ਕਿਰਤ ਤੇ ਰੋਜ਼ਗਾਰ ਮੰਤਰਾਲਾ
ਬੀੜ੍ਹੀ ਕਾਮਿਆਂ ਲਈ ਰੁਜ਼ਗਾਰ ਅਤੇ ਹੁਨਰ ਸਿਖਲਾਈ
Posted On:
29 JUL 2024 7:02PM by PIB Chandigarh
ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਸਹਿਯੋਗ ਨਾਲ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ (ਪੀਐੱਮਕੇਵੀਵਾਈ) ਅਧੀਨ ਬੀੜ੍ਹੀ ਮਜ਼ਦੂਰਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਹੁਨਰ ਵਿਕਾਸ ਸਿਖਲਾਈ ਦਿੱਤੀ।
ਅਪ੍ਰੈਲ 2017 ਤੋਂ ਮਾਰਚ 2020 ਤੱਕ ਦੇ ਸਮੇਂ ਦੌਰਾਨ ਕੁੱਲ 7262 ਅਤੇ 2746 ਬੀੜ੍ਹੀ ਕਾਮਿਆਂ ਨੂੰ ਲੜੀ ਵਾਰ ਸਿਖਲਾਈ ਦਿੱਤੀ ਗਈ ਅਤੇ ਬਦਲਵੀਂ ਨੌਕਰੀ ਲਈ ਨਿਯੁਕਤ ਕੀਤਾ ਗਿਆ।
ਬੀੜ੍ਹੀ ਮਜ਼ਦੂਰਾਂ ਦੇ ਆਸ਼ਰਿਤਾਂ ਦੀ ਜਮਾਤ-ਪਹਿਲੀ ਤੋਂ ਕਾਲਜ/ਯੂਨੀਵਰਸਿਟੀ ਤੱਕ ਦੀ ਸਿੱਖਿਆ ਲਈ 1000/- ਰੁਪਏ ਤੋਂ 25,000/- ਰੁਪਏ ਪ੍ਰਤੀ ਵਿਦਿਆਰਥੀ ਪ੍ਰਤੀ ਸਾਲ, ਜਮਾਤ ਦੇ ਆਧਾਰ 'ਤੇ, ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਵਿੱਤੀ ਵਰ੍ਹੇ 2023-24 ਵਿੱਚ, ਕੁੱਲ 96051 ਆਸ਼ਰਿਤਾਂ ਦੀ ਬੀੜ੍ਹੀ/ਸਿਨੇ/ਨਾਨ-ਕੋਇਲਾ ਖਾਣ ਕਾਮਿਆਂ ਨੂੰ ਸਿੱਧੇ ਲਾਭ ਟ੍ਰਾਂਸਫਰ-ਆਧਾਰ ਭੁਗਤਾਨ ਬ੍ਰਿਜ ਪ੍ਰਣਾਲੀ (ਡੀਬੀਟੀ-ਏਪੀਬੀ) ਭੁਗਤਾਨ ਵਿਧੀ ਰਾਹੀਂ 30.68 ਕਰੋੜ ਰੁਪਏ ਪ੍ਰਾਪਤ ਹੋਏ।
ਮੰਤਰਾਲਾ ਈ-ਸ਼੍ਰਮ ਪੋਰਟਲ ਰਾਹੀਂ ਬੀੜ੍ਹੀ ਵਰਕਰਾਂ ਸਮੇਤ ਅਸੰਗਠਿਤ ਕਾਮਿਆਂ ਦੇ ਲਾਭ ਲਈ ਵੱਖ-ਵੱਖ ਮੰਤਰਾਲਿਆਂ/ਵਿਭਾਗਾਂ ਦੁਆਰਾ ਲਾਗੂ ਕੀਤੀਆਂ ਜਾ ਰਹੀਆਂ ਵੱਖ-ਵੱਖ ਸਮਾਜਿਕ ਸੁਰੱਖਿਆ ਯੋਜਨਾਵਾਂ ਤੱਕ ਪਹੁੰਚ ਦੀ ਸਹੂਲਤ ਪ੍ਰਦਾਨ ਕਰ ਰਿਹਾ ਹੈ।
ਇਹ ਜਾਣਕਾਰੀ ਕੇਂਦਰੀ ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ ਸ਼੍ਰੀਮਤੀ ਸ਼ੋਭਾ ਕਰੰਦਲਾਜੇ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
*****
ਹਿਮਾਂਸ਼ੂ ਪਾਠਕ
(Release ID: 2040147)
Visitor Counter : 46