ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇ.ਪੀ.ਨੱਡਾ ਨੇ ਹੀਟਵੇਵ (ਲੂ) ਦੀ ਸਥਿਤੀ ਅਤੇ ਹੀਟਵੇਵ (ਲੂ) ਨਾਲ ਨਜਿੱਠਣ ਲਈ ਹਸਪਤਾਲਾਂ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ


ਅਧਿਕਾਰੀਆਂ ਨੂੰ ਇਹ ਸੁਨਿਸ਼ਚਿਤ ਕਰਨ ਦਾ ਨਿਰਦੇਸ਼ ਦਿੱਤਾ ਕਿ ਸਾਰੇ ਹਸਪਤਾਲ ਹੀਟਵੇਵ (ਲੂ) ਨਾਲ ਪ੍ਰਭਾਵਿਤ ਲੋਕਾਂ ਨੂੰ ਸਰਵੋਤਮ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਤਿਆਰ ਰਹਿਣ

ਕੇਂਦਰ ਸਰਕਾਰ ਦੇ ਹਸਪਤਾਲਾਂ ਵਿੱਚ ਵਿਸ਼ੇਸ਼ ਹੀਟਵੇਵ (ਲੂ) ਯੂਨਿਟਸ ਸ਼ੁਰੂ ਕੀਤੀਆਂ ਜਾਣਗੀਆਂ

ਸਿਹਤ ਮੰਤਰਾਲੇ ਨੇ ਹੀਟਵੇਵ (ਲੂ) ਸਬੰਧੀ ਐਡਵਾਈਜ਼ਰੀ ਜਾਰੀ ਕੀਤੀ

Posted On: 19 JUN 2024 8:10PM by PIB Chandigarh

ਕੇਂਦਰੀ ਸਿਹਤ ਮੰਤਰੀ, ਸ਼੍ਰੀ ਜੇ.ਪੀ.ਨੱਡਾ ਨੇ ਅੱਜ ਇੱਥੇ ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਦੇਸ਼ ਭਰ ਵਿੱਚ ਹੀਟਵੇਵ  (ਲੂ) ਦੀ ਸਥਿਤੀ ਅਤੇ ਹੀਟਵੇਵ (ਲੂ) ਨਾਲ ਨਜਿੱਠਣ ਲਈ ਹਸਪਤਾਲਾਂ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ।

ਸਿਹਤ ਮੰਤਰੀ ਨੇ ਅਧਿਕਾਰੀਆਂ ਨੂੰ ਇਹ ਸੁਨਿਸ਼ਚਿਤ ਕਰਨ ਦਾ ਨਿਰਦੇਸ਼ ਦਿੱਤਾ ਹੈ ਕਿ ਹਸਪਤਾਲ ਹੀਟਵੇਵ (ਲੂ) ਤੋਂ ਪ੍ਰਭਾਵਿਤ ਲੋਕਾਂ ਨੂੰ ਵਧੀਆ ਸਿਹਤ ਸੇਵਾ ਪ੍ਰਦਾਨ ਕਰਨ ਲਈ ਤਿਆਰ ਰਹਿਣ।

ਸ਼੍ਰੀ ਨੱਡਾ ਨੇ ਕੇਂਦਰ ਸਰਕਾਰ ਦੇ ਹਸਪਤਾਲਾਂ ਵਿੱਚ ਵਿਸ਼ੇਸ਼ ਹੀਟਵੇਵ (ਲੂ) ਯੂਨਿਟਸ ਸ਼ੁਰੂ ਕਰਨ ਦਾ ਵੀ ਨਿਰਦੇਸ਼ ਦਿੱਤਾ।

ਕੇਂਦਰੀ ਸਿਹਤ ਮੰਤਰੀ ਦੇ ਨਿਰਦੇਸ਼ ਦੇ ਤਹਿਤ ਅੱਜ ਸਿਹਤ ਮੰਤਰਾਲੇ ਵੱਲੋਂ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।

ਹੀਟਵੇਵ (ਲੂ) ਸੀਜ਼ਨ 2024 ‘ਤੇ ਰਾਜ ਸਿਹਤ ਵਿਭਾਗ ਦੇ ਲਈ ਐਡਵਾਈਜ਼ਰੀ:

ਗਰਮੀਆਂ ਦੇ ਤਾਪਮਾਨ ਦੇ ਦੇਖੇ ਗਏ ਟ੍ਰੈਂਡ ਦੇ ਅਨੁਸਾਰ ਦੇਸ਼ ਵਿੱਚ ਮੌਸਮੀ ਅਧਿਕਤਮ ਤਾਪਮਾਨ ਆਮ ਤੋਂ ਵੱਧ ਹੋ ਸਕਦਾ ਹੈ। ਬਹੁਤ ਜ਼ਿਆਦਾ ਗਰਮੀ ਨਾਲ ਹੋਣ ਵਾਲੇ ਸਿਹਤ ਪ੍ਰਭਾਵਾਂ ਨੂੰ ਘੱਟ ਕਰਨ ਲਈ , ਸਿਹਤ ਵਿਭਾਗਾਂ ਨੂੰ ਤਿਆਰੀ ਅਤੇ ਸਮੇਂ ‘ਤੇ ਪ੍ਰਤੀਕਿਰਿਆ ਸੁਨਿਸ਼ਚਿਤ ਕਰਨੀ ਹੋਵੇਗੀ।

ਨੈਸ਼ਨਲ ਪ੍ਰੋਗਰਾਮ ਫਾਰ ਕਲਾਈਮੇਟ ਚੇਂਜ ਐਂਡ ਹਿਊਮਨ ਹੈਲਥ (ਐੱਨਪੀਸੀਸੀਐੱਚਐੱਚ) ਦੇ ਤਹਿਤ ਰਾਜ ਨੋਡਲ ਅਧਿਕਾਰੀਆਂ ਨੂੰ ਹੇਠ ਲਿਖੀਆਂ ਗਤੀਵਿਧੀਆਂ ਸੁਨਿਸ਼ਚਿਤ ਕਰਨੀਆਂ ਹੋਣਗੀਆਂ:

  1. ਸਾਰੇ ਜ਼ਿਲ੍ਹਿਆਂ ਵਿੱਚ ਹੇਠਾਂ ਲਿਖੇ ਦਿਸ਼ਾ-ਨਿਰਦੇਸ਼ਾਂ ਦਾ ਪ੍ਰਸਾਰ:

