ਹੁਨਰ ਵਿਕਾਸ ਤੇ ਉੱਦਮ ਮੰਤਰਾਲਾ

ਸ਼੍ਰੀ ਜਯੰਤ ਚੌਧਰੀ ਨੇ ਵਰਲਡ ਯੂਥ ਸਕਿੱਲਸ ਡੇ 2024 ‘ਤੇ ਕੌਸ਼ਲ ਸੰਵਾਦ ਵਿੱਚ ਹਿੱਸਾ ਲਿਆ


ਅਸੀਂ ਯੰਗ ਟੈਲੈਂਟ –ਦੇ ਲਈ ਆਜੀਵਨ ਕੌਸ਼ਲ ਸਿੱਖਣ ਨੂੰ ਇੱਕ ਬੁਨਿਆਦੀ ਜ਼ਰੂਰਤ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ: ਸ਼੍ਰੀ ਜਯੰਤ ਚੌਧਰੀ

Posted On: 15 JUL 2024 8:59PM by PIB Chandigarh

ਕੌਸ਼ਲ ਵਿਕਾਸ ਅਤੇ ਉਦਮਤਾ ਮੰਤਰਾਲੇ (MSDE) ਦੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਜਯੰਤ ਚੌਧਰੀ  ਨੇ ਵਰਲਡ ਯੂਥ ਸਕਿੱਲਸ ਡੇ 2024 ਦੇ ਆਯੋਜਨ ਦੇ ਮੌਕੇ “Kaushal Samwaad" ਵਿੱਚ ਹਿੱਸਾ ਲਿਆ। ਇਸ ਨੂੰ ਸੰਯੁਕਤ ਰਾਸ਼ਟਰ ਦੁਆਰਾ ਵਿਸ਼ਵ ਪੱਧਰ ‘ਤੇ ਮਾਨਤਾ ਪ੍ਰਾਪਤ ਹੈ। ਉਨ੍ਹਾਂ ਨੇ ਇਸ ਪ੍ਰੋਗਰਾਮ ਦੇ ਦੌਰਾਨ ਵੱਖ-ਵੱਖ ਕੌਸ਼ਲ ਭਾਰਤ ਯੋਜਨਾਵਾਂ ਅਤੇ ਪ੍ਰੋਗਰਾਮਾਂ ਦੇ ਜ਼ਰੀਏ ਪ੍ਰੋਫੈਸ਼ਨਲਜ਼ ਅਤੇ ਟ੍ਰੇਨਰਸ ਨਾਲ ਗੱਲਬਾਤ ਵੀ ਕੀਤਾ। ਕੌਸ਼ਲ ਭਾਰਤ ਮਿਸ਼ਨ ਦੇ 10ਵੇਂ ਸਮਾਗਮ ਦੇ ਮੌਕੇ ਸ਼੍ਰੀ ਜਯੰਤ ਚੌਧਰੀ ਅਤੇ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਸਕੱਤਰ ਸ਼੍ਰੀ ਅਤੁਲ ਕੁਮਾਰ ਤਿਵਾਰੀ ਨੇ ਕੌਸ਼ਲ ਭਵਨ ਪਰਿਸਰ ਵਿੱਚ ਇੱਕ ਪੌਦਾ ਵੀ ਲਗਾਇਆ, ਜੋ ਵਿਕਾਸ ਅਤੇ ਪ੍ਰਤਿਭਾ ਦੇ ਪੋਸ਼ਣ ਦਾ ਪ੍ਰਤੀਕ ਹੈ।  

 ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਸ਼੍ਰੀ ਜਯੰਤ ਚੌਧਰੀ ਨੇ ਭਾਰਤ ਵਿੱਚ ਕੌਸ਼ਲ, ਸਿੱਖਿਆ ਅਤੇ ਉਦਮਤਾ ਦੇ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਮੰਤਰਾਲੇ ਦੁਆਰਾ ਕੀਤੇ ਜਾ ਰਹੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਸ਼ਾਂਤੀ ਸਥਾਪਨਾ ਅਤੇ ਟਿਕਾਊ ਵਿਕਾਸ ਵਿੱਚ ਯੁਵਾ ਕੌਸ਼ਲ ਦੀ ਭੂਮਿਕਾ ਮਹੱਤਵਪੂਰਨ ਹੈ, ਜੋ  ਉਦਯੋਗਾਂ ਵਿੱਚ ਕੁਸ਼ਲ ਪ੍ਰੋਫੈਸ਼ਨਲਜ਼ ਦੀ ਮੰਗ ਨੂੰ ਪੂਰਾ ਕਰਦਾ ਹੈ ਅਤੇ ਗਲੋਬਲ ਪਲੈਟਫਾਰਮ ‘ਤੇ ਮੁੱਦਿਆਂ ਨਾਲ ਨਿਪਟਦਾ ਹੈ। 

