ਨੀਤੀ ਆਯੋਗ
ਫਾਈਨਾਂਸਿੰਗ ਵੂਮੈਨ ਕੋਲਾਬੋਰੇਟਿਵ (ਮਹਿਲਾ ਸਹਿਕਾਰੀ ਵਿੱਤ) ਦੀ ਦੂਜੀ ਮੀਟਿੰਗ, ਮਹਿਲਾ ਉੱਦਮਤਾ ਪਲੇਟਫਾਰਮ ਦੀ ਇੱਕ ਪ੍ਰਮੁੱਖ ਪਹਿਲਕਦਮੀ
Posted On:
05 JUL 2024 6:52PM by PIB Chandigarh
ਮੁੰਬਈ ਵਿੱਚ ਮਹਿਲਾ ਉੱਦਮੀਆਂ ਲਈ ਵਿੱਤ ਤੱਕ ਪਹੁੰਚ ਵਿੱਚ ਤੇਜ਼ੀ ਲਿਆਉਣ ਲਈ ਸਬੰਧਤ ਹਿੱਸੇਦਾਰਾਂ ਨਾਲ ਵਿਚਾਰ-ਵਟਾਂਦਰਾ ਕਰਨ ਅਤੇ ਮੁੱਦਿਆਂ ਨੂੰ ਹੱਲ ਕਰਨ ਲਈ ਮਹਿਲਾ ਉੱਦਮਤਾ ਪਲੇਟਫਾਰਮ (ਡਬਲਿਊਈਪੀ) ਦੀ ਇੱਕ ਪਹਿਲਕਦਮੀ, ਮਹਿਲਾ ਸਹਿਕਾਰੀ ਵਿੱਤ (ਐੱਫਡਬਲਿਊਸੀ) ਦੇ ਦੂਜੇ ਸੰਮੇਲਨ ਦੀ ਮੇਜ਼ਬਾਨੀ ਕੀਤੀ ਗਈ। ਇਸ ਮੀਟਿੰਗ ਦਾ ਆਯੋਜਨ ਡਬਲਿਊਈਪੀ ਦੁਆਰਾ ਟ੍ਰਾਂਸ ਯੂਨੀਅਨ ਸਿਬਿਲ (ਟੀਯੂ ਸਿਬਿਲ) ਅਤੇ ਮਾਈਕ੍ਰੋਸੇਵ ਕੰਸਲਟਿੰਗ (ਐੱਮਐੱਸਸੀ) ਨਾਲ ਸਾਂਝੇਦਾਰੀ ਵਿੱਚ ਕੀਤਾ ਗਿਆ ਸੀ। ਇਹ ਸਮਾਗਮ 5 ਜੁਲਾਈ 2024 ਨੂੰ ਤਾਜ ਮਹਿਲ ਪੈਲੇਸ ਹੋਟਲ, ਮੁੰਬਈ ਵਿਖੇ ਆਯੋਜਿਤ ਕੀਤਾ ਗਿਆ ਸੀ। ਪ੍ਰਮੁੱਖ ਹਸਤੀਆਂ ਵਿੱਚ ਨੀਤੀ ਆਯੋਗ, ਆਰਬੀਆਈ, ਵਿੱਤ ਮੰਤਰਾਲਾ, ਐੱਮਐੱਸਐੱਮਈ ਮੰਤਰਾਲਾ, ਸਿਡਬੀ, ਜਨਤਕ ਖੇਤਰ ਦੇ ਬੈਂਕਾਂ ਵਿੱਤੀ ਵਿਭਾਗ ਦੇ ਸੀਨੀਅਰ ਅਧਿਕਾਰੀ, ਨਿੱਜੀ ਖੇਤਰ ਦੀਆਂ ਸੰਸਥਾਵਾਂ, ਸੀਐੱਸਓ/ਐੱਨਜੀਓ ਅਤੇ ਮਹਿਲਾ ਉੱਦਮੀ ਸ਼ਾਮਲ ਸਨ। ਇਸ ਦੌਰਾਨ ਮਹਿਲਾ ਉੱਦਮੀਆਂ ਨਾਲ ਕੰਮ ਕਰ ਰਹੇ ਸਰਕਾਰੀ ਅਧਿਕਾਰੀਆਂ ਅਤੇ ਨਿੱਜੀ ਖੇਤਰ ਦੇ ਨੁਮਾਇੰਦਿਆਂ ਦਾ ਸੁਆਗਤ ਕੀਤਾ ਗਿਆ।
