ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਗਾਂਬੀਆ (Gambia) ਦੇ ਸਿਵਿਲ ਸਰਵੈਂਟਸ ਲਈ ਦੋ ਸਪਤਾਹ ਦਾ ਚੌਥਾ ਮਿਡ-ਕਰੀਅਰ ਟ੍ਰੇਨਿੰਗ ਪ੍ਰੋਗਰਾਮ ਨਵੀਂ ਦਿੱਲੀ ਵਿੱਚ ਸਫ਼ਲਤਾਪੂਰਵਕ ਸੰਪੰਨ


ਚੌਥਾ ਮਿਡ-ਕਰੀਅਰ ਟ੍ਰੇਨਿੰਗ ਪ੍ਰੋਗਰਾਮ ਭਾਰਤ ਅਤੇ ਗਾਂਬੀਆ ਦੇ ਦਰਮਿਆਨ ਪਰਸੋਨਲ ਐਡਮਿਨਿਸਟ੍ਰੇਸ਼ਨ ਅਤੇ ਗਵਰਨੈਂਸ 2019-24 ‘ਤੇ ਸਮਝੌਤਾ ਪੱਤਰ (ਐੱਮਓਯੂ) ਦੇ ਸਫ਼ਲ ਲਾਗੂਕਰਨ ਨੂੰ ਦਰਸਾਉਂਦਾ ਹੈ

ਐੱਨਸੀਜੀਜੀ ਦੇ ਡਾਇਰੈਕਟਰ ਜਨਰਲ ਸ਼੍ਰੀ ਵੀ. ਸ੍ਰੀਨਿਵਾਸ ਨੇ ਕਿਹਾ- ਦੋਵਾਂ ਦੇਸ਼ਾਂ ਵਿੱਚ ਸ਼ਾਸਨ ਨੂੰ ਬਿਹਤਰ ਕਰਨ ਅਤੇ ਆਪਸੀ ਵਿਕਾਸ ਲਈ ਗਿਆਨ ਦਾ ਆਪਸੀ ਅਦਾਨ-ਪ੍ਰਦਾਨ ਕਰਨਾ ਮਹੱਤਵਪੂਰਨ ਹੈ

Posted On: 08 JUN 2024 2:28PM by PIB Chandigarh

ਗਾਂਬੀਆ ਦੇ ਮੱਧ-ਪੱਧਰ ਦੇ ਸਿਵਿਲ ਸਰਵੈਂਟਸ ਲਈ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ (ਐੱਮਈਏ) ਦੇ ਨਾਲ ਸਾਂਝੇਦਾਰੀ ਵਿੱਚ ਦੋ ਸਪਤਾਹ ਦਾ ਚੌਥਾ ਮਿਡ-ਕਰੀਅਰ ਟ੍ਰੇਨਿੰਗ ਪ੍ਰੋਗਰਾਮ 7 ਜੂਨ 2024 ਨੂੰ ਨਵੀਂ ਦਿੱਲੀ ਵਿੱਚ ਸਫ਼ਲਤਾਪੂਰਵਕ ਸੰਪੰਨ ਹੋਇਆ। ਇਸ ਪ੍ਰੋਗਰਾਮ ਵਿੱਚ ਗਾਂਬੀਆ ਦੇ ਪ੍ਰਮੁੱਖ ਮੰਤਰਾਲਿਆਂ ਦੀ ਪ੍ਰਤੀਨਿਧਤਾ ਕਰਨ ਵਾਲੇ 30 ਅਧਿਕਾਰੀਆਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਵਿੱਚ ਪਰਸੋਨਲ ਐਡਮਿਨਿਸਟ੍ਰੇਸ਼ਨ ਅਤੇ ਗਵਰਨੈਂਸ 2019-24 ‘ਤੇ ਭਾਰਤ ਗਾਂਬੀਆ ਸਮਝੌਤਾ ਪੱਤਰ (ਐੱਮਓਯੂ) ਦੇ ਸਫ਼ਲ ਲਾਗੂਕਰਨ ਨੂੰ ਚਿਨ੍ਹਿਤ ਕੀਤਾ ਗਿਆ।

