ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ

ਆਯੁਸ਼ ‘ਤੇ ਕੀਤੇ ਗਏ ਸਰਵੇਖਣ ਦੇ ਨਤੀਜੇ (ਜੁਲਾਈ 2022 ਤੋਂ ਜੂਨ 2023) ਜਾਰੀ ਕੀਤੇ ਗਏ

Posted On: 13 JUN 2024 5:30PM by PIB Chandigarh

ਮੁੱਖ ਖੋਜਾਂ

  • ਲਗਭਗ 95% ਗ੍ਰਾਮੀਣ ਅਤੇ 96% ਸ਼ਹਿਰੀ ਉੱਤਰਦਾਤਾਵਾਂ ਨੂੰ ਆਯੁਸ਼ ਬਾਰੇ ਜਾਣਕਾਰੀ ਹੈ।

  • ਲਗਭਗ 85% ਗ੍ਰਾਮੀਣ ਅਤੇ 86% ਸ਼ਹਿਰੀ ਪਰਿਵਾਰਾਂ ਵਿੱਚ ਘੱਟ ਤੋਂ ਘੱਟ ਇੱਕ ਮੈਂਬਰ ਚਿਕਿਤਸਕ ਪੌਦਿਆਂ/ਘਰੇਲੂ ਇਲਾਜ/ਸਥਾਨਕ ਸਿਹਤ ਪਰੰਪਰਾ/ਫੋਕ ਮੈਡੀਸਨ ਬਾਰੇ ਜਾਣਕਾਰੀ ਰੱਖਦਾ ਹੈ।

∙         ਪਿਛਲੇ 365 ਦਿਨਾਂ ਵਿੱਚ ਲਗਭਗ 46% ਗ੍ਰਾਮੀਣ ਅਤੇ 53% ਸ਼ਹਿਰੀ ਲੋਕਾਂ ਬਿਮਾਰੀਆਂ ਦੀ ਰੋਕਥਾਮ ਜਾਂ ਇਲਾਜ ਲਈ ਆਯੁਸ਼ ਦਾ ਉਪਯੋਗ ਕੀਤਾ।

∙         ਆਯੁਰਵੇਦ ਗ੍ਰਾਮੀਣ ਅਤੇ ਸ਼ਹਿਰੀ ਦੋਹਾਂ ਖੇਤਰਾਂ ਵਿੱਚ ਇਲਾਜ ਲਈ ਸਭ ਤੋਂ ਅਧਿਕ ਇਸਤੇਮਾਲ ਕੀਤੀ ਜਾਣ ਵਾਲੀ ਪ੍ਰਣਾਲੀ ਹੈ।

∙         ਆਯੁਸ਼ ਦਾ ਉਪਯੋਗ ਮੁੱਖ ਤੌਰ ‘ਤੇ  ਪੁਨਰ ਸੁਰਜੀਤੀ ਅਤੇ ਨਿਵਾਰਕ ਉਪਾਵਾਂ ਲਈ ਕੀਤਾ ਜਾਂਦਾ ਹੈ।