ਡਬਲਿਊਈਪੀ, 2018 ਵਿੱਚ ਨੀਤੀ ਆਯੋਗ ਇੱਕ ਐਗਰੀਗੇਟਰ ਪਲੇਟਫਾਰਮ ਦੇ ਰੂਪ ਵਿੱਚ ਪ੍ਰਫੁੱਲਤ ਹੋਇਆ, 2022 ਵਿੱਚ ਇੱਕ ਜਨਤਕ-ਨਿੱਜੀ ਭਾਈਵਾਲੀ ਵਿੱਚ ਤਬਦੀਲ ਹੋ ਗਿਆ। ਡਬਲਿਊਈਪੀ ਦਾ ਉਦੇਸ਼ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਇੱਕ ਹਕੀਕਤ ਬਣਾਉਣ ਲਈ ਭਾਰਤ ਦੇ ਮਹਿਲਾ ਉੱਦਮਤਾ ਈਕੋਸਿਸਟਮ ਨੂੰ ਮਜ਼ਬੂਤ ਕਰਨਾ ਹੈ। ਇਹ ਸਰਕਾਰ, ਕਾਰੋਬਾਰ, ਪਰਉਪਕਾਰੀ ਅਤੇ ਸਿਵਲ ਸੋਸਾਇਟੀ ਦੇ ਸਾਰੇ ਈਕੋਸਿਸਟਮ ਹਿਤਧਾਰਕਾਂ ਲਈ ਇੱਕ ਫੋਰਮ ਪ੍ਰਦਾਨ ਕਰਦਾ ਹੈ ਤਾਂ ਜੋ ਉਨ੍ਹਾਂ ਦੀਆਂ ਪਹਿਲਕਦਮੀਆਂ ਨੂੰ ਮਾਪਣਯੋਗ, ਟਿਕਾਊ ਅਤੇ ਪ੍ਰਭਾਵੀ ਪ੍ਰੋਗਰਾਮਾਂ ਵੱਲ ਜੋੜਿਆ ਜਾ ਸਕੇ, ਜਿਸ ਨਾਲ ਮਹਿਲਾ ਉੱਦਮੀਆਂ ਲਈ ਇੱਕ ਵੱਡਾ ਪ੍ਰਭਾਵ ਹੋ ਸਕੇ। ਡਬਲਿਊਈਪੀ ਦੇ ਭਾਰਤ ਵਿੱਚ ਮਹਿਲਾ ਉੱਦਮੀਆਂ ਨੂੰ ਮਜ਼ਬੂਤ ਕਰਨ ਲਈ 20 ਤੋਂ ਵੱਧ ਜਨਤਕ ਅਤੇ ਨਿੱਜੀ ਖੇਤਰ ਦੇ ਭਾਈਵਾਲ ਹਨ।
ਐੱਫਡਬਲਿਊਸੀ, ਸਤੰਬਰ 2023 ਵਿੱਚ ਸ਼ੁਰੂ ਕੀਤੀ ਗਈ ਡਬਲਿਊਈਪੀ ਦੀ ਇੱਕ ਪਹਿਲਕਦਮੀ, ਦਾ ਉਦੇਸ਼ ਭਾਰਤ ਵਿੱਚ ਮਹਿਲਾ ਉੱਦਮੀਆਂ ਲਈ ਵਿੱਤ ਤੱਕ ਪਹੁੰਚ ਨੂੰ ਵਧਾਉਣਾ ਹੈ। ਇਸਦੀ ਪ੍ਰਧਾਨਗੀ ਸਮਾਲ ਇੰਡਸਟਰੀਜ਼ ਡਿਵੈਲਪਮੈਂਟ ਬੈਂਕ ਆਫ ਇੰਡੀਆ (ਸਿਡਬੀ) ਦੁਆਰਾ ਕੀਤੀ ਗਈ ਹੈ ਅਤੇ ਟੀਯੂ ਸਿਬਿਲ ਦੁਆਰਾ ਸਹਿ-ਪ੍ਰਧਾਨਗੀ, ਐੱਮਐੱਸਸੀ ਇਸ ਦੇ ਸਕੱਤਰੇਤ ਦੀ ਭੂਮਿਕਾ ਵਿੱਚ ਹੈ। ਐੱਫਡਬਲਿਊਸੀ ਵਿੱਤੀ ਸੇਵਾ ਖੇਤਰ ਅਤੇ ਮਹਿਲਾਵਾਂ ਲਈ ਇੱਕ ਸਹਾਇਕ ਵਿੱਤੀ ਈਕੋਸਿਸਟਮ ਬਣਾਉਣ ਲਈ ਮਹਿਲਾ ਉੱਦਮੀਆਂ ਨਾਲ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਇਕੱਠਾ ਕਰਦਾ ਹੈ।
