ਰੇਲ ਮੰਤਰਾਲਾ

ਆਰਪੀਐੱਫ ਡਾਇਰੈਕਟਰ ਜਨਰਲ ਨੇ ਕਾਨੂੰਨੀ ਸੰਦਰਭ ਲਈ ਇੱਕ ਵਿਆਪਕ ਐਪਲੀਕੇਸ਼ਨ-ਸੰਗਯਾਨ ਐਪ (Sangyaan App) ਲਾਂਚ ਕੀਤਾ


ਸੰਗਯਾਨ ਐਪ (Sangyaan App) ਦਾ ਉਦੇਸ਼ ਨਵੇਂ ਅਤੇ ਪੁਰਾਣੇ, ਦੋਵਾਂ ਅਪਰਾਧਿਕ ਕਾਨੂੰਨਾਂ ਦੇ ਪ੍ਰਾਵਧਾਨਾਂ ਨੂੰ ਸਮਝਣ ਲਈ ਵਿਆਪਕ ਜਾਣਕਾਰੀ ਪ੍ਰਦਾਨ ਕਰਕੇ ਆਰਪੀਐੱਫ ਕਰਮਚਾਰੀਆਂ ਨੂੰ ਸਿੱਖਿਅਤ ਅਤੇ ਸਸ਼ਕਤ ਬਣਾਉਣਾ ਹੈ

Posted On: 27 JUN 2024 3:05PM by PIB Chandigarh

ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐੱਫ) ਦੇ ਡਾਇਰੈਕਟਰ ਜਨਰਲ ਸ਼੍ਰੀ ਮਨੋਜ ਯਾਦਵ ਨੇ ਅੱਜ ਮੋਬਾਈਲ ਐਪਲੀਕੇਸ਼ਨ-ਸੰਗਯਾਨ ਐਪ (Sangyaan App) ਨੂੰ ਲਾਂਚ ਕੀਤਾ। ਇਸ ਨੂੰ ਆਰਪੀਐੱਫ ਦੀ ਟੈਕਨੀਕਲ ਟੀਮ ਨੇ ਡਿਜ਼ਾਈਨ ਅਤੇ ਵਿਕਸਿਤ ਕੀਤਾ ਹੈ, ਜਿਸ ਨੇ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ-ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ)-2023, ਭਾਰਤੀ ਨਾਗਰਿਕ ਸੁਰਕਸ਼ਾ ਸੰਹਿਤਾ (ਬੀਐੱਨਐੱਸਐੱਸ)-2023 ਅਤੇ ਭਾਰਤੀ ਸਾਕਸ਼ਯ ਅਧਿਨਿਯਮ (ਬੀਐੱਸਏ)-2023 ‘ਤੇ ਗਹਿਣ ਜਾਣਕਾਰੀ ਪ੍ਰਦਾਨ ਕੀਤੀ ਜਾ ਸਕੇ। ਸੰਗਯਾਨ ਐਪ (Sangyaan App) ਐਂਡਰੌਇਡ ਅਤੇ ਆਈਓਐੱਸ, ਦੋਵਾਂ ਵਿੱਚ ਉਪਲਬਧ ਹੈ। ਇਸ ਦਾ ਉਦੇਸ਼ ਆਰਪੀਐੱਫ ਕਰਮਚਾਰੀਆਂ ਨੂੰ ਨਵੇਂ ਅਤੇ ਪੁਰਾਣੇ ਅਪਰਾਧਿਕ ਕਾਨੂੰਨਾਂ ਦੇ ਪ੍ਰਾਵਧਾਨਾਂ ਨੂੰ ਸਮਝਣ ਲਈ ਵਿਆਪਕ ਜਾਣਕਾਰੀ ਪ੍ਰਦਾਨ ਕਰਕੇ ਸਿੱਖਿਅਤ ਅਤੇ ਸਸ਼ਕਤ ਬਣਾਉਣਾ ਹੈ। ਇਸ ਦੇ ਨਾਲ ਹੀ ਆਰਪੀਐੱਫ ਪਰਿਚਾਲਨ (ਕਾਰਵਾਈ) ਦੇ ਸੰਦਰਭ ਵਿੱਚ ਇਨ੍ਹਾਂ ਨਵੇਂ ਕਾਨੂੰਨਾਂ ਦੀ ਪ੍ਰਾਂਸਗਿਕਤਾ ਨੂੰ ਰੇਖਾਂਕਿਤ ਕਰਨਾ ਹੈ।

