ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਆਪਣੇ ਕਾਰਜਕਾਲ ਦੇ ਦੋ ਵਰ੍ਹੇ ਪੂਰੇ ਕੀਤੇ


ਰਾਸ਼ਟਰਪਤੀ ਪਦ ‘ਤੇ ਦੂਸਰਾ ਵਰ੍ਹਾ ਪੂਰਾ ਕਰਨ ‘ਤੇ ਰਾਸ਼ਟਰਪਤੀ ਨੇ ਇੱਕ ਸਕੂਲ ਅਧਿਆਪਕ ਦੀ ਭੂਮਿਕਾ ਨਿਭਾਈ

ਰਾਸ਼ਟਰਪਤੀ ਭਵਨ ਵਿੱਚ ਵਿਭਿੰਨ ਪਹਿਲਾਂ ਲਾਂਚ ਕੀਤੀਆਂ

Posted On: 25 JUL 2024 5:12PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (25 ਜੁਲਾਈ, 2024) ਆਪਣੇ ਕਾਰਜਕਾਲ ਦੇ ਦੋ ਵਰ੍ਹੇ ਪੂਰੇ ਕਰ ਲਏ।

ਆਪਣੇ ਕਾਰਜਕਾਲ ਦਾ ਦੂਸਰਾ ਵਰ੍ਹਾ ਪੂਰਾ ਕਰਦੇ ਹੋਏ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਇੱਕ ਅਧਿਆਪਕ ਦੀ ਭੂਮਿਕਾ ਨਿਭਾਈ, ਜੋ ਉਹ ਕਦੇ ਹੋਇਆ ਕਰਦੇ ਸਨ। ਪ੍ਰੈਜ਼ੀਡੈਂਟਸ ਇਸਟੇਟ (President’s Estate) ਵਿੱਚ ਡਾ. ਰਾਜੇਂਦਰ ਪ੍ਰਸਾਦ ਕੇਂਦਰੀਯ ਵਿਦਿਆਲਾ (Dr Rajendra Prasad Kendriya Vidyalaya) ਦੇ  9ਵੀਂ ਕਲਾਸ ਦੇ ਵਿਦਿਆਰਥੀਆਂ ਦੇ ਨਾਲ ਆਪਣੀ ਸੰਖੇਪ ਲੇਕਿਨ ਜੀਵੰਤ ਬਾਤਚੀਤ (brief yet lively interaction) ਵਿੱਚ, ਉਨ੍ਹਾਂ ਨੇ ਪ੍ਰਕ੍ਰਿਤੀ ਸੰਭਾਲ਼ ਅਤੇ ਜਲਵਾਯੂ ਪਰਿਵਰਤਨ ਤੇ ਪਾਠ ਪੜ੍ਹਾਇਆ। ਉਸ ਸਮੇਂ ਨੂੰ ਯਾਦ ਕਰਦੇ ਹੋਏ ਜਦੋਂ ਉਹ ਉਨ੍ਹਾਂ ਦੀ ਉਮਰ ਦੇ ਸਨ, ਉਨ੍ਹਾਂ ਨੇ ਪੌਦਿਆਂ ਅਤੇ ਜਾਨਵਰਾਂ ਦੀ ਦੇਖਭਾਲ਼ ਦੇ ਆਪਣੇ ਅਨੁਭਵ ਸਾਂਝੇ ਕੀਤੇ। ਵਿਦਿਆਰਥੀਆਂ ਨੇ ਉਤਸ਼ਾਹਪੂਰਵਕ ਪ੍ਰਤੀਕਿਰਿਆ ਦਿੱਤੀ ਅਤੇ ਕਈ ਸੁਝਾਅ ਭੀ ਦਿੱਤੇ।

 

ਉਨ੍ਹਾਂ ਨੇ ਪ੍ਰੈਜ਼ੀਡੈਂਟਸ ਇਸਟੇਟ (President’s Estate) ਵਿੱਚ ਕੀਤੀਆਂ ਗਈਆਂ ਹੋਰ ਮਹੱਤਵਪੂਰਨ ਪਹਿਲਾਂ (initiatives) ਵਿੱਚ ਭੀ ਹਿੱਸਾ ਲਿਆ, ਜਿਨ੍ਹਾਂ ਵਿੱਚ ਸ਼ਾਮਲ ਹਨ:

1.   ਪੁਨਰਵਿਕਸਿਤ ਸ਼ਿਵ ਮੰਦਿਰ ਦਾ ਉਦਘਾਟਨ (Inauguration of the redeveloped Shiva Temple)

2.   ਪ੍ਰਣਬ ਮੁਖਰਜੀ ਪਬਲਿਕ ਲਾਇਬ੍ਰੇਰੀ (Pranab Mukherjee Public Library) ਦਾ ਦੌਰਾ, ਜਿੱਥੇ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਬਾਤਚੀਤ ਕੀਤੀ ਅਤੇ ਰਾਸ਼ਟਰਪਤੀ ਭਵਨ ਲਾਇਬ੍ਰੇਰੀ (Rashtrapati Bhavan Library) ਦੀਆਂ ਪੁਰਾਣੀਆਂ ਅਤੇ ਦੁਰਲਭ ਪੁਸਤਕਾਂ ਦੇ ਡਿਜੀਟਾਇਜ਼ਡ ਸੰਸਕਰਣ ਦੇਖੇ।

