ਬਿਜਲੀ ਮੰਤਰਾਲਾ
ਭਾਰਤ ਦੇ ਬਿਜਲੀ ਸੈਕਟਰ ਨੇ 30 ਮਈ ਨੂੰ ਰਿਕਾਰਡ 250 ਗੀਗਾਵਾਟ ਦੀ ਮੰਗ ਪ੍ਰਾਪਤ ਕੀਤੀ
ਗ਼ੈਰ-ਸੋਲਰ ਮੰਗ ਵੀ 29 ਮਈ ਨੂੰ 234.3 ਗੀਗਾਵਾਟ ਦੇ ਸਰਵਕਾਲੀ ਉੱਚ ਪੱਧਰ ਤੱਕ ਪਹੁੰਚੀ
Posted On:
30 MAY 2024 8:41PM by PIB Chandigarh
ਭਾਰਤ ਦੇ ਪਾਵਰ ਸੈਕਟਰ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਤਹਿਤ, ਦੇਸ਼ ਨੇ 30.05.2024 ਨੂੰ 250 ਗੀਗਾਵਾਟ ਦੀ ਰਿਕਾਰਡ ਅਧਿਕਤਮ ਬਿਜਲੀ ਦੀ ਮੰਗ ਨੂੰ ਪੂਰਾ ਕੀਤਾ ਹੈ। ਇਸ ਤੋਂ ਇਲਾਵਾ, ਆਲ ਇੰਡੀਆ ਗ਼ੈਰ-ਸੋਲਰ ਮੰਗ ਵੀ 29 ਮਈ ਨੂੰ 234.3 ਗੀਗਾਵਾਟ ਦੇ ਸਰਵਕਾਲੀ ਉੱਚ ਪੱਧਰ ਨੂੰ ਛੂਹ ਗਈ ਹੈ, ਜੋ ਕਿ ਇਨ੍ਹਾਂ ਖੇਤਰਾਂ ਵਿੱਚ ਮੌਸਮ ਨਾਲ ਸਬੰਧਿਤ ਲੋਡ ਅਤੇ ਵਧ ਰਹੀ ਉਦਯੋਗਿਕ ਅਤੇ ਰਿਹਾਇਸ਼ੀ ਬਿਜਲੀ ਦੀ ਖਪਤ ਦੇ ਸੰਯੁਕਤ ਪ੍ਰਭਾਵ ਨੂੰ ਦਰਸਾਉਂਦੀ ਹੈ।
30 ਮਈ ਨੂੰ ਉੱਤਰੀ ਖੇਤਰ ਨੇ ਵੀ ਰਿਕਾਰਡ ਮੰਗ ਪੂਰੀ ਕੀਤੀ, ਜੋ 86.7 ਗੀਗਾਵਾਟ ਦੇ ਸਰਵਕਾਲੀ ਉੱਚ ਪੱਧਰ 'ਤੇ ਪਹੁੰਚ ਗਈ, ਜਦਕਿ ਪੱਛਮੀ ਖੇਤਰ ਨੇ ਵੀ 74.8 ਗੀਗਾਵਾਟ ਦੀ ਆਪਣੀ ਵੱਧ ਤੋਂ ਵੱਧ ਮੰਗ ਨੂੰ ਛੂਹ ਲਿਆ ਹੈ।