A.  ਜਾਣ-ਪਹਿਚਾਣ

ਰਾਸ਼ਟਰੀ ਨਮੂਨਾ ਸਰਵੇਖਣ (ਐੱਨਐੱਸਐੱਸ) ਦੇ 79ਵੇਂ ਦੌਰ ਦੇ ਹਿੱਸੇ ਦੇ ਰੂਪ ਵਿੱਚ ਜੁਲਾਈ 2022 ਤੋਂ ਜੂਨ 2023 ਤੱਕ ਰਾਸ਼ਟਰੀ ਨਮੂਨਾ ਸਰਵੇਖਣ ਦਫ਼ਤਰ (ਐੱਨਐੱਸਐੱਸਓ) ਦੁਆਰਾ ‘ਆਯੁਸ਼’ ‘ਤੇ ਪਹਿਲਾ ਵਿਸ਼ੇਸ਼ ਆਲ- ਇੰਡੀਆ ਸਰਵੇਅ ਕੀਤਾ ਗਿਆ। ਇਸ ਸਰਵੇਖਣ ਵਿੱਚ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਦੇ ਕੁਝ ਪਹੁੰਚਯੋਗ ਪਿੰਡਾਂ ਨੂੰ ਛੱਡ ਕੇ ਪੂਰੇ ਦੇਸ਼ ਨੂੰ ਸ਼ਾਮਲ ਕੀਤਾ ਗਿਆ। 1,81,298 ਪਰਿਵਾਰਾਂ ਤੋਂ ਜਾਣਕਾਰੀ ਇਕੱਠੀ ਕੀਤੀ ਗਈ, ਜਿਸ ਵਿੱਚ ਗ੍ਰਾਮੀਣ ਖੇਤਰਾਂ ਵਿੱਚ 1,04,195 ਅਤੇ ਸ਼ਹਿਰੀ ਖੇਤਰਾਂ ਵਿੱਚ 77,103 ਪਰਿਵਾਰ ਸ਼ਾਮਲ ਰਹੇ।

ਸਰਵੇਖਣ ਦੇ ਵਿਆਪਕ ਉਦੇਸ਼ ਹੇਠ ਲਿਖੇ ਬਾਰੇ ਜਾਣਕਾਰੀ ਇਕੱਠੀ ਕਰਨਾ ਸੀ:

  • ਸਿਹਤ ਸੰਭਾਲ਼ ਦੀ ਪਰੰਪਰਾਗਤ ਪ੍ਰਣਾਲੀ (ਚਿਕਿਤਸਾ ਦੀ ਆਯੁਸ਼ ਪ੍ਰਣਾਲੀ) ਬਾਰੇ ਲੋਕਾਂ ਦੀ ਜਾਗਰੂਕਤਾ,

  • ਬਿਮਾਰੀਆਂ ਦੀ ਰੋਕਥਾਮ ਜਾਂ ਇਲਾਜ ਲਈ ਆਯੁਸ਼ ਦਾ ਉਪਯੋਗ,

  • ਘਰੇਲੂ ਇਲਾਜ, ਔਸ਼ਧੀ (ਚਿਕਿਤਸਕ) ਪੌਦਿਆਂ, ਸਥਾਨਕ ਸਿਹਤ ਪਰੰਪਰਾ/ਫੋਕ ਮੈਡੀਸਨ ਬਾਰੇ ਪਰਿਵਾਰਾਂ ਦੀ ਜਾਗਰੂਕਤਾ।

 

ਇਸ ਤੋਂ ਇਲਾਵਾ, ਸਰਵੇਖਣ ਵਿੱਚ ਆਯੁਸ਼ ਮੈਡੀਸਨ ਸਿਸਟਮਸ ਦਾ ਉਪਯੋਗ ਕਰਕੇ ਇਲਾਜ ਲਈ ਘਰੇਲੂ ਖਰਚੇ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ। ਨਤੀਜਾ (ਯੂਨਿਟ ਪੱਧਰ ਦੇ ਡੇਟਾ ਦੇ ਨਾਲ ਤੱਥ ਪੱਤਰ) ਮੰਤਰਾਲੇ ਦੀ ਵੈੱਬਸਾਈਟ ([www.mospi.gov.in](http://www.mospi.gov.in)) ‘ਤੇ ਉਪਬਲਧ ਹਨ।

