ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (DARPG) ਦੇ ਸਕੱਤਰ ਨੇ ‘ਆਈਬੀਐੱਮ ਸੈਂਟਰ ਫਾਰ ਦ ਬਿਜ਼ਨਿਸ ਆਫ ਗਵਰਨਮੈਂਟ’ ਦੁਆਰਾ ਆਯੋਜਿਤ ਬੈਠਕ ਵਿੱਚ ਅਮਰੀਕੀ ਸਰਕਾਰ ਦੇ ਪ੍ਰਤੀਨਿਧੀਆਂ ਅਤੇ ਪ੍ਰਮੁੱਖ ਹਿਤਧਾਰਕਾਂ ਦੇ ਸਾਹਮਣੇ “ਸੀਪੀਜੀਆਰਏਐੱਮਐੱਸ (CPGRAMS): ਏ ਫਾਊਂਡੇਸ਼ਨ ਫਾਰ ਸਮਾਰਟ ਗਵਰਨਮੈਂਟ” (A Foundation for SMART Government) ਪੇਸ਼ ਕੀਤਾ


ਏਆਈ/ਐੱਮਐੱਲ ਅਤੇ ਡੇਟਾ ਐਨਾਲਿਟਿਕਸ ਦੀ ਵਰਤੋਂ ਕਰਕੇ ਸੀਪੀਜੀਆਰਏਐੱਮਐੱਸ ਪੋਰਟਲ ਦੇ ਜ਼ਰੀਏ ਜਨਤਕ ਸ਼ਿਕਾਇਤਾਂ ਦੇ ਪ੍ਰਭਾਵੀ ਨਿਪਟਾਰੇ ਬਾਰੇ ਭਾਰਤ ਦੇ ਫੋਕਸ ਦੀ ਅਮਰੀਕੀ ਸਰਕਾਰ ਦੇ ਅਧਿਕਾਰੀਆਂ ਨੇ ਸ਼ਲਾਘਾ ਕੀਤੀ