  • ਗਰਮੀ ਨਾਲ ਸਬੰਧਿਤ ਬਿਮਾਰੀਆਂ ‘ਤੇ ਰਾਸ਼ਟਰੀ ਕਾਰਜ ਯੋਜਨਾ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ।

  • ਭਾਰਤ ਵਿੱਚ ਗਰਮੀ ਨਾਲ ਸਬੰਧਿਤ ਬਿਮਾਰੀਆਂ (ਐੱਚਆਰਆਈ) ਲਈ ਸਿਹਤ ਪ੍ਰਣਾਲੀਆਂ ਦੀ ਤਿਆਰੀ ਨੂੰ ਮਜ਼ਬੂਤ ਕਰਨਾ।

  • ਹੀਟਵੇਵ (ਲੂ) ਦੀ ਰੋਕਥਾਮ ਅਤੇ ਪ੍ਰਬੰਧਨ ਲਈ ਕਾਰਜ ਯੋਜਨਾ ਤਿਆਰ ਕਰਨ ਲਈ ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਿਟੀ (ਐੱਨਡੀਐੱਮਏ) ਦੇ ਦਿਸ਼ਾ-ਨਿਰਦੇਸ਼।

  1. ਹੀਟ-ਹੈਲਥ ਐਕਸ਼ਨ ਪਲਾਨ, ਰਾਜ ਪੱਧਰ ‘ਤੇ ਕਲਾਈਮੇਟ ਚੇਂਜ  ਅਤੇ ਹਿਊਮਨ ਹੈਲਥ ‘ਤੇ ਰਾਜ ਕਾਰਜ ਯੋਜਨਾ ਦਾ ਇੱਕ ਚੈਪਟਰ, ਨੂੰ ਲਾਗੂ ਕਰੋ।

  • ਕੇਂਦ੍ਰਿਤ ਤਿਆਰੀਆਂ ਅਤੇ ਪ੍ਰਤੀਕਿਰਿਆ ਲਈ ਜ਼ਿਲ੍ਹਾ-ਵਿਸ਼ੇਸ਼ ਅਤੇ ਸਿਟੀ-ਲੈਵਲ- ਹੀਟ-ਹੈਲਥ ਐਕਸ਼ਨ ਯੋਜਨਾਵਾਂ ਦੇ ਲਾਗੂਕਰਨ ਵਿੱਚ ਸਹਾਇਤਾ ਕਰੋ।

  • ਕਲਾਈਮੇਟ ਚੇਂਜ ਅਤੇ ਹਿਊਮਨ ਹੈਲਥ ‘ਤੇ ਰਾਜ ਅਤੇ ਜ਼ਿਲ੍ਹਾ ਟਾਸਕ ਫੋਰਸ ਦੇ ਨਾਲ ਮੀਟਿੰਗ

  • ਰਾਜ/ਜ਼ਿਲ੍ਹਾ ਪੱਧਰ ‘ਤੇ ਹੀਟ ਹੈਲਥ ਐਕਸ਼ਨ ਪਲਾਨ ਨੂੰ ਅਪਡੇਟ ਕਰਨ ਅਤੇ ਪ੍ਰਵਾਨਗੀ ਲਈ ਇੱਕ ਟਾਸਕ ਫੋਰਸ ਦੀ ਮੀਟਿੰਗ ਆਯੋਜਿਤ ਕਰੇ। ਇਸ ਯੋਜਨਾ ਵਿੱਚ ‘ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ’ (ਐੱਸਓਪੀ) ਦਾ ਵੇਰਵਾ ਹੋਣਾ ਚਾਹੀਦਾ ਹੈ ਜੋ ਹੀਟਵੇਵ (ਲੂ) ਦੇ ਮੌਸਮ ਦੌਰਾਨ ਲਾਗੂ ਹੋਣਗੇ।

  • ਤਿਆਰ ਕੀਤੇ ਗਏ ਹੈਲਥ ਸੈਕਟਰ ਹੀਟ ਐਕਸ਼ਨ ਪਲਾਨ ਨੂੰ ਕਲਾਈਮੇਟ ਚੇਂਜ ਅਤੇ ਹਿਊਮਨ ਹੈਲਥ ਲਈ ਰਾਜ ਕਾਰਜ ਯੋਜਨਾ (ਐੱਸਏਪੀਸੀਸੀਐੱਚਐੱਚ) ਵਿੱਚ ਸ਼ਾਮਲ ਕੀਤਾ ਜਾਵੇਗਾ ਅਤੇ ਇਸ ਦੀ ਇੱਕ ਕਾਪੀ ਰਾਜ ਆਪਦਾ ਪ੍ਰਬੰਧਨ ਅਥਾਰਿਟੀ (ਐੱਸਡੀਐੱਮਏ) ਜਾਂ ਰਾਹਤ ਕਮਿਸ਼ਨਰ ਵਿਭਾਗ ਨੂੰ ਹੀਟਵੇਵ (ਲੂ) ‘ਤੇ ਰਾਜ ਕਾਰਜ ਯੋਜਨਾ ਵਿੱਚ ਸ਼ਾਮਲ ਕਰਨ ਲਈ ਭੇਜੀ ਜਾ ਸਕਦੀ ਹੈ।

  1. ਗਰਮੀ ਨਾਲ ਸਬੰਧਿਤ ਬਿਮਾਰੀ ਅਤੇ ਮੌਤ ਨਿਗਰਾਨੀ ਦੇ ਤਹਿਤ ਰਿਪੋਟਿੰਗ

    •  ਕਲਾਈਮੇਟ ਚੇਂਜ ਅਤੇ ਹਿਊਮਨ ਹੈਲਥ ‘ਤੇ  ਰਾਸ਼ਟਰੀ ਪ੍ਰੋਗਰਾਮ ਦੇ ਤਹਿਤ ਆਈਐੱਚਆਈਪੀ ਪੋਰਟਲ ‘ਤੇ 1 ਮਾਰਚ, 2024 ਤੋਂ ਹੀਟਸਟ੍ਰੋਕ ਦੇ ਮਾਮਲਿਆਂ ਅਤੇ ਮੌਤਾਂ, ਐਮਰਜੈਂਸੀ ਮੌਜੂਦਗੀ ਅਤੇ ਕੁੱਲ ਮੌਤਾਂ ‘ਤੇ ਰੋਜ਼ਾਨਾ ਡੇਟਾ ਜਮ੍ਹਾ ਕਰਨਾ ਸ਼ੁਰੂ ਕਰੋ।

    • ਪੀ-ਫਾਰਮ ਪੱਧਰ ‘ਤੇ ਐਂਟਰੀ ਦਾ ਉਪਯੋਗ ਕਰਕੇ ਮਨੋਨੀਤ ਫਾਰਮ (ਕੁੱਲ/ਮਰੀਜ਼ ਪੱਧਰ) ਦੇ ਮਾਧਿਅਮ ਨਾਲ ਸਿਹਤ ਸੁਵਿਧਾਵਾਂ, ਪੀਐੱਚਸੀ ਅਤੇ ਉਸ ਤੋਂ ਉੱਪਰ ਦਾ ਡੇਟਾ ਜਮ੍ਹਾ ਕਰੋ।

    • ਸਿਹਤ ਸੁਵਿਧਾ/ਹਸਪਤਾਲ ਪੱਧਰ ‘ਤੇ ਹੀਟਸਟ੍ਰੋਕ ਦੇ ਮਾਮਲਿਆਂ ਅਤੇ ਮੌਤਾਂ (ਸ਼ੱਕੀ/ਪੁਸ਼ਟੀ) ਦੀ ਡਿਜੀਟਲ ਲਾਈਨ ਸੂਚੀ ਦਾ ਦਿੱਤੇ ਗਏ ਫਾਰਮੈਟ ਵਿੱਚ ਰੱਖ-ਰੱਖਾਅ ਸੁਨਿਸ਼ਚਿਤ ਕਰੋ।

    • ਗਰਮੀ ਨਾਲ ਸਬੰਧਿਤ ਬਿਮਾਰੀ ਨਾਲ ਹੋਣ ਵਾਲੀ ਹਰੇਕ ਸ਼ੱਕੀ ਮੌਤ (ਨੱਥੀ) ਲਈ ਮੈਡੀਕਲ ਅਧਿਕਾਰੀ/ਮਹਾਮਾਰੀ ਮਾਹਿਰ “ ਸ਼ੱਕੀ ਗਰਮੀ ਨਾਲ ਸਬੰਧਿਤ ਬਿਮਾਰੀ ਨਾਲ ਮੌਤ ਦੀ ਜਾਂਚ” ਕਰਨ (ਗਰਮੀ ਨਾਲ ਸਬੰਧਿਤ ਬਿਮਾਰੀ ‘ਤੇ ਰਾਸ਼ਟਰੀ ਕਾਰਜ ਯੋਜਨਾ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਵਿੱਚ ਵੇਰਵਾ) ਤਾਕਿ ਸ਼ੱਕੀ ਐੱਚਆਰਆਈ ਮੌਤ ਦੇ ਆਲੇ-ਦੁਆਲੇ ਦੀਆਂ ਸਥਿਤੀਆਂ ਨੂੰ ਸਮਝਿਆ ਜਾ ਸਕੇ।

  1. ਭਾਰਤ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਦੁਆਰਾ ਪ੍ਰਤੀਦਿਨ 1600 ਵਜੇ (ਭਾਰਤੀ ਸਮੇਂ) ਦੇ ਬਾਅਦ ਜਾਰੀ ਕੀਤੀ ਜਾਣ ਵਾਲੀ ਹੀਟਵੇਵ (ਲੂ) ਦੀ ਸ਼ੁਰੂਆਤੀ ਚੇਤਾਵਨੀ ਦਾ ਪ੍ਰਸਾਰ, ਜਿਸ ਵਿੱਚ ਅਗਲੇ ਚਾਰ ਦਿਨਾਂ ਦਾ ਪੂਰਵ ਅਨੁਮਾਨ ਸ਼ਾਮਲ ਹੈ, ਨੂੰ ਸਿਹਤ ਕੇਂਦਰਾਂ ਅਤੇ ਜ਼ਿਆਦਾ ਪ੍ਰਭਾਵਿਤ ਆਬਾਦੀ ਤੱਕ ਕੀਤਾ ਜਾਣਾ ਚਾਹੀਦਾ ਹੈ।

  1. ਜਨਤਾ ਨੂੰ ਬਹੁਤ ਜ਼ਿਆਦਾ ਗਰਮੀ ਤੋਂ ਬਚਾਅ ਲਈ  ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਗਰੂਕ ਕਰਨ ਲਈ ਸਮੇਂ-ਸਮੇਂ ‘ਤੇ ਸਿਹਤ ਸਲਾਹ ਜਾਰੀ ਕਰਨ ਅਤੇ ਆਈਈਸੀ ਗਤੀਵਿਧੀਆਂ ਦੀ ਯੋਜਨਾ ਬਣਾਉਣ। ਐੱਨਸੀਡੀਸੀ ਦੁਆਰਾ ਤਾਲਮੇਲ ਅਤੇ ਜ਼ਿਆਦਾ ਪ੍ਰਭਾਵਿਤ ਆਬਾਦੀ ਦੇ ਲਈ ਹੀਟਵੇਵ (ਲੂ) ‘ਤੇ ਤਿਆਰ ਕੀਤੀ ਗਈ ਆਈਈਸੀ ਸਮੱਗਰੀ (https://ncdc.mohfw.gov.in/index1.php?lang=1&level=3&sublinkid=1091&lid=556)  ‘ਤੇ ਉਪਲਬਧ ਹੈ। ਜ਼ਰੂਰਤ ਪੈਣ ‘ਤੇ ਖੇਤਰੀ ਭਾਸ਼ਾ ਵਿੱਚ ਅਨੁਵਾਦ ਦੇ ਬਾਅਦ ਰਾਜ ਵਿੱਚ ਆਈਈਸੀ ਤਿਆਰ ਕਰਨ ਲਈ ਇਸ ਨੂੰ ਟੈਮਪਲੇਟ ਦੇ ਰੂਪ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ।