B.  ਨਮੂਨਾ ਰੂਪ ਰੇਖਾ

ਆਯੁਸ਼ ‘ਤੇ ਕੀਤਾ ਗਿਆ ਸਰਵੇਖਣ ਇੱਕ ਪੱਧਰੀ ਬਹੁ-ਪੜਾਵੀ ਨਮੂਨਾ ਡਿਜ਼ਾਈਨ ਦੇ ਉਪਯੋਗ ਦੇ ਜ਼ਰੀਏ ਕੀਤਾ ਗਿਆ ਜਿਸ ਵਿੱਚ ਗ੍ਰਾਮੀਣ ਖੇਤਰਾਂ ਵਿੱਚ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਸ਼ਹਿਰੀ ਫ੍ਰੇਮ ਸਰਵੇਖਣ (ਯੂਐੱਫਐੱਸ) ਬਲਾਕਾਂ ਜਾਂ ਪਿੰਡਾਂ ਜਾਂ ਯੂਐੱਫਐੱਸ ਬਲਾਕਾਂ ਦੀ ਸਬ-ਯੂਨਿਟਾਂ (ਐੱਸਯੂ) ਨੂੰ ਪਹਿਲੇ ਪੜਾਅ ਦੀਆਂ ਯੂਨਿਟਾਂ (ਐੱਫਐੱਸਯੂ) ਦੇ ਰੂਪ ਵਿੱਚ ਮੰਨਿਆ ਗਿਆ ਸੀ। ਦੋਹਾਂ ਖੇਤਰਾਂ ਵਿੱਚ ਅੰਤਿਮ ਪੜਾਅ ਦੀਆਂ ਯੂਨਿਟਾਂ (ਯੂਐੱਸਯੂ) ਪਰਿਵਾਰਾਂ ਵਿੱਚ ਰਹਿਣ ਵਾਲੇ ਲੋਕ ਸਨ, ਐੱਫਐੱਸਯੂ ਦੇ ਨਾਲ-ਨਾਲ ਚੁਣੇ ਗਏ ਐੱਫਐੱਸਯੂ ਤੋਂ ਘਰ ਪਰਿਵਾਰਾਂ ਦੀ ਚੋਣ ਲਈ ਰਿਪਲੇਸਮੈਂਟ ਦੇ ਬਿਨਾ ਸਿੰਪਲ ਰੈਂਡਮ ਸੈਂਪਲਿੰਗ (ਐੱਸਆਰਐੱਸਡਬਲਿਊਓਆਰ) ਦਾ ਉਪਯੋਗ ਕੀਤਾ ਗਿਆ।

 

C.ਸੰਕਲਪਨਾਤਮਕ ਢਾਂਚਾ

ਸਰਵੇਖਣ ਦੇ ਉਦੇਸ਼ ਨਾਲ, ਆਯੁਸ਼ ਬਾਰੇ ‘ਜਾਗਰੂਕਤਾ’ ਅਤੇ ‘ਉਪਯੋਗ’ ਨੂੰ ਹੇਠਾਂ ਦੱਸੇ ਗਏ ਤਰੀਕੇ ਨਾਲ ਪਰਿਭਾਸ਼ਿਤ ਕੀਤਾ ਗਿਆ ਹੈ:

ਇੱਕ ਪਰਿਵਾਰ ਦੇ 15 ਸਾਲਾਂ ਜਾਂ ਉਸ ਤੋਂ ਅਧਿਕ ਉਮਰ ਦੇ ਉਸ ਮੈਂਬਰ ਨੂੰ “ਆਯੁਸ਼ ਬਾਰੇ ਜਾਗਰੂਕ” ਮੰਨਿਆ ਗਿਆ ਹੈ, ਜੇਕਰ ਹੇਠ ਲਿਖਿਆ ਵਿੱਚੋਂ ਇੱਕ ਜਾਂ ਅਧਿਕ ਸ਼ਰਤਾਂ ਪੂਰੀਆਂ ਹੁੰਦੀਆਂ ਹਨ:

     i.        ਜੇਕਰ ਉਸ ਨੇ ਕਦੇ ਵੀ ਆਯੁਸ਼ ਚਿਕਿਤਸਾ ਪ੍ਰਣਾਲੀ ਦਾ ਉਪਯੋਗ ਕਰਕੇ ਇਲਾਜ ਕੀਤਾ ਹੋਵੇ, ਚਾਹੇ ਉਹ ਡਾਕਟਰ ਦੇ ਪਰਚੇ ਦੇ ਨਾਲ ਹੋਵੇ ਜਾਂ ਬਿਨਾ ਡਾਕਟਰ ਦੇ ਪਰਚੇ ਦੇ।