 ਇਸ ਪ੍ਰੋਗਰਾਮ ਦੇ ਸਮਾਪਤੀ ਸੈਸ਼ਨ ਦੌਰਾਨ, ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਦੇ ਸਕੱਤਰ ਅਤੇ ਨੈਸ਼ਨਲ ਸੈਂਟਰ ਫਾਰ ਗੁੱਡ ਗਵਰਨੈਂਸ ਦੇ ਡਾਇਰੈਕਟਰ ਜਨਰਲ ਸ਼੍ਰੀ ਵੀ. ਸ੍ਰੀਨਿਵਾਸ, ਆਈਏਐੱਸ ਨੇ ਕਾਰਵਾਈ ਦੀ ਪ੍ਰਧਾਨਗੀ ਕੀਤੀ ਅਤੇ ਪ੍ਰਤੀਭਾਗੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਪਰਸੋਨਲ ਪ੍ਰਸ਼ਾਸਨ ਅਤੇ ਸ਼ਾਸਨ 2019-24 ‘ਤੇ ਭਾਰਤ ਗਾਂਬੀਆ ਦੇ ਪੰਜ ਵਰ੍ਹੇ ਸਮਝੌਤਾ ਪੱਤਰ ਦੇ ਸਫ਼ਲ ਲਾਗੂਕਰਨ ਲਈ ਆਭਾਰ ਵਿਅਕਤ ਕੀਤਾ।

ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਡਿਜੀਟਲ ਪਰਿਵਰਤਨ ਕਿਵੇਂ ਆਰਥਿਕ ਵਿਕਾਸ ਨੂੰ ਗਤੀ ਦੇ ਸਕਦਾ ਹੈ, ਸੇਵਾ ਵੰਡ ਨੂੰ ਵਧਾ ਸਕਦਾ ਹੈ ਅਤੇ ਸਮਾਵੇਸ਼ੀ ਵਿਕਾਸ ਨੂੰ ਹੁਲਾਰਾ ਦੇ ਸਕਦਾ ਹੈ। ਸ਼੍ਰੀ ਸ੍ਰੀਨਿਵਾਸ ਨੇ ਸ਼ਾਸਨ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ, ਪਾਰਦਰਸ਼ਿਤਾ ਵਿੱਚ ਸੁਧਾਰ ਕਰਨ ਅਤੇ ਜਨਤਕ ਪ੍ਰਸ਼ਾਸਨ ਵਿੱਚ ਕੁਸ਼ਲਤਾ ਵਧਾਉਣ ਲਈ ਡਿਜੀਟਲ ਉਪਕਰਣਾਂ ਅਤੇ ਟੈਕਨੋਲੋਜੀਆਂ ਦਾ ਲਾਭ ਉਠਾਉਣ ਦੇ ਮਹੱਤਵ ‘ਤੇ ਜ਼ੋਰ ਦਿੱਤਾ।

ਉਨ੍ਹਾਂ ਨੇ ਡਿਜੀਟਲ ਡਿਵਾਇਡ (ਡਿਜੀਟਲ ਸੁਵਿਧਾ ਤੱਕ ਪਹੁੰਚ ਵਿੱਚ ਕਮੀ) ਨੂੰ ਪੂਰਾ ਕਰਨ ਯਾਨੀ ਡਿਜੀਟਲ ਸੇਵਾਵਾਂ ਨੂੰ ਸਰਵ ਵਿਆਪਕ ਪਹੁੰਚ ਲਈ ਡਿਜੀਟਲ ਪਹਿਲ ਦੀ ਸਮਰੱਥਾ ‘ਤੇ ਚਰਚਾ ਕੀਤੀ ਅਤੇ ਇਸ ਪ੍ਰਕਾਰ ਇਹ ਸੁਨਿਸ਼ਚਿਤ ਕੀਤਾ ਕਿ ਤਕਨੀਕੀ ਪ੍ਰਗਤੀ ਦਾ ਲਾਭ ਸਮਾਜ ਦੇ ਸਾਰੇ ਵਰਗਾਂ, ਵਿਸ਼ੇਸ਼ ਤੌਰ ‘ਤੇ ਵੰਚਿਤ ਅਤੇ ਹਾਸ਼ੀਏ ‘ਤੇ ਪਏ ਭਾਈਚਾਰਿਆਂ ਤੱਕ ਪਹੁੰਚੇ।

ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਵੀ. ਸ੍ਰੀਨਿਵਾਸ, ਸਕੱਤਰ, ਡੀਏਆਰਪੀਜੀ ਅਤੇ ਡਾਇਰੈਕਟਰ ਜਨਰਲ, ਨੈਸ਼ਨਲ ਸੈਂਟਰ ਫਾਰ ਗੁੱਡ ਗਵਰਨੈਂਸ 