  1. ਐੱਚਆਰਆਈ ਟੀਚਿਆਂ, ਮਾਮਲਿਆਂ ਦੀ ਪਹਿਚਾਣ, ਕਲੀਨਿਕਲ ਪ੍ਰਬੰਧਨ, ਐਮਰਜੈਂਸੀ ਕੂਲਿੰਗ ਅਤੇ ਨਿਗਰਾਨੀ ਰਿਪੋਟਿੰਗ ‘ਤੇ ਸਿਹਤ ਕੇਂਦਰਾਂ ਦੇ ਮੈਡੀਕਲ ਅਧਿਕਾਰੀਆਂ ਅਤੇ ਸਿਹਤ ਸੰਭਾਲ਼ ਕਰਮਚਾਰੀਆਂ ਦੀ ਸੰਵੇਦਨਸ਼ੀਲਤਾ ਅਤੇ ਸਮਰੱਥਾ ਨਿਰਮਾਣ। ਕਮਿਊਨਿਟੀ ਹੈਲਥ ਵਰਕਰਾਂ ਨੂੰ ਜਨ ਜਾਗਰੂਕਤਾ ਉਪਾਵਾਂ, ਨਿੱਜੀ ਕੂਲਿੰਗ ਉਪਾਵਾਂ, ਐੱਚਆਰਆਈ ਪਹਿਚਾਣ, ਫਸਟ ਏਡ, ਰੈਫਰਲ ਅਤੇ ਰਿਪੋਟਿੰਗ ਲਈ ਟ੍ਰੇਂਡ ਕੀਤਾ ਜਾਣਾ ਚਾਹੀਦਾ ਹੈ। ਨੋਡਲ ਅਧਿਕਾਰੀ, ਮੈਡੀਕਲ ਅਧਿਕਾਰੀਆਂ, ਕਮਿਊਨਿਟੀ ਹੈਲਥ ਵਰਕਰਾਂ ਅਤੇ ਕਮਿਊਨਿਟੀ ਲਈ ਐੱਨਪੀਸੀਐੱਚਐੱਚ ਦੁਆਰਾ ਪ੍ਰਕਾਸ਼ਿਤ ਟ੍ਰੇਨਿੰਗ  ਮੈਨੂਅਲ (https://ncdc.mohfw.gov.in/index1.php?lang=1&level=2&sublinkid=922&lid=697) ਦਾ ਉਪਯੋਗ ਟ੍ਰੇਨਿੰਗ ਲਈ ਕੀਤਾ ਜਾਣਾ ਚਾਹੀਦਾ ਹੈ।

  2. ਗੰਭੀਰ ਐੱਚਆਰਆਈ ਦੀ ਰੋਕਥਾਮ ਅਤੇ ਪ੍ਰਬੰਧਨ ਲਈ ਸਿਹਤ ਸੁਵਿਧਾ ਦੀ ਤਿਆਰੀ

    • ਮਾਤਰਾ ਵਿੱਚ ਕਮੀ ਅਤੇ ਇਲੈਕਟ੍ਰੋਲਾਈਟ ਅਸੰਤੁਲਨ ਦੇ ਪ੍ਰਬੰਧਨ ਵਿੱਚ ਸਹਾਇਤਾ ਲਈ ਲੋੜੀਂਦੀ ਮਾਤਰਾ ਵਿੱਚ ਓਆਰਐੱਸ ਪੈਕ, ਜ਼ਰੂਰੀ ਦਵਾਈਆਂ, ਆਈਵੀ ਤਰਲ ਪਦਾਰਥ, ਆਈਸ-ਪੈਕ ਅਤੇ ਉਪਕਰਣਾਂ ਦੀ ਖਰੀਦ ਅਤੇ ਸਪਲਾਈ।

    • ਐਕਟਿਵ ਕੂਲਿੰਗ ਸਟ੍ਰੇਟੇਜੀ ਦੀ ਪਹਿਚਾਣ ਕਰੋ ਜਿਨ੍ਹਾਂ ਦਾ ਉਪਯੋਗ ਉਪਲਬਧ ਸੰਸਾਧਨਾਂ ਦੇ ਅਧਾਰ ‘ਤੇ ਸਿਹਤ ਕੇਂਦਰਾਂ ਅਤੇ ਖੇਤਰ ਪੱਧਰਾਂ ‘ਤੇ ਕੀਤਾ ਜਾ ਸਕਦਾ ਹੈ, ਅੰਦਰੂਨੀ ਪ੍ਰੋਟੋਕੋਲ ਵਿਕਸਿਤ ਕਰੋ, ਸਿਹਤ ਸੰਭਾਲ਼ ਕਰਮਚਾਰੀਆਂ ਨੂੰ ਟ੍ਰੇਨਡ ਕਰੋ।

    • ਬਹੁਤ ਜ਼ਿਆਦਾ ਗਰਮੀ ਨਾਲ ਸਬੰਧਿਤ ਬਿਮਾਰੀਆਂ ਦੇ ਮਰੀਜ਼ਾਂ ਦੀ ਐਮਰਜੈਂਸੀ, ਤੇਜ਼ੀ ਨਾਲ ਕੂਲਿੰਗ ਸੁਨਿਸ਼ਚਿਤ ਕਰਨ ਲਈ ਸਿਹਤ ਕੇਂਦਰਾਂ ਅਤੇ ਐਂਬੂਲੈਂਸਾਂ ਲਈ ਸੰਸਾਧਨਾਂ ਦੀ ਪਹਿਚਾਣ/ਖਰੀਦ ਕਰਨ। (ਐੱਨਪੀਸੀਸੀਐੱਚਐੱਚ ਪੀਆਈਪੀ ਵਿੱਤੀ ਵਰ੍ਹੇ 24-25, 25-26 ਦਿਸ਼ਾਨਿਰਦੇਸ਼)

 

  • ਸਾਰੇ ਸਿਹਤ ਕੇਂਦਰਾਂ ‘ਤੇ ਲੇੜੀਂਦੇ ਪੀਣ ਵਾਲੇ ਪਾਣੀ ਦੀ ਉਪਲਬਧਤਾ ਸੁਨਿਸ਼ਚਿਤ ਕਰੋ।

  • ਉਡੀਕ ਅਤੇ ਮਰੀਜ਼ ਦੇ ਇਲਾਜ ਖੇਤਰ ਵਿੱਚ ਆਮ ਕੂਲਿੰਗ ਉਪਕਰਣਾਂ ਦੀ ਲੋੜੀਂਦੀ ਉਪਲਬਧਤਾ ਅਤੇ ਉਨ੍ਹਾਂ ਦੀ ਫੰਕਸ਼ਨਿੰਗ ਸੁਨਿਸ਼ਚਿਤ ਕਰੋ।