    ii.        ਜੇਕਰ ਉਸ ਨੇ ਕਿਸੇ ਵੀ ਆਯੁਸ਼ ਪ੍ਰਣਾਲੀ ਬਾਰੇ ਸੁਣਿਆ ਹੋਵੇ, ਜਿਵੇਂ ਆਯੁਰਵੇਦ, ਯੋਗ, ਪ੍ਰਾਕ੍ਰਿਤਕ ਚਿਕਿਤਸਾ, ਯੂਨਾਨੀ, ਸਿੱਧ, ਸੋਵਾ-ਰਿਗਪਾ/ਆਮਚੀ, ਹੋਮਿਓਪੈਥੀ-ਪਰਿਵਾਰ, ਮਿੱਤਰਾਂ, ਡਾਕਟਰੀ ਪ੍ਰੈਕਟੀਸ਼ਨਰ, ਮੀਡੀਆ (ਟੀਵੀ, ਰੇਡੀਓ, ਹੋਰਡਿੰਗਜ਼, ਅਖਬਾਰਾਂ ਅਤੇ ਮੈਗਜ਼ੀਨਾਂ, ਇੰਟਰਨੈੱਟ-ਫੇਸਬੁੱਕ/ਵਟਸਐੱਪ/ਟਵਿੱਟਰ/ਆਊਟਰੀਚ ਕੈਂਪ, ਸੰਗਠਨਾਂ ਦੇ ਸਰਵੇਖਣ ਆਦਿ ਦੇ ਮਾਧਿਅਮ ਤੋਂ ਆਈਈਸੀ ਸਮਗੱਰੀ), ਖੋਜ ਲੇਖ/ਮੈਡੀਕਲ ਨਿਊਜ਼-ਲੈਟਰ/ਪਾਠ ਪੁਸਤਕਾਂ ਆਦਿ।

  iii.        ਜੇਕਰ ਉਹ ਚਿਕਿਤਸਕ ਪੌਦਿਆਂ ਜਾਂ ਚਿਕਿਤਸਕ ਮਹੱਤਵ ਵਾਲੇ ਪੌਦਿਆਂ, ਘਰੇਲੂ ਇਲਾਜਾਂ ਜਾਂ ਇਲਾਜ ਜਾਂ ਰੋਕਥਾਮ ਲਈ ਪਰੰਪਰਾਗਤ ਪ੍ਰਥਾਵਾਂ/ਲੋਕ ਪ੍ਰਥਾਵਾਂ ਬਾਰੇ ਜਾਣਦਾ ਹੈ/ਜਾਣਦੀ ਹੈ/ਜਾਂ ਜਾਣਦੀ ਸੀ।

  iv.        ਜੇਕਰ ਉਹ ਪੇਸ਼ੇ ਤੋਂ ਹੇਠ ਲਿਖਿਆ ਵਿੱਚੋਂ ਕਿਸੇ ਵੀ ਸ਼੍ਰੇਣੀ ਵਿੱਚ ਆਯੁਸ਼ ਹੈਲਥਕੇਅਰ ਸੈਂਟਰਾਂ/ਸੇਵਾਂ ਪ੍ਰਦਾਤਾਵਾਂ ਨਾਲ ਜੁੜਿਆ ਹੋਇਆ ਹੈ/ਸੀ; ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ, ਗੈਰ-ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ, ਮਿਡਵਾਈਡ,, ਮੈਸਰ, ਫਾਰਮਾਸਿਸਟ, ਯੋਗ ਇੰਸਟ੍ਰਕਟਰ, ਪੰਚਕਰਮਾ ਥੈਰੇਪਿਸਟ, ਕੱਪਿੰਗ ਥੈਰੇਪਿਸਟ ਆਦਿ ਜਾਂ ਆਯੁਸ਼ ਦਵਾਈਆਂ ਦੇ ਉਤਪਾਦਨ/ਨਿਰਮਾਣ ਵਿੱਚ ਸਾਮਲ ਹੈ।