ਐੱਫਡਬਲਿਊਸੀ ਪਹੁੰਚ ਵਿੱਚ ਏ) ਵਿੱਤ ਤੱਕ ਮਹਿਲਾਵਾਂ ਦੀ ਪਹੁੰਚ ਨੂੰ ਮਜ਼ਬੂਤ ਕਰਨ ਲਈ ਸਹਿਯੋਗ ਅਤੇ ਵਚਨਬੱਧਤਾ ਨੂੰ ਉਤਸ਼ਾਹਿਤ ਕਰਨਾ, ਬੀ) ਸਲਾਹਕਾਰ, ਸਮਰੱਥਾ ਨਿਰਮਾਣ, ਅਤੇ ਸਰੋਤਾਂ ਦੁਆਰਾ ਮਹਿਲਾ ਉੱਦਮੀਆਂ ਦੀ ਕ੍ਰੈਡਿਟ ਤਿਆਰੀ ਨੂੰ ਵਧਾਉਣਾ, ਅਤੇ ਸੀ) ਮਹਿਲਾ ਉੱਦਮੀਆਂ ਦੀ ਸਹਾਇਤਾ ਲਈ ਖੋਜ ਸਬੂਤ ਅਤੇ ਚੰਗੇ ਅਭਿਆਸਾਂ ਨੂੰ ਵਧਾਉਣਾ ਅਤੇ ਸਾਂਝਾ ਕਰਨਾ ਸ਼ਾਮਲ ਹੈ।
ਇਸ ਸਮਾਗਮ ਵਿੱਚ ਨੀਤੀ ਆਯੋਗ, ਭਾਰਤੀ ਰਿਜ਼ਰਵ ਬੈਂਕ (ਆਰਬੀਆਈ), ਵਿੱਤ ਮੰਤਰਾਲਾ, ਐੱਮਐੱਸਐੱਮਈ, ਸਿਡਬੀ, ਸਟੇਟ ਬੈਂਕ ਆਫ ਇੰਡੀਆ (ਐੱਸਬੀਆਈ), ਬੈਂਕ ਆਫ ਇੰਡੀਆ, ਗੇਟਸ ਫਾਊਂਡੇਸ਼ਨ, ਮਹਿਲਾ ਅਰਥਿਕ ਵਿਕਾਸ ਮਹਾਮੰਡਲ (ਮਾਵਿਮ), ਟੀਯੂ ਸਿਬਿਲ ਅਤੇ ਐੱਮਐੱਸਸੀ ਦੇ ਬੁਲਾਰਿਆਂ ਦੀ ਇੱਕ ਪ੍ਰਭਾਵਸ਼ਾਲੀ ਪੇਸ਼ਕਾਰੀ ਰਹੀ।
ਐੱਫਡਬਲਿਊਸੀ ਪਹਿਲੀ ਪਹਿਲਕਦਮੀਆਂ ਵਿੱਚੋਂ ਇੱਕ ਹੈ, ਜੋ ਇੱਕ ਅਸਲ ਜਨਤਕ-ਨਿੱਜੀ ਭਾਈਵਾਲੀ ਦੀ ਉਦਾਹਰਣ ਹੈ। ਵਿੱਤੀ ਸਮਾਵੇਸ਼ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਵਿੱਚ ਮੰਗ ਅਤੇ ਸਪਲਾਈ ਦੋਵੇਂ ਪੱਖ ਸ਼ਾਮਲ ਹੁੰਦੇ ਹਨ। ਜਦੋਂ ਕਿ ਬਹੁਤ ਸਾਰੀਆਂ ਪਹਿਲਕਦਮੀਆਂ ਨੇ ਚੰਗੀ ਹੱਦ ਤੱਕ ਸਪਲਾਈ-ਸਾਈਡ ਦੇ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਹੈ, ਐੱਫਡਬਲਿਊਸੀ ਦੀਆਂ ਪਹਿਲਕਦਮੀਆਂ ਮੰਗ-ਪੱਖ ਦੀਆਂ ਰੁਕਾਵਟਾਂ ਨੂੰ ਹੱਲ ਕਰਨ ਵਿੱਚ ਇੱਕ ਲੰਮਾ ਸਫ਼ਰ ਤੈਅ ਕਰਨਗੀਆਂ।