ਇਸ ਐਪ ਵਿੱਚ ਉਪਯੋਗਕਰਤਾ-ਅਨੁਕੂਲ ਨੇਵੀਗੇਸ਼ਨ, ਖੋਜ ਯੋਗ ਡੇਟਾਬੇਸ ਅਤੇ ਔਫਲਾਈਨ ਪਹੁੰਚ ਦੀ ਸੁਵਿਧਾ ਹੈ, ਜੋ ਇਸ ਨੂੰ ਭਾਰਤ ਵਿੱਚ ਨਵੀਨਤਮ ਕਾਨੂੰਨੀ ਘਟਨਾਕ੍ਰਮਾਂ ਬਾਰੇ ਜਾਣਕਾਰੀ ਰੱਖਣ ਦੇ ਇਛੁੱਕ ਕਿਸੇ ਵੀ ਵਿਅਕਤੀ ਲਈ ਇੱਕ ਵਿਵਹਾਰਿਕ ਸਾਧਨ ਬਣਾਉਂਦੀ ਹੈ।

ਸੰਗਯਾਨ ਐਪ (Sangyaan App) ਦੀਆਂ ਮੁੱਖ ਵਿਸ਼ੇਸ਼ਤਾਵਾਂ:

  1. ਵਿਆਪਕ ਕਾਨੂੰਨੀ ਪਹੁੰਚ: ਇਹ ਐਪ ਬੀਐੱਨਐੱਸ, ਬੀਐੱਨਐੱਸਐੱਸ ਅਤੇ ਬੀਐੱਸਏ-2023 ਦੇ ਸਾਰਾ ਪ੍ਰਾਵਧਾਨਾਂ ਤੱਕ ਸੁਗਮ (ਅਸਾਨ) ਪਹੁੰਚ ਪ੍ਰਦਾਨ ਕਰਦਾ ਹੈ, ਜੋ ਮੋਬਾਈਲ ‘ਤੇ ਦੇਖਣ ਲਈ ਅਨੁਕੂਲਿਤ ਹੈ। ਉਪਯੋਗਕਰਤਾ ਇਨ੍ਹਾਂ ਕਾਨੂੰਨਾਂ ਨੂੰ ਅਸਾਨੀ ਨਾਲ ਪੜ੍ਹ ਸਕਦੇ ਹਨ, ਖੋਜ ਸਕਦੇ ਹਨ ਅਤੇ ਉਨ੍ਹਾਂ ਦਾ ਸੰਦਰਭ ਲੈ ਸਕਦੇ ਹਨ।

  2. ਕਾਨੂੰਨਾਂ ਦੀ ਤੁਲਨਾ: ਉਪਯੋਗਕਰਤਾ ਸੰਗਤ ਧਾਰਾ ਤੁਲਨਾ ਸਾਰਣੀ ਦੀ ਸਹਾਇਤਾ ਨਾਲ ਨਵੇਂ ਅਤੇ ਪੁਰਾਣੇ ਕਾਨੂੰਨਾਂ ਦੀ ਵਿਸ਼ੇਸ਼ ਧਾਰਾਵਾਂ ਦੀ ਤੁਲਨਾ ਕਰ ਸਕਦੇ ਹਨ। ਇਹ ਸੁਵਿਧਾ ਕਾਨੂੰਨੀ ਢਾਂਚੇ ਵਿੱਚ ਬਦਲਾਅ ਅਤੇ ਨਿਰੰਤਰਤਾ ਨੂੰ ਪਹਿਚਾਣਨ ਅਤੇ ਸਮਝਣ ਵਿੱਚ ਸਹਾਇਤਾ ਕਰਦੀ ਹੈ।

  3. ਸੈਕਸ਼ਨ ਅਨੁਸਾਰ ਵਿਸ਼ਲੇਸ਼ਣ: ਬੀਐੱਨਐੱਸਐੱਸ ਅਤੇ ਬੀਐੱਨਐੱਸ ਦੀਆਂ ਪ੍ਰਮੁੱਖ ਧਾਰਾਵਾਂ ਦਾ ਵਿਸਤਾਰ ਨਾਲ ਵਿਸ਼ਲੇਸ਼ਣ ਕੀਤਾ ਗਿਆ ਹੈ। ਨਾਲ ਹੀ, ਵੱਖ-ਵੱਖ ਪ੍ਰਾਵਧਾਨਾਂ ਅਤੇ ਪ੍ਰਕਿਰਿਆਤਮਕ ਦ੍ਰਿਸ਼ਟੀਕੋਣ ਦੇ ਲਈ ਫੀਲਡ ਓਪਰੇਸ਼ਨਾਂ ਵਿੱਚ ਉਨ੍ਹਾਂ ਦੀ ਉਪਯੋਗਤਾ ‘ਤੇ ਵੀ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ।