 ‘ਆਯੁਸ਼ ਚਿਕਿਤਸਾ ਪ੍ਰਣਾਲੀ ਦੇ ਉਪਯੋਗ’ ਦਾ ਅਰਥ ਹੈ ਕਿਸੇ ਮੈਡੀਕਲ ਪ੍ਰੈਕਟੀਸ਼ਨਰ/ਇੰਸਟ੍ਰਕਟਰ ਦੀ ਸਲਾਹ ‘ਤੇ ਬਿਮਾਰੀਆਂ/ਬਿਮਾਰੀਆਂ ਦੇ ਇਲਾਜ/ਇਲਾਜ ਜਾਂ ਬਿਮਾਰੀਆਂ/ ਬਿਮਾਰੀਆਂ ਦੀ ਰੋਕਥਾਮ ਲਈ ਆਯੁਰਵੇਦ, ਯੋਗ, ਯੂਨਾਨੀ, ਸਿੱਧ, ਸੋਵਾ-ਰਿਗਪਾ ਅਤੇ ਹੋਮਿਓਪੈਥੀ ਦੀ ਇੱਕ ਹੋਰ ਵੱਧ ਪ੍ਰਣਾਲੀਆਂ ਦੇ ਉਪਯੋਗ/ਅਪਣਾਉਣ ਨਾਲ ਹੈ। ਇਸ ਵਿੱਚ ਇਲਾਜ/ਦਵਾਈ ਦੇ  ਨਿਵਾਰਕ ਜਾਂ ਲਾਭਕਾਰੀ ਪ੍ਰਭਾਵਾਂ ਨੂੰ ਜਾਣਨ ਵਾਲੇ ਘਰ ਦੇ ਕਿਸੇ ਮੈਂਬਰ ਦੁਆਰਾ ਉਪਯੋਗ ਕੀਤੇ ਜਾਣ ਵਾਲੇ ਘਰੇਲੂ ਇਲਾਜ/ਸਵੈ-ਦਵਾਈ/ਸਵੈ-ਇਲਾਜ ਵੀ ਸ਼ਾਮਲ ਰਹਿੰਦੇ ਹਨ।

 

C. ਸਰਵੇਖਣ ਦੇ ਪ੍ਰਮੁੱਖ ਨਤੀਜੇ:

1.  ਆਯੁਸ਼ ਬਾਰੇ ਜਾਗਰੂਕਤਾ:

ਗ੍ਰਾਮੀਣ ਭਾਰਤ ਵਿੱਚ, 15 ਸਾਲ ਜਾਂ ਉਸ ਤੋਂ ਅਧਿਕ ਉਮਰ ਦੇ ਲਗਭਗ 95% ਪੁਰਸ਼ ਅਤੇ ਮਹਿਲਾਵਾਂ ਆਯੁਸ਼ ਬਾਰੇ ਜਾਗਰੂਕ ਪਾਏ ਗਏ ਹਨ, ਜਦਕਿ ਸ਼ਹਿਰੀ ਭਾਰਤ ਵਿੱਚ ਇਹ ਲਗਭਗ 96 ਪ੍ਰਤੀਸ਼ਤ ਹੈ। ਅਖਿਲ ਭਾਰਤੀਯ ਪੱਧਰ ‘ਤੇ ਜੈਂਡਰ ਦੇ ਅਧਾਰ ‘ਤੇ ਆਯੁਸ਼ ਪ੍ਰਣਾਲੀ ਬਾਰੇ ਜਾਗਰੂਕ ਲੋਕਾਂ (15 ਸਾਲ ਜਾਂ ਉਸ ਤੋਂ ਅਧਿਕ ਉਮਰ ਦੇ) ਦੇ ਪ੍ਰਤੀਸ਼ਤ ਦਾ ਅਨੁਮਾਨ  ਚਿੱਤਰ 1 ਵਿੱਚ ਦਿਖਾਇਆ ਗਿਆ ਹੈ।

 

