ਬਿਜਲੀ ਮੰਤਰਾਲਾ
azadi ka amrit mahotsav

ਬਿਜਲੀ ਮੰਤਰਾਲਾ ਗਰਮੀਆਂ ਵਿੱਚ ਵਧਦੀ ਮੰਗ ਲਈ ਲੋੜੀਂਦੀ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਵਿਆਪਕ ਉਪਾਅ ਕਰ ਰਿਹਾ ਹੈ


ਉੱਤਰੀ ਖੇਤਰ ਵਿੱਚ 89 ਗੀਗਾਵਾਟ ਦੀ ਹੁਣ ਤੱਕ ਦੀ ਸਭ ਤੋਂ ਵੱਧ ਮੰਗ 17 ਜੂਨ 2024 ਨੂੰ ਸਫਲਤਾਪੂਰਵਕ ਪੂਰੀ ਹੋਈ

Posted On: 18 JUN 2024 2:45PM by PIB Chandigarh

ਭਾਰਤ ਦਾ ਉੱਤਰੀ ਖੇਤਰ 17 ਮਈ 2024 ਤੋਂ ਚੱਲ ਰਹੀ ਗਰਮੀ ਦੀ ਲਹਿਰ ਕਾਰਨ ਬਿਜਲੀ ਦੀ ਉੱਚ ਮੰਗ ਦੀਆਂ ਸਥਿਤੀਆਂ ਦਾ ਸਾਹਮਣਾ ਕਰ ਰਿਹਾ ਹੈ ਇਨ੍ਹਾਂ ਚੁਣੌਤੀਪੂਰਨ ਹਾਲਤਾਂ ਦੇ ਬਾਵਜੂਦਉੱਤਰੀ ਖੇਤਰ ਵਿੱਚ 89 ਗੀਗਾਵਾਟ ਦੀ ਹੁਣ ਤੱਕ ਦੀ ਸਭ ਤੋਂ ਉੱਚੀ ਮੰਗ 17 ਜੂਨ 2024 ਨੂੰ ਸਫਲਤਾਪੂਰਵਕ ਪੂਰੀ ਕੀਤੀ ਗਈ ਖੇਤਰ ਦੀ ਬਿਜਲੀ ਦੀ ਜਰੂਰਤ ਦਾ 25 ਤੋਂ 30% ਗੁਆਂਢੀ ਖੇਤਰਾਂ ਤੋਂ ਲੈਕੇ ਇਹ ਪ੍ਰਾਪਤੀ ਸੰਭਵ ਹੋਈ ਹੈ ਸਾਰੀਆਂ ਸਹੂਲਤਾਂ ਨੂੰ ਉੱਚ ਪੱਧਰੀ ਚੌਕਸੀ ਬਰਕਰਾਰ ਰੱਖਣ ਅਤੇ ਉਪਕਰਣਾਂ ਦੀ ਜ਼ਬਰੀ ਕਟੌਤੀ ਨੂੰ ਘੱਟ ਤੋਂ ਘੱਟ ਕਰਨ ਦੀ ਸਲਾਹ ਦਿੱਤੀ ਗਈ ਹੈ ਆਈਐੱਮਡੀ ਦੀ ਭਵਿੱਖਵਾਣੀ ਦੇ ਅਨੁਸਾਰਉੱਤਰ-ਪੱਛਮ ਭਾਰਤ ਵਿੱਚ ਗਰਮੀ ਦੀ ਲਹਿਰ 20 ਜੂਨ ਤੋਂ ਘੱਟ ਹੋਣ ਦੀ ਉਮੀਦ ਹੈ

ਵਧਦੀ ਮੰਗ ਦੇ ਜਵਾਬ ਵਿੱਚ ਅਤੇ ਦੇਸ਼ ਭਰ ਵਿੱਚ ਲੋੜੀਂਦੀ ਬਿਜਲੀ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈਬਿਜਲੀ ਮੰਤਰਾਲੇ ਨੇ ਇਸ ਚੱਲ ਰਹੇ ਗਰਮੀ ਦੇ ਮੌਸਮ ਦੌਰਾਨ 250 ਗੀਗਾਵਾਟ ਦੀ ਹੁਣ ਤੱਕ ਦੀ ਸਭ ਤੋਂ ਉੱਚੀ ਮੰਗ ਨੂੰ ਪੂਰਾ ਕਰਨ ਲਈ ਕਈ ਉਪਾਵਾਂ ਨੂੰ ਲਾਗੂ ਕੀਤਾ ਹੈ ਇਨ੍ਹਾਂ ਉਪਾਵਾਂ ਵਿੱਚ ਸ਼ਾਮਲ ਹਨ:

  1. ਆਯਾਤ ਕੋਲਾ ਅਧਾਰਤ (ਆਈਸੀਬੀਪਲਾਂਟਾਂ ਦਾ ਸੰਚਾਲਨਉੱਚ ਮੰਗ ਦੀ ਮਿਆਦ ਦੇ ਦੌਰਾਨ ਉਤਪਾਦਨ ਸਮਰਥਨ ਨੂੰ ਜਾਰੀ ਰੱਖਣ ਲਈ ਆਈਸੀਬੀ ਪਲਾਂਟਾਂ ਲਈ ਬਿਜਲੀ ਐਕਟ, 2003 ਦੀ ਧਾਰਾ 11 ਦੇ ਤਹਿਤ ਨਿਰਦੇਸ਼ ਜਾਰੀ ਕੀਤੇ ਗਏ ਹਨ
  2. ਰੱਖ-ਰਖਾਅ ਦੀ ਸਮਾਂ-ਸਾਰਣੀ: ਇਸ ਮਿਆਦ ਦੇ ਦੌਰਾਨ ਉਤਪਾਦਨ ਇਕਾਈਆਂ ਦਾ ਘੱਟੋ-ਘੱਟ ਯੋਜਨਾਬੱਧ ਰੱਖ-ਰਖਾਅ ਤੈਅ ਕੀਤਾ ਗਿਆ ਹੈ ਉਤਪਾਦਨ ਸਮਰੱਥਾ ਦੀ ਉਪਲਬਧਤਾ ਨੂੰ ਵੱਧ ਤੋਂ ਵੱਧ ਕਰਨ ਲਈ ਅੰਸ਼ਕ ਅਤੇ ਜਬਰੀ ਕਟੌਤੀ ਨੂੰ ਘੱਟ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਇਸ ਤੋਂ ਇਲਾਵਾਵੱਧ ਤੋਂ ਵੱਧ ਬਿਜਲੀ ਉਤਪਾਦਨ ਨੂੰ ਯਕੀਨੀ ਬਣਾਉਣ ਲਈ ਲੰਬੇ ਸਮੇਂ ਤੋਂ ਬੰਦ ਪਲਾਂਟਾਂ ਨੂੰ ਉਨ੍ਹਾਂ ਦੇ ਯੂਨਿਟਾਂ ਨੂੰ ਮੁੜ ਸੁਰਜੀਤ ਕਰਨ ਲਈ ਸੰਵੇਦਨਸ਼ੀਲ ਬਣਾਇਆ ਗਿਆ ਹੈ
  3. ਜੈਨਕੋਸ ਐਡਵਾਇਜ਼ਰੀ: ਸਾਰੀਆਂ ਉਤਪਾਦਨ ਕੰਪਨੀਆਂ (ਜੈਨਕੋਸਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਪਲਾਂਟਾਂ ਨੂੰ ਸਿਹਤਮੰਦ ਸਥਿਤੀ ਵਿੱਚ ਰੱਖਣ ਤਾਂ ਜੋ ਵੱਖ-ਵੱਖ ਉਤਪਾਦਨ ਸਰੋਤਾਂ ਦੇ ਅਨੁਕੂਲ ਸੰਚਾਲਨ ਲਈ ਪੂਰੀ ਸਮਰੱਥਾ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾ ਸਕੇ
  4. ਕੋਲਾ ਭੰਡਾਰ ਰੱਖ-ਰਖਾਅ: ਕੋਲਾ-ਅਧਾਰਤ ਤਾਪ ਸਟੇਸ਼ਨਾਂ 'ਤੇ ਕੋਲੇ ਦੇ ਢੁਕਵੇਂ ਭੰਡਾਰ ਰੱਖੇ ਜਾ ਰਹੇ ਹਨ
  5. ਪਣ ਸਟੇਸ਼ਨਾਂ ਦੀ ਐਡਵਾਇਜ਼ਰੀ: ਪਣ ਸਟੇਸ਼ਨਾਂ ਨੂੰ ਸੋਲਰ ਘੰਟਿਆਂ ਦੌਰਾਨ ਪਾਣੀ ਦੀ ਬਚਤ ਕਰਨ ਅਤੇ ਗੈਰ-ਸੋਲਰ ਘੰਟਿਆਂ ਦੌਰਾਨ ਵੱਧ ਤੋਂ ਵੱਧ ਉਤਪਾਦਨ ਸਪਲਾਈ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਹਰ ਸਮੇਂ ਬਿਜਲੀ ਦੀ ਲੋੜੀਂਦੀ ਮਾਤਰਾ ਨੂੰ ਯਕੀਨੀ ਬਣਾਇਆ ਜਾ ਸਕੇ