  • ਸ਼ੱਕੀ ਹੀਟ ਸਟ੍ਰੋਕ ਵਾਲੇ ਮਾਮਲਿਆਂ ਦਾ ਤੇਜ਼ੀ ਨਾਲ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ ਅਤੇ ਸਟੈਂਡਰਡ ਟ੍ਰੀਟਮੈਂਟ ਪ੍ਰੋਟੋਕੋਲ ਦਾ ਉਪਯੋਗ ਕਰਕੇ ਸਰਗਰਮ ਰੂਪ ਨਾਲ ਬਿਹਤਰ ਇਲਾਜ ਕੀਤਾ ਜਾਣਾ ਚਾਹੀਦਾ ਹੈ।

  1. ਬਹੁਤ ਜ਼ਿਆਦਾ ਗਰਮੀ ਨਾਲ ਨਜਿੱਠਣ ਲਈ ਸਿਹਤ ਸੁਵਿਧਾਵਾਂ ਦੀ ਮਜ਼ਬੂਤੀ

ਕੂਲਿੰਗ ਅਲਾਇੰਸ ਦੇ ਨਿਰੰਤਰ ਕੰਮਕਾਜ ਲਈ ਹਸਪਤਾਲਾਂ ਵਿੱਚ ਨਿਰਵਿਘਨ ਬਿਜਲੀ ਸਪਲਾਈ ਲਈ ਬਿਜਲੀ ਵੰਡ ਕੰਪਨੀ/ਨਿਗਮ ਦੇ ਨਾਲ ਤਾਲਮੇਲ ਕਰਨ।

  • ਸਿਹਤ ਕੇਂਦਰਾਂ ਵਿੱਚ ਇਨਡੋਰ ਗਰਮੀ ਅਤੇ ਊਰਜਾ ਸੰਭਾਲ ਨੂੰ ਘੱਟ ਕਰਨ ਲਈ ਠੰਡੀ ਛੱਤ/ਗ੍ਰੀਨ ਛੱਤ, ਖਿੜਕਾ ਦੀ ਛਾਂ, ਰੇਨ ਵਾਟਰ ਹਾਰਵੈਸਟਿੰਗ, ਸੋਲਰਾਈਜੇਸ਼ਨ ਆਦਿ ਉਪਾਅ ਅਪਣਾਓ।

  • ਜ਼ਿਆਦਾ ਗਰਮ ਥਾਵਾਂ ਵਾਲੇ ਸਿਹਤ ਕੇਂਦਰਾਂ ਦੇ ਬਾਹਰ ਸ਼ੈੱਡ ਦੀ ਵਿਵਸਥਾ ਕਰਨ

  1. ਐੱਚਆਰਆਈ-ਕੇਂਦ੍ਰਿਤ ਜਨਤਕ ਇਕੱਠ /ਸਪੋਰਟਿੰਗ ਇਵੈਂਟ ਦੀ ਤਿਆਰੀ 

ਗਰਮੀਆਂ ਦੌਰਾਨ ਜਨਤਕ ਇਕੱਠ ਜਾਂ ਖੇਡ ਗਤੀਵਿਧੀਆਂ ਦਾ ਆਯੋਜਨ ਕਰਦੇ ਸਮੇਂ, ਸਿਹਤ ਵਿਭਾਗਾਂ, ਹੋਰ ਸਬੰਧਿਤ ਵਿਭਾਗਾਂ ਅਤੇ ਸਥਾਨਕ ਪ੍ਰਸ਼ਾਸਨ ਦੀ ਸਰਗਰਮ ਭਾਗੀਦਾਰੀ ਰਾਹੀਂ ਗਰਮੀ ਨਾਲ ਸਬੰਧਿਤ ਬਿਮਾਰੀਆਂ (ਐੱਚਆਰਆਈ) ਨੂੰ ਰੋਕਣ ਅਤੇ ਪ੍ਰਬੰਧਿਤ ਕਰਨ ਲਈ ਲੋੜੀਂਦੀ ਤਿਆਰੀ ਕੀਤੀ ਜਾਣੀ ਚਾਹੀਦੀ ਹੈ।

ਇਵੈਂਟ ਪਲਾਨਿੰਗ ਲਈ ਇਨ੍ਹਾਂ ਗੱਲਾਂ ‘ਤੇ ਧਿਆਨ ਦੇਵੋ-

  • ਵਾਤਾਵਰਣ ਦੀ ਗਰਮੀ

  • ਹੀਟਵੇਵ (ਲੂ) ਦੇ ਪੂਰਵ ਅਨੁਮਾਨ, ਉੱਚ ਨਮੀ, ਸਰਗਰਮ ਹੀਟਵੇਵ (ਲੂ) ਦੀਆਂ ਚੇਤਾਵਨੀਆਂ ਨੂੰ ਦੇਖੋ ਅਤੇ ਸਥਾਨਕ ਆਈਐੱਮਡੀ ਕੇਂਦਰ ਨਾਲ ਸਲਾਹ ਕਰਨ।

  • ਉਨ੍ਹਾਂ ਦਿਨਾਂ ਤੋਂ ਬਚੋ ਜਦੋਂ ਸਰਗਰਮ ਹੀਟਵੇਵ (ਲੂ) ਦੀ ਚੇਤਾਵਨੀ, ਉੱਚ ਨਮੀ ਦੀ ਸੰਭਾਵਨਾ ਹੋਵੇ।

  • ਦਿਨ ਦੇ ਸਭ ਤੋਂ ਗਰਮ ਸਮੇਂ (ਦੁਪਹਿਰ 12 ਵਜੇ ਤੋਂ ਦੁਪਹਿਰ 3 ਵਜੇ ਤੱਕ) ਵਿੱਚ ਬਾਹਰੀ ਪ੍ਰੋਗਰਾਮਾਂ ਦੀ ਯੋਜਨਾ ਬਣਾਉਣ ਤੋਂ ਬਚੋ।