ਗ੍ਰਾਮੀਣ ਭਾਰਤ ਵਿੱਚ ਲਗਭਗ 79% ਘਰਾਂ ਅਤੇ ਸ਼ਹਿਰੀ ਭਾਰਤ ਵਿੱਚ ਲਗਭਗ 80% ਘਰਾਂ ਵਿੱਚ ਘੱਟ ਤੋਂ ਘੱਟ ਇੱਕ ਮੈਂਬਰ ਔਸ਼ਧੀ ਪੌਦਿਆਂ ਅਤੇ ਘਰੇਲੂ ਦਵਾਈਆਂ ਬਾਰੇ ਜਾਣਦਾ ਹੈ, ਜਦਕਿ ਗ੍ਰਾਮੀਣ ਅਤੇ ਸ਼ਹਿਰੀ ਭਾਰਤ ਦੋਹਾਂ ਵਿੱਚ ਲਗਭਗ 24% ਘਰਾਂ ਵਿੱਚ ਘੱਟ ਤੋਂ ਘੱਟ ਇੱਕ ਮੈਂਬਰ ਲੋਕ ਦਵਾਈਆਂ ਜਾਂ ਸਥਾਨਕ ਸਿਹਤ ਪਰੰਪਰਾ ਬਾਰੇ ਜਾਣਦਾ ਹੈ।

2.ਆਯੁਸ਼ ਦੇ ਉਪਯੋਗ:

ਬਿਮਾਰੀਆਂ ਦੀ ਰੋਕਥਾਮ ਜਾਂ ਇਲਾਜ ਲਈ ਆਯੁਸ਼ ਦਾ ਉਪਯੋਗ, ਪਿਛਲੇ 365 ਦਿਨਾਂ ਦੇ ਦੌਰਾਨ, ਗ੍ਰਾਮੀਣ ਖੇਤਰਾਂ ਦੀ ਤੁਲਨਾ ਵਿੱਚ ਸ਼ਹਿਰੀ ਖੇਤਰਾਂ ਵਿੱਚ ਅਧਿਕ ਦੇਖਿਆ ਗਿਆ ਹੈ। ਹੇਠਾਂ ਦਿੱਤਾ ਗਿਆ ਚਿੱਤਰ 2 ਪਿਛਲੇ 365 ਦਿਨਾਂ ਦੌਰਾਨ ਬਿਮਾਰੀਆਂ ਦੀ ਰੋਕਥਾਮ ਜਾਂ ਉਪਚਾਰ ਲਈ ਆਯੁਸ਼ ਦਾ ਉਪਯੋਗ ਕਰਨ ਵਾਲੇ ਵਿਅਕਤੀਆਂ ਦੇ ਪ੍ਰਤੀਸ਼ਤ ਦਾ ਅਨੁਮਾਨ ਦਰਸਾਉਂਦਾ ਹੈ।

 

ਗ੍ਰਾਮੀਣ ਅਤੇ ਸ਼ਹਿਰੀ ਭਾਰਤ ਦੋਹਾਂ ਵਿੱਚ, ਬਿਮਾਰੀਆਂ ਦੀ ਰੋਕਥਾਮ ਜਾਂ ਇਲਾਜ ਲਈ ਆਯੁਰਵੇਦ ਨੂੰ ਆਯੁਸ਼ ਦੀ ਹੋਰ ਪ੍ਰਣਾਲੀਆਂ ਦੀ ਤੁਲਨਾ ਵਿੱਚ ਪ੍ਰਾਥਮਿਕਤਾ ਦਿੱਤੀ ਗਈ ਹੈ।

 

ਸਾਰਣੀ 1:  ਚਿਕਿਤਸਾ ਪ੍ਰਣਾਲੀ ਦੇ ਅਨੁਸਾਰ ਬਿਮਾਰੀਆਂ ਦੀ ਰੋਕਥਾਮ ਜਾਂ ਉਪਚਾਰ ਲਈ ਆਯੁਸ਼ ਦਾ ਉਪਯੋਗ ਕਰਨ ਵਾਲੇ ਲੋਕਾਂ ਦਾ ਪ੍ਰਤੀਸ਼ਤ