Posted On: 04 JUN 2024 12:42PM by PIB Chandigarh

ਵਾਸ਼ਿੰਗਟਨ ਡੀਸੀ ਦੇ ਆਈਬੀਐੱਮ ਸੈਂਟਰ ਫਾਰ ਦ ਬਿਜ਼ਨਿਸ ਆਫ ਗਵਰਨਮੈਂਟ ਨੇ ਡੀਏਆਰਪੀਜੀ ਨੂੰ 3 ਜੂਨ, 2024 ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਅਮਰੀਕੀ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ-ਨਾਲ ਆਈਬੀਐੱਮ ਸੈਂਟਰ ਵਿੱਚ ਕੰਮ ਕਰਨ ਵਾਲੇ ਹਿਤਧਾਰਕਾਂ ਦੇ ਸਾਹਮਣੇ ਇੱਕ ਪੇਸ਼ਕਾਰੀ ਦੇਣ ਲਈ ਸੱਦਾ ਦਿੱਤਾ। ਸ਼ਾਸਨ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਨੂੰ ਅਪਣਾਉਣ ਵੱਲ ਧਿਆਨ ਕੇਂਦਰਿਤ ਕਰਨ ਦੇ ਨਾਲ-ਨਾਲ 90 ਮਿੰਟ ਦੀ ਗੱਲਬਾਤ ਵਿੱਚ ਪਾਰਟਨਰਸ਼ਿਪ ਫਾਰ ਪਬਲਿਕ ਸਰਵਿਸ ਦੇ ਕਾਰਜਕਾਰੀ ਵਾਈਸ ਪ੍ਰੈਜ਼ੀਡੈਂਟ ਸ਼੍ਰੀ ਜੇਮਸ-ਕ੍ਰਿਸ਼ਚੀਅਨ ਬਲੌਕਵੁੱਡ (Mr. James-Christian Blockwood), ਆਈਬੀਐੱਮ ਸੈਂਟਰ ਫਾਰ ਦ ਬਿਜ਼ਨਿਸ ਆਫ ਗਵਰਨਮੈਂਟ ਦੇ ਕਾਰਜਕਾਰੀ ਡਾਇਰੈਕਟਰ; ਸ਼੍ਰੀ ਡੈਨ ਚੈਨੋਕ (Mr. Dan Chenok),  ਨੈਸ਼ਨਲ ਅਕੈਡਮੀ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (CEO) ਸੁਸ਼੍ਰੀ ਟੈਰੀ ਗਰਟਨ (Ms. Terry Gerton), ਪਰਫਾਰਮੈਂਸ ਮੈਨੇਜਮੈਂਟ ਲਾਇਨ ਆਫ ਬਿਜ਼ਨਿਸ (ਯੂਐੱਸ ਪ੍ਰਦਰਸ਼ਨ ਰਿਪੋਰਟਿੰਗ), ਜਨਰਲ ਸਰਵਿਸਿਸ ਐਡਮਿਨਿਸਟ੍ਰੇਸ਼ਨ ਦੇ ਸ਼੍ਰੀ ਈਵਾਨ ਮੈਟਜ਼ੇਰ (Mr. Ivan Metzer), ਪਰਫਾਰਮੈਂਸ ਮੈਨੇਜਮੈਂਟ ਸਟ੍ਰੈਟਜੀ ਲੀਡ, ਜਨਰਲ ਸਰਵਿਸਿਸ ਐਡਮਿਨਿਸਟ੍ਰੇਸ਼ਨ ਦੇ ਸ਼੍ਰੀ ਅਲੈਗਜ਼ੈਂਡਰ ਸਨਾਈਡਰ (Mr. Alexander Snider) ਅਤੇ ਯੂਐੱਸ ਗਵਰਨਮੈਂਟ ਦੇ ਹੋਰ ਅਧਿਕਾਰੀਆਂ ਨੇ ਹਿੱਸਾ ਲਿਆ। ਭਾਰਤ ਸਰਕਾਰ ਦੇ ਬਿਜ਼ਨਿਸ ਲਈ ਕੌਮਨਵੈਲਥ ਹੱਬ ਦੇ ਨੁਮਾਇੰਦਿਆਂ ਪ੍ਰੋਫੈਸਰ ਪ੍ਰਜਾਪਤੀ ਤ੍ਰਿਵੇਦੀ ਅਤੇ ਪ੍ਰੋਫੈਸਰ ਅਵਨੀਸ਼ ਨੇ ਚਰਚਾ ਵਿੱਚ ਹਿੱਸਾ ਲਿਆ। ਭਾਰਤ ਸਰਕਾਰ ਦੀ ਪ੍ਰਤੀਨਿਧਤਾ ਡੀਏਆਰਪੀਜੀ  (DARPG) ਸਕੱਤਰ ਸ਼੍ਰੀ ਵੀ.ਸ੍ਰੀਨਿਵਾਸ, ਸੀਏਆਰਪੀਜੀ ਦੇ ਸੰਯੁਕਤ ਸਕੱਤਰ ਸ਼੍ਰੀ ਐੱਨ.ਬੀ.ਐੱਸ ਰਾਜਪੂਤ ਅਤੇ ਸ਼੍ਰੀਮਤੀ ਜਯਾ ਦੁਬੇ, ਐੱਨਆਈਸੀ ਦੇ ਡਿਪਟੀ ਡਾਇਰੈਕਟਰ ਜਨਰਲ ਡਾ. ਸੁਸ਼ੀਲ ਕੁਮਾਰ, ਜੀਏਆਰਪੀਜੀ ਦੇ ਡਿਪਟੀ ਸਕੱਤਰ ਸ਼੍ਰੀ ਪਾਰਥਸਾਰਥੀ ਭਾਸਕਰ, ਐੱਨਆਈਸੀ ਦੇ ਸੀਨੀਅਰ ਟੈਕਨੀਕਲ ਡਾਇਰੈਕਟਰ ਸ਼੍ਰੀ ਮਨੁ ਗਰਗ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਕੀਤੀ।