  • ਇਵੈਂਟ ਗ੍ਰਾਊਂਡ ‘ਤੇ ਸੁਵਿਧਾਵਾਂ/ਬੁਨਿਆਦੀ ਵਿਵਸਥਾਵਾਂ।

  • ਮੈਡੀਕਲ ਕੈਂਪ, ਕੂਲਿੰਗ ਏਰੀਆ, ਪਾਣੀ ਦੀ ਵਿਵਸਥਾ ਕਰਨ ਲਈ ਸਥਾਨਕ ਸਿਹਤ ਸੁਵਿਧਾਵਾਂ ਦੀ ਇੱਕ ਡਾਕਟਰੀ ਟੀਮ ਦੇ ਨਾਲ ਪ੍ਰੋਗਰਾਮ ਸਥਾਨ/ਮੈਦਾਨ ਦੇ ਮੁਲਾਂਕਣ ਦੀ ਯੋਜਨਾ ਬਣਾਓ।

 

  • ਸੁਰੱਖਿਅਤ, ਪੀਣ ਵਾਲੇ ਪਾਣੀ ਦੀ ਵਿਵਸਥਾ।

  • ਸਾਰੇ ਮੌਜੂਦ ਲੋਕਾਂ ਲਈ ਲੋੜੀਂਦੀ ਅਤੇ ਸੁਰੱਖਿਅਤ ਵਾਟਰ ਸਪਲਾਈ ਅਤੇ ਸੁਵਿਧਾਜਨਕ ਪਹੁੰਚ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ।

  • ਪ੍ਰਤੀ ਵਿਅਕਤੀ ਜ਼ਰੂਰੀ ਪਾਣੀ ਦੀ ਸੁਝਾਈ ਗਈ ਮਾਤਰਾ 20 ਲੀਟਰ/ਦਿਨ ਅਤੇ ਪੀਣ ਲਈ 4 ਲੀਟਰ ਹੈ।

    • ਪੂਰੇ ਦਿਨ ਦੇ ਆਯੋਜਨਾਂ ਲਈ ਲਈ ਜਲ ਪ੍ਰਾਵਧਾਨ ਦੀ ਗਣਨਾ ਹੇਠਾਂ ਲਿਖੇ ਦੇ ਅਧਾਰ ‘ਤੇ ਕੀਤੀ ਜਾ ਸਕਦੀ ਹੈ-

      1. ਪ੍ਰਤੀ ਵਿਅਕਤੀ ਘੱਟ ਤੋਂ ਘੱਟ 2 ਲੀਟਰ ਮੁਫਤ ਪੀਣ ਵਾਲਾ ਪਾਣੀ ਉਪਲਬਧ ਹੋਵੇ ਜਾਂ 500 ਮਿਲੀ ਲੀਟਰ/. ਘੰਟੇ ਦੀ ਦਰ ਨਾਲ ਗਣਨਾ ਕੀਤੀ ਗਈ ਹੋਵੇ, ਜੋ ਵੀ ਅਧਿਕ ਹੋਵੇ ਅਤੇ

      2. ਪ੍ਰਤੀ 500 ਲੋਕਾਂ ‘ਤੇ ਇੱਕ ਵਾਟਰ ਆਊਟਲੇਟ ਦੀ ਵਿਵਸਥਾ ਹੋਵੇ।

      3. ਸੁਰੱਖਿਆ, ਪਾਣੀ ਦੀ ਗੁਣਵੱਤਾ ਅਤੇ ਸਵੱਛਤਾ ਲਈ ਵਾਟਰ ਆਊਟਲੇਟ ਦੀ ਸਮੀਖਿਆ ਅਤੇ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ।

  • ਐਮਰਜੈਂਸੀ ਕੂਲਿੰਗ/ਡਾਊਸਿੰਗ ਲਈ ਪਾਣੀ ਦੀ ਮਾਤਰਾ ‘ਤੇ ਅਲੱਗ ਤੋਂ ਵਿਚਾਰ ਕੀਤਾ ਜਾਣਾ ਚਾਹੀਦਾ ਹੈ।

  • ਸ਼ੈੱਡ/ਸ਼ੈਲਟਰ: ਮੌਜੂਦਾ ਲੋਕਾਂ ਦੇ ਖੁੱਲ੍ਹੇ ਵਿੱਚ ਸੂਰਜ ਨਾਲ ਸੰਪਰਕ ਵਿੱਚ ਆਉਣ ਨੂੰ ਘੱਟ ਕਰਨ ਲਈ।

  • ਕੂਲਿੰਗ ਸ਼ੈਲਟਰਸ: ਖੂਹ, ਸਰਗਰਮ ਤੌਰ ‘ਤੇ ਹਵਾਦਾਰ/ਠੰਡੇ ਕਮਰੇ/ਧੁੰਦ ਵਾਲੇ ਖੇਤਰਾਂ ਦਾ ਪ੍ਰਾਵਧਾਨ।

ਹੈਲਥ ਪ੍ਰਮੋਸ਼ਨ ਅਤੇ ਜੋਖਮ ਸਬੰਧੀ ਸੰਚਾਰ

ਹਿੱਸਾ ਲੈਣ ਵਾਲੀ ਆਬਾਦੀ ਲਈ ਸਥਾਨਕ ਭਾਸ਼ਾ ਵਿੱਚ ਲਗਾਤਾਰ ਸੰਚਾਰ ਦੀ ਲੋੜੀਂਦੀ ਵਿਵਸਥਾ ਸੁਨਿਸ਼ਚਿਤ ਕਰੋ, (ਪ੍ਰੋਗਰਾਮ ਦੇ ਪਹਿਲੇ ਅਤੇ ਪ੍ਰੋਗਰਾਮ ਦੇ ਦੌਰਾਨ) ਸੋਸ਼ਲ ਮੀਡੀਆ, ਸਾਈਟ ‘ਤੇ ਪੋਸਟਰ, ਉਪਾਵਾਂ ਬਾਰੇ ਵੀਡਿਓ ਕਲਿੱਪ/ਘੋਸ਼ਣਾਵਾਂ ਰਾਹੀਂ।

  • ਡੀਹਾਈਡ੍ਰੇਸ਼ਨ ਤੋਂ ਬਚਣਾ/ਬਹੁਤ ਪਾਣੀ ਦਾ ਸੇਵਨ।

  • ਉੱਚਿਤ ਕਪੜੇ ਪਾਉਣੇ ਅਤੇ ਸਨਸਕ੍ਰੀਨ, ਟੋਪੀ, ਛੱਤਰੀ ਆਦਿ ਜਿਹੇ ਸੁਰੱਖਿਆਤਮਕ ਉਪਾਅ ਕਰੋ।

  • ਗਰਮੀ ਨਾਲ ਸਬੰਧਿਤ ਬਿਮਾਰੀਆਂ ਦਾ ਖਤਰਾ ਘੱਟ ਕਰੋ।

  • ਐੱਚਆਰਆਈ ਦੇ ਪ੍ਰਾਥਮਿਕ ਸੰਕੇਤਾਂ-ਟੀਚਿਆਂ, ਫਸਟ ਏਡ ਅਤੇ ਪਹਿਲੇ ਜਵਾਬ ਦੇਣ ਵਾਲਿਆਂ ਨਾਲ ਸੰਪਰਕ ਕਰਨ ਦੇ ਤਰੀਕਿਆਂ ਦੀ ਪਹਿਚਾਣ ਕਰਨਾ।