 ਸ਼੍ਰੀ ਚੌਧਰੀ ਨੇ ਇਹ ਵੀ ਕਿਹਾ ਕਿ ਮੰਤਰਾਲਾ ਯੁਵਾ ਪ੍ਰਤਿਭਾਵਾਂ ਲਈ ਆਜੀਵਨ ਕੌਸ਼ਲ ਵਿਕਾਸ ਨੂੰ ਇੱਕ ਬੁਨਿਆਦੀ ਜ਼ਰੂਰਤ ਬਣਾਉਣ ਅਤੇ ਸਕੂਲ ਲੈਵਲ ਤੋਂ ਹੀ ਵਿਦਿਆਰਥੀਆਂ ਨੂੰ ਵੱਖ-ਵੱਖ ਕੌਸ਼ਲ ਨਾਲ ਜਾਣੂ ਕਰਵਾਉਣ ਦੀ ਦਿਸ਼ਾ ਵਿੱਚ ਕਾਰਜਸ਼ੀਲ ਹੈ। ਇਹ ਨਵੀਂ ਰਾਸ਼ਟਰੀ ਸਿੱਖਿਆ ਨੀਤੀ  ਦੇ ਨਾਲ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੌਸ਼ਲ ਸੰਵਾਦ ਜਿਹੇ ਆਯੋਜਨ ਈਨੋਵੇਸ਼ਨ, ਫੋਕਸਡ ਟ੍ਰੇਨਿੰਗ, ਰੋਜ਼ਗਾਰ ਅਤੇ ਉਦਮਤਾ ਨੂੰ ਉਤਸ਼ਾਹ ਦੇਣਗੇ, ਯੁਵਾ ਪ੍ਰਤਿਭਾਵਾਂ ਨੂੰ ਆਪਣੇ ਚੁਣੇ ਹੋਏ ਖੇਤਰਾਂ ਵਿੱਚ ਉੱਦਮਤਾ ਪ੍ਰਾਪਤ ਕਰਨ ਅਤੇ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਯੋਗਦਾਨ ਦੇਣ ਲਈ ਪ੍ਰੇਰਿਤ ਕਰਨਗੇ। 

 

 ਸ਼੍ਰੀ ਅਤੁਲ ਕੁਮਾਰ ਤਿਵਾਰੀ ਨੇ ਕਿਹਾ ਕਿ ਮੰਤਰਾਲੇ, ਨੌਜਵਾਨਾਂ ਨੂੰ ਕੌਸ਼ਲ ਵਿਕਾਸ ਨਾਲ ਜੋੜਨ ਅਤੇ ਉਨ੍ਹਾਂ ਨੂੰ ਕੌਸ਼ਲ ਅਤੇ ਸਿੱਖਿਆ ਦੋਨਾਂ ਨਾਲ ਲੈਸ ਕਰਨ ਲਈ ਸਮਰਪਿਤ ਹੈ, ਜੋ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ – PMKVY ਦੇ ਤਹਿਤ 1.40 ਕਰੋੜ ਤੋਂ ਜ਼ਿਆਦਾ ਨੌਜਵਾਨਾਂ ਨੂੰ ਟ੍ਰੇਂਡ ਕੀਤਾ ਗਿਆ ਹੈ ਅਤੇ 33 ਲੱਖ ਤੋਂ ਵੱਧ ਉਮੀਦਵਾਰਾਂ ਨੂੰ ਸਿਖਿਆਰਥੀ ਵਜੋਂ ਨਿਯੁਕਤ ਕੀਤਾ ਗਿਆ ਹੈ। ਸ਼੍ਰੀ ਤਿਵਾਰੀ ਨੇ ਕਿਹਾ ਕਿ ਮੰਤਰਾਲੇ ਨੇ ਉੱਚ ਪੱਧਰੀ ਸਿਖਲਾਈ ਪ੍ਰਦਾਨ ਕਰਨ ਲਈ ਕਈ ਕੌਸ਼ਲ ਸੰਸਥਾਵਾਂ ਨੂੰ ਅੱਪਗ੍ਰੇਡ ਕੀਤਾ ਹੈ ਅਤੇ ਰੋਜ਼ਗਾਰ ਸਮਰੱਥਾ ਵਧਾਉਣ ਅਤੇ ਗਲੋਬਲ ਮਾਰਕਿਟਾਂ ਵਿੱਚ ਰੋਜ਼ਗਾਰ ਦੇ ਮੌਕਿਆਂ ਨੂੰ ਵਧਾਉਣ ਲਈ ਮੰਤਰਾਲਿਆਂ ਅਤੇ ਉਦਯੋਗ ਭਾਗੀਦਾਰਾਂ ਦੇ ਨਾਲ ਭਾਈਵਾਲੀ ਕੀਤੀ ਹੈ। 