ਐੱਨਸੀਜੀਜੀ ਦੇ ਡਾਇਰੈਕਟਰ ਜਨਰਲ ਸ਼੍ਰੀ ਵੀ. ਸ੍ਰੀਨਿਵਾਸ ਨੇ ਕਿਹਾ ਕਿ ਦੋਨਾਂ ਦੇਸ਼ਾਂ ਵਿੱਚ ਸ਼ਾਸਨ ਨੂੰ ਬਿਹਤਰ ਕਰਨ ਲਈ ਗਿਆਨ ਦਾ ਆਪਸੀ ਅਦਾਨ-ਪ੍ਰਦਾਨ ਕਰਨਾ ਮਹੱਤਵਪੂਰਨ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਕਿਵੇਂ ਗਾਂਬੀਆ ਵਿੱਚ ਭਾਰਤ ਦੇ ਗਵਰਨੈਂਸ ਮਾਡਲ ਨੂੰ ਅਪਣਾਉਣ ਨਾਲ ਵੱਡੇ ਪੈਮਾਨੇ ‘ਤੇ ਵਿਕਾਸ ਹੋ ਸਕਦਾ ਹੈ, ਜਿਸ ਨਾਲ ਦੋਹਾਂ ਦੇਸ਼ਾਂ ਦੀ ਉਨੱਤੀ ਵਿੱਚ ਲਾਭ ਮਿਲ ਸਕਦਾ ਹੈ।

ਪ੍ਰੋਗਰਾਮ ਦੌਰਾਨ, ਗਾਂਬੀਆ ਦੇ ਸਿਵਿਲ ਸੇਵਕ ਅਧਿਕਾਰੀਆਂ ਨੇ ਡਿਜੀਟਲ ਗਾਂਬੀਆ, ਗਾਂਬੀਆ ਵਿੱਚ ਮਹਿਲਾ ਸਸ਼ਕਤੀਕਰਣ ਅਤੇ ਗਾਂਬੀਆ ਵਿੱਚ ਸਮਾਜਿਕ ਭਲਾਈ ਯੋਜਨਾ ਜਿਹੇ ਵਿਸ਼ਿਆਂ ‘ਤੇ ਪੇਸ਼ਕਾਰੀਆਂ ਦਿੱਤੀਆਂ। ਇਨ੍ਹਾਂ ਪੇਸ਼ਕਾਰੀਆਂ ਦੀ ਪ੍ਰਤੀਨਿਧੀਆਂ ਨੇ ਖੂਬ ਸ਼ਲਾਘਾ ਕੀਤੀ। ਮਹਿਲਾ ਸਸ਼ਕਤੀਕਰਣ ‘ਤੇ ਆਪਣੀ ਸ਼ਾਨਦਾਰ ਪ੍ਰੇਸ਼ਕਾਰੀ ਲਈ ਗਰੁੱਪ ਦੋ ਨੂੰ ਪਹਿਲਾ ਸਥਾਨ ਹਾਸਲ ਹੋਇਆ।

 

 ਭਾਰਤ ਵਿੱਚ ਗਾਂਬੀਆ ਦੇ ਰਾਜਦੂਤ ਸ਼੍ਰੀ ਮੁਸ਼ਤਫਾ ਜਾਵਰਾ (Mushtafa Jawara) ਨੇ ਅਨੁਭਵ ਅਤੇ ਗਿਆਨ ਦੇ ਆਦਾਨ-ਪ੍ਰਦਾਨ ਨੂੰ ਸੁਵਿਧਾਜਨਕ ਬਣਾਉਣ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਲਈ ਐੱਨਸੀਜੀਜੀ ਟ੍ਰੇਨਿੰਗ ਪ੍ਰੋਗਰਾਮ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਸ ਕੀਮਤੀ ਅਵਸਰ ਨੂੰ ਪ੍ਰਦਾਨ ਕਰਨ ਲਈ ਐੱਨਸੀਜੀਜੀ ਦੇ ਪ੍ਰਤੀ ਹਾਰਦਿਕ ਆਭਾਰ ਵਿਅਕਤ ਕੀਤਾ। ਸ਼੍ਰੀ ਜਾਵਰਾ ਨੇ ਦੋਵੇਂ ਦੇਸ਼ਾਂ ਦੇ ਦਰਮਿਆਨ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਅਜਿਹੇ ਪ੍ਰੋਗਰਾਮਾਂ ਦੇ ਮਹੱਤਵ ‘ਤੇ ਚਾਣਨਾ ਪਾਇਆ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤੀ ਗਵਰਨੈਂਸ ਮਾਡਲ ਨੂੰ ਅਪਣਾਉਣ ਅਤੇ ਉਸ ਤੋਂ ਸਿੱਖਣ ਨਾਲ ਗਾਂਬੀਆ ਵਿੱਚ ਉੱਚਿਤ ਅਤੇ ਸਕਾਰਾਤਮਕ ਵਿਕਾਸਾਤਮਕ ਨਤੀਜੇ ਪ੍ਰਾਪਤ ਹੋ ਸਕਦੇ ਹਨ, ਜਿਸ ਨਾਲ ਬਿਹਤਰ ਸ਼ਾਸਨ ਅਤੇ ਬਿਹਤਰ ਜਨਤਕ ਸੇਵਾ ਵੰਡ ਨੂੰ ਹੁਲਾਰਾ ਮਿਲ ਸਕਦਾ ਹੈ।

