ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਸ਼੍ਰੀ ਬੀ.ਐੱਲ. ਵਰਮਾ ਕੱਲ੍ਹ ਬਦਾਯੂੰ ਵਿੱਚ ‘ਸਾਮਾਜਿਕ ਅਧਿਕਾਰਿਤਾ ਸ਼ਿਵਿਰ ’('Samajik Adhikarita Shivir') ਦਾ ਉਦਘਾਟਨ ਕਰਨਗੇ
Posted On:
17 JUL 2024 4:09PM by PIB Chandigarh
ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ, ਸ਼੍ਰੀ ਬੀ.ਐੱਲ. ਵਰਮਾ ਕੱਲ੍ਹ ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਵਿੱਚ ਪੁਲਿਸ ਲਾਈਨ ਗਰਾਉਂਡ ਵਿੱਚ ‘ਸਮਾਜਿਕ ਅਧਿਕਾਰਿਤਾ ਸ਼ਿਵਿਰ ’('Samajik Adhikarita Shivir') ਦਾ ਉਦਘਾਟਨ ਕਰਨਗੇ।
ਇਹ ਪ੍ਰੋਗਰਾਮ ਪਹਿਲਾਂ ਤੋਂ ਪਹਿਚਾਣੇ ਗਏ 791 ਦਿਵਿਯਾਂਗ ਵਿਅਕਤੀਆਂ ਨੂੰ ਵਿਭਿੰਨ ਸ਼੍ਰੇਣੀਆਂ ਦੇ ਸਹਾਇਕ ਉਪਕਰਣ ਵੰਡਣ ਲਈ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਸ਼ਿਵਿਰ ਦਿਵਿਯਾਂਗ ਵਿਅਕਤੀਆਂ ਨੂੰ ਸਹਾਇਕ ਉਪਕਰਣਾਂ ਦੀ ਖਰੀਦ ਜਾਂ ਫੀਟਿੰਗ ਲਈ ਦਿੱਤੀ ਜਾਣ ਵਾਲੀ ਸਹਾਇਤਾ (ਏਡੀਆਈਪੀ) ਯੋਜਨਾ ਦਾ ਹਿੱਸਾ ਹੈ, ਜੋ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ, ਭਾਰਤ ਸਰਕਾਰ ਦੇ ਦਿਵਿਯਾਂਗ ਵਿਅਕਤੀਆਂ ਦੇ ਸਸ਼ਕਤੀਕਰਣ ਵਿਭਾਗ (ਡੀਆਈਪੀਡਬਲਿਊਡੀ) ਤੇ ਅਧੀਨ ਆਉਂਦਾ ਹੈ।
ਇਸ ਪ੍ਰੋਗਰਾਮ ਵਿੱਚ ਸਥਾਨਕ ਪ੍ਰਤੀਨਿਧੀ ਅਤੇ ਪਤਵੰਤੇ ਮੌਜੂਦ ਰਹਿਣਗੇ। ਇਹ ਪਹਿਲ ਦਿਵਿਯਾਂਗਜਨਾਂ ਦੇ ਸਸ਼ਕਤੀਕਰਣ ਦੇ ਪ੍ਰਤੀ ਕੇਂਦਰ ਸਰਕਾਰ ਦੀ ਪ੍ਰਤੀਬੱਧਤਾ ਅਤੇ ਦਿਵਿਯਾਂਗ ਵਿਅਕਤੀਆਂ ਨੂੰ ਸਮਾਨ ਅਵਸਰ ਪ੍ਰਦਾਨ ਕਰਨ ਦੇ ਪ੍ਰਯਾਸਾਂ ਦੀ ਪੁਸ਼ਟੀ ਕਰਦੀ ਹੈ, ਜਿਸ ਨਾਲ ਉਨ੍ਹਾਂ ਨੂੰ ਉਪਯੋਗੀ, ਸੁਰੱਖਿਅਤ ਅਤੇ ਸਨਮਾਨਜਨਕ ਜੀਵਨ ਜਿਉਣ ਵਿੱਚ ਮਦਦ ਮਿਲਦੀ ਹੈ।
ਵੰਡੇ ਜਾਣ ਵਾਲੇ ਸਹਾਇਕ ਉਪਕਰਣਾਂ ਵਿੱਚ ਮੋਟਰ ਨਾਲ ਚੱਲਣ ਵਾਲਾ ਤਿਪਹੀਆ ਵਾਹਨ, ਹੱਥ ਨਾਲ ਚੱਲਣ ਵਾਲੇ ਤਿਪਹੀਆ ਵਾਹਨ, ਫੋਲਡਿੰਗ ਵ੍ਹੀਲਚੇਅਰ, ਵਾਕਰ, ਵਾਕਿੰਗ ਸਟਿੱਕ, ਬ੍ਰੇਲ ਕਿਟਾਂ, ਰੋਲੇਟਰਸ, ਕੰਨ ਦੇ ਪਿੱਛੇ (ਬੀ.ਟੀ.ਈ) ਲੱਗਣ ਵਾਲੇ ਸੁਣਨ ਵਾਲੇ ਯੰਤਰ, ਸੀ.ਪੀ. ਕੁਰਸੀਆਂ, ਸੈਂਸਰ ਅਧਾਰਿਤ ਇਲੈਕਟ੍ਰੌਨਿਕ ਸੁਗਮਯ ਕੇਨਸ, ਸਮਾਰਟਫੋਨ, ਬ੍ਰੇਲ ਕਿਟਾਂ ਅਤੇ ਪ੍ਰੋਸਥੇਸਿਸ ਤੇ ਕੈਲੀਪਰ ਸ਼ਾਮਲ ਹੋਣਗੇ। ਇਨ੍ਹਾਂ ਉਪਕਰਣਾਂ ਦਾ ਉਦੇਸ਼ ਲਾਭਾਰਥੀਆਂ ਨੂੰ ਆਤਮਨਿਰਭਰ ਬਣਾਉਣਾ ਅਤੇ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜ ਕੇ ਸਸ਼ਕਤ ਬਣਾਉਣਾ ਹੈ।
ਦਿਵਿਯਾਂਗਜਨ ਸਸ਼ਕਤੀਕਰਣ ਵਿਭਾਗ ਦੇ ਪ੍ਰਸ਼ਾਸਨਿਕ ਨਿਯੰਤਰਣ ਵਿੱਚ ਆਉਣ ਵਾਲਾ ਪਬਲਿਕ ਸੈਕਟਰ ਦਾ ਅਦਾਰਾ ਆਰਟੀਫਿਸ਼ੀਅਲ ਲਿੰਬਸ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ਼ ਇੰਡੀਆ (ALIMCO) ਇਸ ਸ਼ਿਵਿਰ ਦਾ ਆਯੋਜਨ ਕਰੇਗਾ। ਇਹ ਬਦਾਯੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਤਾਲਮੇਲ ਵਿੱਚ ਸਹਾਇਕ ਉਪਕਰਣਾਂ ਦੀ ਵੰਡ ਲਈ ਨੋਡਲ ਲਾਗੂਕਰਨ ਏਜੰਸੀ ਹੈ।
******
ਵੀਐੱਮ
(Release ID: 2034218)
Visitor Counter : 39