  6. ਗੈਸ-ਅਧਾਰਤ ਬਿਜਲੀ ਪਲਾਂਟਾਂ ਦਾ ਸੰਚਾਲਨ: ਗੈਸ-ਅਧਾਰਤ ਬਿਜਲੀ ਪਲਾਂਟਾਂ ਨੂੰ ਬਿਜਲੀ ਐਕਟ, 2003 ਦੀ ਧਾਰਾ 11 ਦੇ ਤਹਿਤ ਗਰਿੱਡ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਇਸ ਤੋਂ ਇਲਾਵਾਇਨ੍ਹਾਂ ਗਰਮੀਆਂ ਲਈ ਵਿਸ਼ੇਸ਼ ਤੌਰ 'ਤੇ ਪ੍ਰਤੀਯੋਗੀ ਬੋਲੀ ਰਾਹੀਂ ਲਗਭਗ 860 ਮੈਗਾਵਾਟ ਵਾਧੂ ਗੈਸ-ਆਧਾਰਿਤ ਸਮਰੱਥਾ (ਗੈਰ-ਐੱਨਟੀਪੀਸੀਸਥਾਪਤ ਕੀਤੀ ਗਈ ਹੈ ਇਸ ਤੋਂ ਇਲਾਵਾਲਗਭਗ 5000 ਮੈਗਾਵਾਟ ਐੱਨਟੀਪੀਸੀ ਗੈਸ-ਅਧਾਰਿਤ ਸਮਰੱਥਾ ਨੂੰ ਪ੍ਰਣਾਲੀ ਦੀਆਂ ਜ਼ਰੂਰਤਾਂ ਦੇ ਅਨੁਸਾਰ ਤੁਰੰਤ ਸੰਚਾਲਨ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ
  7. ਵਾਧੂ ਬਿਜਲੀ ਦੀ ਬਾਜ਼ਾਰ ਉਪਯੋਗਤਾ: ਬਿਜਲੀ (ਦੇਰ ਨਾਲ ਭੁਗਤਾਨ ਸਰਚਾਰਜ ਅਤੇ ਸੰਬੰਧਿਤ ਮਾਮਲੇਨਿਯਮ, 2022 ਅਤੇ ਇਸ ਦੀਆਂ ਸੋਧਾਂ ਦੇ ਉਪਬੰਧਾਂ ਦੇ ਅਨੁਸਾਰ ਉਤਪਾਦਨ ਕਰਨ ਵਾਲੇ ਸਟੇਸ਼ਨਾਂ ਨਾਲ ਉਪਲਬਧ ਕੋਈ ਵੀ ਗੈਰ-ਲੋੜੀਂਦੀ ਜਾਂ ਵਾਧੂ ਬਿਜਲੀ ਦੀ ਪੇਸ਼ਕਸ਼ ਕੀਤੀ ਜਾਣੀ ਹੈ ਇਸ ਬਿਜਲੀ ਦੀ ਵਰਤੋਂ ਊਰਜਾ ਬਾਜ਼ਾਰ ਤੋਂ ਕੋਈ ਹੋਰ ਖਰੀਦਦਾਰ ਕਰ ਸਕਦਾ ਹੈ
  8. ਅੰਤਰ-ਰਾਜੀ ਬਿਜਲੀ ਜੋੜ: ਰਾਜ ਪੁਸ਼ਪ (PUShP) ਪੋਰਟਲ ਰਾਹੀਂ ਵਾਧੂ ਸਮਰੱਥਾ ਵਾਲੇ ਦੂਜੇ ਰਾਜਾਂ ਨਾਲ ਵੀ ਬਿਜਲੀ ਜੋੜ ਸਕਦੇ ਹਨ

*****

ਕ੍ਰਿਪਾ ਸ਼ੰਕਰ ਯਾਦਵ/ਕਸ਼ਤਿਜ ਸਿੰਘਾ


(Release ID: 2026433) Visitor Counter : 54


Read this release in: English , Urdu , Hindi , Hindi_MP