ਰੇਲ ਮੰਤਰਾਲਾ
azadi ka amrit mahotsav

ਭਾਰਤੀ ਰੇਲਵੇ ਤਿਉਹਾਰਾਂ, ਛੁੱਟੀਆਂ ਦੇ ਦੌਰਾਨ ਵਿਸ਼ੇਸ਼ ਟ੍ਰੇਨਾਂ ਚਲਾਉਂਦਾ ਹੈ; 2023 ਵਿੱਚ 527 ਹੋਲੀ ਸਪੈਸ਼ਲ, 6369 ਸਮਰ ਸਪੈਸ਼ਲ ਅਤੇ 4480 ਛਠ/ਦਿਵਾਲੀ ਸਪੈਸ਼ਲ ਟ੍ਰੇਨਾਂ ਚਲਾਈਆਂ ਗਈਆਂ

Posted On: 31 JUL 2024 6:52PM by PIB Chandigarh

ਕੋਵਿਡ-19 ਮਹਾਮਾਰੀ ਦੇ ਕਾਰਨ ਵਰ੍ਹੇ 2019 ਤੋਂ 2024 ਤੱਕ ਯਾਤਰੀ ਆਵਾਜਾਈ ਵਿੱਚ ਬਹੁਤ ਅਧਿਕ ਅੰਤਰ ਰਿਹਾ। ਹਾਲਾਂਕਿ, ਭਾਰਤੀ ਰੇਲਵੇ (ਆਈਆਰ), ਵਿਭਿੰਨ ਪ੍ਰਕਾਰ ਦੀਆਂ ਨਿਯਮਿਤ ਸਮਾਂ-ਸਾਰਣੀ ਵਾਲੀਆਂ ਟ੍ਰੇਨਾਂ ਚਲਾਉਂਦਾ ਹੈ, ਜਿਵੇਂ ਸਬਅਰਬਨ, ਛੋਟੀ ਦੂਰੀ ਦੀ ਯਾਤਰੀ ਟ੍ਰੇਨਾਂ, ਲੰਬੀ ਦੂਰੀ ਦੀ/ਮੇਲ ਐਕਸਪ੍ਰੈੱਸ/ਸੁਪਰਫਾਸਟ ਟ੍ਰੇਨਾਂ, ਜੋ ਯਾਤਰੀਆਂ ਦੇ ਵਿਭਿੰਨ ਵਰਗਾਂ ਦੇ ਲਈ ਅਲੱਗ-ਅਲੱਗ ਸੰਰਚਨਾ ਦੇ ਨਾਲ ਸੰਚਾਲਿਤ ਹੁੰਦੀਆਂ ਹਨ।

 

ਮੇਲ/ਐਕਸਪ੍ਰੈੱਸ ਟ੍ਰੇਨਾਂ ਦੀ ਸੰਰਚਨਾ ਬਾਰੇ ਮੌਜੂਦਾ ਨੀਤੀ ਦੇ ਅਨੁਸਾਰ, 22 ਕੋਚ ਵਾਲੀ ਟ੍ਰੇਨ ਵਿੱਚ 12 (ਬਾਰ੍ਹਾਂ) ਜਨਰਲ ਸ਼੍ਰੇਣੀ ਅਤੇ ਸਲੀਪਰ ਸ਼੍ਰੇਣੀ ਦੇ ਨੌਨ-ਏਸੀ ਕੋਚ ਅਤੇ 08 ਏਸੀ ਕੋਚ ਦੀ ਵਿਵਸਥਾ ਹੈ, ਜਿਸ ਨਾਲ ਜਨਰਲ ਅਤੇ ਨੌਨ-ਏਸੀ ਸਲੀਪਰ ਕੋਚ ਦਾ ਉਪਯੋਗ ਕਰਨ ਵਾਲੇ ਯਾਤਰੀਆਂ ਦੇ ਲਈ ਅਧਿਕ ਸੁਵਿਧਾ ਉਪਲਬਧ ਹੁੰਦੀ ਹੈ। ਵਰਤਮਾਨ ਵਿੱਚ ਟ੍ਰੇਨ ਸੇਵਾਵਾਂ ਦੇ ਸੰਚਾਲਨ ਦੇ ਲਈ ਉਪਯੋਗ ਕੀਤੇ ਜਾ ਰਹੇ ਕੁੱਲ ਕੋਚਾਂ ਵਿੱਚੋਂ ਦੋ-ਤਿਹਾਈ ਨੌਨ-ਏਸੀ ਅਤੇ ਇੱਕ-ਤਿਹਾਈ ਏਸੀ ਪ੍ਰਕਾਰ ਦੇ ਹਨ। ਇਸ ਦੇ ਇਲਾਵਾ, ਭਾਰਤੀ ਰੇਲਵੇ ਨੇ ਅੰਮ੍ਰਿਤ ਭਾਰਤ ਸੇਵਾਵਾਂ ਦਾ ਸੰਚਾਲਨ ਵੀ ਸ਼ੁਰੂ ਕੀਤਾ ਹੈ ਜੋ ਪੂਰੀ ਤਰ੍ਹਾਂ ਨਾਲ ਨੌਨ-ਏਸੀ ਟ੍ਰੇਨਾਂ ਹਨ ਜੋ ਯਾਤਰੀਆਂ ਨੂੰ ਉੱਚ ਗੁਣਵੱਤਾ ਵਾਲੀਆਂ ਸੇਵਾਵਾਂ ਪ੍ਰਦਾਨ ਕਰਦੀਆਂ ਹਨ।