~ ਸ਼੍ਰੀ ਨੀਰਜ ਨਿਗਮ, ਕਾਰਜਕਾਰੀ ਨਿਦੇਸ਼ਕ (ਈਡੀ), ਭਾਰਤੀ ਰਿਜ਼ਰਵ ਬੈਂਕ (ਆਰਬੀਆਈ)
ਲਿੰਗਕ ਦ੍ਰਿਸ਼ਟੀਕੋਣ ਰਾਹੀਂ ਵਿੱਤੀ ਸਮਾਵੇਸ਼ ਏਜੰਡੇ 'ਤੇ ਮੁੜ ਵਿਚਾਰ ਕਰਨਾ ਮਹਿਲਾਵਾਂ ਦੀ ਅਗਵਾਈ ਵਾਲੇ ਆਰਥਿਕ ਵਿਕਾਸ ਲਈ ਭਾਰਤ ਦੇ ਬੈਂਕਿੰਗ ਖੇਤਰ ਦੇ ਯਤਨਾਂ ਨੂੰ ਤੇਜ਼ ਕਰ ਸਕਦਾ ਹੈ। ਮਹਿਲਾਵਾਂ 'ਤੇ ਧਿਆਨ ਕੇਂਦਰਿਤ ਕਰਨ ਵਾਲਾ ਕੋਈ ਵੀ ਸੰਮਲਿਤ ਯਤਨ ਬੱਚਿਆਂ, ਪਰਿਵਾਰਾਂ ਅਤੇ ਵੱਡੇ ਭਾਈਚਾਰਿਆਂ ਲਈ ਸਥਿਤੀਆਂ ਨੂੰ ਸੁਧਾਰਦਾ ਹੈ।
~ ਸ਼੍ਰੀ ਜਤਿੰਦਰ ਅਸਤੀ, ਡਾਇਰੈਕਟਰ (ਵਿੱਤੀ ਸਮਾਵੇਸ਼), ਵਿੱਤੀ ਸੇਵਾਵਾਂ ਵਿਭਾਗ (ਡੀਐੱਫਐੱਸ), ਵਿੱਤ ਮੰਤਰਾਲਾ, ਭਾਰਤ ਸਰਕਾਰ
ਇਸ ਇਵੈਂਟ ਵਿੱਚ "ਐੱਸਐੱਚਜੀ ਸਮੂਹਾਂ ਤੋਂ ਪਰ੍ਹੇ ਮਹਿਲਾਵਾਂ ਨੂੰ ਵਿੱਤ ਦੇਣ ਲਈ ਬੈਂਕਾਂ ਨੂੰ ਉਤਸ਼ਾਹਿਤ ਕਰਨ ਦੇ ਦ੍ਰਿਸ਼ਟੀਕੋਣ" ਅਤੇ "ਵਿੱਤ ਤੱਕ ਮਹਿਲਾਵਾਂ ਦੀ ਪਹੁੰਚ ਨੂੰ ਵਧਾਉਣਾ: ਵਿਜ਼ਨ 2047 ਨੂੰ ਪ੍ਰਾਪਤ ਕਰਨ ਲਈ ਮਹਿਲਾਵਾਂ ਦੀ ਅਗਵਾਈ ਵਾਲੀ ਆਰਥਿਕਤਾ ਦੀ ਸੰਭਾਵਨਾ ਨੂੰ ਖੋਲ੍ਹਣਾ" ਸਿਰਲੇਖ ਵਾਲਾ ਇੱਕ ਪੈਨਲ ਚਰਚਾ ਸ਼ਾਮਲ ਸੀ।
ਵਰਕਸ਼ਾਪ ਦੇ ਹਿੱਸੇ ਵਜੋਂ, ਸ਼੍ਰੀਮਤੀ ਅੰਨਾ ਰਾਏ, ਮਿਸ਼ਨ ਡਾਇਰੈਕਟਰ, ਡਬਲਿਊਈਪੀ ਅਤੇ ਪ੍ਰਿੰਸੀਪਲ ਆਰਥਿਕ ਸਲਾਹਕਾਰ, ਨੀਤੀ ਆਯੋਗ ਨੇ ਕਈ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਵਿੱਤ ਤੱਕ ਮਹਿਲਾਵਾਂ ਦੀ ਪਹੁੰਚ ਨੂੰ ਮਜ਼ਬੂਤ ਕਰਕੇ ਮਹਿਲਾ ਉੱਦਮੀਆਂ ਦੀ ਸਹਾਇਤਾ ਲਈ ਨਵੇਂ ਸਹਿਯੋਗ ਦਾ ਐਲਾਨ ਕੀਤਾ। ਮੁੱਖ ਹਾਈਲਾਈਟਸ ਵਿੱਚ ਐੱਫਡਬਲਿਊਸੀ ਦੇ ਤਹਿਤ ਮਾਵਿਮ ਅਤੇ ਐੱਮਐੱਸਸੀ ਵਿਚਕਾਰ ਇੱਕ ਸਾਂਝੇਦਾਰੀ ਦਾ ਐਲਾਨ ਸ਼ਾਮਲ ਹੈ ਤਾਂ ਜੋ ਵਿਕਲਪਿਕ ਕ੍ਰੈਡਿਟ ਰੇਟਿੰਗ ਵਿਧੀ ਦੁਆਰਾ ਵਿੱਤ ਤੱਕ ਪਹੁੰਚ ਵਿੱਚ ਸੁਧਾਰ ਕੀਤਾ ਜਾ ਸਕੇ ਅਤੇ ਮਹਾਰਾਸ਼ਟਰ ਵਿੱਚ ਮਹਿਲਾ ਉੱਦਮੀਆਂ ਲਈ ਵਧੇਰੇ ਅਨੁਕੂਲਿਤ ਉਤਪਾਦਾਂ ਦੀ ਪੇਸ਼ਕਸ਼ ਕਰਨ ਲਈ ਬੈਂਕਾਂ ਨਾਲ ਕੰਮ ਕੀਤਾ ਜਾ ਸਕੇ; ਏਐੱਫਡੀ, ਸਿਡਬੀ ਅਤੇ ਸ਼ਕਤੀ ਸਸਟੇਨੇਬਲ ਐਨਰਜੀ ਫਾਊਂਡੇਸ਼ਨ ਦੁਆਰਾ ਸਥਾਪਿਤ ਡਬਲਿਊਈਪੀ ਅਤੇ ਗ੍ਰੋਅ ਨੈੱਟਵਰਕ ਵਿਚਕਾਰ ਸਮਝੌਤਿਆਂ ਦਾ ਆਦਾਨ-ਪ੍ਰਦਾਨ; ਟੀਯੂ ਸਿਬਿਲ ਦੁਆਰਾ "ਸੇਹਰ" ਪ੍ਰੋਗਰਾਮ ਦੀ ਸ਼ੁਰੂਆਤ ਅਤੇ ਮਹਿਲਾਵਾਂ ਦੀ ਅਗਵਾਈ ਵਾਲੇ ਉੱਦਮਾਂ ਦੀ ਕ੍ਰੈਡਿਟ ਤਿਆਰੀ ਨੂੰ ਮਜ਼ਬੂਤ ਕਰਨ ਲਈ ਕ੍ਰੈਡਿਟ ਇਨੇਬਲ ਨਾਲ ਸਾਂਝੇਦਾਰੀ ਵਿੱਚ ਸ਼ਾਈਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਇਸ ਤੋਂ ਇਲਾਵਾ, ਸੇਵਾ ਬੈਂਕ ਦੀ ਐੱਫਡਬਲਿਊਸੀ ਦੇ ਮੈਂਬਰ ਵਜੋਂ ਹੋਰ ਮਹਿਲਾ ਉੱਦਮੀਆਂ ਤੱਕ ਪਹੁੰਚਣ ਦੀ ਵਚਨਬੱਧਤਾ ਦਾ ਐਲਾਨ ਕੀਤਾ ਗਿਆ।
ਇਸ ਸੰਮੇਲਨ ਨੇ 2047 ਲਈ ਭਾਰਤ ਦੇ ਵਿਜ਼ਨ ਨੂੰ ਪ੍ਰਾਪਤ ਕਰਨ ਲਈ ਸਾਰੇ ਪ੍ਰਮੁੱਖ ਹਿੱਸੇਦਾਰਾਂ ਨੂੰ ਇਕੱਠੇ ਹੋਣ, ਸੰਭਾਵੀ ਸਹਿਯੋਗਾਂ 'ਤੇ ਚਰਚਾ ਕਰਨ ਅਤੇ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਤੇਜ਼ ਕਰਨ ਲਈ ਵਿੱਤ ਤੱਕ ਪਹੁੰਚ ਨੂੰ ਵਧਾਉਣ ਲਈ ਇੱਕ ਪਲੇਟਫਾਰਮ ਪ੍ਰਦਾਨ ਕੀਤਾ।
*****
ਡੀਐੱਸ/ਐੱਸਆਰ/ਬੀਐੱਮ
(Release ID: 2033340)
Visitor Counter : 44