ਪੰਚਾਇਤੀ ਰਾਜ ਮੰਤਰਾਲਾ
ਪੰਚਾਇਤੀ ਰਾਜ ਸੰਸਥਾਵਾਂ ਨੂੰ ਮਜ਼ਬੂਤ ਕਰਨ ਲਈ ਐੱਨਆਈਆਰਡੀਐਂਡਪੀਆਰ, ਹੈਦਰਾਬਾਦ ਵਿੱਚ 1 ਤੋਂ 11 ਜੁਲਾਈ, 2024 ਤੱਕ ਨਵੇਂ ਚੁਣੇ ਗਏ ਸਮਰੱਥਾ ਨਿਰਮਾਣ ਸਲਾਹਕਾਰਾਂ ਅਤੇ ਗੁਣਵੱਤਾ ਨਿਰੀਖਕਾਂ ਦੀ ਟ੍ਰੇਨਿੰਗ
ਐਡੀਸ਼ਨਲ ਸਕੱਤਰ ਡਾ. ਚੰਦਰ ਸ਼ੇਖਰ ਕੁਮਾਰ ਨੇ ਪੰਚਾਇਤੀ ਰਾਜ ਸੰਸਥਾਵਾਂ ਦੇ ਨਵੇਂ ਚੁਣੇ ਗਏ ਪ੍ਰਤੀਨਿਧੀਆਂ ਦੇ ਲਈ ਸਮਰੱਥਾ ਨਿਰਮਾਣ ਅਤੇ ਟ੍ਰੇਨਿੰਗ ਦੇ ਮਹੱਤਵ ‘ਤੇ ਜ਼ੋਰ ਦਿੱਤਾ
Posted On:
05 JUL 2024 8:22PM by PIB Chandigarh
ਪੰਚਾਇਤੀ ਰਾਜ ਮੰਤਰਾਲਾ (ਐੱਮਓਪੀਆਰ) ਨੇ ਰਾਸ਼ਟਰੀ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਸੰਸਥਾਨ (ਐੱਨਆਈਆਰਡੀਐਂਡਪੀਆਰ) ਦੇ ਸਹਿਯੋਗ ਨਾਲ ਇੱਕ ਵਿਆਪਕ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕੀਤਾ ਹੈ, ਜਿਸ ਦਾ ਉਦੇਸ਼ ਨਵੇਂ ਚੁਣੇ ਸਮਰੱਥਾ ਨਿਰਮਾਣ ਸਲਾਹਕਾਰਾਂ, ਰਾਜ ਦੇ ਗੁਣਵੱਤਾ ਨਿਰੀਖਕਾਂ ਦੀਆਂ ਸਮਰੱਥਾਵਾਂ ਨੂੰ ਮਜ਼ਬੂਤ ਕਰਨਾ ਹੈ, ਜਿਨ੍ਹਾਂ ਨੂੰ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਦੇ ਰਾਜ ਸੰਸਥਾਨਾਂ (ਐੱਸਆਈਆਰਡੀਐਂਡਪੀਆਰ) ਅਤੇ ਰਾਜ ਪੰਚਾਇਤੀ ਰਾਜ ਸੰਸਾਧਨ ਕੇਂਦਰਾਂ (ਐੱਸਪੀਆਰਸੀ) ਅਤੇ ਭਾਰਤ ਦੀਆਂ ਹੋਰ ਪੰਚਾਇਤੀ ਰਾਜ ਟ੍ਰੇਨਿੰਗ ਸੰਸਥਾਨਾਂ ਵਿੱਚ ਤੈਨਾਤ ਕੀਤਾ ਜਾਵੇਗਾ। ਇਸ ਪਹਿਲ ਦੇ ਤਹਿਤ, 1 ਜੁਲਾਈ ਤੋਂ 11 ਜੁਲਾਈ, 2024 ਤੱਕ ਸ਼ੁਰੂ ਕੀਤਾ ਗਿਆ ਇੱਕ ਗਹਿਨ ਟ੍ਰੇਨਿੰਗ ਪ੍ਰੋਗਰਾਮ ਪੰਚਾਇਤੀ ਰਾਜ ਸੰਸਥਾਨਾਂ (ਪੀਆਰਆਈ) ਨੰ ਮਜ਼ਬੂਤ ਕਰਨ ਅਤੇ ਗ੍ਰਾਮੀਣ ਵਿਕਾਸ ਵਿੱਚ ਉਨ੍ਹਾਂ ਦੀ ਪ੍ਰਭਾਵਸ਼ੀਲਤਾ ਵਧਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਗਿਆਰ੍ਹਾਂ ਦਿਨਾਂ ਦੇ ਟ੍ਰੇਨਿੰਗ ਪ੍ਰੋਗਰਾਮ ਵਿੱਚ 85 ਪ੍ਰਤੀਭਾਗੀ ਹਿੱਸਾ ਲੈ ਰਹੇ ਹਨ।
ਐਡੀਸ਼ਨਲ ਸਕੱਤਰ ਡਾ. ਚੰਦਰ ਸ਼ੇਖਰ ਕੁਮਾਰ ਨੇ ਅੱਜ ਐੱਨਆਈਆਰਡੀਐਂਡਪੀਆਰ, ਹੈਦਰਾਬਾਦ ਵਿੱਚ ਸਮਰੱਥਾ ਨਿਰਮਾਣ ਅਤੇ ਟ੍ਰੇਨਿੰਗ ਰਾਹੀਂ ਪੰਚਾਇਤੀ ਰਾਜ ਸੰਸਥਾਵਾਂ ਨੂੰ ਮਜ਼ਬੂਤ ਬਣਾਉਣ ‘ਤੇ ਇੱਕ ਭਾਸ਼ਣ ਦਿੱਤਾ। ਉਨ੍ਹਾਂ ਨੇ 73ਵੇਂ ਸੰਸ਼ੋਧਨ ਕਾਨੂੰਨ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਨੂੰ ਉਜਾਗਰ ਕੀਤਾ, ਸਥਾਨਕ ਸ਼ਾਸਨ ਨੂੰ ਸਸ਼ਕਤ ਬਣਾਉਣ ਅਤੇ ਸਲਾਹਾਕਾਰਾਂ ਦੀ ਭੂਮਿਕਾ ਵਿੱਚ ਇਸ ਦੇ ਮਹੱਤਵ ‘ਤੇ ਜ਼ੋਰ ਦਿੱਤਾ।
ਡਾ. ਕੁਮਾਰ ਨੇ ਪੰਚਾਇਤੀ ਰਾਜ ਸੰਸਥਾਵਾਂ (ਪੀਆਰਆਈ) ਦੇ ਨਵੇਂ ਚੁਣੇ ਪ੍ਰਤੀਨਿਧੀਆਂ ਦੇ ਲਈ ਸਮਰੱਥਾ ਨਿਰਮਾਣ ਅਤੇ ਟ੍ਰੇਨਿੰਗ ਦੇ ਮਹੱਤਵ ‘ਤੇ ਜ਼ੋਰ ਦਿੱਤਾ, ਜਿਸ ਵਿੱਚ ਮਿਲੀ-ਜੁਲੀ ਪੰਚਾਇਤ ਵਿਕਾਸ ਯੋਜਨਾਵਾਂ ਦੀ ਤਿਆਰੀ, ਖਾਤਿਆਂ ਅਤੇ ਈ-ਗਵਰਨੈਂਸ ਦਾ ਰੱਖ-ਰੱਖਾਅ, ਗ੍ਰਾਮ ਸਭਾਵਾਂ ਅਤੇ ਪੰਚਾਇਤ ਮੀਟਿੰਗਾਂ ਦਾ ਆਯੋਜਨ, ਨਾਗਰਿਕਾਂ ਨੂੰ ਸੇਵਾ ਪ੍ਰਦਾਨ ਕਰਨਾ ਅਤੇ ਖੁਦ ਦੇ ਸਰੋਤ ਰੈਵੇਨਿਊ (ਓਐੱਸਆਰ) (OSR) ਨੂੰ ਜੁਟਾਉਣਾ ਜਿਹੇ ਜ਼ਰੂਰੀ ਖੇਤਰ ਸ਼ਾਮਲ ਹਨ।
