ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ (ਐੱਨਐੱਚਏਆਈ) ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਉਪਯੋਗ ਕਰਕੇ ਸੜਕ ਸੁਰੱਖਿਆ ਵਧਾਉਣ ਲਈ ਆਈਆਈਆਈਟੀ ਦਿੱਲੀ ਦੇ ਨਾਲ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ
Posted On:
20 JUN 2024 5:42PM by PIB Chandigarh
ਸੜਕ ਸੁਰੱਖਿਆ ਵਧਾਉਣ ਦੇ ਮੱਦੇਨਜ਼ਰ ਐੱਨਐੱਚਏਆਈ ਨੇ ਰਾਸ਼ਟਰੀ ਰਾਜਮਾਰਗਾਂ ‘ਤੇ ਸੜਕ ਸੰਕੇਤਾਂ ਦੀ ਉਪਲਬਧਤਾ ਵਿੱਚ ਸੁਧਾਰ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਅਧਾਰਿਤ ਸਮਾਧਾਨਾਂ ਦਾ ਲਾਭ ਉਠਾਉਣ ਦੇ ਸਬੰਧ ਵਿੱਚ ਰਾਸ਼ਟਰੀ ਰਾਜਧਾਨੀ ਖੇਤਰ ਸਰਕਾਰ (ਐੱਨਸੀਟੀ) ਦੁਆਰਾ ਸਥਾਪਿਤ ਇੰਦਰਪ੍ਰਸਥ ਇੰਸਟੀਟਿਊਟ ਆਫ ਇਨਫੋਰਮੇਸ਼ਨ ਟੈਕਨੋਲੋਜੀ (ਦਿੱਲੀ) ਇੱਕ ਟੈਕਨੀਕਲ ਯੂਨੀਵਰਸਿਟੀ ਦੇ ਨਾਲ ਸਹਿਮਤੀ-ਪੱਤਰ (ਐੱਮਓਯੂ) ‘ਤੇ ਹਸਤਾਖਰ ਕੀਤੇ ਹਨ।
ਇਸ ਸਮਝੌਤੇ ਦੇ ਇੱਕ ਹਿੱਸੇ ਵਜੋਂ, ਆਈਆਈਆਈਟੀ ਦਿੱਲੀ ਚੋਣਵੇਂ ਰਾਸ਼ਟਰੀ ਰਾਜਮਾਰਗਾਂ ‘ਤੇ ਸੜਕ ਸੰਕੇਤਾਂ ਦੀ ਉਪਲਬਧਤਾ ਅਤੇ ਸਥਿਤੀ ਨਾਲ ਸਬੰਧਿਤ ਚਿੱਤਰ ਅਤੇ ਹੋਰ ਸਬੰਧਿਤ ਡੇਟਾ ਇਕੱਠਾ ਕਰਨ ਦੇ ਲਈ ਸਰਵੇਖਣ ਕਰੇਗਾ। ਇਸ ਪ੍ਰੋਜੈਕਟ ਦੇ ਤਹਿਤ ਅਨੁਮਾਨਿਤ ਲੰਬਾਈ ਲਗਭਗ 25,000 ਕਿਲੋਮੀਟਰ ਹੋਵੇਗੀ।
ਸਰਵੇਖਣ ਰਾਹੀਂ ਇਕੱਠੇ ਕੀਤੇ ਗਏ ਅੰਕੜਿਆਂ ਨੂੰ ਆਈਆਈਆਈਟੀ ਦਿੱਲੀ ਦੁਆਰਾ ਸੜਕ ਸੰਕੇਤਾਂ ਦੀ ਸਟੀਕ ਪਹਿਚਾਣ ਅਤੇ ਵਰਗੀਕਰਣ ਦੇ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉਪਯੋਗ ਦੇ ਮਾਧਿਅਮ ਨਾਲ ਸੰਸਾਧਿਤ ਕੀਤਾ ਜਾਵੇਗਾ। ਨਤੀਜਿਆਂ ‘ਤੇ ਅਧਾਰਿਤ ਸਰਵੇਖਣ ਰਿਪੋਰਟ ਵਿੱਚ ਵਰਗੀਕਰਣ, ਸੜਕ ਸੰਕੇਤਾਂ ਦੀ ਵਿਆਪਕ ਸੰਰਚਨਾਤਮਕ ਸਥਿਤੀ ਅਤੇ ਹੋਰ ਸਹਾਇਕ ਅੰਕੜਿਆਂ ਦੇ ਨਾਲ ਮੌਜੂਦਾ ਸੜਕ ਸੰਕੇਤਾਂ ਦੀ ਜੀਓ-ਸਟੈਂਪਡ ਸੂਚੀ ਸ਼ਾਮਲ ਹੋਵੇਗੀ।
ਸੰਸਥਾਨ ਅੰਤਰਾਲ ਸਬੰਧੀ ਅਧਿਐਨ ਵੀ ਕਰੇਗਾ, ਜੋ ਸਬੰਧਿਤ ਕੰਟਰੈਕਟ ਇਕਰਾਰਨਾਮੇ ਦੀ ਮਨਜ਼ੂਰਸ਼ੁਦਾ ਸੜਕ ਸੰਕੇਤ ਯੋਜਨਾ ਦੇ ਅਨੁਸਾਰ ਸਰਵੇਖਣ ਨਤੀਜਿਆਂ ਅਤੇ ਸੜਕ ਸੰਕੇਤਾਂ ਦੀ ਜ਼ਰੂਰਤ ਦੇ ਦਰਮਿਆਨ ਦੇ ਅੰਤਰ ਦਾ ਮੁਲਾਂਕਣ ਕਰਕੇ ਕੀਤਾ ਜਾਵੇਗਾ। ਅੰਤਰਾਲ ਸਬੰਧੀ ਅਧਿਐਨ ਵਿੱਚ ਵਧੀਆਂ ਹੋਈਆਂ ਸੁਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤੇਜ਼ ਗਤੀ ਵਾਲੇ ਕੌਰੀਡੋਰਾਂ ਨਾਲ ਸਬੰਧਿਤ ਨਵੀਨਤਮ ਕੋਡਲ ਪ੍ਰਾਵਧਾਨਾਂ ਦੇ ਅਨੁਸਾਰ ਜ਼ਰੂਰਤਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ।
ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਜੀਓ ਗ੍ਰਾਫਿਕਸ ਇਨਫੋਰਮੇਸ਼ਨ ਸਿਸਟਮ (ਜੀਆਈਐੱਸ) ਦੀ ਸਮਰੱਥਾ ਦਾ ਉਪਯੋਗ ਕਰਕੇ, ਐੱਨਐੱਚਏਆਈ ਦਾ ਉਦੇਸ਼ ਇਨੋਵੇਸ਼ਨ ਅਤੇ ਉਨੱਤ ਤਕਨੀਕਾਂ ਨੂੰ ਅਪਣਾ ਕੇ ਸਾਰੇ ਰਾਸ਼ਟਰੀ ਰਾਜਮਾਰਗਾ ਉਪਯੋਗਕਰਤਾਵਾਂ ਦੇ ਲਈ ਸੜਕ ਸੁਰੱਖਿਆ ਨੂੰ ਵਧਾਉਣਾ ਹੈ।
************
ਐੱਮਜੇਪੀਐੱਸ
(Release ID: 2027445)
Visitor Counter : 36