 ਇਸ ਪ੍ਰੋਗਰਾਮ ਵਿੱਚ ਕੌਸ਼ਲ ਵਿਕਾਸ ਅਤੇ ਉਦਮਤਾ ਮੰਤਰਾਲੇ (MSDE); ਦੇ ਸਕੱਤਰ ਸ਼੍ਰੀ ਅਤੁਲ ਕੁਮਾਰ ਤਿਵਾਰੀ, ਐੱਮਐੱਸਡੀਈ ਦੇ ਸੀਨੀਅਰ ਆਰਥਿਕ ਸਲਾਹਕਾਰ ਸ਼੍ਰੀ ਨੀਲਾਮਬੁਜ ਸ਼ਰਨ (Nilambuj Sharan), ਐੱਮਐੱਸਡੀਈ ਦੀ ਡਾਇਰੈਕਟਰ ਜਨਰਲ (ਟ੍ਰੇਨਿੰਗ) ਸੁਸ਼੍ਰੀ ਤ੍ਰਿਸ਼ਾਲਜੀਤ ਸੇਠੀ, ਐੱਮਐੱਸਡੀਈ ਦੀ ਸੰਯੁਕਤ ਸਕੱਤਰ ਅਤੇ ਵਿੱਤੀ ਸਲਾਹਕਾਰ ਸੁਸ਼੍ਰੀ ਮਧੁਮਿਤਾ ਦਾਸ, ਐੱਮਐੱਸਡੀਈ ਦੀ ਸੰਯੁਕਤ ਸਕੱਤਰ ਸੁਸ਼੍ਰੀ ਸੋਨਲ ਮਿਸ਼ਰਾ, ਐੱਮਐੱਸਡੀਈ ਦੀ ਸੰਯੁਕਤ ਸਕੱਤਰ ਸੁਸ਼੍ਰੀ ਹੇਨਾ ਉਸਮਾਨ ਅਤੇ ਐੱਨਐੱਸਡੀਸੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਰਾਸ਼ਟਰੀ ਕੌਸ਼ਲ ਵਿਕਾਸ ਨਿਗਮ  (NSDC) ਇੰਟਰਨੈਸ਼ਨਲ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਵੇਦ ਮਣੀ ਤਿਵਾਰੀ ਸਮੇਤ ਕਈ ਪ੍ਰਮੁੱਖ ਪਤਵੰਤੇ ਮੌਜੂਦ ਸਨ। 

 ਮੌਜੂਦਾ ਯੰਗ ਪ੍ਰੋਫੈਸ਼ਨਲਜ਼ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ- PMKVY, ਪੀਐੱਮ ਵਿਸ਼ਵਕਰਮਾ- (PM Vishwakarma),  ਨੈਸ਼ਨਲ ਅਪ੍ਰੈਂਟਿਸਸ਼ਿਪ ਪ੍ਰੋਮੋਸ਼ਨ ਸਕੀਮ (NAPS), ਜਨ ਸ਼ਿਕਸ਼ਨ ਸੰਸਥਾਨ (JSS) ਵਰਗੀਆਂ ਯੋਜਨਾਵਾਂ ਦੇ ਲਾਭਪਾਤਰੀ/ਉਮੀਦਵਾਰ ਸਨ, ਜਦਕਿ ਕੁਝ ਰਾਸ਼ਟਰੀ ਉਤਮਤਾ ਅਤੇ ਲਘੂ ਵਪਾਰ ਵਿਕਾਸ ਸੰਸਥਾਨ  (NIESBUD-National Institute for Entrepreneurship and Small Business Development),  ਦੇ ਸਫਲ ਉੱਦਮੀ, ਸੰਕਲਪ (SANKALP -Skill Acquisition and Knowledge Awareness for Livelihood Promotion) ਦੇ ਲਾਭਪਾਤਰੀ ਅਤੇ ਇੰਡਸਟ੍ਰੀਅਲ ਟ੍ਰੇਨਿੰਗ ਇੰਸਟੀਟਿਊਟ (ITI) ਦੇ ਵਿਦਿਆਰਥੀਆਂ ਸਮੇਤ ਹੋਰ ਲੋਕ ਵੀ ਸ਼ਾਮਲ ਸਨ। ਉਮੀਦਵਾਰਾਂ ਨੇ ਮੰਤਰੀ ਮਹੋਦਯ ਦੇ ਨਾਲ ਆਪਣੇ ਕੌਸ਼ਲ ਵਿਕਾਸ ਸਿੱਖਣ ਦੇ ਅਨੁਭਵ ਸਾਂਝੇ ਕੀਤੇ ਅਤੇ ਵਿਆਪਕ ਰੋਜ਼ਗਾਰ ਦੇ ਮੌਕਿਆਂ ਤੇ ਉਦਮਤਾ ਲਈ ਖੁਦ ਨੂੰ ਕੌਸ਼ਲ ਨਾਲ ਲੈਸ ਕਰਨ ਦਾ ਮਹੱਤਵ ਦੱਸਿਆ। ਉਨ੍ਹਾਂ ਦੀਆਂ ਕਹਾਣੀਆਂ ਸਕਾਰਾਤਮਕ ਪਰਿਵਰਤਨ ਦੀਆਂ ਜੀਵੰਤ ਉਦਾਹਰਣਾਂ ਸਨ। ਹਰੇਕ ਨੇ ਸਾਂਝਾ ਕੀਤਾ ਕਿ ਕਿਵੇਂ ਕੌਸ਼ਲ ਵਿਕਾਸ ਨੇ ਨਾ ਸਿਰਫ ਉਨ੍ਹਾਂ ਦੇ ਭਵਿੱਖ ਨੂੰ ਨਵਾਂ ਰੂਪ ਦਿੱਤਾ ਹੈ, ਬਲਕਿ ਉਨ੍ਹਾਂ ਦੇ ਜਨੂੰਨ ਅਤੇ ਪ੍ਰੇਰਣਾ ਨੂੰ ਵੀ ਨਵੀਂ ਰੌਸ਼ਨੀ ਦਿੱਤੀ ਹੈ। ਉਨ੍ਹਾਂ ਦਾ ਮਾਰਗਦਰਸ਼ਨ ਕਰਨ ਵਾਲੇ ਕੌਸ਼ਲ ਟ੍ਰੇਨਰ ਵੀ ਇਸ ਪ੍ਰੋਗਰਾਮ ਵਿੱਚ ਮੌਜੂਦ ਸਨ। 