3.   ਕੌਸ਼ਲ ਵਿਕਾਸ ਅਤੇ ਉੱਦਮਤਾ ਰਾਜ ਮੰਤਰੀ (ਸੁਤੰਤਰ ਚਾਰਜ), ਸ਼੍ਰੀ ਜਯੰਤ ਚੌਧਰੀ ਦੀ ਉਪਸਥਿਤੀ ਵਿੱਚ ਕੌਸ਼ਲ ਭਾਰਤ ਕੇਂਦਰ (Skill India Centre) ਦਾ ਉਦਘਾਟਨ।

4.   ਡਾ. ਰਾਜੇਂਦਰ ਪ੍ਰਸਾਦ ਕੇਂਦਰੀਯ ਵਿਦਿਆਲਾ (Dr Rajendra Prasad Kendriya Vidyalaya) ਦੇ ਖੇਡ ਮੈਦਾਨ (Sports Ground) ਵਿੱਚ ਕ੍ਰਿਕਟ ਪਵੇਲੀਅਨ(Cricket Pavilion) ਦਾ ਉਦਘਾਟਨ

5.   ਸਿੰਥੈਟਿਕ ਅਤੇ ਗ੍ਰਾਸ ਟੈਨਿਸ ਕੋਰਟ (Synthetic and Grass Tennis Courts) ਦਾ ਉਦਘਾਟਨ

6.   ਰਾਸ਼ਟਰਪਤੀ ਭਵਨ ਵਿੱਚ ਈ-ਉਪਹਾਰ(e-Upahaar), ਆਰਬੀ ਐਪ(RB app), ਈ-ਬੁੱਕ(e-book ਰਾਸ਼ਟਰਪਤੀ ਕਾਰਜਕਾਲ ਦੇ ਪਿਛਲੇ ਇੱਕ ਵਰ੍ਹੇ ਦੀਆਂ ਝਲਕੀਆਂ ਦਾ ਸੰਕਲਨ (compilation of glimpses of past one year of Presidency)(ਲਿੰਕ https://rb.nic.in/ebook.htm) ਅਤੇ ਹੋਰ ਡਿਜੀਟਲ ਪਹਿਲਾਂ(other digital initiatives) ਦਾ ਲਾਂਚ।

 

ਵਿਭਿੰਨ ਡਿਜੀਟਲ ਪਹਿਲਾਂ ਦੇ ਲਾਂਚ ਦੇ ਅਵਸਰ ਤੇ ਆਪਣੇ ਸੰਖੇਪ ਸੰਬੋਧਨ ਵਿੱਚ, ਰਾਸ਼ਟਰਪਤੀ ਨੇ ਰਾਸ਼ਟਰਪਤੀ ਭਵਨ (Rashtrapati Bhavan) ਵਿੱਚ ਕੀਤੇ ਗਏ ਡਿਜੀਟਲੀਕਰਣ ਕਾਰਜ (digitization work) ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਨਾਲ ਸੁਵਿਧਾ, ਗਤੀ, ਪਾਰਦਰਸ਼ਤਾ ਅਤੇ ਜਵਾਬਦੇਹੀ (convenience, speed, transparency and accountability) ਵਧਣਗੀਆਂ।

 

 ਰਾਸ਼ਟਰਪਤੀ ਨੇ ਕਿਹਾ ਕਿ ਸਾਨੂੰ ਹਮੇਸ਼ਾ ਸਮਾਜ ਦੇ ਸਾਰੇ ਵਰਗਾਂ, ਵਿਸ਼ੇਸ਼ ਤੌਰ ਤੇ ਵੰਚਿਤ ਅਤੇ ਪਿਛੜੇ ਵਰਗਾਂ (deprived and backward classes) ਦੇ ਵਿਕਾਸ ਵਿੱਚ ਯੋਗਦਾਨ ਦੇਣ ਦਾ ਪ੍ਰਯਾਸ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਪਿਛਲੇ ਦੋ ਵਰ੍ਹਿਆਂ ਵਿੱਚ ਕਈ ਐਸੇ ਨਿਰਣੇ ਲਏ ਗਏ ਹਨ, ਜਿਨ੍ਹਾਂ ਨਾਲ ਰਾਸ਼ਟਰਪਤੀ ਭਵਨ (Rashtrapati Bhavan) ਦੇ ਨਾਲ ਆਮ ਲੋਕਾਂ ਦਾ ਜੁੜਾਅ (engagement of common people) ਵਧਿਆ ਹੈ।

ਰਾਸ਼ਟਰਪਤੀ ਨੇ ਪ੍ਰੈਜ਼ੀਡੈਂਟਸ ਇਸਟੇਟ (President’s Estate) ਵਿੱਚ ਪੜ੍ਹਨ ਦੇ ਸੱਭਿਆਚਾਰ ਅਤੇ ਖੇਡ ਸੱਭਿਆਚਾਰ(reading culture and sports culture) ਨੂੰ ਹੁਲਾਰਾ ਦੇਣ ਦੇ ਨਿਰੰਤਰ ਪ੍ਰਯਾਸਾਂ ਦੀ ਭੀ ਸ਼ਲਾਘਾ ਕੀਤੀ।

***

ਡੀਐੱਸ/ਐੱਸਆਰ


(Release ID: 2037262) Visitor Counter : 55