ਸ਼੍ਰੀ ਵੀ. ਸ੍ਰੀਨਿਵਾਸ, ਸਕੱਤਰ, ਡੀਏਆਰਪੀਜੀ ਅਤੇ ਸੀਨੀਅਰ ਅਧਿਕਾਰੀਗਣ

ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (DARPG) ਦੇ ਸਕੱਤਰ ਸ਼੍ਰੀ ਵੀ. ਸ੍ਰੀਨਿਵਾਸ ਨੇ 3 ਜੂਨ, 2024 ਨੂੰ ਕੇਂਦਰੀਕ੍ਰਿਤ ਜਨਤਕ ਸ਼ਿਕਾਇਤ ਨਿਵਾਰਣ ਅਤੇ ਨਿਗਰਾਨ ਪ੍ਰਣਾਲੀ  (Centralized Public Grievance Redress & Monitoring System (CPGRAMS) ‘ਤੇ ਭਾਰਤੀ ਪੇਸ਼ਕਾਰੀ ਦਿੱਤੀ। ਆਈਬੀਐੱਮ ਸੈਂਟਰ ਫਾਰ ਦ ਬਿਜ਼ਨਿਸ ਆਫ ਗਵਰਨਮੈਂਟ ਦੇ ਕਾਰਜਕਾਰੀ ਡਾਇਰੈਕਟਰ ਸ਼੍ਰੀ ਡੈਨ ਚੈਨੋਕ (Mr. Dan Chenok) ਨੇ ਗੱਲਬਾਤ ਦਾ ਸੰਚਾਲਨ ਕੀਤਾ, ਜਿਸ ਦੀ ਯੂਐੱਸ ਗਵਰਨਮੈਂਟ ਦੇ ਅਧਿਕਾਰੀਆਂ ਕੋਲ ਕਈ ਵਾਰ ਸ਼ਲਾਘਾ ਕੀਤੀ। 

 

ਪੇਸ਼ਕਾਰੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ:

 

1. ਨਾਗਰਿਕਾਂ ਅਤੇ ਸਰਕਾਰ ਦੇ ਦਰਮਿਆਨ ਪਾੜੇ ਨੂੰ ਖਤਮ ਕਰਨਾ, ਨਾਗਰਿਕਾਂ ਨੂੰ ਸਸ਼ਕਤ ਬਣਾਉਣ ਅਤੇ ਪਾਰਦਰਸ਼ਿਤਾ ਅਤੇ ਜਵਾਬਦੇਹੀ ਨੂੰ ਅਨੁਕੂਲ ਬਣਾਉਣ ਵਿੱਚ ਟੈਕਨੋਲੋਜੀ ਦੀ ਸਮਰੱਥਾ ਨੂੰ ਸਵੀਕਾਰ ਕੀਤਾ ਗਿਆ। 

2. ਸੀਪੀਜੀਆਰਏਐੱਮਐੱਸ ਦੇ 10-ਪੜਾਵੀ ਸੁਧਾਰਾਂ ਦੇ ਲਾਗੂਕਰਨ ਦੇ ਨਤੀਜੇ ਵਜੋਂ ਸ਼ਿਕਾਇਤ ਨਿਵਾਰਣ ਦੀ ਗੁਣਵੱਤਾ ਵਿੱਚ ਜ਼ਿਕਰਯੋਗ ਸੁਧਾਰ ਹੋਇਆ ਹੈ ਅਤੇ ਸ਼ਿਕਾਇਤ ਨਿਵਾਰਣ ਦੀ ਸਮੇਂ ਸੀਮਾ ਵਿੱਚ ਕਮੀ ਆਈ ਹੈ।

