ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਵਧੀਕ ਸਕੱਤਰ (ਸਮਾਜਿਕ ਨਿਆਂ ਅਤੇ ਸਸ਼ਕਤੀਕਰਣ) ਸ਼੍ਰੀ ਅਮਿਤ ਘੋਸ਼ ਨੇ 'ਜਲਵਾਯੂ ਪਰਿਵਰਤਨ, ਭੁੱਖਮਰੀ ਅਤੇ ਗ਼ਰੀਬੀ ਦੇ ਆਪਸੀ ਸਬੰਧਾਂ ਨੂੰ ਸਮਝਣ' 'ਤੇ ਉੱਚ-ਪੱਧਰੀ ਨੀਤੀ ਸੰਵਾਦ ਨੂੰ ਸੰਬੋਧਨ ਕੀਤਾ
Posted On:
19 JUL 2024 11:28AM by PIB Chandigarh
ਵਧੀਕ ਸਕੱਤਰ (ਸਮਾਜਿਕ ਨਿਆਂ ਅਤੇ ਸਸ਼ਕਤੀਕਰਣ) ਸ਼੍ਰੀ ਅਮਿਤ ਘੋਸ਼ ਨੇ 17 ਜੁਲਾਈ 2024 ਨੂੰ 'ਜਲਵਾਯੂ ਤਬਦੀਲੀ, ਭੁੱਖਮਰੀ ਅਤੇ ਗ਼ਰੀਬੀ ਦੇ ਆਪਸੀ ਸਬੰਧਾਂ ਨੂੰ ਸਮਝਣ' ਵਿਸ਼ੇ 'ਤੇ ਉੱਚ-ਪੱਧਰੀ ਸਿਆਸੀ ਫੋਰਮ 2024 ਦੇ ਅਧਿਕਾਰਿਤ ਸਾਈਡ ਇਵੈਂਟ ਵਜੋਂ ਉੱਚ-ਪੱਧਰੀ ਨੀਤੀ ਸੰਵਾਦ ਨੂੰ ਸੰਬੋਧਨ ਕੀਤਾ। ਇਹ ਸਮਾਗਮ ਇੰਡੀਆ ਵਾਟਰ ਫਾਊਂਡੇਸ਼ਨ ਵਲੋਂ ਆਯੋਜਿਤ ਕੀਤਾ ਗਿਆ ਸੀ ਅਤੇ ਇਸ ਲਈ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ, ਜਲ ਸ਼ਕਤੀ ਮੰਤਰਾਲੇ ਅਤੇ ਜਪਾਨ ਡਿਵੈਲਪਮੈਂਟ ਕੋਆਪ੍ਰੇਸ਼ਨ ਏਜੰਸੀ (ਜੇਆਈਸੀਏ) ਅਤੇ ਗਲੋਬਲ ਅਲਾਇੰਸ ਫਾਰ ਸਸਟੇਨੇਬਲ ਪਲੈਨੇਟ (ਜੀਏਐੱਸਪੀ) ਵਲੋਂ ਸਮਰਥਨ ਦਿੱਤਾ ਗਿਆ ਸੀ।
ਸਮਾਗਮ ਨੇ ਪ੍ਰਭਾਵਾਂ ਦੇ ਵਿਸ਼ਲੇਸ਼ਣ ਨਾਲ ਟੀਚਾ 1 (ਗ਼ਰੀਬੀ ਮਿਟਾਓ) ਅਤੇ ਟੀਚਾ 2 (ਸਿਫ਼ਰ ਭੁੱਖਮਰੀ) 'ਤੇ ਜਲਵਾਯੂ ਪ੍ਰਭਾਵ ਨੂੰ ਉਜਾਗਰ ਕੀਤਾ। ਸਮਾਗਮ ਦਾ ਉਦੇਸ਼ ਜਲਵਾਯੂ ਕਾਰਵਾਈਆਂ, ਗ਼ਰੀਬੀ ਘਟਾਉਣ ਅਤੇ ਭੁੱਖਮਰੀ ਮਿਟਾਉਣ ਨੂੰ ਇੱਕ ਦੂਜੇ ਦੇ ਨੇੜੇ ਲਿਆਉਣਾ ਅਤੇ ਪਰਿਵਰਤਨਸ਼ੀਲ ਪਰਿਵਰਤਨ ਲਈ ਪ੍ਰਭਾਵਸ਼ਾਲੀ ਲਾਗੂ ਕਰਨ ਲਈ ਇੱਕ ਮਹੱਤਵਪੂਰਣ ਮੌਕਾ ਪੇਸ਼ ਕਰਨਾ ਸੀ। ਮਹੱਤਵਪੂਰਨ ਤੌਰ 'ਤੇ, ਇਹ ਸਮਾਗਮ ਦੁਨੀਆ ਭਰ ਦੇ ਸਬਕ ਅਤੇ ਅਭਿਆਸਾਂ ਦੀ ਪਹਿਚਾਣ ਕਰਨ 'ਤੇ ਕੇਂਦ੍ਰਿਤ ਸੀ, ਜੋ ਗ਼ਰੀਬੀ ਅਤੇ ਭੁੱਖਮਰੀ ਨੂੰ ਘਟਾਉਣ ਦੇ ਨਾਲ-ਨਾਲ ਜਲਵਾਯੂ ਕਾਰਵਾਈ ਨੂੰ ਤੇਜ਼ ਕਰਨ ਦੇ ਤਰੀਕਿਆਂ ਲਈ ਪ੍ਰੇਰਨਾ ਪ੍ਰਦਾਨ ਕਰ ਸਕਦੇ ਹਨ।
