ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਨੇ ਭਾਰਤ ਵਿੱਚ ਜੀਐੱਨਐੱਸਐੱਸ-ਅਧਾਰਿਤ ਇਲੈਕਟ੍ਰੋਨਿਕ ਟੋਲ ਕਲੈਕਸ਼ਨ ਦੇ ਲਾਗੂ ਕਰਨ ਲਈ ਆਲਮੀ ਸਮੀਕਰਣ ਦੇ ਪ੍ਰਗਟਾਵੇ ਪੱਤਰ ਲਈ ਸੱਦਾ ਦਿੱਤਾ

Posted On: 07 JUN 2024 7:38PM by PIB Chandigarh

ਨਵੀਂ ਦਿੱਲੀ, 07 ਜੂਨ 2024: ਨੈਸ਼ਨਲ ਹਾਈਵੇਅ ਦੇ ਉਪਯੋਗਕਰਤਾਵਾਂ ਨੂੰ ਨਿਰਵਿਘਨ ਅਤੇ ਬੈਰੀਅਰ ਤੋਂ ਮੁਕਤ ਟੋਲਿੰਗ ਦਾ ਅਨੁਭਵ ਪ੍ਰਦਾਨ ਕਰਨ ਅਤੇ ਟੋਲ ਆਪ੍ਰੇਸ਼ਨਜ਼ ਦੀ ਕੁਸ਼ਲਤਾ ਅਤੇ ਪਾਰਦਰਸ਼ਿਤਾ ਵਧਾਉਣ ਲਈ, ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ (NHAI) ਦੁਆਰਾ ਪ੍ਰਮੋਟ ਕੀਤੀ ਕੰਪਨੀ ਇੰਡੀਅਨ ਹਾਈਵੇਅਜ਼ ਮੈਨੇਜਮੈਂਟ ਕੰਪਨੀ ਲਿਮਿਟਿਡ (IHMCL) ਨੇ ਭਾਰਤ ਵਿੱਚ ਜੀਐੱਨਐੱਸਐੱਸ-ਅਧਾਰਿਤ ਇਲੈਕਟ੍ਰੋਨਿਕ ਟੋਲ ਕਲੈਕਸ਼ਨ ਸਿਸਟਮ ਨੂੰ ਵਿਕਸਿਤ ਕਰਨ ਅਤੇ ਉਸ ਨੂੰ ਲਾਗੂ ਕਰਨ ਲਈ ਆਲਮੀ ਸਮੀਕਰਣ ਦੇ ਪ੍ਰਗਟਾਵੇ ਪੱਤਰ ਲਈ (Global Expression of Interest -EOI) ਨੂੰ ਨਵੀਨਤਾਕਾਰੀ ਅਤੇ ਯੋਗ ਕੰਪਨੀਆਂ ਤੋਂ ਸੱਦਾ ਦਿੱਤਾ ਗਿਆ ਹੈ।

ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ (NHAI) ਮੌਜੂਦਾ ਫਾਸਟੈਗ ਈਕੋਸਿਸਟਮ (FASTag ecosystem) ਦੇ ਅੰਤਰ ਜੀਐੱਨਐੱਸਐੱਸ-ਅਧਾਰਿਤ ਇਲੈਕਟ੍ਰੋਨਿਕ ਟੋਲ ਕਲੈਕਸ਼ਨ (ETC)  ਸਿਸਟਮ ਨੂੰ ਲਾਗੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਸ਼ੁਰੂਆਤ ਵਿੱਚ ਇੱਕ ਹਾਈਬ੍ਰਿਡ ਮਾਡਲ ਦਾ ਉਪਯੋਗ ਕਰਕੇ ਆਰਐੱਫਆਈਡੀ-ਅਧਾਰਿਤ ਈਟੀਸੀ ਅਤੇ ਜੀਐੱਨਐੱਸਐੱਸ-ਅਧਾਰਿਤ ਈਟੀਸੀ (ETC and GNSS-based ETC) ਦੋਵੇਂ ਇਕੱਠੇ ਕੰਮ ਕਰਨਗੇ। ਟੋਲ ਪਲਾਜ਼ਾ ‘ਤੇ ਸਮਰਪਿਤ ਜੀਐੱਨਐੱਸਐੱਸ ਲੇਨ ਉਪਲਬਧ ਹੋਵੇਗੀ, ਜਿਸ ਨਾਲ ਜੀਐੱਨਐੱਸਐੱਸ-ਅਧਾਰਿਤ ਈਟੀਸੀ ਦਾ ਉਪਯੋਗ ਕਰਨ ਵਾਲੇ ਵਾਹਨ ਅਸਾਨੀ ਨਾਲ ਗੁਜ਼ਰ ਸਕਣਗੇ। ਜਿਵੇਂ-ਜਿਵੇਂ ਜੀਐੱਨਐੱਸਐੱਸ-ਅਧਾਰਿਤ ਈਟੀਸੀ ਵਧੇਰੇ ਵਿਆਪਕ ਹੁੰਦਾ ਜਾਵੇਗਾ, ਸਾਰੀਆਂ ਲੇਨਾਂ  ਨੂੰ ਅੰਤ ਵਿੱਚ ਜੀਐੱਨਐੱਸਐੱਸ ਲੇਨਾਂ (GNSS lanes) ਵਿੱਚ ਪਰਿਵਰਤਿਤ ਹੋ ਜਾਣਗੀਆਂ।

ਈਓਆਈ ਦਾ ਉਦੇਸ਼ ਐਡਵਾਂਸ ਸੈਟੇਲਾਈਟ ਟੈਕਨੋਲੋਜੀ ਦਾ ਲਾਭ ਲੈਣ ਲਈ, ਤਜ਼ਰਬੇਕਾਰ ਅਤੇ ਸਮਰੱਥ ਕੰਪਨੀਆਂ ਦੀ ਪਹਿਚਾਣ ਕਰਨਾ ਹੈ, ਜੋ ਇੱਕ ਮਜ਼ਬੂਤ, ਮਾਪਣ ਯੋਗ ਅਤੇ ਕੁਸ਼ਲ ਟੋਲ ਚਾਰਜਰ ਸਾਫਟਵੇਅਰ ਪ੍ਰਦਾਨ ਕਰ ਸਕਣ। ਅਜਿਹੀ ਸੰਭਾਵਨਾ ਹੈ ਕਿ ਭਾਰਤ ਵਿੱਚ ਗਲੋਬਲ ਨੈਵੀਗੇਸ਼ਨ ਸੈਟੇਲਾਈਟ ਸਿਸਟਮ (GNSS) ਅਥਾਰਿਤ ਇਲੈਕਟ੍ਰੋਨਿਕ ਟੋਲ ਕਲੈਕਸ਼ਨ (ETC) ਦੇ ਲਾਗੂ ਕਰਨ ਲਈ ਅਧਾਰ ਦੇ ਰੂਪ ਵਿੱਚ ਕੰਮ ਕਰੇਗਾ। ਈਆਈਓ ਵਿੱਚ ਲਾਗੂਕਰਨ ਦੀ ਪੂਰੀ ਯੋਜਨਾ ਸ਼ਾਮਲ ਹੈ ਅਤੇ ਇਸ ‘ਤੇ ਸੁਝਾਅ ਵੀ ਮੰਗੇ ਗਏ ਹਨ। ਇੱਛੁਕ ਕੰਪਨੀਆਂ 22 ਜੁਲਾਈ, 2024 ਨੂੰ 15.00 ਵਜੇ (ਇੰਡੀਅਨ ਸਟੈਂਡਰਡ ਟਾਈਮ-IST) ਤੱਕ ਈਮੇਲ tenders@ihmcl.com ‘ਤੇ ਆਪਣੇ ਆਲਮੀ ਸਮੀਕਰਣ ਦੇ ਪ੍ਰਗਟਾਵੇ (Global Expression) ਦੁਆਰਾ ਭੇਜ ਸਕਦੀਆਂ ਹਨ।.

