ਭਾਰਤੀ ਪ੍ਰਤੀਯੋਗਿਤਾ ਕਮਿਸ਼ਨ
azadi ka amrit mahotsav

ਸੀਸੀਆਈ ਨੇ ਮਿਤਸੁਈ ਐਂਡ ਕੰਪਨੀ ਲਿਮਿਟਿਡ ਦੁਆਰਾ ਸਨੇਹਾ ਫਾਰਮਸ ਪ੍ਰਾਈਵੇਟ ਲਿਮਿਟਿਡ ਦੇ ਕੁਝ ਇਕੁਵਟੀ ਸ਼ੇਅਰਾਂ ਦੀ ਪ੍ਰਾਪਤੀ ਨੂੰ ਮਨਜ਼ੂਰੀ ਦਿੱਤੀ

Posted On: 25 JUN 2024 8:54PM by PIB Chandigarh

ਭਾਰਤੀ ਪ੍ਰਤੀਯੋਗਤਾ ਕਮਿਸ਼ਨ (ਸੀਸੀਆਈ) ਨੇ ਮਿਤਸੁਈ ਐਂਡ ਕੰਪਨੀ ਲਿਮਿਟਿਡ (ਮਿਤਸੁਈ/ਐਕਵਾਇਟਰ) ਦੁਆਰਾ ਸਨੇਹਾ ਫਾਰਮਸ ਪ੍ਰਾਈਵੇਟ ਲਿਮਿਟਿਡ (ਸਨੇਹਾ ਫਾਰਮਸ/ਟਾਰਗੇਟ ਕੰਪਨੀ) ਦੇ ਕੁਝ ਇਕੁਵਿਟੀ ਸ਼ੇਅਰਾਂ ਦੀ ਪ੍ਰਾਪਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਪ੍ਰਸਤਾਵਿਤ ਲੈਣ-ਦੇਣ, ਪ੍ਰਾਇਮਰੀ ਸਬਸਕ੍ਰਿਪਸ਼ਨ ਅਤੇ ਸੈਕੰਡਰੀ ਖਰੀਦ ਦੇ ਸੁਮੇਲ ਦੁਆਰਾ ਸਨੇਹਾ ਫਾਰਮਸ ਦੇ ਕੁਝ ਇਕੁਇਟੀ ਸ਼ੇਅਰਾਂ ਦੇ ਮਿਤਸੁਈ ਦੀ ਪ੍ਰਸਤਾਵਿਤ ਪ੍ਰਾਪਤੀ ਨਾਲ ਸਬੰਧਿਤ ਹੈ, (ਪ੍ਰਸਤਾਵਿਤ ਸੁਮੇਲ)

ਮਿਤਸੁਈ ਇੱਕ ਆਮ ਵਪਾਰਕ ਕੰਪਨੀ ਹੈ, ਜਿਸ ਦਾ ਵਪਾਰ ਅਤੇ ਨਿਵੇਸ਼ ਪੋਰਟਫੋਲੀਓ ਬਹੁਤ ਜ਼ਿਆਦਾ ਵਿਭਿੰਨ ਹੈ। ਇਸ ਦੇ 61 ਦੇਸ਼ਾਂ ਅਤੇ ਖੇਤਰਾਂ ਵਿੱਚ ਦਫ਼ਤਰ ਅਤੇ ਵਿਦੇਸ਼ੀ ਵਪਾਰਕ ਸਹਿਯੋਗੀ ਹਨ। ਇਹ ਟੋਕੀਓ ਸਟਾਕ ਐਕਸਚੇਂਜ ਵਿੱਚ ਸੂਚੀਬੱਧ ਹੈ ਅਤੇ ਖਣਿਜ ਅਤੇ ਧਾਤੂ ਸਰੋਤ, ਊਰਜਾ, ਇਨਫ੍ਰਾਸਟ੍ਰਕਚਰ ਪ੍ਰੋਜੈਕਟਸ, ਮੋਬਿਲਿਟੀ, ਰਸਾਇਣ, ਲੋਹਾ ਅਤੇ ਸਟੀਲ ਉਤਪਾਦ, ਭੋਜਨ, ਖੁਰਾਕ ਅਤੇ ਪ੍ਰਚੂਨ ਪ੍ਰਬੰਧਨ, ਭਲਾਈ, ਆਈਟੀ ਅਤੇ ਸੰਚਾਰ ਅਤੇ ਕਾਰਪੋਰੇਟ ਵਿਕਾਸ ਸਮੇਤ ਵੱਖ-ਵੱਖ ਵਪਾਰਕ ਖੇਤਰਾਂ ਵਿੱਚ ਕਾਰੋਬਾਰ ਕਰਦੀ ਹੈ।