  4. ਉੱਨਤ ਖੋਜ ਉਪਕਰਣ (ਐਡਵਾਂਸਡ ਸਰਚ ਟੂਲ): ਸੰਗਯਾਨ ਐਡਵਾਂਸਡ ਸਰਚ ਫੰਕਸ਼ਨੈਲਿਟੀਜ਼ ਪ੍ਰਦਾਨ ਕਰਦਾ ਹੈ, ਜਿਸ ਨਾਲ ਉਪਯੋਗਕਰਤਾਵਾਂ ਨੂੰ ਕਾਨੂੰਨੀ ਗ੍ਰੰਥਾਂ ਰਾਹੀਂ ਕੁਸ਼ਲਤਾਪੂਰਵਕ ਖੋਜ ਕਰਨ ਦੀ ਸੁਵਿਧਾ ਪ੍ਰਾਪਤ ਹੁੰਦੀ ਹੈ। ਉਪਯੋਗਕਰਤਾ ਧਾਰਾ-ਵਾਰ, ਅਧਿਆਇ-ਵਾਰ ਅਤੇ ਵਿਸ਼ਾ-ਵਾਰ ਖੋਜ ਕਰ ਸਕਦੇ ਹਨ, ਜਿਸ ਨਾਲ ਪ੍ਰਾਸਗਿੰਕ ਜਾਣਕਾਰੀ ਨੂੰ ਜਲਦੀ ਲੱਭਣਾ ਅਸਾਨ ਹੋ ਜਾਂਦਾ ਹੈ।

  5. ਸਮਾਵੇਸ਼ੀ ਕਾਨੂੰਨੀ ਡੇਟਾਬੇਸ: ਤਿੰਨ ਨਵੇਂ ਕਾਨੂੰਨਾਂ ਦੇ ਇਲਾਵਾ ਇਸ ਐਪ ਵਿੱਚ ਰੇਲਵੇ ਸੁਰੱਖਿਆ ਨਾਲ ਸਬੰਧਿਤ ਹੋਰ ਜ਼ਰੂਰੀ ਐਕਟ ਅਤੇ ਨਿਯਮ ਵੀ ਸ਼ਾਮਲ ਹਨ। ਇਨ੍ਹਾਂ ਵਿੱਚ ਰੇਲਵੇ ਪ੍ਰੋਟੈਕਸ਼ਨ ਫੋਰਸ ਐਕਟ-1957, ਰੇਲਵੇ ਐਕਟ-1989, ਰੇਲਵੇ ਪ੍ਰਾਪਰਟੀ (ਗੈਰ-ਕਾਨੂੰਨੀ ਕਬਜ਼ਾ) ਐਕਟ-1966 ਅਤੇ ਆਰਪੀਐੱਫ ਨਿਯਮ-1987 ਸ਼ਾਮਲ ਹਨ। ਇਹ ਵਿਆਪਕ ਡੇਟਾਬੇਸ ਸੁਨਿਸ਼ਚਿਤ ਕਰਦਾ ਹੈ ਕਿ ਉਪਯੋਗਕਰਤਾਵਾਂ ਨੂੰ ਰੇਲ ਸੁਰੱਖਿਆ ਨਾਲ ਸਬੰਧਿਤ ਸਾਰੀਆਂ ਮਹੱਤਵਪੂਰਨ ਕਾਨੂੰਨੀ ਜਾਣਕਾਰੀਆਂ ਅਸਾਨੀ ਨਾਲ ਉਪਲਬਧ ਹੋ ਸਕਣ।

