ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਮਿਸ਼ਨ ਓਲੰਪਿਕ ਸੈੱਲ ਨੇ ਪੈਰਿਸ ਜਾਣ ਵਾਲੇ ਅਥਲੀਟਾਂ ਅਤੇ ਪੈਰਾ-ਐਥਲੀਟਾਂ ਦੇ ਉਪਕਰਨਾਂ ਲਈ ਕਈ ਪ੍ਰਸਤਾਵਾਂ ਨੂੰ ਪ੍ਰਵਾਨਗੀ ਦਿੱਤੀ

Posted On: 11 JUL 2024 7:49PM by PIB Chandigarh

ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਮਿਸ਼ਨ ਓਲੰਪਿਕ ਸੈੱਲ (ਐੱਮਓਸੀ) ਨੇ ਪੈਰਿਸ 2024 ਓਲੰਪਿਕ ਖੇਡਾਂ ਅਤੇ ਪੈਰਾਲੰਪਿਕ ਖੇਡਾਂ ਦੀਆਂ ਤਿਆਰੀਆਂ ਵਿੱਚ ਅਥਲੀਟਾਂ ਅਤੇ ਪੈਰਾ-ਐਥਲੀਟਾਂ ਦਾ ਸਹਿਯੋਗ ਕਰਨ ਦੇ ਉਦੇਸ਼ ਨਾਲ ਕਈ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਹੈ। 

ਆਪਣੀ ਮੀਟਿੰਗ ਵਿੱਚ ਐੱਮਓਸੀ ਨੇ 16 ਤੋਂ 20 ਜੁਲਾਈ ਤੱਕ ਥਾਈਲੈਂਡ ਵਿੱਚ ਹੋਣ ਵਾਲੇ ਆਈਟੀਟੀਐੱਫ ਪੈਰਾ ਟੇਬਲ ਟੈਨਿਸ ਏਸ਼ੀਆ ਟ੍ਰੇਨਿੰਗ ਕੈਂਪ 2024 ਵਿੱਚ ਭਾਗ ਲੈਣ ਲਈ ਵਿੱਤੀ ਸਹਾਇਤਾ ਲਈ ਪੈਰਾਲੰਪਿਕ ਟੇਬਲ ਟੈਨਿਸ ਮੈਡਲ ਜੇਤੂ ਭਾਵਨਾ ਪਟੇਲ ਦੀ ਬੇਨਤੀ ਨੂੰ ਮਨਜ਼ੂਰੀ ਦਿੱਤੀ। ਇਸ ਵਿੱਚ ਉਨ੍ਹਾਂ ਦੇ ਕੋਚ ਅਤੇ ਐਸਕਾਰਟ ਲਈ ਪ੍ਰਬੰਧ ਸ਼ਾਮਲ ਹਨ।

ਪੈਰਾ-ਸ਼ੂਟਰਾਂ ਮਨੀਸ਼ ਨਰਵਾਲ, ਰੁਦਰਾਕਸ਼ ਖੰਡੇਲਵਾਲ, ਰੁਬੀਨਾ ਫਰਾਂਸਿਸ ਅਤੇ ਸ਼੍ਰੀਹਰਸ਼ ਆਰ ਦੇਵਰੇਡੀ ਨੂੰ ਐੱਮਓਸੀ ਵੱਲੋਂ ਵਿਸ਼ੇਸ਼ ਖੇਡ ਸ਼ੂਟਿੰਗ ਉਪਕਰਨਾਂ ਲਈ ਪ੍ਰਵਾਨਗੀ ਦਿੱਤੀ ਗਈ ਹੈ। ਖ਼ਾਸ ਤੌਰ 'ਤੇ ਸ਼੍ਰੀਹਰਸ਼ ਨੂੰ ਏਅਰ ਰਾਈਫਲ, ਰੂਬੀਨਾ ਨੂੰ ਮੋਰਿਨੀ ਪਿਸਟਲ ਅਤੇ ਪੈਰਾ-ਐਥਲੀਟ ਸੰਦੀਪ ਚੌਧਰੀ ਨੂੰ ਦੋ ਜੈਵਲਿਨ (ਵਾਲਹੱਲਾ 800 ਗ੍ਰਾਮ ਮੀਡੀਅਮ ਐੱਨਐਕਸਬੀ ਅਤੇ ਡਾਇਨਾ ਕਾਰਬਨ 600 ਗ੍ਰਾਮ) ਦੀ ਖ਼ਰੀਦ ਲਈ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

