ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (DARPG) ਨੇ ਮਈ, 2024 ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾ ਲਈ ਕੇਂਦਰੀਕ੍ਰਿਤ ਜਨਤਕ ਸ਼ਿਕਾਇਤ ਨਿਵਾਰਨ ਅਤੇ ਨਿਗਰਾਨੀ ਪ੍ਰਣਾਲੀ (CPGRAMS) ਦੀ 22ਵੀਂ ਮਾਸਿਕ ਰਿਪੋਰਟ ਜਾਰੀ ਕੀਤੀ


ਮਈ, 2024 ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਕੁੱਲ 55,940 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ

ਮਈ, 2024 ਲਈ ਸ਼ਿਕਾਇਤ ਨਿਵਾਰਨ ਸੂਚਕਾਂਕ ਵਿੱਚ, ਗਰੁੱਪ ਏ ਵਿੱਚ ਅਸਮ, ਗਰੁੱਪ ਬੀ ਵਿੱਚ ਅੰਡੇਮਾਨ ਅਤੇ ਨਿਕੋਬਾਰ, ਗਰੁੱਪ ਸੀ ਵਿੱਚ ਉੱਤਰ ਪ੍ਰਦੇਸ਼ ਅਤੇ ਗਰੁੱਪ ਡੀ ਵਿੱਚ ਤੇਲੰਗਾਨਾ ਟੌਪ ‘ਤੇ ਹਨ

Posted On: 10 JUN 2024 8:35PM by PIB Chandigarh

ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ ((DARPG) ਨੇ ਮਈ, 2024 ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾ ਲਈ ਕੇਂਦਰੀਕ੍ਰਿਤ ਜਨਤਕ ਸ਼ਿਕਾਇਤ ਨਿਵਾਰਨ ਅਤੇ ਨਿਗਰਾਨੀ ਪ੍ਰਣਾਲੀ (CPGRAMS) ਦੀ 22ਵੀਂ ਮਾਸਿਕ ਰਿਪੋਰਟ ਜਾਰੀ ਕੀਤੀ । ਉਕਤ ਰਿਪੋਰਟ ਵਿੱਚ ਜਨਤਕ ਸ਼ਿਕਾਇਤਾਂ ਦੇ ਪ੍ਰਕਾਰ ਅਤੇ ਸ਼੍ਰੇਣੀਆਂ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਨਿਪਟਾਨ ਦੀ ਪ੍ਰਕਿਰਤੀ ਦਾ ਵਿਸਤਾਰ ਸਹਿਤ ਵਿਸ਼ਲੇਸ਼ਣ ਪ੍ਰਦਾਨ ਕੀਤਾ ਗਿਆ ਹੈ। 

ਮਈ, 2024 ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਕੁੱਲ 55940 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ। 31 ਮਈ, 2024 ਤੱਕ ਸੀਪੀਜੀਆਰਏਐੱਮਐੱਸ ਪੋਰਟਲ ‘ਤੇ ਪ੍ਰਾਪਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਪੈਂਡਿੰਗ ਸ਼ਿਕਾਇਤਾਂ ਦੀ ਸੰਖਿਆ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਵਿੱਚ 209582 ਹੈ। 

ਰਿਪੋਰਟ ਮਈ, 2024 ਦੇ ਮਹੀਨੇ ਵਿੱਚ ਸਾਰੇ ਚੈਨਲਾਂ (ਸੀਪੀਜੀਆਰਏਐੱਮਐੱਸ ਪੋਰਟਲ, ਪੀਐੱਮਓਪੀਜੀ ਪੋਰਟਲ, ਮੋਬਾਈਲ ਐਪਲੀਕੇਸ਼ਨ) ਜ਼ਰੀਏ ਸੀਪੀਜੀਆਰਏਐੱਮਐੱਸ ‘ਤੇ ਰਜਿਸਟਰਡ ਨਵੇਂ ਯੂਜਰਸ ਦਾ ਡੇਟਾ ਪ੍ਰਦਾਨ ਕਰਦੀ ਹੈ। ਮਈ, 2024 ਦੇ ਮਹੀਨੇ ਵਿੱਚ ਕੁੱਲ 49486 ਨਵੇਂ ਯੂਜ਼ਰ ਰਜਿਸਟਰਡ ਹੋਏ, ਜਿਨ੍ਹਾਂ ਵਿੱਚ ਜ਼ਿਆਦਾਤਰ ਰਜਿਸਟ੍ਰੇਸ਼ਨ ਉੱਤਰ ਪ੍ਰਦੇਸ਼ ਤੋਂ 7323 ਅਤੇ ਉਸ ਦੇ ਬਾਅਦ ਮਹਾਰਾਸ਼ਟਰ ਤੋਂ 5290 ਰਜਿਸਟ੍ਰੇਸ਼ਨ ਹੋਏ।