ਇਸ ਈਵੈਂਟ ਦੌਰਾਨ, ਐਸੋਸੀਏਟ ਪ੍ਰੋਫੈਸਰ ਅਤੇ ਕੋਰਸ ਕੋਆਰਡੀਨੇਟਰ ਡਾ. ਏਪੀ ਸਿੰਘ ਨੇ ਟ੍ਰੇਨਿੰਗ ਪ੍ਰੋਗਰਾਮ ਨਾਲ ਜੁੜੀਆਂ ਮਹੱਤਵਪੂਰਨ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਿਵੇਂ ਅਧਿਕਾਰੀਆਂ ਲਈ ਤਿਆਰ ਕੀਤੇ ਗਏ ਕੋਰਸ ਅਤੇ ਸਲਾਹਕਾਰਾਂ ਦੇ ਨਾਲ ਗੱਲਬਾਤ ਨੇ ਐੱਨਸੀਜੀਜੀ ਨੂੰ ਗਾਂਬੀਆ ਤੋਂ ਕੀਮਤੀ ਸਿੱਖਣ ਦੇ ਅਨੁਭਵ ਪ੍ਰਦਾਨ ਕੀਤੇ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਗਰਾਮ ਨਾ ਸਿਰਫ਼ ਗਿਆਨ ਸਾਂਝਾ ਕਰਨ ਵਿੱਚ ਮਦਦ ਕਰਦੇ ਹਨ ਬਲਕਿ ਅਧਿਕਾਰੀਆਂ ਦੇ ਨਾਲ ਗੱਲਬਾਤ ਦੇ ਅਵਸਰ ਵੀ ਪੈਦਾ ਕਰਦੇ ਹਨ, ਜਿਸ ਨਾਲ ਕੀਮਤੀ ਦੋਸਤੀ ਵਧਦੀ ਹੈ। ਐੱਨਸੀਜੀਜੀ ਭਵਿੱਖ ਵਿੱਚ ਗਾਂਬੀਆ ਤੋਂ ਹੋਰ ਅਧਿਕਾਰੀਆਂ ਦੀ ਮੇਜ਼ਬਾਨੀ ਕਰਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।

ਨੈਸ਼ਨਲ ਸੈਂਟਰ ਫਾਰ ਗੁੱਡ ਗਵਰਨੈਂਸ, ਭਾਰਤ ਸਰਕਾਰ ਦੇ ਪਰਸੋਨਲ, ਜਨਤਕ ਸ਼ਿਕਾਇਤ ਅਤੇ ਪੈਨਸ਼ਨ ਮੰਤਰਾਲੇ ਦੇ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸਿਕਾਇਤ ਵਿਭਾਗ ਦੇ ਅਧੀਨ ਇੱਕ ਖੁਦਮੁਖਤਿਆਰ ਸੰਸਥਾ ਹੈ। ਐੱਨਸੀਜੀਜੀ ਦੇ ਪ੍ਰਯਾਸ ‘ਵਸੁਧੈਵ ਕੁਟੁੰਬਕਮ’ ਯਾਨੀ “ਪੂਰਾ ਵਿਸ਼ਵ ਇੱਕ ਪਰਿਵਾਰ ਹੈ” ਦੇ ਭਾਰਤ ਦਰਸ਼ਨ ਦੇ ਅਨੁਰੂਪ ਹੈ ਅਤੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਹੋਰ ਦੇਸ਼ਾਂ ਦੇ ਨਾਲ ਸਹਿਯੋਗ ਨੂੰ ਵਧਾਉਣ ‘ਤੇ ਜ਼ੋਰ ਦਿੰਦੇ ਹਨ।

