ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਮੈਡੀਕਲ ਕਾਊਂਸਲਿੰਗ ਕਮੇਟੀ ਨੇ ਵਰ੍ਹੇ 2024 ਲਈ ਨੀਟ ਯੂਜੀ (NEET UG) ਅਤੇ ਪੀਜੀ (PG) ਕਾਊਂਸਲਿੰਗ ਪ੍ਰੋਗਰਾਮ ਨੂੰ ਹੁਣ ਤੱਕ ਨੋਟੀਫਾਈਡ ਨਹੀਂ ਕੀਤਾ ਹੈ

Posted On: 06 JUL 2024 8:01PM by PIB Chandigarh

 

ਡਾਇਰੈਕਟੋਰੇਟ ਜਨਰਲ ਆਫ਼ ਹੈਲਥ ਸਰਵਿਸਿਜ਼ (ਡੀਜੀਐੱਚਐੱਸ) ਦੇ ਅਧੀਨ ਆਉਣ ਵਾਲੀ ਮੈਡੀਕਲ ਕਾਊਂਸਲਿੰਗ ਕਮੇਟੀ (ਐੱਮਸੀਸੀ) ਨੇ ਵਰ੍ਹੇ 2024 ਦੇ ਲਈ ਨੀਟ ਯੂਜੀ (NEET UG) ਅਤੇ ਪੀਜੀ (PG) ਕੋਰਸਾਂ ਦੇ ਕਾਊਂਸਲਿੰਗ ਪ੍ਰੋਗਰਾਮ ਨੂੰ ਹੁਣ ਤੱਕ ਨੋਟੀਫਾਈਡ ਨਹੀਂ ਕੀਤਾ ਹੈ।

ਐੱਮਸੀਸੀ ਦੁਆਰਾ ਆਪਣੀ ਵੈੱਬਸਾਈਟ ‘ਤੇ ਨੀਟ ਯੂਜੀ (NEET UG) ਅਤੇ ਪੀਜੀ (PG)  ਦੇ ਲਈ ਕਾਊਂਸਲਿੰਗ ਪ੍ਰੋਗਰਾਮ ਦਾ ਐਲਾਨ ਦਰਅਸਲ ਪਰੀਖਿਆ ਪ੍ਰਕਿਰਿਆ ਪੂਰੀ ਹੋਣ ਦੇ ਨਾਲ-ਨਾਲ ਨੈਸ਼ਨਲ ਮੈਡੀਕਲ ਕਮਿਸ਼ਨ (ਐੱਨਐੱਮਸੀ) ਦੁਆਰਾ ਸੀਟ ਮੈਟ੍ਰਿਕਸ ਨੂੰ ਅੰਤਿਮ ਰੂਪ ਦੇਣ ਦੇ ਅਧਾਰ ‘ਤੇ ਕੀਤੀ ਜਾਂਦੀ ਹੈ। ਵਰ੍ਹੇ 2021, 2022 ਅਤੇ 2023 ਵਿੱਚ ਯੂਜੀ ਸੀਟਾਂ ਦੇ ਲਈ ਕਾਊਂਸਲਿੰਗ ਕ੍ਰਮਵਾਰ: 19/1/2022, 11/10/2022 ਅਤੇ 20/7/2023 ਨੂੰ ਸ਼ੁਰੂ ਹੋਈ ਸੀ।

ਵਰ੍ਹੇ 2024 ਦੇ ਲਈ ਐੱਨਐੱਮਸੀ ਨੇ ਯੂਜੀ ਅਤੇ ਪੀਜੀ ਸੀਟਾਂ ਲਈ ਸੀਟ ਮੈਟ੍ਰਿਕਸ ਨੂੰ ਅੰਤਿਮ ਰੂਪ ਦੇਣ ਦੇ ਆਪਣੇ ਪ੍ਰੋਗਰਾਮ ਬਾਰੇ ਜੂਨ ਮਹੀਨੇ ਦੇ ਅੰਤਿਮ ਹਫ਼ਤੇ ਵਿੱਚ ਸੂਚਿਤ ਕੀਤਾ ਹੈ, ਜਿਸ ਵਿੱਚ ਇਹ ਸੰਕੇਤ ਦਿੱਤਾ ਗਿਆ ਹੈ ਕਿ ਉਹ ਜੁਲਾਈ ਦੇ ਤੀਸਰੇ ਹਫ਼ਤੇ ਤੱਕ ਯੂਜੀ ਸੀਟ ਮੈਟ੍ਰਿਕਸ (UG seat matrix )ਅਤੇ ਅਗਸਤ ਦੇ ਮੱਧ ਤੱਕ ਪੀਜੀ ਸੀਟ ਮੈਟ੍ਰਿਕਸ (PG seat matrix) ਨੂੰ ਅੰਤਿਮ ਰੂਪ ਦੇਵੇਗਾ। ਐੱਮਸੀਸੀ ਇਸ ਅਨੁਸਾਰ ਕਾਊਂਸਲਿੰਗ ਪ੍ਰੋਗਰਾਮ ਨੂੰ ਨੋਟਫਾਈਡ ਕਰੇਗੀ।

ਅੰਤ ਵਿੱਚ, ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਐੱਮਸੀਸੀ ਨੇ ਵਰ੍ਹੇ 2024 ਲਈ ਕਾਊਂਸਲਿੰਗ ਪ੍ਰੋਗਰਾਮ ਨੂੰ ਹੁਣ ਤੱਕ ਨੋਟੀਫਾਈਡ ਨਹੀਂ ਕੀਤਾ ਹੈ।

***************

ਐੱਮਵੀ



(Release ID: 2031794) Visitor Counter : 20