ਉਕਤ ਰਿਪੋਰਟ ਮਈ, 2024 ਵਿੱਚ ਕੌਮਨ ਸਰਵਿਸ ਸੈਂਟਰ ਦੇ ਜ਼ਰੀਏ ਦਰਜ ਸ਼ਿਕਾਇਤਾਂ ਦਾ ਰਾਜਵਾਰ ਵਿਸ਼ਲੇਸ਼ਣ ਵੀ ਪ੍ਰਦਾਨ ਕਰਦੀ ਹੈ। ਸੀਪੀਜੀਆਰਏਐੱਮਐੱਸ ਨੂੰ ਕੌਮਨ ਸਰਵਿਸ ਸੈਂਟਰ (ਸੀਐੱਸਸੀ) ਪੋਰਟਲ ਦੇ ਨਾਲ ਏਕੀਕ੍ਰਿਤ ਕੀਤਾ ਗਿਆ ਹੈ ਅਤੇ ਇਹ 5 ਲੱਖ ਤੋਂ ਵੱਧ ਸੀਐੱਸਸੀ ‘ਤੇ ਉਪਲਬਧ ਹੈ, ਜੋ 2.5 ਲੱਖ ਗ੍ਰਾਮ ਪੱਧਰੀ ਉਦਮੀਆਂ (Village Level Entrepreneurs -VLEs) ਨਾਲ ਜੁੜਿਆ ਹੋਇਆ ਹੈ। ਮਈ, 2024 ਦੇ ਮਹੀਨੇ ਵਿੱਚ ਸੀਐੱਸਸੀ ਦੇ ਜ਼ਰੀਏ 6011 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਸਭ ਤੋਂ ਵੱਧ ਸ਼ਿਕਾਇਤਾਂ ਅਸਮ (2383 ਸ਼ਿਕਾਇਤਾਂ) ਤੋਂ ਦਰਜ ਕੀਤੀਆਂ ਗਈਆਂ, ਉਸ ਤੋਂ ਬਾਅਦ ਉੱਤਰ ਪ੍ਰਦੇਸ਼ (831 ਸ਼ਿਕਾਇਤਾਂ) ਦਾ ਸਥਾਨ ਰਿਹਾ। ਇਸ ਵਿੱਚ ਉਨ੍ਹਾਂ ਪ੍ਰਮੁੱਖ ਮੁੱਦਿਆਂ/ਸ਼੍ਰੇਣੀਆਂ ‘ਤੇ ਵੀ ਚਾਨਣਾ ਪਾਇਆ ਗਿਆ ਹੈ ਜਿਨ੍ਹਾਂ ਲਈ ਸੀਐੱਸਸੀ ਦੇ ਜ਼ਰੀਏ ਜ਼ਿਆਦਾਤਰ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ।