ਆਪਣੇ ਸੰਬੋਧਨ ਵਿੱਚ ਸ਼੍ਰੀ ਘੋਸ਼ ਨੇ ਇੰਡੀਆ ਵਾਟਰ ਫਾਊਂਡੇਸ਼ਨ ਦੇ ਪ੍ਰਧਾਨ ਡਾ. ਅਰਵਿੰਦ ਕੁਮਾਰ ਦਾ ਵਿਸ਼ੇਸ਼ ਜ਼ਿਕਰ ਕੀਤਾ, ਜਿਨ੍ਹਾਂ ਦੀ ਦੂਰਅੰਦੇਸ਼ੀ ਅਗਵਾਈ ਅਤੇ ਅਣਥੱਕ ਯਤਨਾਂ ਨੇ ਇੱਕ ਅਜਿਹੀ ਚੁਣੌਤੀ ਨਾਲ ਨਜਿੱਠਣ ਲਈ ਵਿਸ਼ਵ ਵਚਨਬੱਧਤਾਵਾਂ ਨੂੰ ਰੇਖਾਂਕਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਜਿਸ ਦੀਆਂ ਕੋਈ ਸਰਹੱਦੀ ਜਾਂ ਜਨਸੰਖਿਕ ਸੀਮਾਵਾਂ ਨਹੀਂ ਹਨ। ਇਸ ਤੋਂ ਇਲਾਵਾ, ਡਾ. ਟੇਡਰੋਸ ਐਡਹਾਨੋਮ ਘੇਬਰੇਅਸਸ, ਡਾਇਰੈਕਟਰ ਜਨਰਲ, ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਡਾ. ਅਰਵਿੰਦ ਕੁਮਾਰ ਅਤੇ ਇੰਡੀਆ ਵਾਟਰ ਫਾਊਂਡੇਸ਼ਨ ਦਾ ਇਸ ਮਹੱਤਵਪੂਰਨ ਸੰਵਾਦ ਨੂੰ ਸੱਦਣ ਅਤੇ ਐੱਸਡੀਜੀ ਦਰਮਿਆਨ ਗੂੜ੍ਹੇ ਸਬੰਧ ਨੂੰ ਉਜਾਗਰ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ।
ਸਮਾਗਮ ਦੇ ਹੋਰ ਬੁਲਾਰਿਆਂ ਵਿੱਚ ਮਿਸਟਰ ਸਵਾਂਤੇ ਹੈਲਮਜ਼, ਨੈਸ਼ਨਲ ਪਾਥਵੇਅਜ਼ ਕੋਆਰਡੀਨੇਟਰ, ਸੰਯੁਕਤ ਰਾਸ਼ਟਰ ਫੂਡ ਸਿਸਟਮਜ਼ ਕੋਆਰਡੀਨੇਸ਼ਨ ਹੱਬ; ਡਾ. ਕੈਟਿੰਕਾ ਵੇਨਬਰਗਰ, ਟਿਕਾਊ ਸਮਾਜਿਕ ਆਰਥਿਕ ਪਰਿਵਰਤਨ ਸੈਕਸ਼ਨ ਸੰਯੁਕਤ ਰਾਸ਼ਟਰ ਈਐੱਸਸੀਏਪੀ; ਡਾ. ਸਤਿਆ ਤ੍ਰਿਪਾਠੀ, ਸਕੱਤਰ ਜਨਰਲ, ਗਲੋਬਲ ਅਲਾਇੰਸ ਫਾਰ ਏ ਸਸਟੇਨੇਬਲ ਪਲੈਨੇਟ; ਡਾ.ਨਾਗੇਸ਼ ਕੁਮਾਰ, ਡਾਇਰੈਕਟਰ, ਇੰਸਟੀਟਿਊਟ ਫਾਰ ਸਟਡੀਜ਼ ਇਨ ਇੰਡਸਟਰੀਅਲ ਡਿਵੈਲਪਮੈਂਟ; ਮਿਸਟਰ ਕਾਤਸੂਓ ਮਾਤਸੁਮੋਟੋ, ਡਾਇਰੈਕਟਰ ਜਨਰਲ, ਜਪਾਨ ਇੰਟਰਨੈਸ਼ਨਲ ਕੋਆਪ੍ਰੇਸ਼ਨ ਏਜੰਸੀ; ਮਿਸਟਰ ਰੁਹੀਜ਼ਾ ਬੋਰੋਟੋ, ਸੀਨੀਅਰ ਭੂਮੀ ਅਤੇ ਜਲ ਅਧਿਕਾਰੀ, ਭੂਮੀ ਅਤੇ ਜਲ ਵਿਭਾਗ, ਐੱਫਏਓ ਸ਼ਾਮਲ ਸਨ।
*****
ਵੀਐੱਮ
(Release ID: 2034773)
Visitor Counter : 46