ਪ੍ਰੋਗਰਾਮ ਵਿੱਚ ਮੌਜੂਦ ਉਮੀਦਵਾਰਾਂ ਨੂੰ ਕਿਸਾਨ ਡ੍ਰੋਨ ਆਪ੍ਰੇਟਰ, ਹੇਅਰਡ੍ਰੈਸਰ, ਸੁਨਾਰ (ਗੋਲਡਸਮਿੱਥ) ਜਰਮਨ ਭਾਸ਼ਾ ਟ੍ਰੇਨਰ, ਜਪਾਨੀ ਭਾਸ਼ਾ ਟ੍ਰੇਨਰ, ਸੋਲਰ ਪੀਵੀ, ਇੰਸਟੌਲਰ, ਏਅਰਲਾਈਨ ਕਸਟਮਰ ਸਰਵਿਸ ਰੀਪ੍ਰਜ਼ੈਂਟੇਟਿਵ, ਐੱਚਵੀਏਸੀ ਟੈਕਨੀਸ਼ੀਅਨ ਅਤੇ ਟ੍ਰੈਵਲ ਹੌਸਪੀਟੈਲਿਟੀ ਮਾਹਿਰ ਸਮੇਤ ਵਿਭਿੰਨ ਟ੍ਰੈਡੀਸ਼ਨਲ ਅਤੇ ਨਿਊ-ਏਜ਼ ਜੌਬਸ ਵਿੱਚ ਵੱਖ-ਵੱਖ ਭੂਮਿਕਾਵਾਂ ਵਿੱਚ ਟ੍ਰੇਂਡ ਕੀਤਾ ਗਿਆ। ਕਾਰਪੈਂਟਰੀ (ਤਰਖਾਣ) ਅਤੇ ਆਟੋਮੋਬਾਈਲ ਜਿਹੀਆਂ ਰਵਾਇਤੀ ਤੌਰ 'ਤੇ ਪੁਰਸ਼-ਪ੍ਰਧਾਨ ਨੌਕਰੀ ਦੀਆਂ ਭੂਮਿਕਾਵਾਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਮੰਤਰਾਲੇ ਦੇ ਇੱਕ ਸਮਾਵੇਸ਼ੀ ਅਤੇ ਵਿਭਿੰਨ ਕਾਰਜਬਲ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਦਾ ਪ੍ਰਮਾਣ ਹੈ। ਚੇੱਨਈ, ਸ੍ਰੀਨਗਰ, ਗੁਹਾਟੀ, ਲੱਦਾਖ ਅਤੇ ਕਸ਼ਮੀਰ ਦੇ ਉਮੀਦਵਾਰ ਵੀ ਆਪਣੀਆਂ ਕਹਾਣੀਆਂ ਸਾਰਿਆਂ ਨਾਲ ਸਾਂਝੀਆਂ ਕਰਨ ਲਈ ਵਰਚੁਅਲ ਤੌਰ ֥‘ਤੇ ਸ਼ਾਮਲ ਹੋਏ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਕੌਸ਼ਲ ਦੇ ਮਹੱਤਵ ਅਤੇ ਭਾਰਤ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਇਸ ਦੀ ਮਹੱਤਵਪੂਰਨ ਭੂਮਿਕਾ ‘ਤੇ ਜ਼ੋਰ ਦਿੰਦੇ ਹਨ। ਇਸ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਂਦੇ ਹੋਏ, MSDE ਨੇ ਯੁਵਾ ਭਾਰਤ ਦੇ ਦਰਮਿਆਨ ਸਮਰੱਥਾ ਵਧਾਉਣ ਅਤੇ ਉਦਮਤਾ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਇੱਕ ਹੌਲੀਸਟਿੱਕ ਸਕਿੱਲਿੰਗ ਈਕੋਸਿਸਟਮ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਪਿਛਲੇ ਨੌਂ ਸਾਲਾਂ ਵਿੱਚ, ਐੱਮਐੱਸਡੀਈ ਨੇ ਆਪਣੀ ਪਹੁੰਚ ਅਤੇ ਪ੍ਰਭਾਵਸ਼ੀਲਤਾ ਦਾ ਕਾਫੀ ਵਿਸਤਾਰ ਕੀਤਾ ਹੈ। ਡਾਇਰੈਕਟੋਰੇਟ ਜਨਰਲ ਆਫ਼ ਟ੍ਰੇਨਿੰਗ ਇੰਸਟੀਟਿਊਟਸ ਨੂੰ ਉੱਨਤ ਕੀਤਾ ਗਿਆ ਹੈ, ਪਿਛਲੇ 10 ਵਰ੍ਹਿਆਂ ਵਿੱਚ ਉਨ੍ਹਾਂ ਦੀ ਸੰਖਿਆ ਵਿੱਚ 5000 ਦਾ ਵਾਧਾ ਹੋਇਆ ਹੈ। ਨੈਸ਼ਨਲ ਸਕਿੱਲ ਟ੍ਰੇਨਿੰਗ ਇੰਸਟੀਟਿਊਟਸ ਵਧੇ ਹਨ, ਜਿਨ੍ਹਾਂ ਵਿੱਚ 19 ਵਿਸ਼ੇਸ਼ ਤੌਰ ‘ਤੇ ਮਹਿਲਾਵਾਂ ਲਈ ਹਨ। ਜ਼ਿਕਰਯੋਗ ਸੁਧਾਰਾਂ ਵਿੱਚ ਰਾਜ ਕੌਸ਼ਲ ਵਿਕਾਸ ਅਤੇ ਉਦਮਤਾ ਕਮੇਟੀਆਂ ਦੇ ਮਾਧਿਅਮ ਨਾਲ ਕੌਸ਼ਲ ਵਿਕਾਸ ਦਾ ਵਿਕ੍ਰੇਂਦਰੀਕਰਣ ਅਤੇ ਟ੍ਰੈਡੀਸ਼ਨਲ ਐਗਜ਼ਾਮ ਤੋਂ ਕੰਪਿਊਟਰ ਅਧਾਰਿਤ ਪ੍ਰੀਖਿਆ ਵਿੱਚ ਪਰਿਵਰਤਨ ਸ਼ਾਮਲ ਹੈ, ਜਿਸ ਨਾਲ ਨਤੀਜੇ ਵਜੋਂ ਸੀਮਿਤ ਸਮੇਂ ਵਿੱਚ ਵੱਧ ਕੰਮ ਸੰਪੰਨ ਹੋ ਰਿਹਾ ਹੈ। 

