ਇਸਪਾਤ ਮੰਤਰਾਲਾ
azadi ka amrit mahotsav g20-india-2023

ਮੈਕੌਨ ਲਿਮਿਟਿਡ (MECON Limited) ਨੇ ਡੀਆਰਆਈ ਪਾਇਲਟ ਪਲਾਂਟ, ਮੌਜੂਦਾ ਬਲਾਸਟ ਫਰਨੇਸ ਅਤੇ ਡੀਆਰਆਈ ਵਰਟੀਕਲ ਸ਼ਾਫਟ (Blast Furnace and DRI Vertical shaft) ਵਿੱਚ ਹਾਈਡ੍ਰੋਜਨ ਦੇ ਇਸਤੇਮਾਲ ਲਈ ਆਰਐੱਫਪੀ ਜਾਰੀ ਕੀਤਾ

Posted On: 13 JUN 2024 7:41PM by PIB Chandigarh

ਸਟੀਲ ਮੰਤਰਾਲੇ ਦੁਆਰਾ ਯੋਜਨਾ ਲਾਗੂਕਰਨ ਏਜੰਸੀ ਦੇ ਰੂਪ ਵਿੱਚ ਨਿਯੁਕਤ ਮੈਕੌਨ ਲਿਮਿਟਿਡ ਨੇ ਡੀਆਰਆਈ ਪਾਇਲਟ ਪਲਾਂਟ, ਮੌਜੂਦਾ ਬਲਾਸਟ ਫਰਨੇਸ ਅਤੇ ਮੌਜੂਦਾ ਡੀਆਰਆਈ ਵਰਟੀਕਲ ਸ਼ਾਫਟ ਵਿੱਚ ਹਾਈਡ੍ਰੋਜਨ ਦੇ ਇਸਤੇਮਾਲ ਲਈ ਸੰਭਾਵਿਤ ਬੋਲੀਕਾਰਾਂ ਨੂੰ ਬੇਨਤੀ ਪ੍ਰਸਤਾਵ (ਆਰਐੱਫਪੀ) ਜਾਰੀ ਕੀਤਾ ਹੈ। ਆਰਐੱਫਪੀ ਦਸਤਾਵੇਜ਼ ਨੂੰ ਟੈਂਡਰਵਿਜ਼ਾਰਡ, ਮੈਕੌਨ ਵੈੱਬਸਾਈਟ ਅਤੇ ਸੈਂਟਰਲ ਪ੍ਰੋਕਿਊਰਮੈਂਟ ਪੋਰਟਲ ‘ਤੇ 11.06.2024 ਨੂੰ ਈ-ਟੈਂਡਰ ਮੋਡ ਵਿੱਚ ਅਪਲੋਡ ਕੀਤਾ ਗਿਆ ਹੈ, ਜਿਸ ਦੀ ਬਿਡ ਜਮ੍ਹਾਂ ਕਰਨ ਦੀ ਮਿਤੀ 08.07.2024 ਹੈ।

ਸੈਂਟਰਲ ਪਬਲਿਕ ਸੈਕਟਰ ਅੰਡਰਟੇਕਿੰਗਜ਼ (CPSUs) ਅਤੇ ਸਟੇਟ ਪਬਲਿਕ ਸੈਕਟਰ ਅੰਡਰਟੇਕਿੰਗਜ਼ (state-PSUs),ਪ੍ਰਾਈਵੇਟ ਸੈਕਟਰ, ਸਟੇਟ ਕਾਰਪੋਰੇਸ਼ਨਜ਼, ਭਾਰਤੀ ਖੋਜ ਅਤੇ ਵਿਕਾਸ ਸੰਸਥਾਨ/ਰਿਸਰਚ ਲੈਬਸ/ਅਕਾਦਮਿਕ ਇੰਸਟੀਟਿਊਸ਼ਨਜ਼, ਸਵਦੇਸ਼ੀ ਉਪਕਰਣ ਡਿਜ਼ਾਈਨ ਅਤੇ ਮੈਨੂਫੈਕਚਰਿੰਗ ਕੰਪਨੀਆਂ ਨੂੰ ਅਜਿਹੀਆਂ ਸੰਸਥਾਵਾਂ ਦੇ ਸੰਯੁਕਤ ਉੱਦਮ/ਸਾਂਝੇਦਾਰੀ/ਸੰਘ ਨੂੰ ਉਨ੍ਹਾਂ ਦੀ ਚੁਣੀ ਹੋਈ ਯੋਜਨਾ ਲਈ ਪ੍ਰਸਤਾਵ ਪੇਸ਼ ਕਰਨ ਲਈ ਬੇਨਤੀ ਦਾ ਸੱਦਾ ਦਿੱਤਾ ਜਾਂਦਾ ਹੈ।

