ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ
ਘਰੇਲੂ ਖਪਤ ਖਰਚ ਸਰਵੇਖਣ (ਐੱਚਸੀਈਐੱਸ) 2022-23 'ਤੇ ਡੇਟਾ ਉਪਭੋਗਤਾ ਕਾਨਫਰੰਸ ਭਲਕੇ (19.6.2024) ਨਵੀਂ ਦਿੱਲੀ ਵਿੱਚ ਆਯੋਜਿਤ ਕੀਤੀ ਜਾਵੇਗੀ
Posted On:
18 JUN 2024 4:42PM by PIB Chandigarh
ਰਾਸ਼ਟਰੀ ਨਮੂਨਾ ਸਰਵੇਖਣ ਦਫ਼ਤਰ (ਐੱਨਐੱਸਐੱਸਓ), ਅੰਕੜਾ ਅਤੇ ਪ੍ਰੋਗਰਾਮ ਅਮਲ ਮੰਤਰਾਲਾ (ਐੱਮਓਐੱਸਪੀਆਈ), 1950 ਵਿੱਚ ਆਪਣੀ ਸਥਾਪਨਾ ਤੋਂ ਬਾਅਦ ਨਿਯਮਤ ਤੌਰ 'ਤੇ ਘਰੇਲੂ ਖਪਤ ਖਰਚ ਸਰਵੇਖਣ (ਐੱਚਸੀਈਐੱਸ) ਕਰਵਾ ਰਿਹਾ ਹੈ। ਹਾਲ ਹੀ ਵਿੱਚ, ਐੱਨਐੱਸਐੱਸਓ ਨੇ ਅਗਸਤ 2022 ਤੋਂ ਜੁਲਾਈ 2023 ਤੱਕ ਐੱਚਸੀਈਐੱਸ ਦਾ ਸੰਚਾਲਨ ਕੀਤਾ। ਇਹ ਸਰਵੇਖਣ ਘਰੇਲੂ ਮਾਸਿਕ ਪ੍ਰਤੀ ਵਿਅਕਤੀ ਖਪਤ ਖਰਚੇ (ਐੱਮਪੀਸੀਈ) ਅਤੇ ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ, ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ, ਅਤੇ ਵੱਖ-ਵੱਖ ਸਮਾਜਿਕ-ਆਰਥਿਕ ਸਮੂਹਾਂ ਵਿੱਚ ਇਸਦੀ ਵੰਡ ਦੇ ਅਨੁਮਾਨ ਤਿਆਰ ਕਰਦਾ ਹੈ। ਐੱਚਸੀਈਐੱਸ 2022-23 ਦੀ ਤੱਥ ਸ਼ੀਟ 24 ਫਰਵਰੀ 2024 ਨੂੰ ਜਾਰੀ ਕੀਤੀ ਗਈ ਸੀ ਅਤੇ ਵਿਸਤ੍ਰਿਤ ਸਰਵੇਖਣ ਨਤੀਜੇ ਅਤੇ ਯੂਨਿਟ-ਪੱਧਰ ਦੇ ਅੰਕੜੇ 7 ਜੂਨ 2024 ਨੂੰ ਪ੍ਰਕਾਸ਼ਿਤ ਕੀਤੇ ਗਏ ਸਨ।
ਉਪਰੋਕਤ ਦੀ ਰੋਸ਼ਨੀ ਵਿੱਚ, ਫੀਡਬੈਕ ਲਈ ਡੇਟਾ ਉਪਭੋਗਤਾਵਾਂ/ਹਿਤਧਾਰਕਾਂ ਨਾਲ ਐੱਮਓਐੱਸਪੀਆਈ ਦੀ ਆਪਸੀ ਤਾਲਮੇਲ ਅਤੇ ਸ਼ਮੂਲੀਅਤ ਨੂੰ ਵਧਾਉਣ ਲਈ ਐੱਚਸੀਈਐੱਸ 2022-23 'ਤੇ ਇੱਕ-ਰੋਜ਼ਾ ਡੇਟਾ ਉਪਭੋਗਤਾ ਕਾਨਫਰੰਸ, ਐੱਨਐੱਸਐੱਸਓ, ਅੰਕੜਾ ਅਤੇ ਪ੍ਰੋਗਰਾਮ ਅਮਲ ਮੰਤਰਾਲੇ (ਐੱਮਓਐੱਸਪੀਆਈ) ਦੁਆਰਾ ਕੱਲ੍ਹ ਯਾਨੀ ਕਿ 19 ਜੂਨ 2024 ਨੂੰ ਨਵੀਂ ਦਿੱਲੀ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ। ਇਸ ਕਾਨਫਰੰਸ ਵਿੱਚ, ਵੱਖ-ਵੱਖ ਮੁੱਖ ਮੁੱਦਿਆਂ, ਪਰਿਭਾਸ਼ਾਵਾਂ, ਮੁੱਖ ਨਤੀਜਿਆਂ, ਇਕਾਈ ਪੱਧਰ ਦਾ ਡੇਟਾ, ਗੁਣਕ ਦੀ ਵਰਤੋਂ ਕਰਦੇ ਹੋਏ ਅਤੇ ਐੱਚਸੀਈਐੱਸ ਦੀ ਡੇਟਾ ਗੁਣਵੱਤਾ ਪੇਸ਼ ਕੀਤੀ ਜਾਵੇਗੀ, ਜਿਸ ਤੋਂ ਬਾਅਦ ਸਵਾਲਾਂ ਨੂੰ ਹੱਲ ਕਰਨ ਅਤੇ ਸੂਝ-ਬੂਝ ਸਾਂਝੀ ਕਰਨ ਲਈ ਖੁੱਲ੍ਹੀ ਚਰਚਾ ਕੀਤੀ ਜਾਵੇਗੀ।
ਪ੍ਰਧਾਨ ਮੰਤਰੀ (ਈਏਸੀ-ਪੀਐੱਮ) ਦੀ ਆਰਥਿਕ ਸਲਾਹਕਾਰ ਕੌਂਸਲ ਦੇ ਚੇਅਰਮੈਨ ਡਾ. ਬਿਬੇਕ ਦੇਬਰੋਏ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਕਾਨਫਰੰਸ ਵਿੱਚ ਰਾਸ਼ਟਰੀ ਅੰਕੜਾ ਕਮਿਸ਼ਨ (ਐੱਨਐੱਸਸੀ), ਰਾਸ਼ਟਰੀ ਨਮੂਨਾ ਸਰਵੇਣ (ਐੱਨਐੱਸਐੱਸ) ਦੀ ਸੰਚਾਲਨ ਕਮੇਟੀ, ਅੰਕੜਿਆਂ ਬਾਰੇ ਸਥਾਈ ਕਮੇਟੀ (ਐੱਸਸੀਓਐੱਸ) ਦੇ ਚੇਅਰਮੈਨ ਅਤੇ ਮੈਂਬਰ, ਐੱਮਓਐੱਸਪੀਆਈ ਅਤੇ ਹੋਰ ਕੇਂਦਰੀ ਮੰਤਰਾਲਿਆਂ/ਵਿਭਾਗਾਂ ਦੇ ਅਧਿਕਾਰੀ, ਵੱਖ-ਵੱਖ ਅੰਤਰਰਾਸ਼ਟਰੀ ਸੰਸਥਾਵਾਂ ਦੇ ਅਧਿਕਾਰੀ, ਪ੍ਰਸਿੱਧ ਸੰਸਥਾਵਾਂ ਦੇ ਪ੍ਰੋਫੈਸਰ ਅਤੇ ਖੋਜ ਵਿਦਵਾਨਾਂ ਸਮੇਤ ਹੋਰ ਉੱਚ ਪਤਵੰਤੇ ਵੀ ਸ਼ਾਮਲ ਹੋਣਗੇ। ਤੁਸੀਂ ਹੇਠਾਂ ਦਿੱਤੇ ਲਿੰਕ ਦੀ ਵਰਤੋਂ ਕਰਕੇ ਯੂ-ਟਿਊਬ 'ਤੇ ਕਾਨਫਰੰਸ ਵਿੱਚ ਸ਼ਾਮਲ ਹੋ ਸਕਦੇ ਹੋ।
ਯੂ-ਟਿਊਬ ਲਾਈਵਸਟ੍ਰੀਮ ਲਈ ਲਿੰਕ:
****
ਐੱਮਜੀ/ਐੱਮਐੱਸ
(Release ID: 2026437)
Visitor Counter : 47