋਰ ਡਿਜੀਟਲ ਵਪਾਰਕ ਗਤੀਵਿਧੀਆਂ ਲਈ ਡਿਜੀਟਲ ਪਲੇਟਫਾਰਮਾਂ ਨਾਲ ਏਕੀਕ੍ਰਿਤ ਕਰ ਉਤਸ਼ਾਹਿਤ ਕਰਨ ਲਈ ਕਈ ਉਪਾਅ ਕੀਤੇ ਹਨ। ਇਹਨਾਂ ਕਦਮਾਂ ਵਿੱਚ ਸਰਕਾਰੀ ਈ-ਮਾਰਕੀਟਪਲੇਸ (ਜੈੱਮ), ਵਿੱਤੀ ਲੈਣ-ਦੇਣ ਲਈ ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂਪੀਆਈ) ਭੁਗਤਾਨ ਪ੍ਰਣਾਲੀ, ਡਿਜੀਟਲ ਲਾਕਰ, ਮਾਈ ਗੌਵ ਆਦਿ ਸ਼ਾਮਲ ਹਨ। ਐੱਮਐੱਸਐੱਮਈ ਮੰਤਰਾਲੇ ਨੇ ਆਪਣੀਆਂ ਸਕੀਮਾਂ ਅਤੇ ਪ੍ਰੋਗਰਾਮ ਚਲਾਉਣ ਲਈ ਵੱਖ-ਵੱਖ ਟੂਲ ਅਤੇ ਪੋਰਟਲ ਬਣਾਏ ਹਨ, ਜਿਨ੍ਹਾਂ ਵਿੱਚ ਹੋਰਨਾਂ ਗੱਲਾਂ ਦੇ ਨਾਲ -ਨਾਲ  ਉਦਯਮ ਰਜਿਸਟ੍ਰੇਸ਼ਨ ਪੋਰਟਲ, ਐੱਮਐੱਸਐੱਮਈ ਚੈਂਪੀਅਨਜ਼ ਪੋਰਟਲ, ਐੱਨਐੱਸਆਈਸੀ ਦੇ ਅਧੀਨ ਮਾਰਕੀਟਿੰਗ ਸਹਾਇਤਾ ਲਈ ਐੱਮਐੱਸਐੱਮਈ ਗਲੋਬਲ ਮਾਰਟ ਪੋਰਟਲ, ਮਾਈਕਰੋ ਅਤੇ ਛੋਟੇ ਉਦਯੋਗਾਂ (ਐੱਮਐੱਸਈਜ਼) ਤੋਂ ਕੇਂਦਰੀ ਜਨਤਕ ਖੇਤਰ ਦੇ ਉੱਦਮਾਂ ਦੁਆਰਾ ਖਰੀਦ ਦੀ ਨਿਗਰਾਨੀ ਲਈ ਐੱਮਐੱਸਐੱਮਈਸੰਬੰਧ ਪੋਰਟਲ ਅਤੇ ਭੁਗਤਾਨ ਅਰਜ਼ੀਆਂ ਦਾਇਰ ਕਰਨ ਲਈ ਐੱਮਐੱਸਐੱਮਈ ਸਮਾਧਾਨ ਪੋਰਟਲ ਆਦਿ ਸ਼ਾਮਿਲ ਹਨ।

ਡੀਪੀਆਈਆਈਟੀ, ਵਣਜ ਅਤੇ ਉਦਯੋਗ ਮੰਤਰਾਲੇ ਦੇ ਅਧੀਨ ਓਪਨ ਨੈੱਟਵਰਕ ਫਾਰ ਡਿਜੀਟਲ ਕਾਮਰਸ (ਓਐੱਨਡੀਸੀ) ਦਾ ਉਦੇਸ਼ ਡਿਜੀਟਲ ਜਾਂ ਇਲੈਕਟ੍ਰਾਨਿਕ ਨੈੱਟਵਰਕਾਂ 'ਤੇ ਵਸਤਾਂ ਅਤੇ ਸੇਵਾਵਾਂ ਦੇ ਆਦਾਨ-ਪ੍ਰਦਾਨ ਦੇ ਸਾਰੇ ਪਹਿਲੂਆਂ ਲਈ ਖੁੱਲ੍ਹੇ ਨੈੱਟਵਰਕ ਨੂੰ ਉਤਸ਼ਾਹਿਤ ਕਰਨਾ ਹੈ। ਓਐੱਨਡੀਸੀ ਮੌਜੂਦਾ ਵਿਕਰੇਤਾ ਐਪਲੀਕੇਸ਼ਨਾਂ ਰਾਹੀਂ ਨੈੱਟਵਰਕ 'ਤੇ ਐੱਮਐੱਸਐੱਮਈ ਨੂੰ ਆਨਬੋਰਡ ਕਰਨ ਲਈ ਐੱਮਐੱਸਐੱਮਈ ਮੰਤਰਾਲੇ ਨਾਲ ਸਰਗਰਮੀ ਨਾਲ ਕੰਮ ਕਰ ਰਿਹਾ ਹੈ।

ਜੈੱਮ ਸਰਕਾਰੀ ਅਤੇ ਸਹਿਕਾਰੀ ਖਰੀਦਦਾਰਾਂ ਦੇ ਨਾਲ ਐੱਮਐੱਸਐੱਮਈ ਦੇ ਜਨਤਕ ਖਰੀਦ ਨਾਲ ਸਬੰਧਤ ਲੈਣ-ਦੇਣ ਦੀ ਸਹੂਲਤ ਦੇਣ ਵਾਲੇ ਡਿਜੀਟਲ ਪਲੇਟਫਾਰਮਾਂ ਵਿੱਚੋਂ ਇੱਕ ਹੈ। 31 ਮਾਰਚ, 2024 ਤੱਕ, ਉਦਯਮ ਪੋਰਟਲ 'ਤੇ ਰਜਿਸਟਰਡ 2.48 ਕਰੋੜ ਐੱਮਐੱਸਐੱਮਈ ਵਿੱਚੋਂ ਲਗਭਗ 35% ਨੇ ਜੈੱਮ ਪਲੇਟਫਾਰਮ 'ਤੇ ਆਨਬੋਰਡਿੰਗ ਲਈ ਸਹਿਮਤੀ ਦਿੱਤੀ ਹੈ। ਜਿਵੇਂ ਕਿ ਜੈੱਮ ਦੁਆਰਾ ਸੂਚਿਤ ਕੀਤਾ ਗਿਆ ਸੀ, 31 ਮਾਰਚ, 2024 ਨੂੰ, 9,00,345 ਐੱਮਐੱਸਐੱਮਈ ਜੈੱਮ ਪੋਰਟਲ 'ਤੇ ਮੁਕੰਮਲ ਪ੍ਰੋਫਾਈਲਾਂ ਦੇ ਨਾਲ ਵਿਕਰੇਤਾ ਵਜੋਂ ਰਜਿਸਟਰ ਕੀਤੇ ਗਏ ਸਨ।

ਇਹ ਜਾਣਕਾਰੀ ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰੀ ਸ਼੍ਰੀ ਜੀਤਨ ਰਾਮ ਮਾਂਝੀ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

********

ਐੱਮਜੀ/ਪੀਡੀ/ਵੀਐੱਲ


(Release ID: 2040169) Visitor Counter : 29


Read this release in: English , Urdu , Hindi , Hindi_MP