ਡਾ. ਚੰਦਰ ਸ਼ੇਖਰ ਕੁਮਾਰ ਨੇ ਪੰਚਾਇਤੀ ਰਾਜ ਮੰਤਰਾਲੇ ਦੁਆਰਾ ਸ਼ੁਰੂ ਕੀਤੀਆਂ ਗਈਆਂ ਗਤੀਵਿਧੀਆਂ ਅਤੇ ਕਾਰਜਾਂ ਅਤੇ ਥੀਮੈਟਿਕ ਗ੍ਰਾਮ ਪੰਚਾਇਤ ਵਿਕਾਸ ਯੋਜਨਾਵਾਂ (ਜੀਪੀਡੀਪੀ) ਦੇ ਲਈ ਉਪਲਬਧ ਸੰਸਾਧਨ ਸਮਗੱਰੀ ਦਾ ਨਿਰੀਖਣ ਪ੍ਰਦਾਨ ਕੀਤਾ। ਡਾ. ਕੁਮਾਰ ਨੇ ਪੰਚਾਇਤ ਨਿਰਣੇ ਐਪਲੀਕੇਸ਼ਨ ਦੀ ਕਾਰਜਸਮਰੱਥਾ ਅਤੇ ਲਾਭਾਂ ਦਾ ਵੀ ਵਰਣਨ ਕੀਤਾ। ਪੇਸਾ (PESA) ਵਿੱਚ ਪ੍ਰਮੁੱਖ ਚੁਣੌਤੀਆਂ ਬਾਰੇ ਆਪਣੇ ਸੰਬੋਧਨ ਵਿੱਚ, ਉਨ੍ਹਾਂ ਨੇ ਪੰਚਾਇਤੀ ਰਾਜ ਸੰਸਥਾਵਾਂ ਦੇ ਅੰਦਰ ਪੰਚਾਇਤੀ (ਅਨੁਸੂਚਿਤ ਖੇਤਰਾਂ ਤੱਕ ਵਿਸਤਾਰ) ਐਕਟ (ਪੇਸਾ)( PESA) ਦੇ ਪ੍ਰਾਵਧਾਨਾਂ ਬਾਰੇ ਜਾਣਕਾਰੀ ਦੀ ਕਮੀ ਅਤੇ ਪੇਸਾ ਐਕਟ (PESA Act ) ਅਤੇ ਰਾਜ ਪੇਸਾ ਨਿਯਮਾਂ ਦੇ ਪ੍ਰਭਾਵੀ ਲਾਗੂਕਰਨ ਵਿੱਚ ਸੀਮਤ ਪ੍ਰਗਤੀ ‘ਤੇ ਚਰਚਾ ਕੀਤੀ।
ਸਹਿਭਾਗੀ (ਭਾਗੀਦਾਰ) ਦ੍ਰਿਸ਼ਟੀਕੋਣ ਦਾ ਇਸਤੇਮਾਲ ਕਰਦੇ ਹੋਏ, ਡਾ. ਚੰਦਰ ਸ਼ੇਖਰ ਕੁਮਾਰ ਨੇ ਪ੍ਰਤੀਭਾਗੀਆਂ ਨੂੰ GeM-e-Gram Swaraj ਦੇ ਨਾਲ ਜੋੜਨ ਅਤੇ ਸਥਾਨਕ ਯੋਜਨਾਬੰਦੀ ਦੇ ਲਈ ਸਵਾਮੀਤਵ ਯੋਜਨਾ ਜਿਹੀਆਂ ਡਿਜੀਟਲ ਪਹਿਲਾਂ ‘ਤੇ ਵੀਡੀਓਜ਼ ਦੇ ਨਾਲ ਜੋੜਿਆ। ਲੈਕਚਰ-ਕਮ-ਚਰਚਾ (ਡਿਸਕਸ਼ਨ) ਨੇ ਕੀਮਤੀ ਸੂਝ ਅਤੇ ਵਿਵਹਾਰਕ ਗਿਆਨ ਪ੍ਰਦਾਨ ਕੀਤਾ, ਜਿਸ ਦਾ ਉਦੇਸ਼ ਦੇਸ਼ ਭਰ ਵਿੱਚ ਪੰਚਾਇਤੀ ਰਾਜ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿੱਚ ਸੀਨੀਅਰ ਸਮਰੱਥਾ ਨਿਰਮਾਣ ਸਲਾਹਾਕਾਰਾਂ ਅਤੇ ਰਾਜ ਗੁਣਵੱਤਾ ਮੌਨੀਟਰਾਂ ਦੀਆਂ ਸਮਰੱਥਾਵਾਂ ਨੂੰ ਵਧਾਉਣਾ ਸੀ।