ਐੱਨਸੀਜੀਜੀ ਨੇ ਵਿਦੇਸ਼ ਮੰਤਰਾਲੇ ਦੇ ਨਾਲ ਸਾਂਝੇਦਾਰੀ ਵਿੱਚ, 17 ਦੇਸ਼ਾਂ ਬੰਗਲਾਦੇਸ਼, ਮਾਲਦੀਵ, ਕੀਨੀਆ, ਤਨਜ਼ਾਨੀਆ, ਟਿਊਨੀਸ਼ੀਆ, ਸੇਸ਼ੇਲਜ਼, ਗਾਂਬੀਆ, ਸ੍ਰੀਲੰਕਾ, ਅਫਗਾਨਿਸਤਾਨ, ਲਾਓਸ, ਵੀਅਤਨਾਮ, ਨੇਪਾਲ, ਭੂਟਾਨ, ਮਿਆਂਮਾਰ, ਇਥੋਪੀਆ, ਈਰੇਟ੍ਰੀਆ ਅਤੇ ਕੰਬੋਡੀਆ ਦੇ ਸਿਵਿਲ ਸਰਵੈਂਟਸ ਨੂੰ ਸਫ਼ਲਤਾਪੂਰਵਕ ਟ੍ਰੇਨਿੰਗ ਦਿੱਤੀ ਹੈ।

ਐੱਨਸੀਜੀਜੀ ਨੂੰ ਸਿਵਿਲ ਸਰਵੈਂਟਸ ਲਈ ਸਮਰੱਥਾ ਨਿਰਮਾਣ ਦੇ ਖੇਤਰ ਵਿੱਚ ਸਹਿਯੋਗ ਦੇ ਲਈ ਕਈ ਦੇਸ਼ਾਂ ਤੋਂ ਬੇਨਤੀਆਂ ਪ੍ਰਾਪਤ ਹੋਈਆਂ ਹਨ। ਇਸ ਅਵਸਰ ‘ਤੇ  ਨੈਸ਼ਨਲ ਸੈਂਟਰ ਫਾਰ ਗੁੱਡ ਗਵਰਨੈਂਸ (ਐੱਨਸੀਜੀਜੀ) ਵਿੱਚ ਸਲਾਹਕਾਰ ਅਤੇ ਮੁੱਖ ਪ੍ਰਸ਼ਾਸਨ ਅਧਿਕਾਰੀ ਸ਼੍ਰੀਮਤੀ ਪ੍ਰਿਸਕਾ ਪੌਲੀ ਮੈਥਿਊ, ਐਸੋਸੀਏਟ ਪ੍ਰੋਫੈਸਰ ਡਾ. ਹਿਮਾਸ਼ੀ ਰਸਤੋਗੀ, ਅਤੇ ਅਸਿਸਟੈਂਟ ਪ੍ਰੋਫੈਸਰ ਡਾ. ਗਜ਼ਾਲਾ ਹਸਨ ਨੇ ਵੀ ਸਮਾਪਤੀ ਸੈਸ਼ਨ ਦੀ ਸ਼ੋਭਾ ਵਧਾਈ।

ਕੋਰਸ ਕੋਆਰਡੀਨੇਟਰ ਡਾ. ਏ.ਪੀ.ਸਿੰਘ, ਕੋ-ਕੋਰਸ ਕੋਆਰਡੀਨੇਟਰ ਡਾ. ਮੁਕੇਸ਼ ਭੰਡਾਰੀ ਅਤੇ ਪ੍ਰੋਗਰਾਮ ਸਹਾਇਕ ਸ਼੍ਰੀ ਸੰਜੇ ਦੱਤ ਪੰਤ ਨੇ ਸੰਪੂਰਨ ਸਮਰੱਥਾ ਨਿਰਮਾਣ ਪ੍ਰੋਗਰਾਮ ਦੀ ਨਿਗਰਾਨੀ ਕੀਤੀ।

************

ਪੀਕੇ/ਪੀਐੱਸਐੱਮ


(Release ID: 2023772) Visitor Counter : 52