ਮਈ, 2024 ਵਿੱਚ ਫੀਡਬੈਕ ਕਾਲ ਸੈਂਟਰ ਨੇ 71996 ਫੀਡਬੈਕ ਕਲੈਕਟ ਕੀਤੇ। ਕਲੈਕਟਿਡ ਟੋਟਲ ਫੀਡਬੈਕਸ ਵਿੱਚੋਂ ~49% ਨਾਗਰਿਕਾਂ ਨੇ ਆਪਣੀਆਂ ਸ਼ਿਕਾਇਤਾਂ ਦੇ ਸਮਾਧਾਨ ‘ਤੇ ਸੰਤੋਸ਼ ਵਿਅਕਤ ਕੀਤਾ। ਮਈ, 2024 ਵਿੱਚ ਫੀਡਬੈਕ ਕਾਲ ਸੈਂਟਰ ਦੁਆਰਾ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ 22887 ਫੀਡਬੈਕ ਕਲੈਕਟ ਕੀਤੇ ਗਏ। ਕਲੈਕਟਿਡ ਫੀਡਬੈਕ ਵਿੱਚੋਂ ~43% ਨਾਗਰਿਕਾਂ ਨੇ ਪ੍ਰਦਾਨ ਕੀਤੇ ਗਏ ਸਮਾਧਾਨ ‘ਤੇ ਸੰਤੋਸ਼ ਵਿਅਕਤ ਕੀਤਾ। ਨਾਗਰਿਕਾਂ ਦੀ ਸੰਤੁਸ਼ਟੀ ਪ੍ਰਤੀਸ਼ਤ ਦੇ ਸਬੰਧ ਵਿੱਚ ਪਿਛਲੇ 6 ਮਹੀਨਿਆਂ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਪ੍ਰਦਰਸ਼ਨ ਵੀ ਉਕਤ ਰਿਪੋਰਟ ਵਿੱਚ ਮੌਜੂਦ ਹੈ। 

ਮਈ, 2024 ਵਿੱਚ ਉੱਤਰ ਪ੍ਰਦੇਸ਼ ਨੂੰ ਸਭ ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਨ੍ਹਾਂ ਦੀ ਸੰਖਿਆ 14317 ਸਨ। ਮਈ, 2024 ਦੇ ਮਹੀਨੇ ਵਿੱਚ 14 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 1000 ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ। ਮਈ, 2024 ਵਿੱਚ ਉੱਤਰ ਪ੍ਰਦੇਸ਼ ਅਤੇ ਅਸਮ ਨੇ ਸਭ ਤੋਂ ਵੱਧ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ, ਜਿਨ੍ਹਾਂ ਦੀ ਸੰਖਿਆ ਲੜੀਵਾਰ 18613 ਅਤੇ 7607 ਸੀ। ਮਈ, 2024 ਦੇ ਮਹੀਨੇ ਵਿੱਚ 13 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ 1000 ਤੋਂ ਵੱਧ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਹੈ। 

ਰਿਪੋਰਟ ਵਿੱਚ ਵਿੱਤ ਵਰ੍ਹੇ 2022-23 ਅਤੇ ਵਿੱਤ ਵਰ੍ਹੇ 2023-24 ਵਿੱਚ ਸੇਵੋਤਮ ਸਕੀਮ (Sevottam Scheme) ਦੇ ਤਹਿਤ ਜਾਰੀ ਗ੍ਰਾਂਟਾਂ ਦੀ ਸਥਿਤੀ ਵੀ ਸ਼ਾਮਲ ਹੈ। 18 ਰਾਜ ਡੀਏਆਰਪੀਜੀ ਦੁਆਰਾ ਵਿਕਸਿਤ ਸੇਵੋਤਮ ਯੋਜਨਾ ਪੋਰਟਲ ਦਾ ਉਪਯੋਗ ਕਰ ਰਹੇ ਹਨ। ਵਿੱਤੀ ਵਰ੍ਹੇ 2023-24 ਵਿੱਚ 286 ਟ੍ਰੇਨਿੰਗਾਂ ਪੂਰੀਆਂ ਹੋ ਚੁੱਕੀਆਂ ਹਨ, ਜਿਸ ਵਿੱਚ 18 ਰਾਜਾਂ ਦੇ 8973 ਅਧਿਕਾਰੀਆਂ ਨੂੰ ਟ੍ਰੇਂਡ ਕੀਤਾ ਗਿਆ ਹੈ। 

ਰਿਪੋਰਟ ਵਿੱਚ ਬਿਹਾਰ ਅਤੇ ਝਾਰਖੰਡ ਤੋਂ ਪ੍ਰਭਾਵੀ ਸ਼ਿਕਾਇਤ ਸਮਾਧਾਨ ਦੀਆਂ ਦੋ ਸਫਲ ਕਹਾਣੀਆਂ ਵੀ ਸ਼ਾਮਲ ਕੀਤੀਆਂ ਗਈਆਂ ਹਨ।

*********

ਪੀਕੇ/ਪੀਐੱਸਐੱਮ


(Release ID: 2025346) Visitor Counter : 45


Read this release in: English , Urdu , Hindi , Telugu