ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਨੇ ਨੈਸ਼ਨਲ ਹਾਈਵੇਅਜ਼ ‘ਤੇ ਮੌਨਸੂਨ ਦੌਰਾਨ ਪ੍ਰਭਾਵੀ ਪ੍ਰਬੰਧਨ ਦੇ ਲਈ ਸਰਗਰਮ ਕਦਮ ਚੁੱਕੇ
ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਦੇ ਖੇਤਰੀ ਦਫ਼ਤਰ ਨੈਸ਼ਨਲ ਹਾਈਵੇਅਜ਼ ਦੇ ਹਿੱਸਿਆਂ ਦਾ ਨਿਰੀਖਣ ਕਰਨ ਲਈ ਰਾਜ ਪ੍ਰਸ਼ਾਸਨ ਅਤੇ ਅਧਿਕਾਰੀਆਂ ਦੇ ਨਾਲ ਨਜ਼ਦੀਕੀ ਤਾਲਮੇਲ ਵਿੱਚ ਹਨ
ਹਰੇਕ ਸੰਭਾਵਿਤ ਜ਼ਮੀਨ ਖਿਸਕਣ ਦੀ ਸਾਈਟ ‘ਤੇ ਉੱਚਿਤ ਮੈਨਪਾਵਰ ਅਤੇ ਮਸ਼ੀਨਰੀ ਨਾਲ ਲੈਸ ਸਮਰਪਿਤ ਐਮਰਜੈਂਸੀ ਰਿਸਪਾਂਸ ਟੀਮ ਤੈਨਾਤ ਕੀਤੀ ਗਈ
ਐਡਵਾਂਸਡ ਟ੍ਰੈਫਿਕ ਮੈਨੇਜਮੈਂਟ ਸਿਸਟਮ ਅਤੇ ਰਾਜਮਾਰਗ ਯਾਤਰਾ ਐਪ ਨੈਸ਼ਨਲ ਹਾਈਵੇਅ ਉਪਯੋਗਕਰਤਾਵਾਂ ਦੀ ਸਹਾਇਤਾ ਲਈ ਸੂਚਨਾ ਪ੍ਰਦਾਨ ਕਰਨਗੇ
Posted On:
03 JUL 2024 5:40PM by PIB Chandigarh
ਮੌਨਸੂਨ ਦੇ ਮੌਸਮ ਦੌਰਾਨ ਨੈਸ਼ਨਲ ਹਾਈਵੇਅਜ਼ ‘ਤੇ ਪਾਣੀ ਭਰਨ ਜਾਂ ਹੜ੍ਹ ਜਿਹੀ ਸਥਿਤੀ ਦੀ ਸਮੱਸਿਆ ਨਾਲ ਨਜਿੱਠਣ ਲਈ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ (ਐੱਨਐੱਚਏਆਈ) ਨੇ ਵੱਖ-ਵੱਖ ਉਪਾਅ ਕੀਤੇ ਹਨ ਅਤੇ ਦੇਸ਼ ਭਰ ਵਿੱਚ ਨੈਸ਼ਨਲ ਹਾਈਵੇਅਜ਼ ‘ਤੇ ਐਮਰਜੈਂਸੀ ਰਾਹਤ ਪ੍ਰਦਾਨ ਕੀਤੀ ਹੈ।
ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ (ਐੱਨਐੱਚਏਆਈ) ਪਹਾੜੀ ਅਤੇ ਮੈਦਾਨੀ ਦੋਨਾਂ ਖੇਤਰਾਂ ਵਿੱਚ ਪ੍ਰਭਾਵੀ ਸਮਾਧਾਨ ਪ੍ਰਦਾਨ ਕਰਨ ਲਈ ਬਹੁ-ਅਯਾਮੀ ਦ੍ਰਿਸ਼ਟੀਕੋਣ ਅਪਣਾਉਂਦੇ ਹੋਏ ਹੜ੍ਹ/ਲੈਂਡ ਸਲਾਈਡ ਪ੍ਰਭਾਵਿਤ ਸਥਾਨਾਂ ‘ਤੇ ਮਸ਼ੀਨਰੀ ਅਤੇ ਮੈਨਪਾਵਰ ਨੂੰ ਜਲਦੀ ਨਾਲ ਪਹੁੰਚਾਉਣ ਲਈ ਹੋਰ ਕਾਰਜਕਾਰੀ ਏਜੰਸੀਆਂ, ਸਥਾਨਕ ਅਧਿਕਾਰੀਆਂ ਅਤੇ ਪ੍ਰਸ਼ਾਸਨ ਦੇ ਨਾਲ ਨਜ਼ਦੀਕੀ ਤਾਲਮੇਲ ਵਿੱਚ ਕੰਮ ਕਰ ਰਿਹਾ ਹੈ। ਇਸ ਦੇ ਇਲਾਵਾ, ਪ੍ਰਭਾਵੀ ਆਪਦਾ ਰਾਹਤ ਤਿਆਰੀਆਂ ਲਈ ਸੰਸਾਧਨਾਂ ਦੀ ਉਪਲਬਧਤਾ ਸੁਨਿਸ਼ਚਿਤ ਕਰਨ ਲਈ, ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ (ਐੱਨਐੱਚਏਆਈ) ਸਮੇਂ ‘ਤੇ ਤੈਨਾਤੀ ਲਈ ਪ੍ਰਮੁੱਖ ਮਸ਼ੀਨਰੀ ਦੀ ਉਪਲਬਧਤਾ ਦੀ ਮੈਪਿੰਗ ਕਰ ਰਿਹਾ ਹੈ।
ਨੈਸ਼ਨਲ ਹਾਈਵੇਅਜ਼ ‘ਤੇ ਪਾਣੀ ਭਰਨ ਜਾਂ ਹੜ੍ਹ ਜਿਹੀ ਸਥਿਤੀ ਤੋਂ ਬਚਣ ਲਈ, ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ (ਐੱਨਐੱਚਏਆਈ) ਰਾਜ ਸਿੰਚਾਈ ਵਿਭਾਗ ਦੇ ਨਾਲ ਸੰਯੁਕਤ ਨਿਰੀਖਣ ਕਰ ਰਿਹਾ ਹੈ ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਕਿਸੇ ਵੀ ਚਾਲੂ ਚੈਨਲ/ਸਟ੍ਰੀਮ ਦੇ ਪ੍ਰਵਾਹ ਨੂੰ ਨਵੇਂ ਬਣੇ ਹਾਈਵੇਅ ਦੁਆਰਾ ਰੁਕਾਵਟ ਨਾ ਹੋਵੇ। ਹਾਲ ਹੀ ਵਿੱਚ ਦਿੱਲੀ-ਕਟੜਾ ਐਕਸਪ੍ਰੈੱਸਵੇਅ ਅਤੇ ਹੋਰ ਪ੍ਰੋਜੈਕਟਾਂ ‘ਤੇ ਸਿੰਚਾਈ ਵਿਭਾਗ ਦੇ ਸਲਾਹ-ਮਸ਼ਵਰੇ ਨਾਲ ਵਿਸ਼ੇਸ਼ ਅਭਿਯਾਨ ਚਲਾਇਆ ਗਿਆ।