ਪੰਚਾਇਤੀ ਰਾਜ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਵਿਕਾਸ ਆਨੰਦ ਨੇ ਸੰਸ਼ੋਧਿਤ ਆਰਜੀਐੱਸਏ ਦੇ ਤਹਿਤ ਪੀਆਰਆਈ ਦੀ ਸਮਰੱਥਾ ਨਿਰਮਾਣ ਅਤੇ ਟ੍ਰੇਨਿੰਗ ‘ਤੇ 3 ਜੁਲਾਈ, 2024 ਨੂੰ ਇੱਕ ਭਾਸ਼ਣ ਦਿੱਤਾ। ਉਨ੍ਹਾਂ ਨੇ ਟ੍ਰੇਨਿੰਗ ਸਬੰਧੀ ਜ਼ਰੂਰਤਾਂ ਦੇ ਮੁਲਾਂਕਣ, ਟ੍ਰੇਨਿੰਗ ਮੌਡਿਊਲ ਦੇ ਵਿਕਾਸ, ਸਮਰੱਥਾ ਨਿਰਮਾਣ ਅਤੇ ਟ੍ਰੇਨਿੰਗ ਗਤੀਵਿਧੀਆਂ ਦੇ ਮੁਲਾਂਕਣ ਅਤੇ ਸੰਸ਼ੋਧਿਤ ਆਰਜੀਐੱਸਏ ਦੇ ਤਹਿਤ ਨਵੀਆਂ ਪਹਿਲਾਂ ਦੇ ਮਹੱਤਵ ‘ਤੇ ਜ਼ੋਰ ਦਿੱਤਾ।
ਇਨ੍ਹਾਂ ਪਹਿਲਾਂ ਵਿੱਚ ਲੀਡਰਸ਼ਿਪ/ਮੈਨੇਜਮੈਂਟ ਡਿਵੈਲਪਮੈਂਟ ਪ੍ਰੋਗਰਾਮ,ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ, ਚੁਣੇ ਗਏ ਪ੍ਰਤੀਨਿਧੀਆਂ (ਈਆਰ) ਦੇ ਲਈ ਸੰਯੁਕਤ/ਏਕੀਕ੍ਰਿਤ ਟ੍ਰੇਨਿੰਗ ਪ੍ਰੋਗਰਾਮ, ਖੇਤਰੀ ਅਧਾਰ ‘ਤੇ ਐੱਸਆਈਆਰਡੀ ਦੇ ਮਾਧਿਅਮ ਨਾਲ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ, ਖੇਤਰੀ ਅਧਾਰ ‘ਤੇ ਟ੍ਰੇਨਰਾਂ ਨੂੰ ਟ੍ਰੇਨਿੰਗ ਅਤੇ ਪੰਚਾਇਤ ਵਿਕਾਸ ਸੂਚਕਾਂਕ (ਪੀਡੀਆਈ) ਦੇ ਮਹੱਤਵ ਸ਼ਾਮਲ ਹਨ।
ਟ੍ਰੇਨਿੰਗ ਪ੍ਰੋਗਰਾਮ ਦਾ ਉਦਘਾਟਨ 1 ਜੁਲਾਈ, 2024 ਨੂੰ ਐੱਨਆਈਆਰਡੀ ਅਤੇ ਪੀਆਰ ਦੇ ਰਜਿਸਟਰਾਰ ਅਤੇ ਡਾਇਰੈਕਟਰ (ਪ੍ਰਸ਼ਾਸਨ) ਇੰਚਾਰਜ ਸ਼੍ਰੀ ਮਨੋਜ ਕੁਮਾਰ ਦੁਆਰਾ ਕੀਤਾ ਗਿਆ। ਐਸੋਸੀਏਟ ਪ੍ਰੋਫੈਸਰ ਅਤੇ ਐੱਨਆਈਆਰਡੀ ਐਂਡ ਪੀਆਰ, ਸੀਪੀਆਰਡੀਪੀ ਐਂਡ ਐੱਸਐੱਸਡੀ ਦੇ ਪ੍ਰਮੁੱਖ ਅਤੇ ਟ੍ਰੇਨਿੰਗ ਪ੍ਰੋਗਰਾਮ ਦੇ ਡਾਇਰੈਕਟਰ ਡਾ. ਅੰਜਨ ਕੁਮਾਰ ਭਾਂਜਾ ਨੇ ਪੂਰੇ ਪ੍ਰੋਗਰਾਮ ਦਾ ਪਰੀਚੈ ਦਿੱਤਾ ਅਤੇ ਟ੍ਰੇਨਿੰਗ ਪ੍ਰੋਗਰਾਮ ਦੇ ਪਿਛੋਕੜ ਅਤੇ ਉਦੇਸ਼ਾਂ ‘ਤੇ ਇੱਕ ਵਿਆਪਕ ਸੈਸ਼ਨ ਦਾ ਸੰਚਾਲਨ ਕੀਤਾ।