ਸਿਹਤ ਖੇਤਰ ਦੀ ਤਿਆਰੀ

  • ਸਿਹਤ ਨਿਗਰਾਨੀ, ਮੈਡੀਕਲ ਪ੍ਰਬੰਧਨ ਅਤੇ ਪ੍ਰਤੀਕਿਰਿਆ ਯੋਜਨਾ ਵਿੱਚ ਗਰਮੀ ਨਾਲ ਸਬੰਧਿਤ ਬਿਮਾਰੀਆਂ ‘ਤੇ ਵਿਚਾਰ ਕਰੋ।

  • ਘਟਨਾ ਦੇ ਪ੍ਰਕਾਰ ਦੇ ਅਧਾਰ ‘ਤੇ ਸੰਭਾਵਿਤ ਜ਼ਿਆਦਾ ਪ੍ਰਭਾਵਿਤ ਆਬਾਦੀ ਦੀ ਆਮ ਸਮਝ ਰੱਖੋ। ਜਨਤਕ ਖੇਡ ਆਯੋਜਨਾਂ ਵਿੱਚ ਬਹੁਤ ਜ਼ਿਆਦਾ ਹੀਟਸਟ੍ਰੋਕ ਦੇਖਿਆ ਜਾ ਸਕਦਾ ਹੈ, ਤੀਰਥ ਯਾਤਰਾ ਨਾਲ ਸਬੰਧਿਤ ਜਨਤਕ ਇਕੱਠ ਵਿੱਚ ਕਲਾਸਿਕ ਹੀਟਸਟ੍ਰੋਕ ਆਮ ਹੋ ਜਾਂਦਾ ਹੈ।

  • ਮਾਤਰਾ ਵਿੱਚ ਕਮੀ ਅਤੇ ਇਲੈਕਟਰੋਲਾਈਟ ਅਸੰਤੁਲਨ ਆਦਿ ਦੇ ਪ੍ਰਬੰਧਨ ਵਿੱਚ ਸਹਾਇਤਾ ਲਈ ਓਆਰਐੱਸ ਪੈਕ, ਜ਼ਰੂਰੀ ਦਵਾਈਆਂ, ਆਈਵੀ ਤਰਲ ਪਦਾਰਥ, ਆਈਸਪੈਕ ਅਤੇ ਉਪਕਰਣਾਂ ਦੇ ਪ੍ਰਾਵਧਾਨ ਰਾਹੀਂ ਗਰਮੀ ਨਾਲ ਸਬੰਧਿਤ ਬਿਮਾਰੀ (ਐੱਚਆਰਆਈ) ਨੂੰ ਰੋਕਣ।

  • ਗਰਮੀ ਨਾਲ ਸਬੰਧਿਤ ਗੰਭੀਰ ਬਿਮਾਰੀਆਂ ਦੇ ਤੁਰੰਤ ਮੁਲਾਂਕਣ ਅਤੇ ਤੁਰੰਤ ਰੋਕਥਾਮ ਨੂੰ ਪ੍ਰਾਥਮਿਕਤਾ ਦਿਓ।

  • ਗਰਮੀ ਦੀ ਥਕਾਵਟ ਅਤੇ ਹੀਟਸਟ੍ਰੋਕ ਦੇ ਮਰੀਜ਼ਾਂ ਦੇ ਪੂਰੇ ਸ਼ਰੀਰ ਨੂੰ ਤੇਜ਼ੀ ਨਾਲ ਠੰਡਾ ਕਰਨ ਲਈ ਸੁਰੱਖਿਅਤ, ਪਹੁੰਚਯੋਗ ਖੇਤਰ ਨਿਰਧਾਰਿਤ ਕਰੋ।

  • ਪਾਣੀ, ਸ਼ੈੱਡ, ਵੈਨਿਊ ਦੀ ਟੌਪੋਗ੍ਰਾਫੀ ਅਤੇ ਪਹੁੰਚ ਦੇ ਅਧਾਰ ‘ਤੇ ਉਪਯੁਕਤ ਤੁਰੰਤ ਕੂਲਿੰਗ ਵਿਧੀ ਦੀ ਪਹਿਚਾਣ ਕੋਰ, ਇਸੇ ਦੇ ਮੁਤਾਬਿਕ ਉਪਕਰਣ (ਰੈਕਟਲ ਥਰਮਾਮੀਟਰ, ਬਰਫ਼ ਦੇ ਬਕਸੇ, ਬਰਫ਼ ਦੇ ਟੁਕੜੇ, ਠੰਡਾ ਪਾਣੀ, ਟਾਰਪ, ਆਇਸ ਕੂਲਰ, ਪੱਖੇ, ਤੌਲੀਏ/ਸ਼ੀਟਾਂ) ਖਰੀਦੋ ਅਤੇ ਕੂਲਿੰਗ ਏਰੀਆ ਤਿਆਰ ਕਰੋ।

  • ਜਾਂਚ, ਤੁਰੰਤ ਮੁਲਾਂਕਣ, ਤੁਰੰਤ ਕੂਲਿੰਗ, ਮੈਡੀਕਲ ਰਿਕਾਰਡ ਰੱਖਣਾ, ਰੇਫਰਲ ਅਤੇ ਨਿਗਰਾਨੀ ਵਿੱਚ ਮੌਜੂਦ ਮੈਡੀਕਲ ਸਟਾਫ ਅਤੇ ਸਬੰਧਿਤ ਫਸਟ ਏਡ ਪ੍ਰਦਾਨ ਕਰਨ ਵਾਲੇ ਸਟਾਫ ਦੀ ਟ੍ਰੇਨਿੰਗ ਸੁਨਿਸ਼ਚਿਤ ਕਰੋ।