ਸਹਿਯੋਗਾਤਮਕ ਕੋਸ਼ਿਸ਼ਾਂ ਨਾਲ ਕਈ ਸਹਿਮਤੀ ਪੱਤਰ ਪ੍ਰਾਪਤ ਹੋਏ ਹਨ, ਜਿਸ ਨਾਲ ਟ੍ਰੇਨਿੰਗ ਅਤੇ ਸਰਟੀਫਿਕੇਸ਼ਨ ਵਿੱਚ ਵਾਧਾ ਹੋਇਆ ਹੈ। ਨਵੇਂ ਯੁਗ ਦੇ ਕੋਰਸਾਂ ਅਤੇ ਇਨਫ੍ਰਾਸਟ੍ਰਕਚਰ ਦੇ ਅੱਪਗ੍ਰੇਡੇਸ਼ਨ ਦੇ ਨਾਲ-ਨਾਲ ਇਹ ਪਹਿਲ ਸੰਪੂਰਨ ਭਾਰਤ ਵਿੱਚ ਕੌਸ਼ਲ ਵਿਕਾਸ ਲਈ ਕੌਸ਼ਲ ਵਿਕਾਸ ਅਤੇ ਉਦਮਤਾ ਮੰਤਰਾਲੇ (MSDE's) ਦੀ ਨਿਰੰਤਰ ਪ੍ਰਤੀਬੱਧਤਾ ਨੂੰ ਪ੍ਰਦਰਸ਼ਿਤ ਕਰਦੀ ਹੈ। 

ਇਸ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ, ਮੰਤਰਾਲਾ ਆਪਣੇ ਟ੍ਰੇਨਿੰਗ ਪ੍ਰੋਗਰਾਮਾਂ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ, ਮਸ਼ੀਨ ਲਰਨਿੰਗ ਅਤੇ ਇੰਟਰਨੈੱਟ ਆਫ਼ ਥਿੰਗਸ ਵਰਗੇ ਉੱਨਤ ਵਿਕਲਪਾਂ ਦੇ ਨਾਲ ਆਪਣੇ ਸਹਿਯੋਗ ਦਾ ਵਿਸਤਾਰ ਕਰਨ ਦੀ ਦਿਸ਼ਾ ਵਿੱਚ ਵੀ ਕੰਮ ਕਰ ਰਿਹਾ ਹੈ। ਇਹ ਦੂਰਦਰਸ਼ੀ ਦ੍ਰਿਸ਼ਟੀਕੋਣ ਇਹ ਸੁਨਿਸ਼ਚਿਤ ਕਰਦਾ ਹੈ ਕਿ ਭਾਰਤ ਦੇ ਯੁਵਾ ਤੇਜ਼ੀ ਨਾਲ ਵਿਕਸਿਤ ਹੋ ਰਹੇ ਨੌਕਰੀ ਬਜ਼ਾਰ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਤਿਆਰ ਹਨ। 

 

******

ਐੱਸਐੱਸ/ਏਕੇ



(Release ID: 2034045) Visitor Counter : 8


Read this release in: English , Urdu , Hindi , Tamil