ਸਟੀਲ ਸੈਕਟਰ ਵਿੱਚ ਗ੍ਰੀਨ ਹਾਈਡ੍ਰੋਜਨ ਦਾ ਏਕੀਕਰਣ 

ਸਟੀਲ ਦਾ ਉਤਪਾਦਨ ਉਨ੍ਹਾਂ ਖੇਤਰਾਂ ਵਿੱਚੋਂ ਇੱਕ ਹੈ ਜਿਸ ਵਿੱਚ ਜੈਵਿਕ ਈਂਧਣ ਦੀ ਥਾਂ 'ਤੇ ਗ੍ਰੀਨ ਹਾਈਡ੍ਰੋਜਨ ਦੀ ਵਰਤੋਂ ਦੀ ਜ਼ਰੂਰਤ ਹੁੰਦੀ ਹੈ। ਨਾਲ ਹੀ, ਇਸ ਖੇਤਰ ਵਿੱਚ ਇਸ ਦੀ ਬਹੁਤ ਸੰਭਾਵਨਾ ਵੀ ਹਨ। ਹਾਈਡ੍ਰੋਜਨ ਦੇ ਉਤਪਾਦਨ ਲਈ ਅਖੁੱਟ ਊਰਜਾ ਅਤੇ ਇਲੈਕਟ੍ਰੋਲਾਈਜ਼ਰਾਂ ਦੇ ਸਬੰਧ ਵਿੱਚ ਤੇਜ਼ੀ ਨਾਲ ਵਿਕਸਿਤ ਹੋ ਰਹੇ ਤਕਨੀਕੀ ਲੈਂਡਸਕੇਪ ਦੇ ਨਾਲ, ਇਹ ਉਮੀਦ ਕੀਤੀ ਜਾਂਦੀ ਹੈ ਕਿ ਅਗਲੇ ਕੁਝ ਵਰ੍ਹਿਆਂ ਵਿੱਚ ਗ੍ਰੀਨ-ਹਾਈਡ੍ਰੋਜਨ ਅਧਾਰਿਤ ਸਟੀਲ ਕਿਫਾਇਤੀ ਬਣ ਸਕਦਾ ਹੈ। ਸਟੀਲ ਉਦਯੋਗ ਵਿੱਚ ਗ੍ਰੀਨ ਹਾਈਡ੍ਰੋਜਨ ਦੀ ਵਰਤੋਂ ਦੀ ਸੰਭਾਵਨਾ ਦਾ ਮੁਲਾਂਕਣ ਕਰਨ ਲਈ, ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਦੇ ਤਹਿਤ ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ ਸਟੀਲ ਸੈਕਟਰ ਵਿੱਚ ਪਾਇਲਟ ਪ੍ਰੋਜੈਕਟਸ ਸਮਰਥਨ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਵੀ ਸਥਾਪਿਤ ਵੀ ਕਰ ਰਿਹਾ ਹੈ। ਮਿਸ਼ਨ ਦੇ ਤਹਿਤ ਵਿੱਤੀ ਵਰ੍ਹੇ 2029-30 ਤੱਕ ਸਟੀਲ ਸੈਕਟਰ ਲਈ 455 ਕਰੋੜ ਰੁਪਏ ਦਾ ਬਜਟ ਖਰਚਾ ਤੈਅ ਕੀਤਾ ਗਿਆ ਹੈ। 

ਸਟੀਲ ਸੈਕਟਰ ਵਿੱਚ ਹਾਈਡ੍ਰੋਜਨ ਦੇ ਇਸਤੇਮਾਲ ਲਈ ਕਮਰਸ਼ੀਅਲ ਤੌਰ ‘ਤੇ ਵਿਵਹਾਰਕ ਟੈਕਨੋਲੋਜੀਆਂ ਦੇ ਵਿਕਾਸ/ਚੋਣ/ਵੈਰੀਫਿਕੇਸ਼ਨ ਲਈ ਸਮਰਥਨ ‘ਤੇ ਵਿਚਾਰ ਕਰਨ ਲਈ ਯੋਜਨਾ ਦੇ ਤਹਿਤ ਜ਼ੋਰ ਦੇਣ ਵਾਲੇ ਖੇਤਰ ਇਸ ਪ੍ਰਕਾਰ ਹਨ:

ਵਰਟੀਕਲ ਸ਼ਾਫਟ (ਸਕੀਮ-ਏ) ਦੀ ਵਰਤੋਂ ਕਰਦੇ ਹੋਏ 100% ਹਾਈਡ੍ਰੋਜਨ ਦਾ ਇਸਤੇਮਾਲ ਕਰਕੇ  ਡੀਆਰਆਈ ਦਾ ਉਤਪਾਦਨ ਕਰਨ ਲਈ ਪਾਇਲਟ ਪ੍ਰੋਜੈਕਟ। ਕੋਲਾ/ਕੋਕ ਦੀ ਖਪਤ ਨੂੰ ਘੱਟ ਕਰਨ ਲਈ ਬਲਾਸਟ ਫਰਨੇਸ ਵਿੱਚ ਹਾਈਡ੍ਰੋਜਨ ਦਾ ਇਸਤੇਮਾਲ (ਯੋਜਨਾ –ਬੀ)।

ਹਾਈਡ੍ਰੋਜਨ ਦਾ ਇੰਜੈਕਸ਼ਨ ਵਰਟੀਕਲ ਸ਼ਾਫਟ ਅਧਾਰਿਤ ਡੀਆਰਆਈ ਬਣਾਉਣ ਵਾਲੀ ਯੂਨਿਟ ਵਿੱਚ ਅੰਸ਼ਿਕ ਤੌਰ ‘ਤੇ ਐੱਨਜੀ/ਹੋਰ ਘੱਟ ਕਰਨ ਵਾਲੀ ਗੈਸ ਨੂੰ ਪ੍ਰਤੀਸਥਾਪਿਤ ਕਰਨ ਅਤੇ ਵੱਧ ਤੋਂ ਵੱਧ ਹਾਈਡ੍ਰੋਜਨ ਦੀ ਵਰਤੋਂ ਕਰਨ ਦੇ ਉਦੇਸ਼ ਨਾਲ ਲੜੀਵਾਰ ਢੰਗ ਨਾਲ ਇਸ ਦੇ ਅਨੁਪਾਤ ਨੂੰ ਵਧਾਉਣ ਲਈ (ਯੋਜਨਾ -ਸੀ)

ਯੋਜਨਾਵਾਂ ਦਾ ਉਦੇਸ਼ ਸਟੀਲ ਬਣਾਉਣ ਦੀ ਪ੍ਰਕਿਰਿਆ ਵਿੱਚ ਹਾਈਡ੍ਰੋਜਨ ਦੀ ਵਰਤੋਂ ਲਈ ਟੈਕਨੋਲੋਜੀ ਅਤੇ ਮੁਹਾਰਤ ਨੂੰ ਅੱਗੇ ਵਧਾਉਣਾ, ਆਇਰਨ ਅਤੇ ਸਟੀਲ ਸੈਕਟਰ ਵਿੱਚ ਹਾਈਡ੍ਰੋਜਨ ਦੇ ਇਸਤੇਮਾਲ ਦਾ ਸਮਰਥਨ ਕਰਨਾ, ਅਸਲ  ਦੁਨੀਆ ਵਿੱਚ ਸੰਚਾਲਨ ਸਥਿਤੀਆਂ ਵਿੱਚ ਆਇਰਨ ਅਤੇ ਸਟੀਲ ਬਣਾਉਣ ਵਿੱਚ ਹਾਈਡ੍ਰੋਜਨ ਦੀ ਤਕਨੀਕੀ ਸੰਭਾਵਨਾ ਅਤੇ ਪ੍ਰਦਰਸ਼ਨ ਨੂੰ ਪ੍ਰਮਾਣਿਤ ਕਰਨਾ, ਆਇਰਨ ਅਤੇ ਸਟੀਲ ਸੈਕਟਰ ਵਿੱਚ ਗ੍ਰੀਨ ਹਾਈਡ੍ਰੋਜਨ ਦੀ ਵਰਤੋਂ ਕਰਨ ਦੀ ਆਰਥਿਕ ਵਿਵਹਾਰਕਤਾ ਦਾ ਮੁਲਾਂਕਣ ਕਰਨਾ, ਹਾਈਡ੍ਰੋਜਨ ਅਧਾਰਿਤ ਘੱਟ ਕਾਰਬਨ ਵਾਲੇ ਆਇਰਨ ਅਤੇ ਸਟੀਲ ਦੇ ਪ੍ਰਦਰਸ਼ਨ ਦਾ ਮੁਲਾਂਕਣ ਕਰਨਾ ਅਤੇ ਘੱਟ ਕਾਰਬਨ ਵਾਲੇ ਆਇਰਨ ਅਤੇ ਸਟੀਲ ਦੇ ਹਾਈਡ੍ਰੋਜਨ ਅਧਾਰਿਤ ਉਤਪਾਦਨ ਦੇ ਸੁਰੱਖਿਅਤ ਅਤੇ  ਸੰਚਾਲਨ ਦਾ ਪ੍ਰਦਰਸ਼ਨ ਕਰਨਾ ਹੈ। 

*****

ਕੇਐੱਸ 



(Release ID: 2025344) Visitor Counter : 36


Read this release in: English , Urdu , Hindi , Hindi_MP