3. ਭਾਰਤ ਨੂੰ ਹਰ ਮਹੀਨੇ ਡੇਢ ਲੱਖ ਤੋਂ ਵੱਧ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਵਿੱਚ ਸਫਲਤਾ ਪ੍ਰਾਪਤ ਹੋਈ ਹੈ ਅਤੇ ਸੀਪੀਜੀਆਰਏਐੱਮਐੱਸ ਪੋਰਟਲ ‘ਤੇ 1.02 ਲੱਖ ਸ਼ਿਕਾਇਤ ਅਧਿਕਾਰੀਆਂ ਦੀ ਸੂਚੀ ਬਣਾਈ ਹੈ। 

4. ਏਆਈ/ਐੱਮਐੱਲ ਪ੍ਰਥਾਵਾਂ ਦੀ ਵਰਤੋਂ ਕਰਕੇ ਵਿਕਸਿਤ ਕੀਤੇ ਗਏ ਇੰਟੈਲੀਜੈਂਟ ਗ੍ਰਿਵੀਐਂਸ ਮੌਨੀਟਰਿੰਗ ਡੈਸ਼ਬੋਰਡ ਅਤੇ ਟ੍ਰੀ ਡੈਸ਼ਬੋਰਡ ਨੂੰ ਵੀ ਪੇਸ਼ ਕੀਤਾ ਗਿਆ, ਤਾਂ ਜੋ ਸਬੂਤ–ਅਧਾਰਿਤ ਨੀਤੀ ਨਿਰਮਾਣ ਅਤੇ ਡੇਟਾ ਸੰਚਾਲਿਤ ਨੀਤੀ ਦਖਲਅੰਦਾਜ਼ੀ ਨੂੰ ਸਮਰੱਥ ਬਣਾਉਣ ਲਈ ਵੱਖ-ਵੱਖ ਡੇਟਾ ਸੈੱਟਾਂ ਦਾ ਰੱਖ-ਰਖਾਅ ਕੀਤਾ ਜਾ ਸਕੇ।

5. ਸਰਕਾਰ ਨੇ ਅਗਲੇ ਦੋ ਵਰ੍ਹਿਆਂ ਵਿੱਚ ਲਾਗੂ ਕੀਤੇ ਜਾਣ ਵਾਲੇ ਅਪਗ੍ਰੇਡਿਡ ਟੈਕਨੋਲੋਜੀ ਪਲੈਟਫਾਰਮ ਸਹਿਤ ਸੀਪੀਜੀਆਰਏਐੱਮਐੱਸ ਸੰਸਕਰਣ 8.0 ਲਈ 128 ਕਰੋੜ ਰੁਪਏ ਦੀ ਐਲੋਕੇਸ਼ਨ ਨੂੰ ਮਨਜ਼ੂਰੀ ਦਿੱਤੀ ਹੈ। 

 

ਦੋਵੇਂ ਦੇਸ਼ਾਂ ਦੇ ਦਰਮਿਆਨ ਇਹ ਚਰਚਾ ਸੁਹਿਰਦਪੂਰਨ ਅਤੇ ਰਚਨਾਤਮਕ ਰਹੀ। ਇਸ ਨਾਲ ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਵਿੱਚ ਨਾਗਰਿਕ ਕੇਂਦ੍ਰਿਤ ਸਰਬੋਤਮ ਪ੍ਰਥਾਵਾਂ ‘ਤੇ ਜਾਣਕਾਰੀ ਦਾ ਬਹੁਤ ਮਹੱਤਵਪੂਰਨ ਅਦਾਨ-ਪ੍ਰਦਾਨ ਸੰਭਵ ਹੋਇਆ ਹੈ। 

************

 

ਪੀਕੇ/ਪੀਐੱਸਐੱਮ


(Release ID: 2022892) Visitor Counter : 52