ਰਾਸ਼ਟਰੀ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਸੰਸਥਾਨ ਨੇ ਪੰਚਾਇਤੀ ਰਾਜ ਸੰਸਥਾਵਾਂ (ਪੀਆਰਆਈ) ਦੇ ਪ੍ਰਭਾਵੀ ਪ੍ਰਬੰਧਨ ਲਈ ਠੋਸ ਜਾਣਕਾਰੀ ਅਤੇ ਪੇਸ਼ੇਵਰ ਸਮਰਥਨ ਦੀ ਜ਼ਰੂਰਤ ਨੂੰ ਦੇਖਦੇ ਹੋਏ ਨਵੀਨੀਕ੍ਰਿਤ ਆਰਜੀਐੱਸਏ ਦੇ ਤਹਿਤ ਪੰਚਾਇਤੀ ਰਾਜ ਵਿੱਚ ਉਤਕ੍ਰਿਸ਼ਟਤਾ ਸਕੂਲ (ਐੱਸਓਈਪੀਆਰ) ਦੀ ਸਥਾਪਨਾ ਕੀਤੀ। ਐੱਸਓਈਪੀਆਰ ਦਾ ਉਦੇਸ਼ ਰਾਸ਼ਟਰੀ ਗ੍ਰਾਮ ਸਵਰਾਜ ਅਭਿਯਾਨ (ਆਰਜੀਐੱਸਏ) ਦੇ ਤਹਿਤ ਸਮਰੱਥਾ ਨਿਰਮਾਣ ਅਤੇ ਟ੍ਰੇਨਿੰਗ (ਸੀਬੀਐਂਡਟੀ) ਪ੍ਰਯਾਸਾਂ ਨੂੰ ਤੇਜ਼ ਕਰਨ ਸਮੇਤ ਰਾਜ ਪੰਚਾਇਤੀ ਰਾਜ ਵਿਭਾਗਾਂ, ਐੱਸਆਈਆਰਡੀ ਅਤੇ ਪੀਆਰਆਈ ਦੀਆਂ ਸਮਰੱਥਾਵਾਂ ਨੂੰ ਵਧਾਉਣਾ ਹੈ।
ਰਾਜ ਪੱਧਰ ‘ਤੇ ਐੱਸਆਈਆਰਡੀ ਅਤੇ ਐੱਸਪੀਆਰਸੀ ਵਿੱਚ ਸੀਨੀਅਰ ਸਮਰੱਥਾ ਨਿਰਮਾਣ ਸਲਾਹਕਾਰ ਅਤੇ ਰਾਜ ਗੁਣਵੱਤਾ ਮੌਨੀਟਰ ਦੇ ਨਾਲ-ਨਾਲ ਸਮਰੱਥਾ ਨਿਰਮਾਣ ਸਲਾਹਕਾਰ ਅਤੇ ਰਾਜ ਗੁਣਵੱਤਾ ਮੌਨੀਟਰ ਨਿਯੁਕਤ ਹਨ। ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਦੇ ਤਹਿਤ ਐੱਸਆਈਆਰਡੀ ਅਤੇ ਟ੍ਰੇਨਿੰਗ ਸੰਸਥਾਨਾਂ ਨੂੰ ਸਹਾਇਤਾ ਪ੍ਰਦਾਨ ਕਰਨਾ, ਸੰਸਥਾਗਤ ਮਜ਼ਬੂਤੀ ਵਿੱਚ ਪੀਆਰਆਈ ਨੂੰ ਸਹਾਇਤਾ ਪ੍ਰਦਾਨ ਕਰਨਾ, ਵਿਸ਼ਾਵਸਤੂ-ਅਧਾਰਿਤ ਪੰਚਾਇਤ ਨਿਯੋਜਨ ਅਤੇ ਆਰਜੀਐੱਸਏ ਦੇ ਅਧੀਨ ਸੀਬੀਐਂਡਟੀ ਪ੍ਰਯਾਸਾਂ ਦੀ ਨਿਗਰਾਨੀ ਕਰਨਾ ਸ਼ਾਮਲ ਹੈ।
***************
ਐੱਸਕੇ/ਐੱਸਐੱਸ
(Release ID: 2031672)
Visitor Counter : 46