ਇਸ ਤੋਂ ਇਲਾਵਾ, ਆਲ-ਇੰਡੀਆ ਥਰਮਲ ਜੈਨਰੇਸ਼ਨ 176 ਗੀਗਾਵਾਟ (ਐਕਸ-ਬੱਸ) ਦੇ ਸਿਖਰ ਨੂੰ ਪ੍ਰਾਪਤ ਕਰਦੇ ਹੋਏ, ਖਾਸ ਤੌਰ 'ਤੇ ਗ਼ੈਰ-ਸੋਲਰ ਘੰਟਿਆਂ ਦੌਰਾਨ ਸਭ ਤੋਂ ਉੱਚ ਪੱਧਰ 'ਤੇ ਪਹੁੰਚਿਆ। ਇਸ ਵਿੱਚ ਇੱਕ ਮੁੱਖ ਯੋਗਦਾਨ ਸੈਕਸ਼ਨ-11 ਦਾ ਰਣਨੀਤਕ ਅਮਲ ਰਿਹਾ ਹੈ, ਜਿਸ ਨੇ ਆਯਾਤ ਕੀਤੇ ਕੋਲਾ ਅਧਾਰਿਤ ਪਲਾਂਟਾਂ ਦੇ ਨਾਲ-ਨਾਲ ਗੈਸ ਅਧਾਰਿਤ ਪਲਾਂਟਾਂ ਤੋਂ ਉਤਪਾਦਨ ਨੂੰ ਵੱਧ ਤੋਂ ਵੱਧ ਕਰਨ ਦੀ ਸਹੂਲਤ ਦਿੱਤੀ ਹੈ। ਇਹ ਵਾਧਾ ਭਾਰਤ ਦੇ ਥਰਮਲ ਪਾਵਰ ਪਲਾਂਟਾਂ ਦੀ ਮਹੱਤਵਪੂਰਨ ਸਮਰੱਥਾ ਅਤੇ ਸੰਚਾਲਨ ਕੁਸ਼ਲਤਾ ਨੂੰ ਦਰਸਾਉਂਦਾ ਹੈ, ਜੋ ਦੇਸ਼ ਦੇ ਊਰਜਾ ਮਿਸ਼ਰਣ ਦੀ ਰੀੜ੍ਹ ਦੀ ਹੱਡੀ ਬਣੇ ਹੋਏ ਹਨ।
ਅਖੁੱਟ ਊਰਜਾ ਸਰੋਤਾਂ ਤੋਂ ਸਮਰਥਨ, ਖਾਸ ਤੌਰ 'ਤੇ ਉੱਚ ਮੰਗ ਵਾਲੇ ਘੰਟਿਆਂ ਦੌਰਾਨ ਸੋਲਰ ਪਾਵਰ ਅਤੇ ਗ਼ੈਰ-ਸੋਲਰ ਘੰਟਿਆਂ ਦੌਰਾਨ ਪੌਣ ਊਰਜਾ, ਮੰਗ ਨੂੰ ਪੂਰਾ ਕਰਨ ਲਈ ਵੀ ਮਹੱਤਵਪੂਰਨ ਹੈ।
ਇਹ ਪ੍ਰਾਪਤੀਆਂ ਬਿਜਲੀ ਖੇਤਰ ਵਿੱਚ ਸਰਕਾਰੀ ਏਜੰਸੀਆਂ, ਬਿਜਲੀ ਉਤਪਾਦਨ ਕੰਪਨੀਆਂ, ਅਤੇ ਗਰਿੱਡ ਆਪਰੇਟਰਾਂ ਸਮੇਤ ਵੱਖ-ਵੱਖ ਹਿਤਧਾਰਕਾਂ ਦੇ ਤਾਲਮੇਲ ਵਾਲੇ ਯਤਨਾਂ ਦਾ ਪ੍ਰਮਾਣ ਹਨ। ਉਤਪਾਦਨ ਸਮਰੱਥਾ ਨੂੰ ਵਧਾਉਣ, ਸਰੋਤਾਂ ਦੀ ਵੰਡ ਨੂੰ ਅਨੁਕੂਲ ਬਣਾਉਣ ਅਤੇ ਨੀਤੀਆਂ ਨੂੰ ਲਾਗੂ ਕਰਨ ਲਈ ਉਨ੍ਹਾਂ ਦੀ ਵਚਨਬੱਧਤਾ ਦੇਸ਼ ਦੀਆਂ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਮਹੱਤਵਪੂਰਨ ਰਹੀ ਹੈ।
*****
ਕੇਐੱਸ/ਡੀਜੇਐੱਮ
(Release ID: 2022604)
Visitor Counter : 57