ਐੱਮਓਸੀ ਨੇ ਤੀਰਅੰਦਾਜ਼ ਅੰਕਿਤਾ ਭਗਤ, ਦੀਪਿਕਾ ਕੁਮਾਰੀ ਅਤੇ ਪੈਰਾ-ਤੀਰਅੰਦਾਜ਼ ਸ਼ੀਤਲ ਦੇਵੀ ਅਤੇ ਰਾਕੇਸ਼ ਕੁਮਾਰ ਲਈ ਤੀਰਅੰਦਾਜ਼ੀ ਸਾਜ਼ੋ-ਸਾਮਾਨ ਦੀ ਖ਼ਰੀਦ ਲਈ ਵੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ। 

ਇਸ ਤੋਂ ਇਲਾਵਾ ਐੱਮਓਸੀ ਨੇ ਜੂਡੋਕਾ ਤੁਲਿਕਾ ਮਾਨ ਅਤੇ ਉਸਦੇ ਕੋਚ ਨੂੰ ਵੈਲੇਂਸੀਆ ਜੂਡੋ ਹਾਈ ਪਰਫਾਰਮੈਂਸ ਸੈਂਟਰ, ਸਪੇਨ ਵਿਖੇ 25 ਜੁਲਾਈ ਤੱਕ ਸਿਖਲਾਈ ਦੇਣ ਲਈ ਸਹਾਇਤਾ ਪ੍ਰਦਾਨ ਕਰਨ ਨੂੰ ਮਨਜ਼ੂਰੀ ਦਿੱਤੀ ਹੈ।

ਟੇਬਲ ਟੈਨਿਸ ਖਿਡਾਰੀ ਮਾਨੁਸ਼ ਸ਼ਾਹ ਦੀ ਦੱਖਣੀ ਕੋਰੀਆ ਦੇ ਗਯੋਂਗਗੀ ਡੋ ਵਿੱਚ ਕੋਰੀਆਈ ਕੋਚ ਤਾਏਜੁਨ ਕਿਮ ਦੇ ਅਧੀਨ ਸਿਖਲਾਈ ਲਈ ਵਿੱਤੀ ਸਹਾਇਤਾ ਅਤੇ ਸਰੀਰਕ ਫਿਟਨੈਸ ਉਪਕਰਨਾਂ ਦੀ ਖ਼ਰੀਦ ਦੀ ਬੇਨਤੀ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ।

ਐੱਮਓਸੀ ਨੇ ਅਥਲੀਟਾਂ ਸੂਰਜ ਪੰਵਾਰ, ਵਿਕਾਸ ਸਿੰਘ ਅਤੇ ਅੰਕਿਤਾ ਧਿਆਨੀ ਅਤੇ ਤੈਰਾਕ ਧਨੀਧੀ ਦੇਸਿੰਘੂ ਨੂੰ ਟੌਪਸ ਕੋਰ ਗਰੁੱਪ ਵਿੱਚ ਸ਼ਾਮਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਜਦੋਂ ਕਿ ਅਥਲੀਟ ਜੇਸਵਿਨ ਐਲਡਰਿਨ, ਪ੍ਰਵੀਨ ਚਿਥਰਾਵੇਲ, ਅਕਾਸ਼ਦੀਪ ਸਿੰਘ ਅਤੇ ਪਰਮਜੀਤ ਸਿੰਘ ਨੂੰ ਟੌਪਸ ਡਿਵੈਲਪਮੈਂਟ ਤੋਂ ਕੋਰ ਗਰੁੱਪ ਵਿੱਚ ਤਰੱਕੀ ਦਿੱਤੀ ਗਈ ਹੈ। 

 

 ** ** ** **

 

ਪ੍ਰਗਿਆ ਪਾਲੀਵਾਲ ਗੌੜ/ਹਿਮਾਂਸ਼ੂ ਪਾਠਕ



(Release ID: 2033228) Visitor Counter : 14