  6. ਉਪਯੋਗਕਰਤਾ-ਅਨੁਕੂਲ ਡਿਜ਼ਾਈਨ: ਸੰਗਯਾਨ ਐਪ (Sangyaan App) ਨੂੰ ਸਟੀਕਤਾ ਅਤੇ ਉਪਯੋਗ ਵਿੱਚ ਸੁਗਮਤਾ ਲਈ ਡਿਜ਼ਾਈਨ ਕੀਤਾ ਗਿਆ, ਜਿਸ ਨਾਲ ਇਹ ਸੁਨਿਸ਼ਚਿਤ ਕਰਦਾ ਹੈ ਕਿ ਉਪਯੋਗਕਰਤਾ ਮਹੱਤਵਪੂਰਨ ਕਾਨੂੰਨੀ ਜਾਣਕਾਰੀ ਦੇ ਨਾਲ ਕੁਸ਼ਲਤਾਪੂਰਵਕ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਜੁੜ ਸਕਣ, ਜਿਸ ਨਾਲ ਆਰਪੀਐੱਫ ਓਪਰੇਸ਼ਨ ਵਿੱਚ ਕਾਨੂੰਨਾਂ ਨੂੰ ਲੈ ਕੇ ਉਨ੍ਹਾਂ ਦੀ ਸਮਝ ਅਤੇ ਉਨ੍ਹਾਂ ਦੇ ਉਪਯੋਗ ਵਿੱਚ ਵਾਧਾ ਹੋ ਸਕੇ।

ਇਸ ਦੇ ਇਲਾਵਾ ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਡਾਇਰੈਕਟਰ ਜਨਰਲ ਨੇ ਕਰਮਚਾਰੀਆਂ ਨੂੰ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕਰਨ ਲਈ ਈ-ਬੁੱਕ ਅਤੇ ਪ੍ਰਿੰਟ, ਦੋਵਾਂ ਫਾਰਮੈਟਾਂ ਵਿੱਚ ‘ਭਾਰਤੀਯ ਨਾਗਰਿਕ ਸੁਰਕਸ਼ਾ ਸੰਹਿਤਾ (Bharatiya Nagarik Suraksha Sanhita ) (ਬੀਐੱਨਐੱਸਐੱਸ- 2023 ‘ਤੇ ਹੈਂਡਬੁੱਕ ਵੀ ਜਾਰੀ ਕੀਤੀ। ਇਹ ਹੈਂਡਬੁੱਕ ਆਰਪੀਐੱਫ ਦੇ ਓਪਰੇਸ਼ਨ ਵਿੱਚ ਐਕਟ ਦੇ ਵਿਵਹਾਰਿਕ ਐਪਲੀਕੇਸ਼ਨ ਨੂੰ ਰੇਖਾਂਕਿਤ ਕਰਦੀ ਹੈ। 

ਆਰਪੀਐੱਫ ਡਾਇਰੈਕਟਰ ਜਨਰਲ ਦੇ ਅਨੁਸਾਰ ਮੋਬਾਈਲ ਐਪ ਅਤੇ ਹੈਂਡਬੁੱਕ ਪਾਰਦਰਸ਼ਿਤਾ, ਪਹੁੰਚ ਅਤੇ ਮਹੱਤਵਪੂਰਨ ਕਾਨੂੰਨੀ ਜਾਣਕਾਰੀ ਦੇ ਪ੍ਰਸਾਰ ਨੂੰ ਲੈ ਕੇ ਆਰਪੀਐੱਫ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀਆਂ ਹਨ। ਸੰਗਯਾਨ ਐਪ (Sangyaan App) ਕਾਨੂੰਨੀ ਸਾਧਨਾਂ ਦੀ ਪਹੁੰਚਯੋਗਤਾ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੋਣ ਦੇ ਨਾਲ ਓਪਰੇਸ਼ਨ ਉਤਕ੍ਰਿਸ਼ਟਤਾ ਦੇ ਲਈ ਟੈਕਨੋਲੋਜੀ ਦਾ ਲਾਭ ਉਠਾਉਣ ਦੀ ਆਰਪੀਐੱਫ ਦੀ ਪ੍ਰਤੀਬੱਧਤਾ ਦਾ ਪ੍ਰਮਾਣ ਹੈ। ਇਸ ਸਬੰਧ ਵਿੱਚ ਵਧੇਰੇ ਜਾਣਕਾਰੀ ਅਤੇ ਐਪ ਡਾਊਨਲੋਡ ਕਰਨ ਲਈ ਕਿਰਪਾ ਗੂਗਲ ਪਲੇ ਸਟੋਰ ਜਾਂ ਐਪਲ ਐਪ ਸਟੋਰ ‘ਤੇ ਜਾਓ।

****

ਵਾਈਬੀ/ਐੱਸਕੇ



(Release ID: 2029333) Visitor Counter : 14