  • ਨਜ਼ਦੀਕੀ ਰੈਫਰਲ ਸਿਹਤ ਕੇਂਦਰਾਂ ਨੂੰ ਮਨੋਨੀਤ ਅਤੇ ਸੂਚਿਤ ਕਰੋ ਜੋ ਉੱਚਿਤ ਐੱਚਆਰਆਈ ਪ੍ਰਬੰਧਨ ਅਤੇ ਕੂਲਿੰਗ ਸੁਵਿਧਾਵਾਂ ਪ੍ਰਦਾਨ ਕਰ ਸੱਕਣ।

  • ਗੰਭੀਰ ਮਰੀਜ਼ਾਂ ਨੂੰ ਨਜ਼ਦੀਕ ਸਾਰੀਆਂ ਸੁਵਿਧਾਵਾਂ ਨਾਲ ਲੈਸ ਸਿਹਤ ਸੰਭਾਲ਼ ਕੇਂਦਰ ਤੱਕ ਪਹੁੰਚਾਉਣ ਲਈ ਆਈਸ ਪੈਕ ਅਤੇ ਠੰਡੇ ਪਾਣੀ ਆਦਿ ਦੇ ਨਾਲ ਐਂਬੂਲੈਂਸ ਤਿਆਰ ਰੱਖੋ।

 

ਇਵੈਂਟ ਦੌਰਾਨ ਇਨ੍ਹਾਂ ਗੱਲਾਂ ‘ਤੇ ਧਿਆਨ ਦਵੋ-

  • ਲੋੜੀਂਦੀ ਏਅਰ ਸਰਕੂਲੇਸ਼ਨ ਸੁਨਿਸ਼ਚਿਤ ਕਰੋ, ਪ੍ਰੋਗਰਾਮ ਸਥਾਨ ‘ਤੇ ਭੀੜ-ਭੜਕੇ ਵਾਲੀ ਥਾਂ ਤੋਂ ਬਚੋ।

  • ਐਂਟਰੀ ਅਤੇ ਇਵੈਂਟ ਏਰੀਆ ਦੇ ਅੰਦਰ ਚੈੱਕਪੁਆਇੰਟਸ ਦੇ ਨਾਲ ਪ੍ਰੋਗਰਾਮ ਵਿੱਚ ਜ਼ਿਆਦਾ ਪ੍ਰਭਾਵਿਤ ਲੋਕਾਂ ਦੀ ਪਹਿਚਾਣ ਅਤੇ ਨਿਗਰਾਨੀ ਕਰੋ; ਸਾਈਟ ‘ਤੇ ਵਾਲੰਟੀਅਰ/ਕੈਮਰੇ ਦੀ ਮਦਦ ਨਾਲ ਨਿਗਰਾਨੀ।

  • ਉਪਯੁਕਤ ਪੋਰਟੇਬਲ ਆਈਸ ਬਾਕਸ, ਠੰਡੇ ਪਾਣੀ, ਓਆਰਐੱਸ ਪੈਕੇਟ ਦੇ ਨਾਲ ਯੂਨੀਫਾਰਮਡ ਮੈਡੀਕਲ ਸਪੋਰਟ ਟੀਮਾਂ ਨੂੰ ਤੈਨਾਤ ਕੀਤਾ ਜਾਣਾ ਚਾਹੀਦਾ ਹੈ।

  • ਗਰਮੀ ਦੇ ਪ੍ਰਭਾਵਾਂ ਅਤੇ ਹਾਈਡਰੇਟਿਡ ਅਤੇ ਠੰਡੇ ਰਹਿਣ ਦੇ ਰੀਮਾਈਂਡਰਾਂ ਦੇ ਸਬੰਧਾਂ ਵਿੱਚ ਚੰਗਾ ਜਨਤਕ ਸੰਚਾਰ (ਪ੍ਰਸਾਰਣ, ਪੋਸਟਰ ਦੇ ਸੰਦਰਭ ਵਿੱਚ) ਜਾਰੀ ਰੱਖੋ।

  • ਈਵੈਂਟ ਸਾਈਟ ਦੇ ਵਿਸਤ੍ਰਿਤ ਨਕਸ਼ੇ ਅਤੇ ਪ੍ਰਦਰਸ਼ਨ ‘ਤੇ ਦਿਸ਼ਾ-ਨਿਰਦੇਸ਼ਾਂ ਰਾਹੀਂ ਜਨਤਾ ਨੂੰ ਮੈਡੀਕਲ ਚੈੱਕ ਪੋਸਟਸ, ਨਜ਼ਦੀਕੀ ਨਿਕਾਸ ਵੱਲ ਮਾਰਗਦਰਸ਼ਨ ਕਰੋ।

  • ਐੱਚਆਰਆਈ ਲਈ ਇਲਾਜ ਕੀਤੇ ਗਏ ਸਾਰੇ ਮਰੀਜ਼ਾਂ ਦਾ ਉੱਚਿਤ ਪ੍ਰਬੰਧਨ ਅਤੇ ਦਸਤਾਵੇਜ਼ ਅਤੇ ਉਨ੍ਹਾਂ ਦੇ ਫਸਟ ਏਡ ਦੇ ਬਾਅਦ ਫਾਲੋਅੱਪ ਸੁਨਿਸ਼ਚਿਤ ਕਰੋ।

  • ਐੱਨਪੀਸੀਸੀਐੱਚਐੱਚ ਦੇ ਤਹਿਤ ਗਰਮੀ ਨਾਲ ਸਬੰਧਿਤ ਬਿਮਾਰੀ ਅਤੇ ਡੈਥ ਸਰਵੀਲਾਂਸ ਵਿੱਚ ਹੀਟਸਟ੍ਰੋਕ ਦੇ ਮਾਮਲਿਆਂ ਅਤੇ ਮੌਤਾਂ ਦੀ ਰਿਪੋਰਟ ਕਰੋ।

  • ਹੈਲਥ ਕੇਅਰ ਟੀਮ ਅਤੇ ਈਵੈਂਟ ਦਾ ਆਯੋਜਨ ਕਰਨ ਵਾਲਿਆਂ ਦੇ ਦਰਮਿਆਨ ਪ੍ਰਭਾਵੀ ਸੰਚਾਰ ਕਾਇਮ ਕਰਕੇ ਰੱਖੋ।

 

************

ਐੱਮਵੀ



(Release ID: 2027063) Visitor Counter : 15