ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਬਗੈਰ ਵੈਧ ਮੋਟਰ ਥਰਡ ਪਾਰਟੀ ਬੀਮਾ ਦੇ ਮੋਟਰ ਵ੍ਹੀਕਲਸ ਚਲਾਉਣਾ ਦੰਡਯੋਗ ਅਪਰਾਧ ਹੈ

Posted On: 11 JUN 2024 6:49PM by PIB Chandigarh

ਮੋਟਰ ਵ੍ਹੀਕਲਸ ਐਕਟ, 1988 ਦੀ ਧਾਰਾ 146 ਦੇ ਅਨੁਸਾਰ ਭਾਰਤੀ ਸੜਕਾਂ ‘ਤੇ ਚੱਲਣ ਵਾਲੇ ਮੋਟਰ ਵ੍ਹੀਕਲਸ ਦੇ ਕੋਲ ਥਰਟ ਪਾਰਟੀ ਜੋਖਮਾਂ ਨੂੰ ਕਵਰ ਕਰਨ ਵਾਲੀ ਬੀਮਾ ਪਾਲਿਸੀ ਹੋਣੀ ਲਾਜ਼ਮੀ ਤੌਰ ‘ਤੇ ਜ਼ਰੂਰੀ ਹੈ।

ਕਾਨੂੰਨੀ ਜ਼ਰੂਰਤ ਹੋਣ ਦੇ ਇਲਾਵਾ, ਮੋਟਰ ਥਰਡ ਪਾਰਟੀ ਬੀਮਾ ਕਵਰ ਹੋਣਾ ਇੱਕ ਜ਼ਿੰਮੇਵਾਰ ਸੜਕ ਉਪਯੋਗਕਰਤਾ ਹੋਣ ਦਾ ਇੱਕ ਮਹੱਤਵਪੂਰਨ ਪਹਿਲੂ ਹੈ ਕਿਉਂਕਿ ਇਹ ਦੁਰਘਟਨਾਵਾਂ ਜਾਂ ਨੁਕਸਾਨ ਦੇ ਮਾਮਲਿਆਂ ਵਿੱਚ ਪੀੜਤਾਂ ਨੂੰ ਸਹਾਇਤਾ ਪ੍ਰਦਾਨ ਕਰਦਾ ਹੈ।

ਜੋ ਲੋਕ ਵੈਧ ਮੋਟਰ ਥਰਡ ਪਾਰਟੀ ਬੀਮਾ ਦੇ ਬਗੈਰ ਬੀਮਾ ਰਹਿਤ ਵ੍ਹੀਕਲ ਚਲਾਉਂਦੇ ਹਨ ਜਾਂ ਚਲਾਉਣ ਦਿੰਦੇ ਹਨ, ਉਨ੍ਹਾਂ ਨੂੰ ਕਾਨੂੰਨ ਦੀ ਉਲੰਘਣਾ ਲਈ ਕੈਦ ਸਮੇਤ ਦੰਡ ਦਿੱਤਾ ਜਾ ਸਕਦਾ ਹੈ।

ਅਜਿਹੇ  ਅਪਰਾਧੀਆਂ ਨੂੰ ਮੋਟਰ ਵ੍ਹੀਕਲਸ ਐਕਟ, 1988 ਦੀ ਧਾਰਾ 196 ਦੇ ਅਧੀਨ ਦੰਡ ਦਿੱਤਾ ਜਾ ਸਕਦਾ ਹੈ:

 

  • ਪਹਿਲਾ ਅਪਰਾਧ: ਤਿੰਨ ਮਹੀਨੇ ਤੱਕ ਕੈਦ, ਜਾਂ 2,000 ਰੁਪਏ ਦਾ ਜੁਰਮਾਨਾ ਜਾਂ ਦੋਨੋਂ;

  • ਇਸ ਦੇ ਬਾਅਦ ਦਾ ਅਪਰਾਧ: ਤਿੰਨ ਮਹੀਨੇ ਤੱਕ ਦੀ ਕੈਦ, ਜਾਂ 4,000 ਰੁਪਏ ਦਾ ਜੁਰਮਾਨਾ ਜਾਂ ਦੋਨੋਂ।

ਵ੍ਹੀਕਲ ਮਾਲਕਾਂ ਨੂੰ ਆਪਣੇ-ਆਪਣੇ ਮੋਟਰ ਵ੍ਹੀਕਲਸ ਦੇ ਮੋਟਰ ਥਰਡ ਪਾਰਟੀ ਬੀਮਾ ਦੀ ਸਥਿਤੀ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਜੇਕਰ ਉਨ੍ਹਾਂ ਨੇ ਪਹਿਲਾਂ ਤੋਂ ਅਜਿਹਾ ਨਹੀਂ ਕੀਤਾ ਹੈ, ਤਾਂ ਜਲਦੀ ਤੋਂ ਜਲਦੀ ਆਪਣਾ ਬੀਮਾ ਪ੍ਰਾਪਤ ਕਰਨਾ/ ਅੱਪਡੇਟ ਕਰਵਾਉਣਾ ਚਾਹੀਦਾ ਹੈ।

ਉਪਯੁਕਤ ਜੁਰਮਾਨੇ ਦੇ ਪ੍ਰਬੰਧ ਲਾਗੂ ਕਰਨ ਵਾਲੇ ਅਧਿਕਾਰੀਆਂ ਦੁਆਰਾ ਉਨ੍ਹਾਂ ਵ੍ਹੀਕਲਾਂ ‘ਤੇ ਲਗਾਈ ਜਾਵੇਗੇ ਜੋ ਵੈਧ ਮੋਟਰ ਥਰਡ ਪਾਰਟੀ ਬੀਮਾ ਕਵਰ ਦੇ ਬਗੈਰ ਚੱਲਦੇ ਪਾਏ ਜਾਂਦੇ ਹਨ।

 

*********

ਐੱਮਜੇਪੀਐੱਸ



(Release ID: 2024876) Visitor Counter : 24