ਸਨੇਹਾ ਫਾਰਮਸ ਇੱਕ ਨਿੱਜੀ ਲਿਮਿਟਿਡ ਕੰਪਨੀ ਹੈ, ਜਿਸ ਨੂੰ 1994 ਵਿਚ ਨਿਗਮਿਤ ਕੀਤਾ ਗਿਆ ਸੀ। ਇਸ ਦੀਆਂ ਦੋ ਸਹਾਇਕ ਕੰਪਨੀਆਂ ਹਨ, ਸਨੇਹਾ ਗੋਲਡ ਪ੍ਰੋਟੀਨਸ ਪ੍ਰਾਈਵੇਟ ਲਿਮਿਟਿਡ ਅਤੇ ਸਿੰਘ ਪੋਲਟਰੀ ਪ੍ਰਾਈਵੇਟ ਲਿਮਿਟਿਡ। ਸਨੇਹਾ ਫਾਰਮਸ ਮੁੱਖ ਤੌਰ 'ਤੇ ਭਾਰਤ ਵਿੱਚ ਪੋਲਟਰੀ ਉਦਯੋਗ ਵਿੱਚ ਕੰਮ ਕਰਦੀ ਹੈ, ਜਿਸ ਵਿੱਚ ਪੋਲਟਰੀ ਪ੍ਰਜਨਨ ਤੋਂ ਲੈ ਕੇ ਉਤਪਾਦਾਂ ਦੀ ਵੰਡ ਤੱਕ ਦੀ ਵਿਸਤ੍ਰਿਤ ਲੜੀ ਸ਼ਾਮਲ ਹੈ, ਇਸ ਵਿੱਚ ਹੈਚਰੀ ਦੀ ਸਾਂਭ-ਸੰਭਾਲ, ਪੋਲਟਰੀ ਫੀਡ ਅਤੇ ਪ੍ਰੀ-ਮਿਕਸ ਦਾ ਨਿਰਮਾਣ, ਫ੍ਰੋਜਨ ਅਤੇ ਚਿਲੱਡ ਚਿਕਨ ਦੀ ਪ੍ਰੋਸੈੱਸਿੰਗ, ਰੈਡੀ-ਟੂ-ਕੂਕ/ਰੈਡੀ ਟੂ ਇਟ/ਮੈਰਿਨੇਟੇਡ ਪੋਲਟਰੀ ਉਦਪਾਦਾਂ ਦੇ ਉਤਪਾਦਨ ਵੀ ਸ਼ਾਮਲ ਹਨ। ਇਹ ਮੱਛੀ ਫੀਡ, ਪਾਲਤੂ ਜਾਨਵਰਾਂ ਦਾ ਭੋਜਨ ਆਦਿ ਦਾ ਵੀ ਉਤਪਾਦਨ ਕਰਦਾ ਹੈ।

ਸੀਸੀਆਈ ਦਾ ਵਿਸਤ੍ਰਿਤ ਆਦੇਸ਼ ਜਲਦੀ ਹੀ ਜਾਰੀ ਕੀਤਾ ਜਾਵੇਗਾ।

 

************

ਐੱਨਬੀ/ਕੇਐੱਮਐੱਨ


(Release ID: 2028799) Visitor Counter : 41