 

ਇਸ ਦੇ ਇਲਾਵਾ, ਭਾਰਤੀ ਰੇਲਵੇ ਤਿਉਹਾਰਾਂ, ਛੁੱਟੀਆਂ ਆਦਿ ਦੇ ਦੌਰਾਨ ਵਿਸ਼ੇਸ਼ ਟ੍ਰੇਨਾਂ ਚਲਾ ਕੇ ਯਾਤਰੀਆਂ ਨੂੰ ਵਾਧੂ ਸੁਵਿਧਾ ਪ੍ਰਦਾਨ ਕਰਨ ਦਾ ਨਿਰੰਤਰ ਪ੍ਰਯਾਸ ਕਰਦਾ ਹੈ। 2023 ਦੇ ਦੌਰਾਨ, 527 ਹੋਲੀ ਸਪੈਸ਼ਲ, 6369 ਸਮਰ ਸਪੈਸ਼ਲ ਅਤੇ 4480 ਛਠ/ਦਿਵਾਲੀ ਸਪੈਸ਼ਲ ਟ੍ਰੇਨਾਂ ਚਲਾਈਆਂ ਗਈਆਂ। ਇਸ ਦੇ ਇਲਾਵਾ, ਵਾਧੂ ਮੰਗ ਨੂੰ ਪੂਰਾ ਕਰਨ ਦੇ ਲਈ, ਸਥਾਈ ਅਤੇ ਅਸਥਾਈ ਦੋਨੋਂ ਅਧਾਰ ‘ਤੇ ਟ੍ਰੇਨਾਂ ਦੀ ਸੰਖਿਆ ਵਿੱਚ ਵਾਧਾ ਕੀਤਾ ਜਾਂਦਾ ਹੈ। ਇਹ ਭਾਰਤੀ ਰੇਲਵੇ ਦੀ ਲਗਾਤਾਰ ਅੱਗੇ ਵਧਣ ਦੀ ਪ੍ਰਕਿਰਿਆ ਹੈ। ਇਸ ਦੇ ਇਲਾਵਾ, ਵਧਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ, ਭਾਰਤੀ ਰੇਲਵੇ ਨੇ ਜਨਰਲ ਕਲਾਸ ਅਤੇ ਸਲੀਪਰ ਕਲਾਸ ਕੋਚ ਸਹਿਤ 10,000 ਨੌਨ-ਏਸੀ ਕੋਚ ਬਣਾਉਣ ਦੀ ਯੋਜਨਾ ਬਣਾਈ ਹੈ।

 

ਇਹ ਜਾਣਕਾਰੀ ਰੇਲ, ਸੂਚਨਾ ਤੇ ਪ੍ਰਸਾਰਣ ਅਤੇ ਇਲੈਕਟ੍ਰੌਨਿਕ ਤੇ ਸੂਚਨਾ ਟੈਕਨੋਲੋਜੀ ਮੰਤਰੀ, ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਿਤ ਜਵਾਬ ਵਿੱਚ ਦਿੱਤੀ।

*****

ਪੀਪੀਜੀ/ਕੇਐੱਸ/ਐੱਸਕੇ


(Release ID: 2039960) Visitor Counter : 51