ਚਿਕਿਤਸਾ ਪ੍ਰਣਾਲੀ

ਗ੍ਰਾਮੀਣ

ਸ਼ਹਿਰੀ

ਆਯੁਰਵੇਦ

40.5

45.5

ਹੋਰ*

9.4

12.8

ਕੋਈ ਵੀ

46.3

52.9

ਇਸ ਵਿੱਚ ਯੋਗ ਅਤੇ ਨੈਚਰੋਪੈਥੀ, ਯੂਨਾਨੀ, ਸਿੱਧ, ਸੋਵਾ-ਰਿਗਪਾ ਅਤੇ ਹੋਮਿਓਪੈਥੀ ਸ਼ਾਮਲ ਹਨ

ਇਹ ਵੀ ਦੇਖਿਆ ਗਿਆ ਹੈ ਕਿ ਆਯੁਸ਼ ਦਾ ਉਪਯੋਗ ਜ਼ਿਆਦਾਤਰ ਪੁਨਰ-ਜੀਵਨ ਜਾਂ ਰੋਕਥਾਮ ਦੇ ਉਦੇਸ਼ ਲਈ ਕੀਤਾ ਜਾਂਦਾ ਹੈ, ਉਸ ਦੇ ਬਾਅਦ ਥੈਰੇਪਿਓਟਿਕ ਜਾਂ ਉਪਚਾਰਕਾਤਮਕ ਇਲਾਜ ਕੀਤਾ ਜਾਂਦਾ ਹੈ।

2.  ਆਯੁਸ਼ ਦੇ ਇਲਾਜ ਦਾ ਲਾਭ ਉਠਾਉਣ ਲਈ ਕੀਤਾ ਗਿਆ ਖਰਚਾ:

ਗ੍ਰਾਮੀਣ ਅਤੇ ਸ਼ਹਿਰੀ ਭਾਰਤ ਲਈ ਪਿਛਲੇ 365 ਦਿਨਾਂ ਦੌਰਾਨ ਆਯੁਸ਼ ਦਾ ਉਪਯੋਗ ਕਰਕੇ ਬਿਮਾਰੀਆਂ ਦੀ ਰੋਕਥਾਮ ਜਾਂ ਇਲਾਜ ਦੇ ਲਈ ਪ੍ਰਤੀ ਵਿਅਕਤੀ ਔਸਤ ਖਰਚੇ ਦਾ ਅਨੁਮਾਨ ਸਾਰਣੀ 2 ਵਿੱਚ ਦਿੱਤਾ ਗਿਆ ਹੈ।

ਸਾਰਣੀ 2: ਆਯੁਸ਼ ਦਾ ਉਪਯੋਗ ਕਰਕੇ ਬਿਮਾਰੀਆਂ ਦੀ ਰੋਕਥਾਮ ਜਾਂ ਇਲਾਜ ਦੇ ਲਈ ਪ੍ਰਤੀ ਵਿਅਕਤੀ ਔਸਤ ਖਰਚਾ (ਰੁ)

ਚਿਕਿਤਸਾ ਪ੍ਰਣਾਲੀ

ਗ੍ਰਾਮੀਣ

ਸ਼ਹਿਰੀ

ਆਯੁਰਵੇਦ

394

499

ਹੋਰ*

622

592

ਕੋਈ ਵੀ

472

574

ਇਸ ਵਿੱਚ ਯੋਗ ਅਤੇ ਨੈਚਰੋਪੈਥੀ, ਯੂਨਾਨੀ, ਸਿੱਧ, ਸੋਵਾ-ਰਿਗਪਾ ਅਤੇ ਹੋਮਿਓਪੈਥੀ ਸ਼ਾਮਲ ਹਨ।

**** 

ਐੱਮਜੀ/ਐੱਮਐੱਸ



(Release ID: 2025578) Visitor Counter : 18