ਇਸ ਦੇ ਇਲਾਵਾ, ਸ਼ਹਿਰੀ ਖੇਤਰਾਂ ਤੋਂ ਲੰਘਣ ਵਾਲੇ ਨੈਸ਼ਨਲ ਹਾਈਵੇਅਜ਼ ‘ਤੇ ਜਿੱਥੇ ਵੀ ਪਾਣੀ ਭਰਨ ਦੀ ਸੰਭਾਵਨਾ ਹੈ, ਉੱਥੇ ਜਰੂਰੀ ਪੰਪਿੰਗ ਦੀ ਵਿਵਸਥਾ ਕੀਤੀ ਜਾਵੇਗੀ। ਨੈਸ਼ਨਲ ਹਾਈਵੇਅ ਉਪਯੋਗਕਰਤਾਵਾਂ ਤੱਕ ਕਿਸੇ ਵੀ ਰੁਕਾਵਟ ਬਾਰੇ ਜਾਣਕਾਰੀ ਪ੍ਰਸਾਰਿਤ ਕਰਨ ਲਈ ਟੈਕਨੋਲੋਜੀ ਦਾ ਲਾਭ ਲੈਂਦੇ ਹੋਏ ਐਡਵਾਂਸਡ ਟ੍ਰੈਫਿਕ ਮੈਨੇਜਮੈਂਟ ਸਿਸਟਮ (ਏਟੀਐੱਮਐੱਸ) ਦੇ ਨਾਲ-ਨਾਲ ਰਾਜਮਾਰਗ ਯਾਤਰਾ ਐਪ ਦਾ ਉਪਯੋਗ ਕੀਤਾ ਜਾਵੇਗਾ।
ਪਹਾੜੀ ਖੇਤਰਾਂ ਵਿੱਚ. ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਨਜ਼ਦੀਕੀ ਤਾਲਮੇਲ ਵਿੱਚ ਹਰੇਕ ਲੈਂਡਸਲਾਈਡ ਸੰਭਾਵਿਤ ਸਾਈਟ ‘ਤੇ ਜ਼ਰੂਰੀ ਮੈਨਪਾਵਰ ਅਤੇ ਮਸ਼ੀਨਰੀ ਨਾਲ ਲੈਸ ਸਮਰਪਿਤ ਐਮਰਜੈਂਸੀ ਰਿਸਪਾਂਸ ਟੀਮ ਤੈਨਾਤ ਕੀਤੀ ਗਈ ਹੈ। ਇਸ ਨਾਲ 24 ਘੰਟੇ ਅਤੇ 7 ਦਿਨ ਸੰਪਰਕ ਨੂੰ ਸਮਰੱਥ ਬਣਾਉਣ ਅਤੇ ਟ੍ਰੈਫਿਕ ਦੀ ਸੁਰੱਖਿਅਤ ਅਤੇ ਨਿਰਵਿਘਨ ਆਵਾਜਾਈ ਪ੍ਰਦਾਨ ਕਰਨ ਲਈ ਨੈਸ਼ਨਲ ਹਾਈਵੇਅ ਤੋਂ ਗੰਦਗੀ ਨੂੰ ਤੁਰੰਤ ਹਟਾਉਣ ਵਿੱਚ ਸਹਾਇਤਾ ਮਿਲੇਗੀ। ਸੁਰੱਖਿਅਤ ਟ੍ਰੈਫਿਕ ਸੰਚਾਲਨ ਦੀ ਸੁਵਿਧਾ ਦੇ ਲਈ ਹਰੇਕ ਲੈਂਡਸਲਾਈਡ ਸੰਭਾਵਿਤ ਖੇਤਰ ਵਿੱਚ ਅਸਥਾਈ ਰੁਕਾਵਟਾਂ ਅਤੇ ਚੇਤਾਵਨੀ ਸੰਕੇਤ ਸਥਾਪਿਤ ਕੀਤੇ ਗਏ ਹਨ।
ਰੋਕਥਾਮ ਉਪਾਵਾਂ ਦੇ ਲਾਗੂਕਰਨ ਲਈ, ਸੰਵੇਦਨਸ਼ੀਲ ਸਥਾਨਾਂ ਦੀ ਪਹਿਚਾਣ ਕੀਤੀ ਜਾਂਦੀ ਹੈ ਜਿਨ੍ਹਾਂ ਦੇ ਗੰਭੀਰ ਰੂਪ ਨਾਲ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਜਿਵੇਂ ਹੜ੍ਹ/ਲੈਡਸਲਾਈਡ/ਚੱਟਾਨਾਂ ਡਿੱਗਣ ਦੀ ਸੰਭਾਵਨਾ ਵਾਲੇ ਖੇਤਰ, ਧਸਣ ਵਾਲੇ ਖੇਤਰ ਆਦਿ। ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ (ਐੱਨਐੱਚਏਆਈ) ਦੇ ਅਧਿਕਾਰੀ ਵਿਭਿੰਨ ਸੰਰਚਨਾਵਾਂ ਜੋੜ/ਪੁਲਾਂ ਦੇ ਖੰਭੇ ਆਦਿ ਦਾ ਵੀ ਨਿਰੀਖਣ ਕਰ ਰਹੇ ਹਨ ਜਿਨ੍ਹਾਂ ਦਾ ਹੜ੍ਹ ਦਾ ਇਤਿਹਾਸ ਰਿਹਾ ਹੈ ਤਾਕਿ ਕੰਢਿਆਂ 'ਤੇ ਹੋਏ ਨੁਕਸਾਨ ਦੀ ਪਹਿਚਾਣ ਕੀਤੀ ਜਾ ਸਕੇ। ਸੜਕ ਉਪਯੋਗਕਰਤਾਵਾਂ ਨੂੰ ਸਾਵਧਾਨ ਕਰਨ ਲਈ ਸੰਵੇਦਨਸ਼ੀਲ ਸਥਾਨਾਂ ‘ਤੇ ਚੇਤਾਵਨੀ ਸੰਕੇਤ ਲਗਾਏ ਜਾਣਗੇ।
ਜਿਨ੍ਹਾਂ ਸਥਾਨਾਂ ‘ਤੇ ਭਾਰੀ ਲੈਂਡਸਲਾਈਡ ਦੇ ਕਾਰਨ ਨੈਸ਼ਨਲ ਹਾਈਵੇਅ ਟ੍ਰੈਫਿਕ ਲਈ ਬਲੌਕ ਹੋ ਸਕਦਾ ਹੈ, ਉੱਥੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਇੱਕ ਵਿਕਲਪਿਕ ਮਾਰਗ ਪਰਿਵਰਤਨ ਯੋਜਨਾ ਤਿਆਰ ਕੀਤੀ ਗਈ ਹੈ। ਇਸ ਦੇ ਇਲਾਵਾ, ਕੁਝ ਕਮਜ਼ੋਰ ਢਲਾਣਾਂ ਅਤੇ ਸੁਰੰਗਾਂ ‘ਤੇ ਅਸਲ ਸਮੇਂ ਦੀ ਨਿਗਰਾਨੀ ਸਮੇਤ- ਜਿਓਟੈਕਨੀਕਲ ਉਪਕਰਣ ਨੂੰ ਪ੍ਰਯੋਗ ਦੇ ਰੂਪ ਵਿੱਚ ਲਾਗੂ ਕੀਤਾ ਗਿਆ ਹੈ।
ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ (ਐੱਨਐੱਚਏਆਈ) ਨੇ ਪੂਰੇ ਭਾਰਤ ਵਿੱਚ ਮੌਨਸੂਨ ਦੀ ਪ੍ਰਗਤੀ ਦੇ ਨਾਲ ਹੜ੍ਹ ਜਿਹੀ ਸਥਿਤੀ ਨਾਲ ਨਜਿੱਠਣ ਦੀ ਤਿਆਰੀ ਸੁਨਿਸ਼ਚਿਤ ਕਰਨ ਅਤੇ ਐਮਰਜੈਂਸੀ ਰਾਹਤ ਨੂੰ ਸਮਰੱਥ ਕਰਨ ਲਈ ਕਈ ਸਰਗਰਮ ਕਦਮ ਚੁੱਕੇ ਹਨ। ਇਹ ਉਪਾਅ ਮੌਨਸੂਨ ਦੇ ਮੌਸਮ ਦੌਰਾਨ ਨੈਸ਼ਨਲ ਹਾਈਵੇਅ ਉਪਯੋਗਕਰਤਾਵਾਂ ਨੂੰ ਨਿਰਵਿਘਨ ਯਾਤਰਾ ਦੀ ਸੁਵਿਧਾ ਪ੍ਰਦਾਨ ਕਰਨ ਵਿੱਚ ਕਾਫੀ ਸਹਾਇਤਾ ਕਰਨਗੇ।
****
ਐੱਮਜੇਪੀਐੱਸ
(Release ID: 2030676)
Visitor Counter : 51