ਭਾਰਤੀ ਪ੍ਰਤੀਯੋਗਿਤਾ ਕਮਿਸ਼ਨ

ਸੀਸੀਆਈ ਨੇ ਕੋਫੋਰਜ ਦੁਆਰਾ ਸਿਗਨਿਟੀ ਦੇ ਕੁਝ ਇਕੁਇਟੀ ਸ਼ੇਅਰਾਂ ਦੀ ਪ੍ਰਾਪਤੀ ਨੂੰ ਮਨਜ਼ੂਰੀ ਦਿੱਤੀ

Posted On: 25 JUN 2024 8:53PM by PIB Chandigarh

ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਸੀਸੀਆਈ) ਨੇ ਕੋਫੋਰਜ ਲਿਮਿਟਿਡ (ਕੋਫੋਰਜ) ਦੁਆਰਾ ਸਿਗਨਿਟੀ ਟੈਕਨੋਲੋਜੀਜ਼ ਲਿਮਿਟਿਡ (ਸਿਗਨਿਟੀ) ਦੇ ਕੁਝ ਇਕੁਇਟੀ ਸ਼ੇਅਰਾਂ ਦੀ ਪ੍ਰਾਪਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਪ੍ਰਸਤਾਵਿਤ ਲੈਣ-ਦੇਣ, ਭਾਰਤੀ ਪ੍ਰਤੀਭੂਤੀਆਂ ਅਤੇ ਐਕਸਚੇਂਜ ਬੋਰਡ (ਸ਼ੇਅਰਾਂ ਦੀ ਮਹੱਤਵਪੂਰਨ ਪ੍ਰਾਪਤੀ ਅਤੇ ਸੰਪੂਰਨ ਪ੍ਰਾਪਤੀ) ਰੈਗੂਲੇਸ਼ਨ, 2011 ਦੇ ਅਨੁਸਾਰ ਸ਼ੇਅਰ ਖੜੀਦ ਸਮਝੌਤਿਆਂ ਅਤੇ ਲਾਜ਼ਮੀ ਖੁੱਲ੍ਹੀ ਪੇਸ਼ਕਸ਼ ਦੇ ਨਤੀਜੇ ਦੇ ਅਨੁਸਾਰ ਕੋਫੋਰਜ ਦੁਆਰਾ ਸਿਗਨਿਟੀ ਦੇ ਘੱਟ ਤੋਂ ਘੱਟ 50.21% ਅਤੇ ਪੂਰੀ ਤਰ੍ਹਾਂ ਨਾਲ ਤਰਲਤਾ ਅਧਾਰ ‘ਤੇ 54% ਤੱਕ ਦੀ ਸ਼ੇਅਰਹੋਲਡਿੰਗ ਦੀ ਪ੍ਰਾਪਤੀ ਨਾਲ ਸਬੰਧਿਤ ਹੈ, (ਪ੍ਰਸਤਾਵਿਤ ਸੰਯੋਜਨ)।

ਕੋਫੋਰਜ  ਇੱਕ ਜਨਤਕ ਕਪੰਨੀ ਹੈ ਅਤੇ ਇਸ ਦੇ ਇਕੁਇਟੀ ਸ਼ੇਅਰ ਨੈਸ਼ਨਲ ਸਟਾਕ ਐਕਸਚੇਂਜ ਆਫ ਇੰਡੀਆ ਲਿਮਿਟਿਡ (ਐੱਨਐੱਸਈ) ਬੀਐੱਸਈ ਲਿਮਿਟਿਡ (ਬੀਐੱਸਈ) ਵਿੱਚ ਸੂਚੀਬੱਧ ਹਨ। ਆਪਣੀਆਂ ਸਹਿਯੋਗੀ ਕੰਪਨੀਆਂ ਸਮੇਤ ਕੋਫੋਰਜ, ਭਾਰਤ ਵਿੱਚ ਇਨਫੋਰਮੇਸ਼ਨ ਟੈਕਨੋਲੋਜੀ (ਆਈਟੀ) ਅਤੇ ਆਈਟੀ ਸਮਰੱਥ ਸੇਵਾਵਾਂ (ਆਈਟੀਈਐੱਸ) ਅਤੇ ਇਸ ਦੇ ਉਪ-ਖੇਤਰਾਂ ਵਿੱਚ ਕਾਰੋਬਾਰ ਕਰਦੀ ਹੈ।

ਸਿਗਨਿਟੀ ਇੱਕ ਜਨਤਕ ਕੰਪਨੀ ਹੈ ਅਤੇ ਇਸ ਦੇ ਇਕੁਇਟੀ ਸ਼ੇਅਰ ਐੱਨਐੱਸਈ ਅਤੇ ਬੀਐੱਸਈ ਵਿੱਚ ਸੂਚੀਬੱਧ ਹਨ। ਆਪਣੀਆਂ ਸਹਿਯੋਗੀ ਕੰਪਨੀਆਂ ਸਮੇਤ ਸਿਗਨਿਟੀ, ਭਾਰਤ ਵਿੱਚ ਆਈਟੀ ਅਤੇ ਆਈਟੀਈਐੱਸ ਅਤੇ ਇਸ ਦੇ ਉਪ-ਖੇਤਰਾਂ ਵਿੱਚ ਕਾਰੋਬਾਰ ਕਰਦੀ ਹੈ।

ਸੀਸੀਆਈ ਦਾ ਵਿਸਤ੍ਰਿਤ ਆਦੇਸ਼ ਜਲਦੀ ਹੀ ਜਾਰੀ ਕੀਤਾ ਜਾਵੇਗਾ।

****

ਐੱਨਬੀ/ਕੇਐੱਮਐੱਨ



(Release ID: 2029001) Visitor Counter : 20