ਭਾਰਤ ਵਿੱਚ ਜੀਐੱਨਐੱਸਐੱਸ ਅਧਾਰਿਤ ਇਲੈਕਟ੍ਰੋਨਿਕ ਟੋਲ ਕਲੈਕਸ਼ਨ ਦੇ ਲਾਗੂਕਰਨ ਨਾਲ ਨੈਸ਼ਨਲ ਹਾਈਵੇਅਜ਼ ‘ਤੇ ਵਾਹਨਾਂ ਦੀ ਸੁਚਾਰੂ ਆਵਾਜਾਈ ਵਿੱਚ ਅਸਾਨੀ ਹੋਵੇਗੀ। ਇਸ ਦੇ ਜ਼ਰੀਏ ਹਾਈਵੇਅ ਦੇ ਉਪਯੋਗਕਰਤਾਵਾਂ ਨੂੰ ਕਈ ਲਾਭ ਪ੍ਰਦਾਨ ਕਰਨ ਦੀ ਕਲਪਨਾ ਕੀਤੀ ਗਈ ਹੈ, ਜਿਵੇਂ ਕਿ ਰੁਕਾਵਟ ਰਹਿਤ ਫ੍ਰੀ-ਫਲੋ ਟੋਲਿੰਗ ਜਿਸ ਨਾਲ ਪਰੇਸ਼ਾਨੀ ਮੁਕਤ ਆਵਾਜਾਈ ਦਾ ਅਨੁਭਵ ਹੋਵੇਗਾ ਅਤੇ ਦੂਰੀ ਅਧਾਰਿਤ ਟੋਲਿੰਗ ਜਿੱਥੇ ਉਪਯੋਗਕਰਤਾ ਕੇਵਲ ਨੈਸ਼ਨਲ ਹਾਈਵੇਅ ‘ਤੇ ਕੀਤੀ ਗਈ ਯਾਤਰਾ ਦੀ ਦੂਰੀ ਲਈ ਭੁਗਤਾਨ ਕਰਨਗੇ। ਜੀਐੱਨਐੱਸਐੱਸ ਅਧਾਰਿਤ ਇਲੈਕਟ੍ਰੋਨਿਕ ਟੋਲ ਕਲੈਕਸ਼ਨ ਨਾਲ ਟੋਲ ਕਲੈਕਸ਼ਨ ਵਿੱਚ ਵੀ ਵਧੇਰੇ ਕੁਸ਼ਲਤਾ ਆਵੇਗੀ, ਕਿਉਂਕਿ ਇਸ ਨਾਲ ਲਿਕੇਜ਼ ਨੂੰ ਰੋਕਣ ਅਤੇ ਟੋਲ ਚੋਰੀ ਕਰਨ ਵਾਲਿਆਂ ‘ਤੇ ਲਗਾਮ ਲਗਾਉਣ ਵਿੱਚ ਮਦਦ ਮਿਲੇਗੀ। 

ਭਾਰਤ ਵਿੱਚ ਜੀਐੱਨਐੱਸਐੱਸ ਅਧਾਰਿਤ ਇਲੈਕਟ੍ਰੋਨਿਕ ਟੋਲ ਕਲੈਕਸ਼ਨ ਨਾਲ ਨੈਸ਼ਨਲ ਹਾਈਵੇਅਜ਼ ‘ਤੇ ਯਾਤਰੀਆਂ ਨੂੰ ਅਸਾਨ ਅਤੇ ਨਿਰਵਿਘਨ ਯਾਤਰਾ ਦਾ ਤਜ਼ਰਬਾ ਪ੍ਰਦਾਨ ਕਰਨ ਵਿੱਚ ਮਦਦ ਮਿਲੇਗੀ।

 

*****

ਐੱਮਜੇਪੀਐੱਸ 



(Release ID: 2023770) Visitor Counter : 25